Welcome to Canadian Punjabi Post
Follow us on

20

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਪੰਜਾਬ

ਚੰਡੀਗੜ੍ਹ ਵਿੱਚ ਮੋਦੀ ਨੇ ਕਿਹਾ: ਦੇਸ਼ ‘ਇੰਡੀਆ ਫਰਸਟ` ਚੁਣੇਗਾ, ‘ਫੈਮਿਲੀ ਫਰਸਟ` ਨਹੀਂ

May 15, 2019 09:10 AM

* ਚੁਨੌਤੀ ਦੇ ਕੇ ਕਿਹਾ, ਮੇਰੀ ਕੋਈ ਬੇਨਾਮੀ ਜਾਇਦਾਦ ਸਾਬਤ ਕਰੋ


ਚੰਡੀਗੜ੍ਹ, 14 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਉੱਤੇ ਹਮਲਾ ਕਰਦੇ ਹੋਏ ਅੱਜ ਏਥੇ ਕਿਹਾ ਕਿ ਭਾਰਤ ਮਜ਼ਬੂਤ ਸਰਕਾਰ ਚੁਣੇਗਾ, ਉਹ ‘ਫੈਮਿਲੀ ਫਰਸਟ` ਦੀ ਥਾਂ ‘ਕੰਟਰੀ ਫਰਸਟ` ਚੁਣੇਗਾ।
ਅੱਜ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਵਿੱਚ ਰੈਲੀ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਇਹ ਦੇਸ਼ ਮਜ਼ਬੂਤ ਸਰਕਾਰ ਚੁਣ ਰਿਹਾ ਹੈ, ਕਮਜ਼ੋਰ ਸਰਕਾਰ ਨਹੀਂ। ਸਾਰੇ ਲੋਕ ‘ਇੰਡੀਆ ਫਰਸਟ` ਨੂੰ ਚੁਣ ਰਹੇ ਹਨ,‘ਫੈਮਿਲੀ ਫਰਸਟ` ਨੂੰ ਨਹੀਂ, ਲੋਕ ਵੰਸ਼ਵਾਦ ਦੀ ਥਾਂ ਵਿਕਾਸ ਚੁਣ ਰਹੇ ਹਨ।` ਉਨ੍ਹਾਂ ਕਿਹਾ ਕਿ ਭਾਰਤ ਉਨ੍ਹਾਂ ਲੋਕਾਂ ਨੂੰ ਚੁਣ ਰਿਹਾ ਹੈ, ਜਿਨ੍ਹਾਂ ਨੇ ਅੱਤਵਾਦੀਆਂ ਨੂੰ ਉਨ੍ਹਾਂ ਦੇ ਘਰ ਜਾ ਕੇ ਮਾਰਿਆ ਹੈ।ਮੋਦੀ ਨੇ ਕਿਹਾ ਕਿ ਕਾਂਗਰਸ ਤੇ ਉਨ੍ਹਾਂ ਦੇ ‘ਮਹਾਮਿਲਾਵਟੀ` ਗਠਜੋੜ ਦੇ ਸਹਿਯੋਗੀ ਇਸ ਦੇਸ਼ ਦੇ ਲੋਕਾਂ ਦਾ ਫਤਵਾ ਹਜ਼ਮਨਹੀਂਕਰ ਸਕੇ।
ਅੱਜ ਹੀ ਉੱਤਰ ਪ੍ਰਦੇਸ਼ ਦੇ ਬਲੀਆ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਧਿਰਾਂ ਨੂੰ ਚੁਨੌਤੀ ਦਿੰਦੇ ਹੋਏ ਕਿਹਾ ਕਿ ਇਹ ਮਹਾਮਿਲਾਵਟੀ ਗੱਠਜੋੜ ਦੇ ਲੋਕ ਸਾਬਤ ਕਰਨ ਕਿ ਮੈਂ ਗੁਜਰਾਤ ਦੇ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਾਰਜਕਾਲ ਵਿਚ ਕੋਈ ਬੇਨਾਮੀ ਜਾਇਦਾਦ ਬਣਾਈ ਹੈ। ਇਕ ਚੋਣ ਜਲਸੇ ਵਿੱਚ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਲਗਭਗ ਦੋ ਦਹਾਕਿਆਂ ਤੋਂਮੈਂਮੁੱਖ ਮੰਤਰੀ ਅਤੇ ਪ੍ਰਧਾਨ ਮੰਤਰੀ ਵਜੋਂ ਕੰਮ ਕਰ ਰਿਹਾ ਹਾਂ ਤੇ ਮਹਾਮਿਲਾਵਟੀ ਲੋਕ ਸਾਬਤ ਕਰਨ ਕਿ ਮੈਂ ਕੋਈ ਬੇਨਾਮੀ ਜਾਇਦਾਦ ਬਣਾਈ ਹੈ।ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਭੂਆ ਤੇ ਬਬੂਆ (ਮਾਇਆਵਤੀ ਅਤੇ ਅਖਿਲੇਸ਼) ਮਿਲਾ ਕੇ ਜਿੰਨੇ ਸਾਲ ਮੁੱਖ ਮੰਤਰੀ ਨਹੀਂ ਰਹੇ, ਓਦੋਂ ਵੱਧ ਸਮਾਂ ਮੇਂ ਗੁਜਰਾਤ ਦਾ ਮੁੱਖ ਮੰਤਰੀ ਰਿਹਾ। ਵਿਰੋਧੀ ਧਿਰ ਇਹ ਦੱਸੇ ਕਿ ਕੀ ਮੈਂ ਕੋਈ ਫ਼ਾਰਮਹਾਉਸ ਜਾਂ ਸ਼ਾਪਿੰਗ ਕੰਪਲੈਕਸ ਬਣਵਾਇਆ ਜਾਂ ਵਿਦੇਸ਼ ਵਿਚ ਪੈਸੇ ਜਮ੍ਹਾਂ ਕੀਤੇ ਹਨ। ਕੀ ਲੱਖਾਂ ਰੁਪਏ ਦੀਆਂ ਗੱਡੀਆਂ ਖ਼ਰੀਦੀਆਂ ਜਾਂ ਕਰੋੜਾਂ ਦੇ ਬੰਗਲੇ ਬਣਵਾਏ। ਮੈਂ ਗ਼ਰੀਬਾਂ ਦੇ ਪੈਸੇ ਲੁੱਟਣ ਦਾ ਪਾਪ ਨਹੀਂ ਕੀਤਾ ਤੇ ਗ਼ਰੀਬਾਂ ਦੀ ਭਲਾਈ ਅਤੇ ਉਨ੍ਹਾਂ ਦੀ ਰਖਿਆ ਕਰਨਾ ਮੇਰੇ ਲਈ ਸੱਭ ਤੋਂ ਉਪਰ ਹੈ।
ਆਪਣੇ ਉੱਤੇ ਹਮਲਾਵਰ ਹੋਈ ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਉੱਤੇ ਟਿਪਣੀ ਕਰਦਿਆਂ ਮੋਦੀ ਨੇ ਕਿਹਾ ਕਿ ਮੈਂ ਉਨ੍ਹਾਂ ਦੀਆਂ ਗਾਲ਼ਾਂ ਨੂੰ ਤੋਹਫ਼ਾ ਮੰਨਦਾ ਹਾਂਤੇ ਮੋਦੀ ਨਹੀਂ, ਦੇਸ਼ ਦੀ ਜਨਤਾ ਸਾਨੂੰ ਜਿਤਾ ਕੇ ਇਨ੍ਹਾਂ ਗਾਲ਼ਾਂ ਦਾ ਜਵਾਬ ਦੇਵੇਗੀ। ਉਨ੍ਹਾਂ ਕਿਹਾ ਕਿਇਹ ਨਿਰਾਸ਼ਾ ਵਿਚ ਮੇਰੀ ਜਾਤ ਪੁੱਛਦੇ ਹਨ, ਮੈਂ ਕਈ ਚੋਣਾਂ ਲੜੀਆਂ ਤੇ ਲੜਾਈਆਂ ਹਨ, ਕਦੇ ਜਾਤ ਦਾ ਸਹਾਰਾ ਨਹੀਂ ਲਿਆ। ਮੈਂ ਪਿਛੜੀ ਜਾਤੀ ਵਿਚ ਪੈਦਾ ਹੋਇਆ, ਪਰ ਮੇਰਾ ਮਕਸਦ ਭਾਰਤ ਨੂੰ ਦੁਨੀਆਂ ਵਿਚ ਅੱਗੇ ਕਰਨ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਗ਼ਰੀਬੀ ਤੇ ਪਿਛੜੇਪਨ ਨੂੰ ਭੁਗਤਿਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬਚਪਨ ਵਿਚ ਮੈਂ ਅਪਣੀ ਮਾਂ ਨੂੰ ਰਸੋਈ ਦੇ ਧੂਏਂ ਨਾਲ ਜੂਝਦੇ ਵੇਖਿਆ ਹੈ। ਇਲਾਜ ਦੀ ਘਾਟ ਵਿਚ ਗ਼ਰੀਬ ਮਰਦੇ ਵੇਖੇ ਹਨ। ਅਜਿਹੇ ਕਈ ਤਜਰਬੇ ਸਨ ਜਿਨ੍ਹਾਂ ਨੇ ਮੈਨੂੰ ਗ਼ਰੀਬੀ ਵਿਰੁੱਧ ਬਗ਼ਾਵਤ ਕਰਨ ਲਈ ਪ੍ਰੇਰਿਤ ਕੀਤਾ ਹੈ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਫੇਸਬੁੱਕ ਲਾਈਵ ਜ਼ਰੀਏ ਪੰਜਾਬ ਦੇ ਵੋਟਰਾਂ ਨਾਲ ਰਾਬਤਾ ਬੀਐਸਆਈ ਲਰਨਿੰਗ, ਆਸਟਰੇਲੀਆ ਨੇ ਚੰਡੀਗੜ੍ਹ ਵਿੱਚ ਆਸਟ੍ਰੇਲੀਅਨ ਯੋਗਤਾਵਾਂ ਪ੍ਰਦਾਨ ਕਰਨ ਲਈ ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਭਾਰਤ ਨਾਲ ਐਮਓਯੂ ਉੱਤੇ ਹਸਤਾਖਰ ਕੀਤੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚ ਫ਼ਰੀਦਕੋਟ ਜ਼ਿਲ੍ਹਾ ਚੋਣ ਅਫਸਰ ਨੇ ਚੋਣਾਂ ਸਬੰਧੀ ਕੀਤੀ ਰਿਵਿਊ ਮੀਟਿੰਗ ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ