Welcome to Canadian Punjabi Post
Follow us on

28

March 2024
 
ਭਾਰਤ

ਈਰਾਨ ਨਾਲ ਤੇਲ ਇੰਪੋਰਟ ਦਾ ਕੋਈ ਸਮਝੌਤਾ ਨਹੀਂ ਕੀਤਾ

May 19, 2019 02:54 AM

ਨਵੀਂ ਦਿੱਲੀ, 18 ਮਈ (ਪੋਸਟ ਬਿਊਰੋ)- ਈਰਾਨ ਨਾਲ ਕੱਚਾ ਤੇਲ ਇੰਪੋਰਟ ਕਰਨ 'ਤੇ ਅਮਰੀਕਾ ਵੱਲੋਂ ਥੋਪੀ ਪਾਬੰਦੀ ਮਗਰੋਂ ਭਾਰਤ ਸਰਕਾਰ ਨੇ ਭਾਵੇਂ ਅਜੇ ਸਪੱਸ਼ਟ ਫੈਸਲਾ ਨਹੀਂ ਕੀਤਾ, ਪਰ ਦੇਸ਼ ਦੀ ਸਭ ਤੋਂ ਵੱਡੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਈਰਾਨ ਨਾਲ ਤੇਲ ਇੰਪੋਰਟ ਲਈ ਕੋਈ ਸਮਝੌਤਾ ਨਹੀਂ ਕੀਤਾ।
ਇੰਡੀਅਨ ਆਇਲ ਦੇ ਚੇਅਰਮੈਨ ਸੰਜੀਵ ਸਿੰਘ ਨੇ ਕਿਹਾ, ‘ਪਿਛਲੇ ਸਾਲ ਈਰਾਨ ਤੋਂ 90 ਲੱਖ ਟਨ ਕੱਚਾ ਤੇਲ ਇੰਪੋਰਟ ਕੀਤਾ ਗਿਆ ਸੀ, ਪਰ 2019-20 ਲਈ ਅਸੀਂ ਈਰਾਨ ਨਾਲ ਇੰਪੋਰਟ ਦਾ ਅਗਾਊਂ ਸਮਝੌਤਾ ਨਹੀਂ ਕੀਤਾ।' ਉਨ੍ਹਾਂ ਦੱਸਿਆ ਕਿ ਇੰਡੀਅਨ ਆਇਲ ਨੇ (ਉਸ ਦੀ ਚੇਨਈ ਪੈਟਰੋਲੀਅਮ ਕਾਰਪੋਰੇਸ਼ਨ ਵਾਲੀ ਯੂਨਿਟ ਸਣੇ) ਬੀਤੇ ਸਾਲ 800 ਲੱਖ ਟਨ ਕੱਚੇ ਤੇਲ ਦੀ ਰਿਫਾਈਨਿੰਗ ਕੀਤੀ ਸੀ। ਇਸ 'ਚ ਲਗਭਗ 88 ਫੀਸਦੀ ਇੰਪੋਰਟ ਕੀਤਾ ਹੋਇਆ ਸੀ, ਜਿਸ ਵਿੱਚ 70 ਤੋਂ 75 ਫੀਸਦੀ ਅਗਾਊਂ ਸਮਝੌਤਿਆਂ ਹੇਠ ਮੰਗਵਾਇਆ ਸੀ, ਬਾਕੀ ਦੀ ਮੌਕੇ ਉਤੇ ਖਰੀਦ ਕੀਤੀ ਗਈ ਸੀ। ਇਸ 'ਚ 90 ਲੱਖ ਟਨ ਈਰਾਨ ਤੋਂ ਇੰਪੋਰਟ ਕੀਤਾ ਗਿਆ ਸੀ। ਉਨ੍ਹਾਂ ਨੇ ਮੰਨਿਆ ਕਿ ਈਰਾਨ ਤੋਂ ਕੱਚਾ ਤੇਲ ਲੇਣ ਦੇ ਸਮਝੌਤੇ ਦੀਆਂ ਸ਼ਰਤਾਂ ਕੰਪਨੀ ਲਈ ਚੰਗੀਆਂ ਸਨ, ਪਰ ਕੰਪਨੀ ਦੇ ਕੱਚੇ ਤੇਲ ਦੇ ਸਰੋਤਾਂ ਵਿੱਚ ਕਾਫੀ ਵੰਨ ਸੁਵੰਨਤਾ ਹੈ ਅਤੇ ਈਰਾਨ ਤੋਂ ਇੰਪੋਰਟ ਬੰਦ ਹੋਣ ਦਾ ਖਾਸ ਅਸਰ ਨਹੀਂ ਪਵੇਗਾ। ਕੰਪਨੀ ਨੇ 2018-19 ਵਿੱਚ ਅਮਰੀਕੀ ਕੱਚਾ ਤੇਲ ਇੰਪੋਰਟ ਕਰਨ ਲਈ ਦੋ ਸਮਝੌਤੇ ਕੀਤੇ ਹਨ ਅਤੇ ਉਹ ਅਮਰੀਕਾ ਵਰਗੇ ਗੈਰ ਰਵਾਇਤੀ ਸਰੋਤਾਂ ਵੱਲ ਵੀ ਧਿਆਨ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬੀ ਐਸ-4 ਫਿਊਲ ਦੀ ਜਗ੍ਹਾ ਅਗਲੇ ਸਾਲ ਤੋਂ ਲਾਜ਼ਮੀ ਹੋਏ ਬੀ ਐਸ-6 ਫਿਊਲ ਦੇ ਉਤਪਾਦਨ 'ਤੇ ਆਉਣ ਵਾਲੀ ਵਾਧੂ ਲਾਗਤ ਦਾ ਬੋਝ ਉਹ ਗਾਹਕਾਂ ਉਤੇ ਨਹੀਂ ਪਾਵੇਗੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ