Welcome to Canadian Punjabi Post
Follow us on

29

March 2024
 
ਖੇਡਾਂ

ਨਿਊਜ਼ੀਲੈਂਡ ਕੋਲੋਂ ਹਾਰ ਕੇ ਭਾਰਤ ਦਾ ਵਰਲਡ ਕ੍ਰਿਕਟ ਕੱਪ ਜਿੱਤਣ ਦਾ ਸਫਰ ਖਤਮ

July 11, 2019 10:10 AM

ਮੈਨਚੈਸਟਰ, 10 ਜੁਲਾਈ, (ਪੋਸਟ ਬਿਊਰੋ)- ਭਾਰਤੀ ਟੀਮ ਨੂੰ ਆਈਸੀਸੀ ਵਰਲਡ ਕੱਪ ਦੇ ਸੈਮੀਫ਼ਾਈਨਲ ਮੈਚ ਦੇ ਅੱਜ ਦੇ ਮੁਕਾਬਲੇ ਵਿੱਚ 18 ਦੌੜਾਂ ਨਾਲ ਹਰਾ ਕੇ ਨਿਊਜ਼ੀਲੈਂਡ ਟੀਮ ਨੇ ਫ਼ਾਈਨਲ ਵਿੱਚ ਆਪਣੀ ਥਾਂ ਬਣਾ ਲਈ ਹੈ। ਇਸ ਟੀਮ ਨੇ ਪਹਿਲੇ ਦਿਨ ਮੀਂਹ ਦੇ ਕਾਰਨ ਰੋਕ ਦਿੱਤੇ ਗਏ ਅਤੇ ਦੂਸਰੇ ਦਿਨ ਚੱਲੇ ਇਸ ਮੁਕਾਬਲੇ ਨੂੰ 18 ਦੌੜਾਂ ਨਾਲ ਜਿੱਤ ਲਿਆ ਹੈ, ਜਿਸ ਨਾਲ ਭਾਰਤੀ ਟੀਮ ਦਾ ਵਿਸ਼ਵ ਕੱਪ ਦਾ ਸਫ਼ਰ ਖ਼ਤਮ ਹੋ ਗਿਆ ਹੈ।
ਵਰਨਣ ਯੋਗ ਹੈ ਕਿ ਭਾਰਤੀ ਟੀਮ ਨੇ ਵਰਲਡ ਕ੍ਰਿਕਟ ਕੱਪ ਦੇ ਲੀਗ ਮੈਚਾਂ ਦੌਰਾਨ ਸਭ ਤੋਂ ਵੱਧ ਪੁਆਇੰਟਾਂ ਨਾਲ ਸੈਮੀਫ਼ਾਈਨਲ ਦੀ ਥਾਂ ਬਣਾਈ ਸੀ। ਭਾਰਤ ਲਗਾਤਾਰ ਦੂਸਰੀ ਵਾਰ ਵਰਲਡ ਕੱਪ ਵਾਸਤੇ ਸੈਮੀਫ਼ਾਈਨਲ ਵਿੱਚ ਹਾਰਿਆਹੈ। ਦੂਸਰੇ ਪਾਸੇ ਨਿਊਜ਼ੀਲੈਂਡ ਟੀਮ ਨੇ ਲਗਾਤਾਰ ਦੂਸਰੀ ਵਾਰ ਵਿਸ਼ਵ ਕੱਪ ਮੁਕਾਬਲੇ ਲਈ ਫ਼ਾਈਨਲ ਵਿੱਚ ਆਪਣੀ ਥਾਂ ਬਣਾਈ ਅਤੇ ਕੱਪ ਜਿੱਤਣ ਦੀ ਆਸ ਕਾਇਮ ਰੱਖੀ ਹੈ।
ਅੱਜ ਹੋਏ ਇਸ ਪਹਿਲੇ ਸੈਮੀਫ਼ਾਈਨਲ ਮੈਚ ਵਿੱਚ ਨਿਊਜ਼ੀਲੈਂਡ ਨੇ 8 ਵਿਕਟਾਂ ਉੱਤੇ 239 ਦੌੜਾਂ ਬਣਾਈਆਂ ਸਨ, ਪਰ ਭਾਰਤ ਦੇ ਮੁੱਢਲੇ ਬੱਲੇਬਾਜ਼ਾਂ ਨੇ ਬਹੁਤ ਮਾੜੀ ਖੇਡ ਖੇਡੀ ਅਤੇ ਪਹਿਲੇ ਤਿੰਨ ਜਣੇ ਰੋਹਿਤ ਸ਼ਰਮਾ, ਕੇ ਐਲ ਰਾਹੁਲ ਤੇ ਵਿਰਾਟ ਕੋਹਲੀ ਸਿਰਫ਼ 1-1 ਦੌੜ ਹੀ ਬਣਾ ਸਕੇ। ਦਿਨੇਸ਼ ਕਾਰਤਿਕ ਵੀ ਸਿਰਫ਼ 6 ਦੌੜਾਂ ਬਣਾ ਕੇ ਆਊਟ ਹੋਏ। ਇਸ ਤੋਂ ਬਾਅਦ ਰਵਿੰਦਰ ਜਡੇਜਾ, ਮਹਿੰਦਰ ਸਿੰਘ ਧੋਨੀ, ਰਿਸ਼ਭ ਪੰਤ ਅਤੇ ਹਾਰਦਿਕ ਪੰਡਿਆਾ ਨੇ ਕੋਸ਼ਿਸ਼ ਕੀਤੀ, ਪਰ ਉਹ ਟੀਮ ਨੂੰ ਜਿੱਤ ਨਹੀਂ ਦਿਵਾ ਸਕੇ। ਭਾਰਤੀ ਟੀਮ 49.3 ਓਵਰਾਂ ਵਿੱਚ 221 ਦੌੜਾਂ ਬਣਾ ਕੇ ਆਲ ਆਊਟ ਹੋ ਗਈ।
ਉਸ ਤੋਂ ਪਹਿਲਾਂ ਪਿਛਲੇ ਦਿਨ ਦੇ ਬਾਕੀ ਰਹਿੰਦੇ ਅਤੇ ਅੱਜ ਰਿਜ਼ਰਵ ਡੇਅ ਵਿੱਚ ਹੋਏ ਮੈਚ ਵਿੱਚ ਨਿਊਜ਼ੀਲੈਂਡ ਵੀ ਸ਼ੁਰੂ ਵਿਚ ਕੁਝ ਖ਼ਾਸ ਨਹੀਂ ਕਰ ਸਕਿਆ। ਰੌਸ ਟੇਲਰਸਿਰਫ 7 ਦੌੜਾਂ ਲੈ ਕੇ ਕੁੱਲ 74 ਦੌੜਾਂ ਉੱਤੇ ਆਊਟ ਹੋ ਗਏ। ਨਾਲ ਦੇ ਬੱਲੇਬਾਜ਼ ਲੈਥਮ 10 ਦੌੜਾਂ ਦੇ ਨਿਜੀ ਸਕੋਰ ਉੱਤੇ ਵਿਕਟ ਗੁਆ ਬੈਠੇ। ਇੱਕ ਦਿਨ ਪਹਿਲਾਂ ਮੀਂਹ ਸ਼ੁਰੂ ਹੋਣ ਤੋਂ ਪਹਿਲਾਂ ਭਾਰਤੀ ਗੇਂਦਬਾਜ਼ੀ ਨੇ ਕੱਸੀ ਹੋਈ ਗੇਂਦਬਾਜ਼ੀ ਕੀਤੀ ਤੇ ਨਿਊਜ਼ੀਲੈਂਡ ਵੱਲੋਂ ਕਪਤਾਨ ਕੇਨ ਵਿਲੀਅਮਸਨ ਦੀਆਂ 67 ਦੌੜਾਂ ਅਤੇ ਹੈਨਰੀ ਨਿਕੋਲਸ ਦੀਆਂ 28 ਦੌੜਾਂ ਪਿੱਛੋਂ ਭਗਦੜ ਪਾਈ ਰੱਖੀ ਸੀ। ਅੱਜ 240 ਦੌੜਾਂ ਦਾ ਪਿੱਛਾ ਕਰਦਿਆਂ ਭਾਰਤੀ ਟੀਮ ਨੇ 92 ਦੌੜਾਂ ਉੱਤੇ ਹੀ 6 ਵਿਕਟਾਂ ਗੁਆ ਲਈਆਂ। ਇਸ ਤੋਂ ਬਾਅਦ ਰਵਿੰਦ ਜਡੇਜਾ ਨੇ 77 ਦੌੜਾਂ ਅਤੇ ਮਹਿੰਦਰ ਸਿੰਘ ਧੋਨੀ ਨੇ 50 ਦੌੜਾਂ ਬਣਾਈਆਂ, ਪਰ 48ਵੇਂ ਓਵਰ ਵਿੱਚ ਰਵਿੰਦਰ ਜਡੇਜਾ ਨੇ ਵੱਡਾ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਆਪਣੀ ਵਿਕਟ ਗੁਆ ਦਿੱਤੀ ਤਾਂ ਟੀਮ ਲੜਖੜਾ ਜਾਣ ਪਿੱਛੋਂ ਸੰਭਲ ਨਹੀਂ ਸਕੀ।

 

 
Have something to say? Post your comment
ਹੋਰ ਖੇਡਾਂ ਖ਼ਬਰਾਂ
ਚੌਥੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾਇਆ, 5 ਮੈਚਾਂ ਦੀ ਲੜੀ 'ਤੇ ਭਾਰਤ 3-1 ਨਾਲ ਅੱਗੇ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀਕਾਮ ਨੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੂਰਿਆਕੁਮਾਰ ਯਾਦਵ ਨੂੰ ਆਈਸੀਸੀ ਨੇ ਦਿੱਤਾ ਸਭ ਤੋਂ ਵੱਡਾ ਐਵਾਰਡ ਭਾਰਤੀ ਕ੍ਰਿਕਟ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਟੀ-20 ਵਿਸ਼ਵ ਕੱਪ 1 ਜੂਨ ਤੋਂ, ਪਹਿਲੀ ਵਾਰ 20 ਟੀਮਾਂ ਸ਼ਾਮਿਲ ਕੀਤੀਆਂ ਗਈਆਂ, ਭਾਰਤ-ਪਾਕਿਸਤਾਨ ਦਾ ਮੁਕਾਬਲਾ 9 ਜੂਨ ਨੂੰ ਨਿਊਯਾਰਕ ਵਿੱਚ ਫਿਲਾਡੈਲਫੀਆ ਫਲਾਇਰਜ਼ ਨੇ ਵੈਨਕੁਵਰ ਕੈਨੱਕਸ ਨੂੰ 4-1 ਨਾਲ ਹਰਾਇਆ ਦੱਖਣੀ ਅਫਰੀਕਾ ਨੇ ਪਹਿਲੇ ਟੈਸਟ ਮੈਚ ਵਿਚ ਭਾਰਤ ਪਾਰੀ ਅਤੇ 32 ਦੌੜਾਂ ਨਾਲ ਹਰਾਇਆ ਮੁਹੰਮਦ ਸ਼ਮੀ ਸਮੇਤ 26 ਖਿਡਾਰੀਆਂ ਨੂੰ ਅਰਜੁਨ ਐਵਾਰਡ, ਦੋ ਨੂੰ ਮਿਲੇਗਾ ਖੇਡ ਰਤਨ ਅਰਸ਼ਦੀਪ ਸਿੰਘ ਨੇ ਇੱਕ ਦਿਨਾ ਵਿਚ 5 ਵਿਕਟਾਂ ਲੈ ਕੇ ਇਤਿਹਾਸ ਰਚਿਆ, ਅਜਿਹਾ ਕਰਨ ਵਾਲੇ ਪਹਿਲੇ ਭਾਰਤੀ ਗੇਂਦਬਾਜ਼ ਬਣੇ ਭਾਰਤ ਨੇ ਦੱਖਣੀ ਅਫਰੀਕਾ ਨੂੰ ਵੱਡੇ ਫਰਕ ਨਾਲ ਹਰਾਇਆ, ਭਾਰਤ ਦੀ ਇਤਿਹਾਸਕ ਜਿੱਤ