Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਸੀ ਬੀ ਆਈ ਵਿਵਾਦ ਵਾਲੇ ਕੇਸ ਦੇ ਵੇਰਵੇ ਲੀਕ ਹੋਣ ਤੋਂ ਸੁਪਰੀਮ ਕੋਰਟ ਨਾਰਾਜ਼

November 21, 2018 09:10 AM

ਨਵੀਂ ਦਿੱਲੀ, 20 ਨਵੰਬਰ, (ਪੋਸਟ ਬਿਊਰੋ)- ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਸੀ ਬੀ ਆਈ ਦੇ ਡਾਇਰੈਕਟਰ ਆਲੋਕ ਵਰਮਾ ਦੇ ਖ਼ਿਲਾਫ਼ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀ ਵੀ ਸੀ) ਦੀ ਜਾਂਚ ਬਾਰੇ ਉਨ੍ਹਾਂ ਦੇ ਜਵਾਬ ਦਾਅਵੇ ਦੇ ਵੇਰਵੇ ਲੀਕ ਹੋਣ ਅਤੇ ਏਜੰਸੀ ਦੇ ਡੀ ਆਈ ਜੀ ਮਨੀਸ਼ ਕੁਮਾਰ ਸਿਨਹਾ ਵਲੋਂ ਲਾਏ ਸਨਸਨੀਖੇਜ਼ ਦੋਸ਼ ਜ਼ਾਹਰ ਕੀਤੇ ਜਾਣ ਉੱਤੇ ਸੁਪਰੀਮ ਕੋਰਟ ਅੱਜ ਬਹੁਤ ਜਿ਼ਆਦਾ ਤੈਸ਼ ਵਿਚ ਆ ਗਈ।
ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਾਲੇ ਬੈਂਚ ਨੇ ਅੱਜ ਦੋ ਵਾਰ ਇਸ ਮਾਮਲੇ ਦੀ ਸੁਣਵਾਈ ਕੀਤੀ ਤੇ ਸਾਫ ਕਿਹਾ ਕਿ ਅਦਾਲਤ ਉਹ ਮੰਚ ਨਹੀਂ, ਜਿੱਥੇ ਆ ਕੇ ਕੋਈ ਕੁਝ ਵੀ ਬੋਲ ਦੇਵੇ। ਲੋਕ ਏਥੇ ਕਾਨੂੰਨੀ ਹੱਕਾਂ ਦਾ ਨਿਤਾਰਾ ਕਰਾਉਣ ਆਉਂਦੇ ਹਨ। ਕੋਰਟ ਨੇ ਕਿਹਾ ਕਿ ਉਹ ਸੀ ਵੀ ਸੀ ਸਮੇਤ ਕਿਸੇ ਵੀ ਧਿਰ ਦਾ ਪੱਖ ਨਹੀਂ ਸੁਣੇਗੀ ਅਤੇ ਆਪਣੇ ਆਪ ਨੂੰ ਲੀਕ ਕੀਤੇ ਗਏ ਸਿਨਹਾ ਦੇ ਮੁਕੱਦਮੇ ਤੱਕ ਸੀਮਤ ਰੱਖੇਗੀ। ਬੈਂਚ ਵਿਚ ਜਸਟਿਸ ਐਸ ਕੇ ਕੌਲ ਅਤੇ ਜਸਟਿਸ ਕੇ ਐਮ ਜੋਜ਼ੇਫ ਸ਼ਾਮਲ ਹਨ। ਅਦਾਲਤ ਨੇ ਸੁਣਵਾਈ ਸ਼ੁਰੂ ਹੁੰਦੇ ਸਾਰ ਸਬੰਧਤ ਧਿਰਾਂ ਨੂੰ ਚੇਤੇ ਕਰਾਇਆ ਕਿ ਉਸ ਨੇ ਆਪਣੇ ਪਹਿਲੇ ਹੁਕਮ ਵਿਚ ਸੀ ਵੀ ਸੀ ਦੀ ਮੁੱਢਲੀ ਜਾਂਚ ਰਿਪੋਰਟ ਤੇ ਆਲੋਕ ਵਰਮਾ ਦਾ ਜਵਾਬ ਗੁਪਤ ਰੱਖਣ ਨੂੰ ਕਿਹਾ ਸੀ ਤਾਂ ਕਿ ਸੀ ਬੀ ਆਈ ਦਾ ਵੱਕਾਰ ਬਚਿਆ ਰਹੇ। ਕੋਰਟ ਨੇ ਇਕ ਨਿਊਜ਼ ਪੋਰਟਲ ਉਤੇ ਛਪੇ ਲੇਖ ਦਾ ਹਵਾਲਾ ਦੇ ਕੇ ਆਲੋਕ ਵਰਮਾ ਦੇ ਵਕੀਲ ਸੀਨੀਅਰ ਐਡਵੋਕੇਟ ਫਲੀ ਐਸ ਨਰੀਮਨ ਕੋਲੋਂ ਪੁੱਛਿਆ, ‘ਆਲੋਕ ਵਰਮਾ ਦੇ ਵਕੀਲ ਵਜੋਂ ਨਹੀਂ, ਤੁਸੀਂ ਇਸ ਸੰਸਥਾ ਦੇ ਸਭ ਤੋਂ ਸਤਿਕਾਰਤ ਤੇ ਸੀਨੀਅਰ ਮੈਂਬਰ ਹੋ। ਅਸੀਂ ਇਹ ਤੁਹਾਨੂੰ ਦਿੱਤਾ ਹੈ। ਕ੍ਰਿਪਾ ਕਰ ਕੇ ਸਾਡੀ ਮਦਦ ਕਰੋ।` ਇਸ ਉੱਤੇ ਨਰੀਮਨ ਨੇ ਕਿਹਾ ਕਿ ਲੀਕੇਜ ਬੜੀ ਪ੍ਰੇਸ਼ਾਨ ਕਰਨ ਵਾਲੀ ਹੈ ਤੇ ਉਨ੍ਹਾਂ ਆਲੋਕ ਵਰਮਾ ਦੇ ਦੂਜੇ ਵਕੀਲ ਗੋਪਾਲ ਸ਼ੰਕਰਨਰਾਇਣਨ ਵੱਲ ਉਂਗਲ ਕੀਤੀ। ਬੈਂਚ ਨੇ ਨਰੀਮਨ ਨੂੰ ਮੀਡੀਆ ਰਿਪੋਰਟ ਦੀ ਕਾਪੀ ਦੇਣ ਦੇ ਬਾਅਦ ਵਰਮਾ ਵਲੋਂ ਦਾਇਰ ਅਪੀਲ `ਤੇ ਸੁਣਵਾਈ 29 ਨਵੰਬਰ ਤੱਕ ਮੁਲਤਵੀ ਕਰ ਦਿੱਤੀ।
ਇਸ ਤੋਂ ਬਾਅਦ ਨਰੀਮਨ ਫਿਰ ਅਦਾਲਤ ਵਿਚ ਗਏ ਅਤੇ ਕੇਸ ਦਾ ਹਵਾਲਾ ਦਿੰਦਿਆਂ ਸੁਣਵਾਈ ਦੀ ਮੰਗ ਕੀਤੀ। ਦੋਬਾਰਾ ਸੁਣਵਾਈ ਸ਼ੁਰੂ ਹੋਣ `ਤੇ ਨਰੀਮਨ ਨੇ ਕਿਹਾ ਕਿ ਸਬੰਧਤ ਲੇਖ 17 ਨਵੰਬਰ ਨੂੰ ਛਪਿਆ ਸੀ ਤੇ ਇਹ ਮੁਢਲੀ ਜਾਂਚ ਦੌਰਾਨ ਸੀ ਵੀ ਸੀ ਨੂੰ ਦਿੱਤੇ ਵਰਮਾ ਦੇ ਜਵਾਬ ਨਾਲ ਸਬੰਧਤ ਸੀ, ਪਰ ਸੀ ਬੀ ਆਈ ਮੁਖੀ ਨੂੰ ਵਿਜੀਲੈਂਸ ਦੀ ਜਾਂਚ ਬਾਰੇ ਦਿੱਤਾ ਹੁਕਮ ਕੱਲ੍ਹ ਜਾਰੀ ਹੋਇਆ ਸੀ। ਉਨ੍ਹਾਂ ਇਸ ਬਾਰੇ ਸੰਬੰਧਤ ਪੱਤਰਕਾਰ ਨੂੰ ਕੋਰਟ ਵਿਚ ਸੱਦੇ ਜਾਣ ਦੀ ਮੰਗ ਕੀਤੀ। ਚੀਫ ਜਸਟਿਸ ਨੇ ਕੌੜ ਜ਼ਾਹਰ ਕਰਦਿਆਂ ਕਿਹਾ ਕਿ ਕੱਲ੍ਹ ਅਸੀਂ ਸਿਨਹਾ ਦੀ ਅਪੀਲ ਉਤੇ ਫੌਰੀ ਸੁਣਵਾਈ ਤੋਂ ਨਾਂਹ ਕਰ ਕੇ ਬਹੁਤ ਜ਼ਿਆਦਾ ਗੁਪਤਤਾ ਵਰਤਣ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਅਪੀਲ ਕਰਤਾ ਨੇ ਸਾਨੂੰ ਅਰਜ਼ੀ ਦੇਣ ਪਿੱਛੋਂ ਹਰ ਕਿਸੇ ਨੂੰ ਕਾਪੀਆਂ ਵੰਡ ਦਿੱਤੀਆਂ। ਜਦੋਂ ਸੀ ਵੀ ਸੀ ਵੱਲੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਬੋਲਣ ਨੂੰ ਉੱਠੇ ਤਾਂ ਬੈਂਚ ਨੇ ਸਾਫ਼ ਕਿਹਾ: ‘ਅਸੀਂ ਕੁਝ ਨਹੀਂ ਸੁਣਾਂਗੇ। ਅਸੀਂ ਕਿਸੇ ਨੂੰ ਨਹੀਂ ਸੁਣਾਂਗੇ।’ ਅਦਾਲਤ ਨੇ ਆਲੋਕ ਵਰਮਾ ਦੇ ਦੂਜੇ ਵਕੀਲ ਸ਼ੰਕਰਨਰਾਇਣਨ ਦਾ ਪੱਖ ਵੀ ਸੁਣਨ ਤੋਂ ਇਨਕਾਰ ਕਰ ਦਿੱਤਾ।
ਇਸ ਦੌਰਾਨ ਇਸ ਲੇਖ ਬਾਰੇ ਨਿਊਜ਼ ਪੋਰਟਲ ‘ਦਿ ਵਾਇਰ` ਨੇ ਸਾਫ ਕੀਤਾ ਹੈ ਕਿ ਇਹ ਸੀ ਵੀ ਸੀ ਦੇ ਸਵਾਲਾਂ ਬਾਰੇ ਆਲੋਕ ਵਰਮਾ ਦੇ ਜਵਾਬ ਨਾਲ ਸਬੰਧਤ ਸੀ। ਇਹ ਸੀਲਬੰਦ ਲਿਫਾਫੇ ਵਿਚ ਨਹੀਂ ਦਿੱਤੇ ਗਏ ਸਨ ਤੇ ਨਾ ਸੁਪਰੀਮ ਕੋਰਟ ਨੂੰ ਦਿੱਤੇ ਗਏ ਸਨ। ਜਿੱਥੋਂ ਤੱਕ ਸੀ ਵੀ ਸੀ ਦੀ ਅੰਤਮ ਰਿਪੋਰਟ ਬਾਰੇ ਸੀਲਬੰਦ ਲਿਫਾਫੇ ਵਿਚ ਦਾਖ਼ਲ ਕੀਤੇ ਉਨ੍ਹਾਂ ਦੇ ਜਵਾਬ ਦਾ ਸੰਬੰਧ ਹੈ, ਉਸ ਬਾਰੇ ਅਸੀਂ ਕੋਈ ਟੀਕਾ ਟਿੱਪਣੀ ਨਹੀਂ ਕੀਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼