Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਖੇਡਾਂ

ਗਲਾਸਗੋ ਵਿਖੇ ਸੈਮਸਾ ਦੇ ਪ੍ਰਬੰਧਾਂ ਹੇਠ ਹੋਈ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ

October 01, 2019 12:55 AM

*ਆਜ਼ਾਦ ਸਪੋਰਟਸ ਕਲੱਬ ਨੇ ਕੀਤਾ ਜੇਤੂ ਟਰਾਫੀ `ਤੇ ਕਬਜ਼ਾ *ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਦੇਣਾ ਹੀ ਸਾਡਾ ਸੁਪਨਾ : ਦਿਲਾਵਰ ਸਿੰਘ 


ਲੰਡਨ/ਗਲਾਸਗੋ, 30 ਸਤੰਬਰ (ਮਨਦੀਪ ਖੁਰਮੀ ਹਿੰਮਤਪੁਰਾ): ਸਕਾਟਿਸ਼ ਨਸਲੀ ਘੱਟਗਿਣਤੀ ਖੇਡ ਸੰਸਥਾ (ਸੈਮਸਾ) ਦੇ ਪ੍ਰਬੰਧਾਂ ਹੇਠ ਗਲਾਗਸੋ ਵਿਖੇ 21ਵੀਂ ਯੂ.ਕੇ. ਏਸ਼ੀਅਨ ਫੁੱਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਜਿਸ ਵਿੱਚ ਵੱਖ ਵੱਖ ਰੰਗਾਂ, ਨਸਲਾਂ, ਭਾਈਚਾਰਿਆਂ ਦੇ ਹੁਨਰਮੰਦ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ਮੁਹੱਈਆ ਕਰਵਾਉਣ ਦੇ ਮਨਸ਼ੇ ਤਹਿਤ ਪਿਛਲੇ 21 ਵਰ੍ਹਿਆਂ ਤੋਂ ਸੈਮਸਾ ਵੱਲੋਂ ਕੋਸ਼ਿਸ਼ਾਂ ਜਾਰੀ ਹਨ। ਗਲਾਸਗੋ ਸਿਟੀ ਕੌਂਸਲ, ਰੌਇਲ ਨੇਵੀ, ਰੌਇਲ ਏਅਰ ਫੋਰਸ, ਬਰਿਟਿਸ਼ ਆਰਮੀ, ਰੇਂਜਰਜ ਫੁੱਟਬਾਲ ਕਲੱਬ, ਸੈਲਟਿਕ ਫੁੱਟਬਾਲ ਕਲੱਬ, ਪੋਲਿਸ ਸਕੌਟਲੈਂਡ, ਸਪੋਰਟਸ ਕੌਂਸਲ ਫੌਰ ਗਲਾਸਗੋ, ਗਲਾਸਗੋ ਸਪੋਰਟ ਅਤੇ ਗਲਾਸਗੋ ਲਾਈਵ ਸਮੇਤ ਹੋਰ ਵੀ ਅਨੇਕਾਂ ਵੱਕਾਰੀ ਸੰਸਥਾਂਵਾਂ ਵੱਲੋਂ ਇੰਗਲੈਂਡ ਭਰ ‘ਚੋਂ ਪਹੁੰਚੇ ਖਿਡਾਰੀਆਂ ਨੂੰ ਜੀ ਆਇਆਂ ਕਿਹਾ ਗਿਆ। ਇਸ ਚੈਂਪੀਅਨਸ਼ਿਪ ਦੌਰਾਨ ਸਪੋਰਟਿੰਗ ਬੰਗਾਲ, ਕੌਪਿਸ ਯੂਨਾਈਟਡ, ਗੁਰਖਾਜ਼, ਬੋਲਟਨ ਯੂਨਾਈਟਡ, ਬਲੈਕਬਰਨ ਯੂਨਾਈਟਡ, ਵੈੱਲ ਫਾਊਂਡੇਸ਼ਨ, ਆਜ਼ਾਦ ਸਪੋਰਟਸ, ਬੰਗਾਲ ਡਰੈਗਨ ਆਦਿ ਕਲੱਬਾਂ ਨੇ ਹਿੱਸਾ ਲਿਆ। ਗਲਾਸਗੋ ਗਰੀਨ ਫੁੱਟਬਾਲ ਸੈਂਟਰ ਦੇ ਮੈਦਾਨਾਂ ‘ਚ ਹੋਏ ਗਹਿਗੱਚ ਮੁਕਾਬਲਿਆਂ ‘ਚੋਂ ਕੌਪਿਸ ਯੂਨਾਈਟਡ ਫੁੱਟਬਾਲ ਕਲੱਬ ਅਤੇ ਆਜ਼ਾਦ ਸਪੋਰਟਸ ਫੁੱਟਬਾਲ ਕਲੱਬ ਫਾਈਨਲ ਮੁਕਾਬਲੇ ਲਈ ਜੇਤੂ ਟੀਮਾਂ ਵਜੋਂ ਉੱਭਰ ਕੇ ਸਾਹਮਣੇ ਆਈਆਂ। ਜ਼ਿਕਰਯੋਗ ਹੈ ਕਿ ਹਰ ਵਰ੍ਹੇ ਹੀ ਫਾਈਨਲ ਮੈਚ ਵਿਸ਼ਵ ਪ੍ਰਸਿੱਧ ਫੁੱਟਬਾਲ ਕਲੱਬਾਂ ਰੇਂਜਰਜ਼ ਅਤੇ ਸੈਲਟਿਕ ਦੇ ਮੈਦਾਨਾਂ ਵਿੱਚ ਕਰਵਾ ਕੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਮੰਚ ‘ਤੇ ਵਿਚਰਣ ਦਾ ਮੌਕਾ ਦਿੱਤਾ ਜਾਂਦਾ ਹੈ। ਇਸ ਚੈਂਪੀਅਨਸ਼ਿਪ ਦਾ ਫਾਈਨਲ ਮੈਚ ਇਬਰੌਕਸ ਸਥਿਤ ਰੇਂਜਰਜ ਦੇ ਮੈਦਾਨ ਵਿੱਚ ਕਰਵਾਇਆ ਗਿਆ ਜਿੱਥੇ ਮੈਚ ਤੋਂ ਪਹਿਲਾਂ ਰੇਂਜਰਜ਼ ਦੇ ਮੈਨੇਜਿੰਗ ਡਾਇਰੈਕਟਰ ਸਟੂਅਰਟ ਰੌਬਰਟਸਨ ਨੇ ਸ਼ੁਭਕਾਮਨਾਵਾਂ ਭੇਂਟ ਕੀਤੀਆਂ। ਦਿਲਚਸਪ ਮੁਕਾਬਲੇ ਦੌਰਾਨ ਆਜ਼ਾਦ ਸਪੋਰਟਸ ਕਲੱਬ ਨੇ 5 ਗੋਲ ਦਾਗ ਕੇ ਆਪਣੀ ਜਿੱਤ ਦਰਜ਼ ਕੀਤੀ ਜਦੋਂ ਕਿ ਕੋਪਿਸ ਯੂਨਾਈਟਡ ਕਲੱਬ 2 ਗੋਲ ਕਰਕੇ ਉਪ ਜੇਤੂ ਰਹੀ। ਸੈਮਸਾ ਦੇ ਪ੍ਰਧਾਨ ਅਤੇ ਟਰੱਸਟੀ ਦਿਲਾਵਰ ਸਿੰਘ (ਐੱਮ ਬੀ ਈ), ਮੀਤ ਪ੍ਰਧਾਨ ਮੁਹੰਮਦ ਅਸ਼ਰਫ਼, ਸਕੱਤਰ ਮਰਿਦੁਲਾ ਚੱਕਰਬਰਤੀ, ਖਜ਼ਾਨਚੀ ਤਾਜਾ ਸਿੱਧੂ, ਸ਼ੀਲਾ ਮੁਖਰਜੀ, ਕਮਲਜੀਤ ਮਿਨਹਾਸ, ਮੁਹੰਮਦ ਆਸਿਫ, ਰਜਨੀ ਤਿਆਗੀ, ਦਲਜੀਤ ਦਿਲਬਰ, ਜਿਮ ਸਮਿਥ (ਐੱਮ ਬੀ ਈ), ਜਸ ਜੱਸਲ, ਸੰਜੇ ਮਾਝੂ, ਕੈਸ਼ ਟਾਂਕ ਆਦਿ ਨੇ ਜੇਤੂ ਟੀਮਾਂ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ। ਇਸ ਸਮੇਂ ਵੱਖ ਵੱਖ ਭਾਈਚਾਰਿਆਂ ਦੇ ਖੇਡ ਪ੍ਰੇਮੀਆਂ ਤੇ ਨਾਮੀ ਹਸਤੀਆਂ ਗਲਾਸਗੋ ਦੀ ਲੌਰਡ ਪਰੋਵੋਸਟ ਕੌਨਸਲਰ ਈਵਾ ਬੋਲੈਂਡਰ, ਹਮਜ਼ਾ ਯੂਸਫ (ਐੱਮ ਐੱਸ ਪੀ), ਐਨਸ ਸਰਵਰ, ਗਲਾਸਗੋ ਸਿਟੀ ਕੌਂਸਲ ਲੀਡਰ ਸੁਜੈਨ ਏਟਕਨ, ਕੌਂਸਲਰ ਡੇਵਿਡ ਮੈਕਡਾਨਲਡ, ਡਾ. ਇੰਦਰਜੀਤ ਸਿੰਘ, ਦਲਜੀਤ ਸਿੰਘ ਦਿਲਬਰ, ਜਗਦੀਸ਼ ਸਿੰਘ, ਗਰੈਗਰੀ ਥਾਮਸ, ਸੁਰਜੀਤ ਸਿੰਘ ਚੌਧਰੀ ਆਦਿ ਨੇ ਜੇਤੂ ਟੀਮਾਂ ਨੂੰ ਆਪੋ ਆਪਣੀਆਂ ਸੰਸਥਾਵਾਂ ਤਰਫ਼ੋਂ ਰੌਸ਼ਨ ਭਵਿੱਖ ਲਈ ਵਧਾਈ ਪੇਸ਼ ਕੀਤੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਆਈ.ਪੀ.ਐੱਲ. 2024: ਸ਼ਸ਼ਾਂਕ ਦੀ ਪਾਰੀ ਦੀ ਬਦੌਲਤ ਪੰਜਾਬ ਨੇ ਗੁਜਰਾਤ ਨੂੰ 3 ਵਿਕਟਾਂ ਨਾਲ ਹਰਾਇਆ ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ ਫਿਲਾਡੈਲਫੀਆ ਫਲਾਇਰਜ਼ ਨੇ ਵੈਨਕੁਵਰ ਕੈਨੱਕਸ ਨੂੰ 4-1 ਨਾਲ ਹਰਾਇਆ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ, ਦੋ ਨੂੰ ਮਿਲੇਗਾ ਖੇਡ ਰਤਨ ਅਰਸ਼ਦੀਪ ਸਿੰਘ ਨੇ ਇੱਕ ਦਿਨਾ ਵਿਚ 5 ਵਿਕਟਾਂ ਲੈ ਕੇ ਇਤਿਹਾਸ ਰਚਿਆ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ