Welcome to Canadian Punjabi Post
Follow us on

25

September 2021
 
ਖੇਡਾਂ

ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਹਨ ਲਿਓਨਲ ਮੈਸੀ

September 18, 2020 02:03 AM

ਲੰਡਨ, 17 ਸਤੰਬਰ (ਪੋਸਟ ਬਿਊਰੋ)- ਅਰਜਨਟੀਨਾ ਦੇ ਸੁਪਰ ਸਟਾਰ ਫੁੱਟਬਾਲਰ ਲਿਓਨਲ ਮੈਸੀ ਸਮਝੌਤਾ ਵਿਵਾਦ ਦੇ ਕਾਰਨ ਖੁਦ ਨੂੰ ਸਪੇਨ ਦੇ ਬਾਰਸੀਲੋਨਾ ਕਲੱਬ ਤੋਂ ਵੱਖ ਨਹੀਂ ਕਰ ਸਕੇ, ਪਰ ਉਹ ਦੁਨੀਆ ਦੇ ਸਭ ਤੋਂ ਅਮੀਰ ਫੁੱਟਬਾਲਰ ਬਣੇ ਹੋਏ ਹਨ। ਫੋਰਬਸ ਦੇ ਅਨੁਸਾਰ ਮੈਸੀ ਦੀ ਇਸ ਸਾਲ ਦੀ ਕਮਾਈ 12.6 ਕਰੋੜ ਡਾਲਰ ਰਹੀ ਹੈ, ਜਿਸ ਵਿੱਚ 9.2 ਕਰੋੜ ਡਾਲਰ ਤਨਖ਼ਾਹ ਤੋਂ ਅਤੇ 3.4 ਕਰੋੜ ਡਾਲਰ ਇਸ਼ਤਿਹਾਰਾਂ ਤੋਂ ਹੋਈ ਹੈ।
ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ 11.7 ਕਰੋੜ ਡਾਲਰ ਦੀ ਕਮਾਈ ਨਾਲ ਦੂਸਰੇ ਸਥਾਨ `ਤੇ ਹਨ। ਬ੍ਰਾਜ਼ੀਲ ਦੇ ਨੇਮਾਰ 9.6 ਕਰੋੜ ਡਾਲਰ ਨਾਲ ਤੀਸਰੇ ਅਤੇ ਉਨ੍ਹਾਂ ਦੇ ਪੈਰਿਸ ਸੈਂਟ ਜਰਮਨ ਦੇ ਟੀਮ ਸਾਥੀ ਕਾਰਈਆਲਨ ਐਂਬਾਪੇ 4.2 ਕਰੋੜ ਡਾਲਰ ਨਾਲ ਚੌਥੇ ਤੇ ਲਿਵਰਪੂਲ ਦੇ ਮੁਹੰਮਦ ਸਲਾਹ 3.7 ਕਰੋੜ ਡਾਲਰ ਨਾਲ 5ਵੇਂ ਸਥਾਨ `ਤੇ ਹਨ।
ਪਿੱਛੇ ਜਿਹੇ ਮੈਸੀ ਦਾ ਬਾਰਸੀਲੋਨਾ ਨਾਲ ਵਿਵਾਦ ਚੱਲ ਰਿਹਾ ਸੀ। ਉਸ ਨੇ ਸਤੰਬਰ ਦੇ ਪਹਿਲੇ ਹਫ਼ਤੇ ਕਿਹਾ ਸੀ ਕਿ ਉਹ ਬਾਰਸੀਲੋਨਾ ਦੇ ਨਾਲ ਖ਼ੁਸ਼ ਨਹੀਂ, ਪਰ ਕਾਨੂੰਨੀ ਅੜਿੱਕਿਆਂ `ਚ ਉਲਝਣ ਦੀ ਥਾਂ ਉਹ ਕਲੱਬ ਨਾਲ ਜੁੜੇ ਰਹਿਣ ਨੂੰ ਪਹਿਲ ਦੇਣਗੇ। ਮੈਸੀ ਬਿਨਾਂ ਕੋਈ ਪੈਸਾ ਦਿੱਤੇ ਕਲੱਬ ਛੱਡਣਾ ਚਾਹੁੰਦੇ ਸਨ, ਪਰ ਕਲੱਬ ਨੇ ਕਿਹਾ ਕਿ ਜਿਸ ਨਿਯਮ ਦਾ ਸਹਾਰਾ ਲੈ ਕੇ ਉਹ ਕਲੱਬ ਛੱਡਣਾ ਚਾਹੁੰਦੇ ਹਨ, ਉਸ ਦੀ ਮਿਆਦ ਪਹਿਲਾਂ ਖਤਮ ਹੋ ਚੁੱਕੀ ਹੈ ਇਸ ਲਈ ਉਨ੍ਹਾਂ ਨੂੰ ਘੱਟ ਤੋਂ ਘੱਟ ਜੂਨ 2021 ਵਿੱਚ ਆਪਣਾ ਸਮਝੌਤਾ ਖਤਮ ਹੋਣ ਤੱਕ ਟੀਮ ਨਾਲ ਜੁੜੇ ਰਹਿਣਾ ਹੋਵੇਗਾ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ
10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ