Welcome to Canadian Punjabi Post
Follow us on

17

May 2021
 
ਟੋਰਾਂਟੋ/ਜੀਟੀਏ

ਡੱਗ ਫੋਰਡ ਨੇ ਅੱਜ ਐਸਟ੍ਰਾਜ਼ੈਨੇਕਾ ਵੈਕਸੀਨ ਦੀ ਪਹਿਲੀ ਡੋਜ਼ ਲਈ

April 10, 2021 02:45 AM

ਓਨਟਾਰੀਓ, 9 ਅਪਰੈਲ (ਪੋਸਟ ਬਿਊਰੋ) : ਸੁ਼ੱਕਰਵਾਰ ਸਵੇਰੇ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਕੋਵਿਡ-19 ਵੈਕਸੀਨ ਦੀ ਆਪਣੀ ਪਹਿਲੀ ਡੋਜ਼ ਹਾਸਲ ਕੀਤੀ।
ਉਨ੍ਹਾਂ ਸਵੇਰੇ 10:00 ਵਜੇ ਇਟੋਬੀਕੋ ਦੀ ਫਾਰਮੇਸੀ ਵਿੱਚ ਆਕਸਫੋਰਡ ਐਸਟ੍ਰਾਜੈ਼ਨੇਕਾ ਦਾ ਪਹਿਲੀ ਡੋਜ਼ ਲਈ।ਵਾਇਰਸ ਖਿਲਾਫ ਜਨਤਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਉਣ ਵਾਲੇ ਫੋਰਡ ਕੈਨੇਡਾ ਦੇ ਲੇਟੈਸਟ ਸਿਆਸਤਦਾਨ ਬਣ ਗਏ ਹਨ। ਕਿਊਬਿਕ, ਮੈਨੀਟੋਬਾ, ਨਿਊ ਬਰੰਜ਼ਵਿੱਕ ਤੇ ਕਈ ਹੋਰਨਾ ਟੈਰੇਟਰੀਜ਼ ਦੇ ਪ੍ਰੀਮੀਅਰਜ਼ ਨੇ ਵੀ ਵਿਸ਼ਵ ਦੇ ਕਈ ਹੋਰਨਾਂ ਆਗੂਆਂ ਵਾਂਗ ਜਨਤਕ ਤੌਰ ਉੱਤੇ ਵੈਕਸੀਨੇਸ਼ਨ ਕਰਵਾਈ।
ਓਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਪਿਛਲੇ ਹਫਤੇ ਟੋਰਾਂਟੋ ਦੀ ਹੀ ਫਾਰਮੇਸੀ ਵਿੱਚ ਐਸਟ੍ਰਾਜ਼ੈਨੇਕਾ ਵੈਕਸੀਨ ਦਾ ਪਹਿਲਾ ਸ਼ੌਟ ਲਵਾਇਆ ਸੀ। ਐਲੀਅਟ ਨੇ ਉਸ ਸਮੇਂ ਆਖਿਆ ਸੀ ਕਿ ਜਨਤਕ ਤੌਰ ਉੱਤੇ ਉਸ ਵੱਲੋਂ ਇਹ ਟੀਕਾ ਇਸ ਲਈ ਲਵਾਇਆ ਗਿਆ ਤਾਂ ਕਿ ਲੋਕਾਂ ਵਿੱਚ ਇਸ ਵੈਕਸੀਨ ਨੂੰ ਲੈ ਕੇ ਜਿਹੜੀ ਹਿਚਕਿਚਾਹਟ ਹੈ ਉਹ ਖਤਮ ਹੋ ਸਕੇ।ਅਜਿਹਾ ਕਰਨ ਨਾਲ ਲੋਕਾਂ ਨੂੰ ਇਹ ਸਿੱਧ ਹੋ ਗਿਆ ਕਿ ਇਹ ਟੀਕਾ ਸੇਫ ਹੈ ਤੇ ਇਹ ਜਿ਼ੰਦਗੀਆਂ ਬਚਾਉਂਦਾ ਹੈ।
ਇਸ ਸਮੇਂ ਐਸਟ੍ਰਾਜ਼ੈਨੇਕਾ ਸੌ਼ਟ 55 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਓਨਟਾਰੀਓ ਦੀਆਂ ਚੋਣਵੀਆਂ ਫਾਰਮੇਸੀਜ਼ ਉੱਤੇ ਉਪਲਬਧ ਹੈ।

   

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਡਾਊਨਟਾਊਨ ਵਿੱਚ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਗੰਭੀਰ ਜ਼ਖ਼ਮੀ
ਲਗਾਤਾਰ ਦੂਜੇ ਸਾਲ ਟੋਰਾਂਟੋ ਰੱਦ ਕਰੇਗਾ ਸਮਰ ਈਵੈਂਟਸ
ਫੋਰਡ ਵੱਲੋਂ ਸਕੂਲ ਮੁੜ ਖੋਲ੍ਹਣ ਦੇ ਰਾਹ ਵਿੱਚ ਅੜਿੱਕਾ ਪਾਉਣ ਦੇ ਦੋਸ਼ ਉੱਤੇ ਟੀਚਰਜ਼ ਯੂਨੀਅਨਾਂ ਨੇ ਪ੍ਰਗਟਾਇਆ ਇਤਰਾਜ਼
ਮੋਟਰਸਾਈਕਲ ਤੇ ਪੁਲਿਸ ਕਾਰ ਦੀ ਟੱਕਰ ਵਿੱਚ ਦੋ ਜ਼ਖ਼ਮੀ
ਸਰਾਭੇ ਵਾਲੇ ਮਾਸਟਰ ਅਜਮੇਰ ਸਿੰਘ ਪਾਸੀ ਸਦੀਵੀ-ਵਿਛੋੜਾ ਦੇ ਗਏ
ਗਰਮੀਆਂ ਵਿੱਚ ਇੱਕ ਦੀ ਥਾਂ ਦੋ ਡੋਜ਼ਾਂ ਦਾ ਟੀਚਾ ਪੂਰਾ ਕਰਨ ਲਈ ਪੂਰਾ ਜ਼ੋਰ ਲਾਵਾਂਗੇ : ਫੋਰਡ
ਮਈ ਦੇ ਅੰਤ ਵਿੱਚ 12 ਤੋਂ 17 ਸਾਲ ਦੇ ਬੱਚੇ ਬੁੱਕ ਕਰਵਾ ਸਕਣਗੇ ਵੈਕਸੀਨ ਸਬੰਧੀ ਅਪੁਆਇੰਟਮੈਂਟ
ਓਨਟਾਰੀਓ ਨੇ ਦੋ ਹਫਤਿਆਂ ਲਈ ਸਟੇਅ ਐਟ ਹੋਮ ਆਰਡਰਜ਼ ਵਿੱਚ ਕੀਤਾ ਵਾਧਾ
ਗ੍ਰੇਹਾਊਂਡ ਕੈਨੇਡਾ ਨੇ ਬੰਦ ਕੀਤੇ ਸਾਰੇ ਰੂਟ, ਆਪਰੇਸ਼ਨ ਖ਼ਤਮ ਕਰਨ ਦਾ ਫੈਸਲਾ
ਲਾਈਨ 5 ਵਿਵਾਦ ਕਾਰਨ ਸਾਰਨੀਆ ਦੇ ਲੋਕ ਪਰੇਸ਼ਾਨ