Welcome to Canadian Punjabi Post
Follow us on

29

March 2024
 
ਅੰਤਰਰਾਸ਼ਟਰੀ

ਲਾਹੌਰ ਹਾਈ ਕੋਰਟ ਨੇ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਖਿਲਾਫ ਸਿ਼ਕਾਇਤ ਦਾ ਨੋਟਿਸ ਲਿਆ

May 19, 2019 02:56 AM

ਲਾਹੌਰ, 18 ਮਈ (ਪੋਸਟ ਬਿਊਰੋ)- ਪਾਕਿਸਤਾਨ ਦੀਆਂ ਈਸਾਈ ਤੇ ਮੁਸਲਮਾਨ ਕੁੜੀਆਂ ਨੂੰ ਈਸਾਈ ਅਤੇ ਮੁਸਲਮਾਨ ਧਾਰਮਕ ਆਗੂਆਂ ਦੇ ਪ੍ਰਭਾਵ ਨਾਲ ਚੀਨੀ ਲੜਕਿਆਂ ਨਾਲ ਵਿਆਹੁਣ ਬਾਰੇ ਵਿਵਾਦ ਨੇ ਕੱਲ੍ਹ ਓਦੋਂ ਨਵਾਂ ਮੋੜ ਲਿਆ, ਜਦ ਲਾਹੌਰ ਹਾਈ ਕੋਰਟ ਨੇ ਪਾਕਿਸਤਾਨੀ ਗੁਪਤ ਏਜੰਸੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ (ਐਫ ਆਈ ਏ) ਵਿਰੁੱਧ ਇਕ ਈਸਾਈ ਅਤੇ ਮੁਸਲਿਮ ਲੜਕੀ, ਜਿਨ੍ਹਾਂ ਨੇ ਚੀਨੀ ਮੁੰਡਿਆਂ ਨਾਲ ਵਿਆਹ ਕਰਵਾਇਆ ਸੀ, ਦੀ ਅਰਜ਼ੀ 'ਤੇ ਸਖਤ ਨੋਟਿਸ ਲਿਆ। ਇਨ੍ਹਾਂ ਲੜਕੀਆਂ ਨੇ ਆਪਣੀ ਇਸ ਅਰਜ਼ੀ ਵਿੱਚ ਵਿਦੇਸ਼ ਮੰਤਰਾਲੇ, ਪਾਕਿ ਪੰਜਾਬ ਦੇ ਚੀਫ ਸੈਕਟਰੀ ਅਤੇ ਐਫ ਆਈ ਏ ਦੇ ਡਾਇਰੈਕਟਰ ਨੂੰ ਪਾਰਟੀ ਬਣਾਇਆ ਹੈ।
ਅਪੀਲ ਕਰਤਾ ਤਬਸੁਮ ਅਤੇ ਸ਼ਬਾਨਾ ਆਸ਼ਿਕ, ਜਿਨ੍ਹਾਂ ਨੇ ਜਨਵਰੀ 2019 ਨੂੰ ਚੀਨੀ ਲੜਕਿਆਂ ਨਾਲ ਵਿਆਹ ਕਰਾਇਆ ਸੀ, ਨੂੰ ਸੱਤ ਮਈ ਨੂੰ ਐਫ ਆਈ ਏ ਅਧਿਕਾਰੀਆਂ ਨੇ ਓਦੋਂ ਚੀਨ ਦੀ ਇਕ ਕੰਪਨੀ ਦੇ ਜਹਾਜ਼ ਤੋਂ ਉਤਾਰ ਲਿਆ ਸੀ, ਜਦ ਉਹ ਆਪਣੇ ਪਤੀਆਂ ਨਾਲ ਚੀਨ ਜਾ ਰਹੀਆਂ ਸਨ, ਪਰ ਉਨ੍ਹਾਂ ਦੇ ਪਤੀਆਂ ਨੂੰ ਚੀਨ ਜਾਣ ਦਿੱਤਾ ਗਿਆ ਸੀ। ਅਪੀਲ ਕਰਤਾ ਲੜਕੀਆਂ ਨੇ ਅਰਜ਼ੀ 'ਚ ਦੋਸ਼ ਲਾਇਆ ਕਿ ਉਨ੍ਹਾਂ ਦੇ ਪਤੀਆਂ ਦੀ ਗੈਰ ਹਾਜ਼ਰੀ 'ਚ ਉਨ੍ਹਾਂ ਨੂੰ ਏਜੰਸੀ ਅਧਿਕਾਰੀਆਂ ਨੇ ਕਈ ਘੰਟੇ ਲਾਹੌਰ ਏਅਰਪੋਰਟ ਉਤੇ ਆਪਣੀ ਹਿਰਾਸਤ 'ਚ ਰੱਖਿਆ ਅਤੇ ਕਈ ਤਰ੍ਹਾਂ ਦੇ ਉਲਟੇ ਸਿੱਧੇ ਸਵਾਲ ਕਰਕੇ ਮਾਨਸਿਕ ਰੂਪ ਨਾਲ ਪਰੇਸ਼ਾਨ ਕੀਤਾ। ਦੋਵਾਂ ਔਰਤਾਂ ਨੇ ਅਰਜ਼ੀ ਵਿੱਚ ਦਾਅਵਾ ਕੀਤਾ ਕਿ ਅਸੀਂ ਵਿਆਹ ਤੋਂ ਬਾਅਦ ਆਪਣੇ ਪਤੀਆਂ ਨਾਲ ਖੁਸ਼ ਸੀ, ਪਰ ਸੋਸ਼ਲ ਮੀਡੀਆ 'ਤੇ ਈਸਾਈ ਅਤੇ ਮੁਸਲਿਮ ਲੜਕੀਆਂ ਦੇ ਚੀਨੀ ਲੜਕਿਆਂ ਨਾਲ ਵਿਆਹ ਕਰਵਾਉਣ ਦੇ ਗਲਤ ਪ੍ਰਚਾਰ ਕਾਰਨ ਸਾਨੂੰ ਪ੍ਰੇਸ਼ਾਨ ਕੀਤਾ ਗਿਆ ਹੈ। ਅਦਾਲਤ ਨੇ ਇਸ ਅਰਜ਼ੀ ਉਤੇ ਐਫ ਆਈ ਏ ਨੂੰ ਆਦੇਸ਼ ਦਿੱਤਾ ਕਿ ਉਹ ਦੋਵਾਂ ਲੜਕੀਆਂ ਦੇ ਪਾਸਪੋਰਟ ਸਮੇਤ ਸਾਰੇ ਕਾਗਜ਼ ਵਾਪਸ ਕਰਨ ਅਤੇ ਹੋਰ ਜਿਹੜਾ ਵੀ ਸਾਮਾਨ ਏਜੰਸੀ ਕੋਲ ਹੈ, ਉਹ ਤੁਰੰਤ ਵਾਪਸ ਦੇਣ ਅਤੇ ਅਪੀਲਕਰਤਾ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਾ ਕੀਤਾ ਜਾਵੇ।
ਵਰਨਣ ਯੋਗ ਹੈ ਕਿ ਖੁਫੀਆ ਏਜੰਸੀ ਨੇ ਬੀਤੇ ਤਿੰਨ ਚਾਰ ਹਫਤਿਆਂ 'ਚ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਈਸਾਈ ਅਤੇ ਮੁਸਲਿਮ ਲੜਕੀਆਂ ਦੇ ਚੀਨੀ ਲੜਕਿਆਂ ਨਾਲ ਵਿਆਹ ਕਰਨ ਬਾਰੇ ਈਸਾਈ ਤੇ ਮੁਸਲਿਮ ਧਰਮ ਦੇ ਕਈ ਆਗੂਆਂ ਸਮੇਤ ਚੀਨੀ ਲੜਕਿਆਂ ਵਿਰੁੱਧ ਕੇਸ ਦਰਜ ਕੀਤੇ ਹਨ ਤੇ ਲੜਕੀਆਂ ਨੂੰ ਵਾਪਸ ਉਨ੍ਹਾਂ ਦੇ ਮਾਂ ਪਿਓ ਨੂੰ ਸੌਂਪਿਆ ਹੈ। ਏਜੰਸੀ ਦਾਅਵਾ ਕਰਦੀ ਹੈ ਕਿ ਉਸ ਨੇ ਪਾਕਿਸਤਾਨ 'ਚ ਰਹਿਣ ਵਾਲੀਆਂ ਕ੍ਰਿਸਚੀਅਨ ਲੜਕੀਆਂ ਦੇ ਚੀਨ ਨਿਵਾਸੀ ਲੜਕਿਆਂ ਨਾਲ ਨਾਜਾਇਜ਼ ਢੰਗ ਨਾਲ ਵਿਆਹ ਕਰਵਾਉਣ ਵਾਲੇ ਗੈਂਗ ਦਾ ਪਰਦਾ ਫਾਸ਼ ਕੀਤਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ