Welcome to Canadian Punjabi Post
Follow us on

17

May 2021
 
ਕੈਨੇਡਾ

ਏਅਰ ਕੈਨੇਡਾ ਤੇ ਫੈਡਰਲ ਸਰਕਾਰ ਦਰਮਿਆਨ ਹੋਇਆ 5·9 ਬਿਲੀਅਨ ਡਾਲਰ ਦਾ ਸਮਝੌਤਾ

April 13, 2021 08:46 AM

ਓਟਵਾ, 12 ਅਪਰੈਲ (ਪੋਸਟ ਬਿਊਰੋ) : ਏਅਰ ਕੈਨੇਡਾ ਤੇ ਫੈਡਰਲ ਸਰਕਾਰ 5·9 ਬਿਲੀਅਨ ਡਾਲਰ ਦੇ ਏਡ ਪੈਕੇਜ ਉੱਤੇ ਪਹੁੰਚੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਕਸਟਮਰਜ਼ ਨੂੰ ਰੀਫੰਡ ਕਰਨ, ਇੰਡਸਟਰੀ ਨਾਲ ਸਬੰਧਤ ਨੌਕਰੀਆਂ ਨੂੰ ਬਚਾਉਣ ਤੇ ਕੁੱਝ ਕਮਿਊਨਿਟੀਜ਼ ਤੱਕ ਸੇਵਾਵਾਂ ਸ਼ੁਰੂ ਕਰਨ ਵਿੱਚ ਮਦਦ ਮਿਲੇਗੀ।
ਜਿ਼ਕਰਯੋਗ ਹੈ ਕਿ ਮਹਾਂਮਾਰੀ ਕਾਰਨ ਏਅਰਲਾਈਨਜ਼ ਦਾ ਕੰਮਕਾਜ ਕਾਫੀ ਪ੍ਰਭਾਵਿਤ ਹੋਇਆ ਹੈ। ਇੱਕ ਨਿਊਜ਼ ਰਲੀਜ਼ ਵਿੱਚ ਏਅਰ ਕੈਨੇਡਾ ਦਾ ਕਹਿਣਾ ਹੈ ਕਿ 5·879 ਬਿਲੀਅਨ ਡਾਲਰ ਦਾ ਇਹ ਲਿਕੁਇਡਿਟੀ ਸਮਝੌਤਾ ਸਰਕਾਰ ਦੇ ਲਾਰਜ ਇੰਪਲੌਇਅਰ ਐਮਰਜੰਸੀ ਫਾਇਨਾਂਸਿੰਗ ਫੈਸਿਲਿਟੀ (ਐਲਈਈਐਫਐਫ) ਪ੍ਰੋਗਰਾਮ ਰਾਹੀਂ ਸਿਰੇ ਚੜ੍ਹਿਆ ਹੈ। ਇਸ ਤਹਿਤ 4 ਬਿਲੀਅਨ ਡਾਲਰ ਦੇ ਲੋਨ, ਏਅਰ ਕੈਨੇਡਾ ਦੇ ਸਟੌਕ ਵਿੱਚ 500 ਮਿਲੀਅਨ ਡਾਲਰ ਦਾ ਨਿਵੇਸ਼ ਤੇ ਕਟਮਰਜ਼ ਰੀਫੰਡ ਵਿੱਚ ਮਦਦ ਲਈ 1·4 ਬਿਲੀਅਨ ਡਾਲਰ ਦਾ ਵੱਖਰਾ ਲੋਨ ਸ਼ਾਮਲ ਹੈ।
ਡਿਪਟੀ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਮਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਖਿਆ ਕਿ ਉਨ੍ਹਾਂ ਨੂੰ ਇਸ ਗੱਲ ਉੱਤੇ ਪੂਰਾ ਭਰੋਸਾ ਹੈ ਕਿ ਇਸ ਤਰ੍ਹਾਂ ਦੇ ਸਮਝੌਤੇ ਕੈਨੇਡੀਅਨਾਂ ਤੇ ਵਰਕਰਜ਼ ਦੇ ਹਿਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਹੀ ਦਿਸ਼ਾ ਵਿੱਚ ਚੁੱਕੇ ਜਾਣ ਵਾਲੇ ਸਹੀ ਕਦਮ ਹਨ। ਇਹ ਕੈਨੇਡਾ ਤੇ ਕੈਨੇਡੀਅਨਾਂ ਲਈ ਬਹੁਤ ਹੀ ਵਧੀਆ ਡੀਲ ਹੈ।
ਇਸ ਸਮਝੌਤੇ ਤਹਿਤ ਏਅਰ ਕੈਨੇਡਾ ਉਨ੍ਹਾਂ ਯਾਤਰੀਆਂ ਨੂੰ ਰੀਫੰਡ ਜਾਰੀ ਕਰਨ ਲਈ ਤਿਆਰ ਹੈ ਜਿਨ੍ਹਾਂ ਨੇ ਫਰਵਰੀ 2020 ਤੋਂ ਫਲਾਈਟ ਤਾਂ ਬੁੱਕ ਕਰਵਾਈ ਸੀ ਪਰ ਮਹਾਂਮਾਰੀ ਕਾਰਨ ਕਿਤੇ ਜਾ ਨਹੀਂ ਸਕੇ। ਇਸ ਦੇ ਨਾਲ ਹੀ ਏਅਰਲਾਈਨ ਰੀਜਨਲ ਕਮਿਊਨਿਟੀਜ਼ ਲਈ ਮੁਲਤਵੀ ਜਾਂ ਰੱਦ ਹੋ ਚੁੱਕੀਆਂ ਸੇਵਾਵਾਂ ਮੁੜ ਜਾਰੀ ਕਰਨ ਲਈ ਤਿਆਰ ਹੈ। ਏਅਰਲਾਈਨ ਵੱਲੋਂ ਆਪਣੇ ਹੋਰ ਮੁਲਾਜ਼ਮਾਂ ਦੀ ਛਾਂਗੀ ਨਾ ਕਰਨ ਦਾ ਫੈਸਲਾ ਕੀਤਾ ਗਿਆ ਹੈ ਤੇ ਇੰਪਲੌਈਜ਼ ਦੀ ਪੈਨਸ਼ਨ ਦੀ ਹਿਫਾਜ਼ਤ ਵੀ ਏਅਰਲਾਈਨ ਹੁਣ ਕਰ ਸਕੇਗੀ।
ਫਰੀਲੈਂਡ ਨੇ ਆਖਿਆ ਕਿ ਰੀਫੰਡ ਦੀ ਪ੍ਰਕਿਰਿਆ 30 ਅਪਰੈਲ ਤੋਂ ਸ਼ੁਰੂ ਹੋਵੇਗੀ। ਟਰਾਂਸਪੋਰਟ ਮੰਤਰੀ ਓਮਰ ਅਲਘਬਰਾ ਨੇ ਇੱਕ ਨਿਊਜ਼ ਕਾਨਫਰੰਸ ਵਿੱਚ ਦੱਸਿਆ ਕਿ ਏਅਰ ਕੈਨੇਡਾ ਬਹੁਤ ਹੀ ਅਹਿਮ ਕਸਟਮਰ ਹੈ ਤੇ ਇਹ ਕੈਨੇਡਾ ਦੇ ਐਰੋਸਪੇਸ ਸੈਕਟਰ ਦਾ ਮਹੱਤਵਪੂਰਣ ਹਿੱਸਾ ਹੈ। ਉਨ੍ਹਾਂ ਆਖਿਆ ਕਿ ਹੁਣ ਏਅਰ ਕੈਨੇਡਾ ਪਹਿਲਾਂ ਤੋਂ ਹੀ ਉਲੀਕੀ ਜਾ ਰਹੀ ਯੋਜਨਾ ਦੇ ਹਿਸਾਬ ਨਾਲ ਏਅਰਬੱਸ ਏ 220 ਖਰੀਦਣ ਵਿੱਚ ਕਾਮਯਾਬ ਹੋਵੇਗੀ। ਇਸ ਡੀਲ ਨਾਲ ਵਰਕਰਜ਼ ਤੇ ਕੈਨੇਡੀਅਨ ਸਪਲਾਈ ਚੇਨ ਨਾਲ ਜੁੜੀਆਂ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ।
ਇਸ ਤੋਂ ਇਲਾਵ ਪਹਿਲੀ ਜੂਨ ਤੋਂ ਬਾਥਰਸਟ, ਕੌਮੌਕਸ, ਫਰੈਡਰਿਕਟਨ, ਗੈਂਡਰ, ਗੂਜ਼ ਬੇਅ, ਕੈਮਲੂਪਸ, ਨੌਰਥ ਬੇਅ, ਪੈਨਟਿਕਟਨ, ਪ੍ਰਿੰਸ ਰੂਪਰਟ, ਸੇਂਟ ਜੌਹਨ, ਸਿਡਨੀ ਤੇ ਯੈਲੋਨਾਈਫ ਨੂੰ ਵੀ ਉਡਾਨਾਂ ਸ਼ੁਰੂ ਹੋ ਸਕਦੀਆਂ ਹਨ।   

   

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੋਵਿਡ 19 ਵੈਕਸੀਨ ਤਿਆਰ ਕਰਨ ਵਾਲੀ ਕੈਨੇਡੀਅਨ ਕੰਪਨੀ ਦੂਜੇ ਟ੍ਰਾਇਲ ਲਈ ਪੱਬਾਂ ਭਾਰ
ਬਰਨਾਬੀ ਵਿੱਚ ਚੱਲੀ ਗੋਲੀ, ਇੱਕ ਹਲਾਕ, 2 ਜ਼ਖ਼ਮੀ
ਕੋਵਿਡ-19 ਪਾਬੰਦੀਆਂ ਵਿੱਚ ਢਿੱਲ ਦੇਣ ਦੇ ਅਮਰੀਕਾ ਦੇ ਰੁਝਾਨ ਨੂੰ ਨਹੀਂ ਅਪਣਾਵੇਗਾ ਕੈਨੇਡਾ : ਡਾ·ਨੂ
ਵੁਈ ਚੈਰਿਟੀ ਮਾਮਲੇ ਵਿੱਚ ਟਰੂਡੋ ਨੇ ਨਹੀਂ ਮੌਰਨਿਊ ਨੇ ਤੋੜੇ ਸਨ ਐਥਿਕਸ ਲਾਅ : ਡਿਓਨ
ਜਗਮੀਤ ਸਿੰਘ ਨੇ ਕੈਨੇਡਾ ਵੱਲੋਂ ਇਜ਼ਰਾਈਲ ਨੂੰ ਵੇਚੇ ਜਾ ਰਹੇ ਹਥਿਆਰਾਂ ਉੱਤੇ ਰੋਕ ਲਾਉਣ ਦੀ ਕੀਤੀ ਮੰਗ
ਉਪਲਬਧ ਹੋਣ ਉੱਤੇ ਐਸਟ੍ਰਾਜ਼ੈਨੇਕਾ ਦਾ ਦੂਜਾ ਸ਼ੌਟ ਲਵਾਉਣ ਲਈ ਤਿਆਰ ਹਨ ਟਰੂਡੋ
ਗੁਰਸਿੱਖ ਸਭਾ ਕੈਨੇਡਾ ਵਿੱਚ 15 ਮਈ ਨੂੰ ਲਾਇਆ ਜਾਵੇਗਾ ਵੈਕਸੀਨੇਸ਼ਨ ਕੈਂਪ
ਫਿਨਲੇ ਨੇ ਹਾਊਸ ਆਫ ਕਾਮਨਜ਼ ਦੀ ਆਪਣੀ ਸੀਟ ਤੋਂ ਦਿੱਤਾ ਅਸਤੀਫਾ
ਗਰਮੀਆਂ ਵਿੱਚ ਸਾਰਿਆਂ ਨੂੰ ਕੋਵਿਡ-19 ਵੈਕਸੀਨ ਦੀ ਇੱਕ ਡੋਜ਼ ਲਾਉਣ ਲਈ ਸਾਡੇ ਕੋਲ ਵਾਧੂ ਹਨ ਡੋਜ਼ਾਂ : ਟਰੂਡੋ
ਵਿਦੇਸ਼ ਮੰਤਰੀ ਦੇ ਦੌਰਿਆਂ ਨੂੰ ਟਰੂਡੋ ਨੇ ਦੱਸਿਆ ਅਸੈਂਸ਼ੀਅਲ