Welcome to Canadian Punjabi Post
Follow us on

17

May 2021
 
ਅੰਤਰਰਾਸ਼ਟਰੀ

ਕੋਲੋਰਾਡੋ ਵਿੱਚ ਕਰਿਆਨੇ ਦੀ ਦੁਕਾਨ ਉੱਤੇ ਗੋਲੀਬਾਰੀ ਵਿੱਚ 10 ਲੋਕਾਂ ਦੀ ਮੌਤ

March 25, 2021 03:08 AM

ਵਾਸ਼ਿੰਗਟਨ, 24 ਮਾਰਚ (ਪੋਸਟ ਬਿਊਰੋ)- ਅਧਿਕਾਰੀਆਂ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਨੇ ਕੱਲ੍ਹ ਕੋਲੋਰਾਡੋ ਸੁਪਰ ਮਾਰਕੀਟ ਵਿੱਚ ਗੋਲੀਬਾਰੀ ਕੀਤੀ, ਜਿਸ ਕਾਰਨ ਇੱਕ ਪੁਲਸ ਅਧਿਕਾਰੀ ਸਣੇ 10 ਲੋਕ ਮਾਰੇ ਗਏ। ਇੱਕ ਵਿਅਕਤੀ ਨੂੰ ਬੋਲਡਰ ਵਿੱਚ ਘਟਨਾ ਸਥਾਨ ਉੱਤੇ ਹਿਰਾਸਤ ਵਿੱਚ ਲੈ ਲਿਆ ਗਿਆ।
ਬੋਲਡਰ ਪੁਲਸ ਦੇ ਮੁਖੀ ਮਾਰੀਸ ਹੈਰੋਲਡ ਨੇ ਮਾਰੇ ਗਏ ਅਧਿਕਾਰੀ ਦੀ ਪਛਾਣ 51 ਸਾਲਾ ਏਰਿਕ ਟੱਲੀ ਵਜੋਂ ਕੀਤੀ ਹੈ। ਸੀ ਬੀ ਐਸ ਡੈਨਵਰ ਹੈਲੀਕਾਪਟਰ ਫੁਟੇਜ ਵਿੱਚ ਅਧਿਕਾਰੀਆਂ ਵੱਲੋਂ ਇੱਕ ਸਾਰਟਲਸ ਆਦਮੀ ਨੂੰ ਹੱਥਕੜੀ ਲਾ ਕੇ ਲਿਜਾਂਦੇ ਦੇਖਿਆ ਗਿਆ, ਜਿਸ ਨੂੰ ਘਟਨਾ ਸਥਾਨ ਤੋਂ ਫੜਿਆਂ ਗਿਆ ਤੇ ਉਸ ਦੀ ਲੱਤ ਖ਼ੂਨ ਨਾਲ ਲਿਬੜੀ ਹੋਈ ਦਿਖਾਈ ਦਿੱਤੀ, ਪਰ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਸਕੇ ਕੀ ਉਹ ਵਿਅਕਤੀ ਹਿਰਾਸਤ ਵਿੱਚ ਹੈ। ਗਵਾਹਾਂ ਨੇ ਇਸ ਅਰਾਜਕਤਾ ਭਰੇ ਦਿ੍ਰਸ਼ ਦਾ ਜ਼ਿਕਰ ਕੀਤਾ ਕਿ ਕਰਿਆਨੇ ਦੀ ਦੁਕਾਨ ਵਿੱਚ ਕਈ ਜ਼ੋਰਦਾਰ ਧਮਾਕੇ ਹੋਏ ਸਨ। ਇੱਕ ਆਦਮੀ ਨੇ ਕਿਹਾ ਕਿ ਉਸ ਨੇ ਪਹਿਲਾਂ ਸੋਚਿਆ ਕਿ ਕਿਸੇ ਨੇ ਸਟੋਰ ਦੇ ਅੰਦਰ ਕੋਈ ਚੀਜ਼ ਸੁੱਟ ਦਿੱਤੀ ਹੈ, ਪਰ ਤੀਜੀ ਗੋਲੀ ਚੱਲਦੇ ਹੀ ਲੋਕਾਂ ਨੇ ਭੱਜਣਾ ਸ਼ੁਰੂ ਕਰ ਦਿੱਤਾ ਸੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਨੇਪਾਲ ਵਿੱਚ ਭਰੋਸੇ ਦੀ ਵੋਟ ਨਾ ਲੈ ਸਕੇ ਪ੍ਰਧਾਨ ਮੰਤਰੀ ਕੇ ਪੀ ਓਲੀ ਨੂੰ ਫਿਰ ਉਹੋ ਕੁਰਸੀ ਮਿਲੇਗੀ
ਇਜ਼ਰਾਈਲ ਦੇ ਕੁਝ ਸ਼ਹਿਰਾਂ ਵਿੱਚ ਦੰਗੇ ਭੜਕੇ, ਗਾਜ਼ਾ ਪੱਟੀ ਵਿੱਚ 83 ਮੌਤਾਂ
ਕੈਨੇਡਾ ਨੇ ਦਿੱਤੀ ਚੇਤਾਵਨੀ, ਤੇਲ ਲਾਈਨ ਬੰਦ ਕਰਨ ਸਦਕਾ ਅਮਰੀਕਾ ਨਾਲ ਸਬੰਧ ਪੈ ਸਕਦੇ ਹਨ ਕਮਜ਼ੋਰ
ਨੀਰਵ ਮੋਦੀ ਵੱਲੋਂ ਭਾਰਤ ਹਵਾਲਗੀ ਫ਼ੈਸਲੇ ਦੇ ਖ਼ਿਲਾਫ਼ ਲੰਡਨ ਕੋਰਟ ਵਿੱਚ ਅਪੀਲ
ਨੇਪਾਲ ਨੇ ਪਰਬਤਾਰੋਹੀਆਂ ਤੋਂ ਆਕਸੀਜਨ ਦੇ ਸਿਲੰਡਰ ਮੰਗੇ
ਪਾਕਿਸਤਾਨ ਐੱਫ ਏ ਟੀ ਐੱਫ ਦੀਆਂ ਮੰਗਾਂ ਪੂਰੀਆਂ ਕਰਨ ਲਈ ਨਵੇਂ ਨਿਯਮ ਬਣਾਉਣ ਲੱਗਾ
ਅਮਰੀਕਾ `ਚ ਹੈਕਰਾਂ ਦਾ ਤੇਲ ਪਾਈਪ ਲਾਈਨ ਸਿਸਟਮ ਉੱਤੇ ਹਮਲਾ
ਮਾਸਕ ਨਾ ਪਾਉਣ ਉੱਤੇ ਭਾਰਤੀ ਮੂਲ ਦੀ ਔਰਤ ਨੂੰ ਲੱਤ ਕੱਢ ਮਾਰੀ
ਰੂਸ ਦੇ ਸਕੂਲ ਵਿੱਚ ਹੋਈ ਸ਼ੂਟਿੰਗ ਵਿੱਚ 7 ਵਿਦਿਆਰਥੀਆਂ ਦੀ ਹੋਈ ਮੌਤ, ਇੱਕ ਟੀਚਰ ਵੀ ਮਾਰਿਆ ਗਿਆ
ਨਿਊਜ਼ੀਲੈਂਡ ਦੀ ਸੁਪਰਮਾਰਕਿਟ ਵਿੱਚ ਇੱਕ ਸਿਰਫਿਰੇ ਨੇ ਚਾਕੂ ਨਾਲ ਕੀਤਾ ਹਮਲਾ, 5 ਜ਼ਖ਼ਮੀ