ਬਾਲੀਵੁੱਡ ਅਭਿਨਤਰੀ ਅਨੁਸ਼ਕਾ ਸ਼ਰਮਾ 1 ਪਿਛਲੇ ਸਾਲ ਦਸੰਬਰ ਵਿੱਚ ਰਿਲੀਜ਼ ਫਿਲਮ ‘ਜੀਰੋ’ ਵਿੱਚ ਦੇਖਿਆ ਸੀ। ਇਸ ਵਿੱਚ ਉਹ ਸ਼ਾਹਰੁਖ ਖਾਨ ਤੇ ਕੈਟਰੀਨਾ ਕੈਫ ਨਾਲ ਦਿਖਾਈ ਦਿੱਤੀ ਸੀ। ਆਨੰਦ ਐੱਲ ਰਾਏ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਉਸ ਦਾ ਕਿਰਦਾਰ ਕਾਫੀ ਮਹੱਤਵ ਪੂਰਨ ਰਿਹਾ। ਫਿਲਮ ਨੂੰ ਦਰਸ਼ਕਾਂ ਦਾ ਪਿਆਰ ਨਹੀਂ ਮਿਲਿਆ ਤੇ ਇਹ ਬੁਰੀ ਤਰ੍ਹਾਂ ਫਲਾਪ ਹੋ ਗਈ। ਇਸ ਗੱਲ ਦਾ ਝਟਕਾ ਨਾ ਕੇਵਲ ਸ਼ਾਹਰੁਖ ਖਾਨ ਨੂੰ ਲੱਗਾ, ਬਲਕਿ ਆਨੰਦ ਐਲ ਰਾਏ ਅਤੇ ਅਨੁਸ਼ਕਾ ਸ਼ਰਮਾ ਨੂੰ ਵੀ ਲੱਗਾ। ਇਥੋਂ ਤੱਕ ਕਿ ਅਨੁਸ਼ਕਾ ਨੇ ਉਸ ਦੇ ਪਿੱਛੋਂ ਇੱਕ ਵੀ ਪ੍ਰੋਜੈਕਟ ਸਾਈਨ ਨਹੀਂ ਕੀਤਾ। ਅਨੁਸ਼ਕਾ ਦੱਸਦੀ ਹੈ ਕਿ ਮੈਨੂੰ ਲੱਗਦਾ ਹੈ ਕਿ ਮੈਂ ਕਰੀਅਰ ਦੇ ਉਸ ਪੜਾਅ 'ਤੇ ਪਹੁੰਚ ਗਈ ਹਾਂ, ਜਿੱਥੇ ਮੈਨੂੰ ਆਪਣੀ ਪੁਜੀਸ਼ਨ ਅਤੇ ਸਕਿਓਰਿਟੀ ਦੇ ਬਾਰੇ ਵਿੱਚ ਸੋਚਣਾ ਪਵੇਗਾ। ਅਜਿਹੇ ਵਿੱਚ ਮੈਂ ਕੇਵਲ ਟਾਈਮ ਪਾਸ ਕਰਨ ਲਈ ਫਿਲਮਾਂ ਵਿੱਚ ਕੰਮ ਨਹੀਂ ਕਰ ਸਕਦੀ ਹਾਂ।
ਇੱਕ ਦੇ ਬਾਅਦ ਇੱਕ ਤਿੰਨ ਫਿਲਮਾਂ ‘ਪਰੀ’, ‘ਸੂਈ ਧਾਗਾ’ ਅਤੇ ‘ਜੀਰੋ’ ਦੇਣ ਵਾਲੀ ਅਨੁਸ਼ਕਾ ਮੁਤਾਬਕ ਇਹ ਤਿੰਨੇ ਫਿਲਮਾਂ ਅਲੱਗ ਅਲੱਗ ਜ਼ੋਨਰ ਦੀਆਂ ਸਨ। ਅਨੁਸ਼ਕਾ ਨੇ ਕਿਹਾ, ‘‘ਇੱਕ ਸਾਲ ਵਿੱਚ ਤਿੰਨ ਫਿਲਮਾਂ ਕਰਨਾ ਆਸਾਨ ਨਹੀਂ ਹੁੰਦਾ ਤੇ ਇਹ ਤੁਹਾਡੇ ਲਈ ਮੁਸ਼ਕਲ ਸਮਾਂ ਹੋ ਜਾਂਦਾ ਹੈ। ਇਨ੍ਹਾਂ ਤਿੰਨਾਂ ਫਿਲਮਾਂ ਦੇ ਲਈ ਮੈਨੂੰ ਤਿਆਰੀ ਵੀ ਅਲੱਗ ਅਲੱਗ ਕਰਨੀ ਪਈ ਸੀ। ਪਰ ਮੈਨੂੰ ਲੱਗਦਾ ਹੈ ਕਿ ਥੋੜ੍ਹਾ ਬੈਠ ਜਾਵਾਂ ਅਤੇ ਇੰਤਜ਼ਾਰ ਕਰਾਂ।”