Welcome to Canadian Punjabi Post
Follow us on

25

September 2021
 
ਖੇਡਾਂ

ਹਰਿਆਣਾ ਦੀ ਵਿਨੇਸ਼ ਫੋਗਾਟ ਨੂੰ ਇਸ ਸਾਲ ‘ਰਾਜੀਵ ਗਾਂਧੀ ਖੇਲ ਰਤਨ ਐਵਾਰਡ` ਮਿਲੇਗਾ

August 19, 2020 07:32 AM

* ਹਾਕੀ ਓਲੰਪੀਅਨ ਅਜੀਤ ਸਿੰਘ ਨੂੰ ਮੇਜਰ ਧਿਆਨ ਚੰਦ ਐਵਾਰਡ


ਨਵੀਂ ਦਿੱੱਲੀ, 18 ਅਗਸਤ, (ਪੋਸਟ ਬਿਊਰੋ)- ਹਰਿਆਣਾ ਵਿੱਚ ਜਨਮੀ ਅਤੇ ਭਾਰਤ ਦਾ ਨਾਂ ਚਮਕਾ ਚੁੱਕੀ ਪਹਿਲਵਾਨ ਵਿਨੇਸ਼ ਫੋਗਾਟ ਨੂੰ ਇਸ ਵਾਰ ‘ਰਾਜੀਵ ਗਾਂਧੀ ਖੇਲ ਰਤਨ ਐਵਾਰਡ’ ਨਾਲ ਸਨਮਾਨਤ ਕੀਤਾ ਜਾਵੇਗਾ। ਦਿੱਲੀ ਵਿਚ ਹੋਈ ਚੋਣ ਕਮੇਟੀ ਦੀ ਬੈਠਕ ਵਿੱਚ ਵਿਨੇਸ਼ ਫੋਗਾਟ ਸਮੇਤ 4 ਖਿਡਾਰੀਆਂ ਦੇ ਨਾਂ ਇਸ ਐਵਾਰਡ ਲਈ ਤੈਅ ਕੀਤੇ ਗਏ। ਕਮੇਟੀ ਨੇ ਵਿਨੇਸ਼ ਫੋਗਾਟ, ਕ੍ਰਿਕਟਰ ਰੋਹਿਤ ਸ਼ਰਮਾ, ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਤੇ ਪੈਰਾ ਓਲੰਪਿਕ ਦੇ ਸੋਨ ਤਮਗਾ ਜੇਤੂ ਮਰੀਆਪਨ ਥਾਂਗਾਵੇਲੂ ਦੇ ਨਾਮ ਦੀ ਸਿਫਾਰਸ਼ ਖੇਡ ਰਤਨ ਲਈ ਕੀਤੀ ਹੈ।
ਵਿਨੇਸ਼ ਫੋਗਾਟ ਹਰਿਆਣਾ ਤੋਂ ਰਾਜੀਵ ਗਾਂਧੀ ਖੇਡ ਰਤਨ ਲੈਣ ਵਾਲੀ 7ਵੀਂ ਖਿਡਾਰਨ ਹੋਵੇਗੀ। ਇਸ ਤੋਂ ਪਹਿਲਾਂ ਹਰਿਆਣਾ ਦੇ 6 ਹੋਰਨਾਂ ਖਿਡਾਰੀਆਂ ਨੂੰ ਖੇਡ ਰਤਨ ਮਿਲਿਆ ਹੈ। ਪਹਿਲਾਂ ਬਜਰੰਗ ਪੂਨੀਆ, ਦੀਪਾ ਮਲਿਕ, ਵਜਿੰਦਰ ਸਿੰਘ, ਯੋਗੇਸ਼ਵਰ ਦੱਤ, ਸਾਕਸ਼ੀ ਮਲਿਕ, ਸਰਦਾਰ ਸਿੰਘ ਨੂੰ ਖੇਡ ਰਤਨ ਮਿਲਿਆ ਸੀ।ਹਰਿਆਣਾ ਦੇ ਚਰਖੀ ਦਾਦਰੀ ਜ਼ਿਲ੍ਹੇ ਦੇ ਬਲਾਲੀ ਪਿੰਡ ਵਿੱਚ ਜਨਮੀ ਵਿਨੇਸ਼ ਫੋਗਾਟ ਪਹਿਲਵਾਨਾਂ ਦੇ ਖਾਨਦਾਨ ਵਿੱਚੋਂ ਹੈ। ਕੌਮਾਂਤਰੀ ਪੱਧਰ ਉੱਤੇ ਕਈ ਤਮਗੇ ਹਾਸਲ ਕਰ ਚੁੱਕੀਆਂ ਗੀਤਾ ਤੇ ਬਬੀਤਾ ਵੀ ਉਸ ਦੀਆਂ ਭੈਣਾਂ ਹਨ। ਵਿਨੇਸ਼ ਫੋਗਾਟ ਨੇ ਆਪਣਾ ਕਰੀਅਰ 2013 ਤੋਂ ਸ਼ੁਰੂ ਕੀਤਾ ਅਤੇ ਫਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਭਾਰਤ ਸਰਕਾਰ ਦੇ ਯੂਥ ਅਫੇਅਰ ਅਤੇ ਸਪੋਰਟਸ ਮੰਤਰਾਲੇ ਨੇ ਕੌਮਾਂਤਰੀ ਪੱਧਰ ਉੱਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਮੌਜੂਦਾ ਅਤੇ ਸਾਬਕਾ ਖਿਡਾਰੀਆਂ ਲਈ ਅੱਜ ਐਵਾਰਡਾਂ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿੱਚ ਓਲੰਪੀਅਨ ਅਜੀਤ ਸਿੰਘ ਨੂੰ ਓਲੰਪਿਕ, ਏਸ਼ੀਅਨ ਖੇਡਾਂ ਤੇ ਵਿਸ਼ਵ ਹਾਕੀ ਵਿੱਚ ਤਮਗੇ ਜਿੱਤਣ ਸਦਕਾ ‘ਮੇਜਰ ਧਿਆਨ ਚੰਦ ਐਵਾਰਡ` ਨਾਲ ਸਨਮਾਨਿਤ ਕੀਤਾ ਗਿਆ ਹੈ। ਅਜੀਤ ਸਿੰਘ ਇਸ ਪਰਿਵਾਰ ਦਾ ਤੀਜਾ ਓਲੰਪੀਅਨ ਹੈ ਜਿਸ ਨੂੰ ਭਾਰਤ ਸਰਕਾਰ ਨੇ ਖੇਡ ਐਵਾਰਡ ਨਾਲ ਨਿਵਾਜਿਆ ਹੈ। ਭਾਰਤ ਸਰਕਾਰ ਵੱਲੋਂ ਪਰਿਵਾਰਦਾ ਪਹਿਲਾ ‘ਅਰਜੁਨ ਐਵਾਰਡ` ਅਜੀਤ ਸਿੰਘ ਦੇ ਵੱਡੇ ਭਰਾ ਓਲੰਪੀਅਨ ਹਰਮੀਕ ਸਿੰਘ ਨੂੰ ਸਾਲ 1997 ਵਿੱਚਮਿਲਿਆ ਸੀ। ਕੌਮੀ ਟੀਮ ਦੇ ਸਾਬਕਾ ਕਪਤਾਨ ਹਰਮੀਕ ਸਿੰਘ ਨੂੰ ਮਿਊਨਿਖ-1972 ਵਿੱਚ ਓਲੰਪਿਕ ਹਾਕੀ ਟੀਮ ਦੀ ਕਪਤਾਨੀ ਦੇ ਇਲਾਵਾ ਦੋ ਵਰਲਡ ਹਾਕੀ ਕੱਪ, ਦੋ ਵਾਰ ਓਲੰਪਿਕ ਹਾਕੀ ਤੇ ਤਿੰਨ ਵਾਰ ਏਸ਼ੀਆਈ ਹਾਕੀ ਖੇਡਣ ਦਾ ਮਾਣ ਹਾਸਲ ਹੈ। ਪਰਿਵਾਰਨੂੰ ਦੂਜਾ ‘ਅਰਜੁਨ ਐਵਾਰਡ` ਓਲੰਪੀਅਨ ਅਜੀਤ ਸਿੰਘ ਦੇ ਸਪੁੱਤਰ ਅਤੇ ਕੌਮੀ ਟੀਮ ਦੇ ਸਾਬਕਾ ਕਪਤਾਨ ਗਗਨਅਜੀਤ ਸਿੰਘ ਨੂੰ ਸਾਲ-2003 ਵਿੱਚਮਿਲਿਆ ਸੀ। ਆਪਣੀ ਕਪਤਾਨੀ ਵਿੱਚ ਜੂਨੀਅਰ ਕੌਮੀ ਹਾਕੀ ਟੀਮ ਨੂੰ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਗਗਨਅਜੀਤ ਸਿੰਘ ਨੂੰ ਸੀਨੀਅਰ ਹਾਕੀ ਟੀਮ ਦੀ ਕਪਤਾਨੀ ਤੋਂ ਇਲਾਵਾ ਦੋ ਵਾਰ ਓਲੰਪਿਕ ਹਾਕੀ, ਏਸ਼ੀਆਈ ਹਾਕੀ ਤੇ ਵਿਸ਼ਵ ਹਾਕੀ ਕੱਪ ਖੇਡਣ ਦਾ ਮਾਣਮਿਲਿਆ ਸੀ।ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਇਸ ਪਰਿਵਾਰ ਨੂੰ ਤਿੰਨ ਓਲੰਪੀਅਨ ਤੇ ਇਕ ਕੌਮਾਂਤਰੀ ਹਾਕੀ ਖਿਡਾਰੀ ਮੈਦਾਨ ਵਿੱਚ ਉਤਾਰਨ ਦਾ ਮਾਣ ਹੈ। ਮਰਹੂਮ ਹਾਕੀ ਓਲੰਪੀਅਨ ਧਿਆਨ ਚੰਦ ਤੇ ਰੂਪ ਸਿੰਘ ਦੋਵੇਂ ਭਰਾਵਾਂ ਵਾਂਗ ਫਿਰੋਜ਼ਪੁਰ ਦੇ ਦੋਂਹ ਭਰਾਵਾਂ ਹਰਮੀਕ ਸਿੰਘ ਅਤੇ ਅਜੀਤ ਸਿੰਘ ਦੀ ਪਿੱਠ ਉੱਤੇਵੀ ਓਲੰਪੀਅਨ ਹਾਕੀ ਖਿਡਾਰੀ ਦੀ ਮੋਹਰ ਲੱਗੀ ਹੈ। ਗਗਨਅਜੀਤ ਸਿੰਘ ਨੂੰ ਦੋ ਵਾਰ ਓਲੰਪਿਕ ਹਾਕੀ ਵਿੱਚ ਭਾਰਤੀ ਟੀਮ ਦੀ ਪ੍ਰਤੀਨਿਧਤਾ ਦਾ ਮਾਣ ਹਾਸਲ ਹੈ। ਅਜੀਤ ਸਿੰਘ ਹੁਰੀਂ ਚਾਰ ਭਰਾ ਸਨ, ਜਿਨ੍ਹਾਂ ਵਿੱਚੋਂ ਬਲਜੀਤ ਸਿੰਘ ਨੇ ਜੂਨੀਅਰ ਹਾਕੀ ਟੀਮ ਦੀ ਸੰਸਾਰ ਪੱਧਰ ਉੱਤੇ ਨੁਮਾਇੰਦਗੀ ਕਰਨ ਤੋਂ ਇਲਾਵਾ ਕੌਮੀ ਪੱਧਰ ਉੱਤੇ ਖੇਡਣ ਦਾ ਮਾਣ ਹਾਸਲ ਕੀਤਾ। ਬਲਜੀਤ ਸਿੰਘ ਦੇ ਪੁੱਤਰ ਨਵਸ਼ੇਰ ਸਿੰਘ ਤੇ ਦਲੇਰ ਸਿੰਘ ਨੂੰ ਕੌਮੀ ਅਤੇ ਕੌਮਾਂਤਰੀ ਹਾਕੀ ਖੇਡ ਚੁੱਕੇ ਹਨ। ਜੂਨੀਅਰ ਵਰਲਡ ਕੱਪ ਹਾਕੀਦੀ ਸਿਲਵਰ ਮੈਡਲ ਜੇਤੂ ਟੀਮ ਵਿੱਚ ਖੇਡ ਚੁੱਕੇ ਨਵਸ਼ੇਰ ਸਿੰਘ ਦੀ ਪਤਨੀ ਪੂਨਮ ਨਵਸ਼ੇਰ ਸਿੰਘ ਵੀ ਬਾਸਕਿਟਬਾਲ ਦੀ ਕੌਮੀ ਅਤੇ ਕੌਮਾਂਤਰੀ ਹਾਕੀ ਖਿਡਾਰਨ ਹੈ ਅਤੇ ਇਹ ਪਰਵਾਰ ਖੇਡਾਂ ਦੇ ਖੇਤਰ ਵਿੱਚ ਵਿਸ਼ੇਸ਼ ਮਾਣ ਰੱਖਦਾ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕ੍ਰਿਸ਼ਨਾ ਨਾਗਰ ਨੇ ਟੋਕੀਓ ਪੈਰਾਲੰਪਿਕ ਵਿੱਚ ਭਾਰਤ ਨੂੰ 5ਵਾਂ ਗੋਲਡ ਦਿਵਾਇਆ
ਭਾਰਤ ਦੀ ਸਨੇਹਾ ਨੇਗੀ ਨੇ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ
ਨਿਸ਼ਾਨੇਬਾਜ਼ੀ ਵਿੱਚ ਅਵਨੀ ਲੇਖਰਾ ਨੇ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾਇਆ
ਟੋਕੀਓ ਪੈਰਾਲੰਪਿਕ ਵਿੱਚ ਭਾਵਨਾ ਪਟੇਲ ਨੇ ਭਾਰਤ ਨੂੰ ਪਹਿਲਾ ਮੈਡਲ ਦਿਵਾ ਕੇ ਇਤਿਹਾਸ ਰਚਿਆ
10 ਕਿਲੋਮੀਟਰ ਪੈਦਲ ਚਾਲ ਵਿੱਚ ਅਮਿਤ ਖੱਤਰੀ ਨੇ ਚਾਂਦੀ ਦਾ ਤਮਗਾ ਜਿੱਤਿਆ
ਟੋਕੀਓ ਤੋਂ ਮੁੜਦੇ ਸਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਸਸਪੈਂਡ ਕੀਤੀ ਗਈ
ਟੋਕੀਓ ਨੇ ਕਿਹਾ: ‘ਐਰੀਗਾਤੋ’...ਉਲੰਪਿਕ ਦਾ ਸ਼ਾਨਦਾਰ ਸਮਾਪਤੀ ਸਮਾਰੋਹ
ਭਾਰਤੀ ਮਹਿਲਾ ਹਾਕੀ ਟੀਮ ਨੇ ਤਿੰਨ ਵਾਰ ਦੀ ਉਲੰਪਿਕ ਜੇਤੂ ਆਸਟ੍ਰੇਲੀਆ ਨੂੰ ਦਿੱਤੀ ਮਾਤ, ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ
ਉਲੰਪਿਕ ਵਿੱਚ ਪੀ ਵੀ ਸਿੰਧੂ ਨੇ ਬੈਡਮਿੰਟਨ ਦਾ ਕਾਂਸੀ ਤਗਮਾ ਜਿੱਤਿਆ
ਟੋਕੀਓ ਓਲੰਪਿਕ : ਭਾਰਤੀ ਹਾਕੀ ਟੀਮ 41 ਸਾਲਾਂ ਮਗਰੋਂ ਸੈਮੀਫਾਈਨਲ ਵਿੱਚ ਪੁੱਜੀ