Welcome to Canadian Punjabi Post
Follow us on

25

September 2021
 
ਖੇਡਾਂ

ਲਿਓਨ ਮੈਸੀ ਨੇ ਪੇਲੇ ਨੂੰ ਪਿੱਛੇ ਛੱਡਿਆ, ਅਗਲਾ ਰਿਕਾਰਡ ਤੋੜਨ ਉੱਤੇ ਨਜ਼ਰ ਟਿਕੀ

December 24, 2020 04:55 AM

ਬਾਰਸੀਲੋਨਾ, 23 ਦਸੰਬਰ, (ਪੋਸਟ ਬਿਊਰੋ)- ਸੁਪਰ ਸਟਾਰ ਸਟ੍ਰਾਈਕਰ ਲਿਓਨ ਮੈਸੀ ਨੇ ਇਕ ਫੁੱਟਬਾਲ ਕਲੱਬ ਲਈ ਸਭ ਤੋਂ ਵੱਧ ਗੋਲ ਕਰਨ ਵਿਚ ਬ੍ਰਾਜ਼ੀਲ ਦੇ ਵੱਡੇ ਖਿਡਾਰੀ ਪੇਲੇ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਪ੍ਰਾਪਤੀ ਲਿਓਨ ਮੈਸੀ ਨੇ ਸਪੈਨਿਸ਼ ਲੀਗ ਲਾ ਲੀਗਾ ਵਿਚ ਵਲਾਡੋਲਿਡਖ਼ਿਲਾਫ਼ ਖੇਡਦੇ ਹੋਏ ਕੀਤੀ ਹੈ। ਵਰਨਣ ਯੋਗ ਹੈ ਕਿ ਮੈਸੀ ਦੇ ਇਸ ਵੇਲੇ ਬਾਰਸੀਲੋਨਾ ਲਈ 644 ਗੋਲ ਹੋ ਗਏ ਹਨ। ਉਸ ਨੇ 17 ਸੈਸ਼ਨਾਂ ਵਿਚ 749 ਮੈਚ ਖੇਡੇ ਹਨ। ਮੈਸੀ ਤੋਂ ਪਹਿਲਾਂ ਪੇਲੇ ਨੇ ਸਾਂਤੋਸ ਕਲੱਬ ਲਈ 19 ਸੈਸ਼ਨਾਂ ਵਿਚ 643 ਗੋਲ ਕੀਤੇ ਸਨ। ਉਨ੍ਹਾਂ ਨੇ 15 ਸਾਲ ਦੀ ਉਮਰ ਵਿਚ ਸਾਂਤੋਸ ਲਈ ਖੇਡਣਾ ਸ਼ੁਰੂ ਕੀਤਾ ਸੀ ਅਤੇ 1956 ਤੋਂ 1974 ਤਕ 656 ਮੈਚਾਂ ਵਿਚ 643 ਗੋਲ ਕੀਤੇ ਸਨ।
ਤਾਜ਼ਾ ਮੈਚ ਵਿਚ ਬਾਰਸੀਲੋਨਾ ਨੂੰ 3-0 ਨਾਲ ਜਿੱਤ ਮਿਲੀ, ਜਿਸ ਵਿਚ ਕਲੇਮੈਂਟ ਲੈਂਗਲੇਟ, ਮਾਰਟਿਨ ਬ੍ਰੇਥਵੇਟ ਤੇ ਮੈਸੀ ਨੇ ਗੋਲ ਕੀਤੇ। ਇਸ ਦੇ ਨਾਲ ਮੈਸੀ ਨੇ ਇਸ ਸੈਸ਼ਨ ਵਿਚ ਪਹਿਲੀ ਵਾਰ ਕਿਸੇ ਖਿਡਾਰੀ ਦੇ ਗੋਲ ਕਰਨ ਵਿਚ ਮਦਦ ਕੀਤੀ ਤੇ ਉਨ੍ਹਾਂ ਦੀ ਮਦਦ ਨਾਲ ਲੈਂਗਲੇਟ ਨੇ 21ਵੇਂ ਮਿੰਟ ਵਿਚ ਟੀਮ ਲਈ ਪਹਿਲਾ ਗੋਲ ਕੀਤਾ। ਫਿਰ 14 ਮਿੰਟ ਬਾਅਦ ਬ੍ਰੇਥਵੇਟ ਨੇ ਟੀਮ ਦੀ ਬੜ੍ਹਤ ਨੂੰ ਵਧਾਉਣ ਵਿਚ ਦੇਰ ਨਹੀਂ ਕੀਤੀ। ਪਹਿਲਾ ਅੱਧ ਬਾਰਸੀਲੋਨਾ ਨੇ 2-0 ਨਾਲ ਆਪਣੇ ਨਾਂ ਕੀਤਾ। ਦੂਜੇ ਅੱਧ ਵਿਚ ਪੇਡ੍ਰੀ ਬੇਖੀਲ ਦੇ ਪਾਸ ਨੂੰ ਮੈਸੀ ਭੁਲੇਖਾ ਪਾ ਕੇ ਗੋਲ ਪੋਸਟ ਤਕ ਲੈ ਗਏ। ਗੋਲਕੀਪਰ ਜੋਰਡੀ ਮਸਿਪ ਬਾਰਸੀਲੋਨਾ ਦੇ ਮੈਸੀ ਦੇ ਮੂਹਰੇ ਸਨ, ਪਰ ਉਹ ਅਰਜਨਟੀਨਾ ਦੇ ਸੁਪਰ ਸਟਾਰ ਖਿਡਾਰੀ ਨੂੰ ਰੋਕ ਨਾ ਸਕੇ। ਮੈਸੀ ਨੇ ਆਪਣੇ ਖੱਬੇ ਪੈਰ ਨੂੰ ਹਲਕਾ ਜਿਹਾ ਮੋੜ ਕੇ ਗੇਂਦ ਨੂੰ ਗੋਲ ਪੋਸਟ ਵਿਚ ਪਾ ਕੇ ਟੀਮ ਦੀ ਜਿੱਤ ਦਾ ਫ਼ਰਕ ਵਧਾਇਆ।
ਮੈਸੀ ਨੇ ਜਦੋਂ ਪੇਲੇ ਦੇ ਰਿਕਾਰਡ ਦੀ ਬਰਾਬਰੀ ਕੀਤੀ ਤਾਂ ਬ੍ਰਾਜ਼ੀਲ ਦੇ ਖਿਡਾਰੀ ਪੇਲੇ ਨੇ ਉਨ੍ਹਾਂ ਨੂੰ ਵਧਾਈ ਦੇ ਕੇ ਕਿਹਾ ਸੀ ਕਿ ਉਹ ਮੈਸੀ ਦਾ ਕਾਫੀ ਸਨਮਾਨ ਕਰਦੇ ਹਨ। ਉਸ ਦਾ ਰਿਕਾਰਡ ਤੋੜਨ ਦੇ ਬਾਅਦ ਉਹ ਪੇਲੇ ਦਾ ਇਕ ਹੋਰ ਰਿਕਾਰਡ ਤੋੜਨ ਦੇ ਨੇੜੇ ਹਨ। ਪੇਲੇ ਨੇ ਬ੍ਰਾਜ਼ੀਲ ਲਈ 77 ਗੋਲ ਕੀਤੇ ਸਨ, ਜੋ ਦੱਖਣੀ ਅਮਰੀਕੀ ਮਹਾਦੀਪ ਵਿਚ ਅਜੇ ਵੀ ਇਕ ਰਿਕਾਰਡ ਹੈ। ਮੈਸੀ ਇਸ ਵਕਤ ਪੇਲੇ ਦੇ ਇਸ ਰਿਕਾਰਡ ਨੂੰ ਤੋੜਨ ਤੋਂ ਸਿਰਫ਼ ਛੇ ਗੋਲ ਦੂਰ ਹਨ। ਮੈਸੀ ਨੇ ਅਜੇ ਤੱਕ ਅਰਜਨਟੀਨਾ ਲਈ 71 ਗੋਲ ਕੀਤੇ ਹਨ।
ਇਸ ਮੌਕੇ ਲਿਓਨ ਮੈਸੀ ਨੇ ਕਿਹਾ ਕਿ ਜਦ ਮੈਂ ਫੁੱਟਬਾਲ ਖੇਡਣਾ ਸ਼ੁਰੂ ਕੀਤਾ ਤਾਂ ਕਦੀ ਨਹੀਂ ਸੋਚਿਆ ਸੀ ਕਿ ਮੈਂ ਕੋਈ ਰਿਕਾਰਡ ਤੋੜਾਂਗਾ, ਖ਼ਾਸ ਕਰ ਕੇ ਇਸ ਰਿਕਾਰਡ ਬਾਰੇ ਨਹੀਂ,ਜਿਹੜਾ ਮੈਂ ਬਣਾਇਆ ਹੈ। ਮੈਂ ਉਨ੍ਹਾਂ ਸਭਲੋਕਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ, ਜਿਨ੍ਹਾਂ ਨੇ ਮੇਰੀ ਇੰਨੇ ਸਾਲ ਮਦਦ ਕੀਤੀ। ਮੇਰੇ ਟੀਮ ਸਾਥੀ, ਮੇਰਾ ਪਰਿਵਾਰ, ਮੇਰੇ ਦੋਸਤ ਤੇ ਉਹ ਸਾਰੇ, ਜਿਨ੍ਹਾਂ ਨੇ ਹਰ ਦਿਨ ਮੇਰਾ ਸਮਰਥਨ ਕੀਤਾ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ
10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ