Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਕਮਲਾ ਹੈਰਿਸ ਨੂੰ ਰਾਸ਼ਟਰਪਤੀ ਉਮੀਦਵਾਰੀ ਲਈ 1976 ਪਾਰਟੀ ਡੈਲੀਗੇਟਾਂ ਦਾ ਮਿਲਿਆ ਸਮਰਥਨ

July 23, 2024 06:29 AM

ਵਾਸਿ਼ੰਗਟਨ, 23 ਜੁਲਾਈ (ਪੋਸਟ ਬਿਊਰੋ): ਜੋਅ ਬਾਇਡਨ ਦੇ ਅਮਰੀਕੀ ਰਾਸ਼ਟਰਪਤੀ ਚੋਣਾਂ ਤੋਂ ਹਟਣ ਦੇ 24 ਘੰਟਿਆਂ ਅੰਦਰ, ਕਮਲਾ ਹੈਰਿਸ ਨੇ ਡੈਮੋਕ੍ਰੇਟਿਕ ਪਾਰਟੀ ਤੋਂ ਨਾਮਜ਼ਦਗੀ ਲਈ ਬਹੁਮਤ ਹਾਸਿਲ ਕਰ ਲਿਆ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਕਮਲਾ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਲਈ ਹੁਣ ਤੱਕ 4 ਹਜ਼ਾਰ 'ਚੋਂ 1976 ਡੈਲੀਗੇਟਾਂ ਦਾ ਸਮਰਥਨ ਮਿਲ ਚੁੱਕਾ ਹੈ।
1 ਤੋਂ 7 ਅਗਸਤ ਤੱਕ, ਡੈਮੋਕਰੇਟਸ ਨਾਮਜ਼ਦਗੀ ਲਈ ਪਹਿਲੇ ਗੇੜ ਦੀ ਵੋਟਿੰਗ ਕਰਨਗੇ। ਕਮਲਾ ਹੈਰਿਸ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ 2024 ਦੀ ਰਾਸ਼ਟਰਪਤੀ ਦੀ ਦੌੜ ਤੋਂ ਬਾਹਰ ਹੋਣ ਤੋਂ ਬਾਅਦ ਪਹਿਲੀ ਵਾਰ ਲੋਕਾਂ ਨੂੰ ਸੰਬੋਧਿਤ ਕੀਤਾ।
ਉਪ ਰਾਸ਼ਟਰਪਤੀ ਹੈਰਿਸ ਨੇ ਰਾਸ਼ਟਰਪਤੀ ਦੇ ਕੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਬਾਇਡਨ ਨੇ ਸਿਰਫ਼ ਚਾਰ ਸਾਲਾਂ ਵਿੱਚ ਇਨਾ ਕੰਮ ਕੀਤਾ ਹੈ ਕਿ ਕਈ ਰਾਸ਼ਟਰਪਤੀ ਦੋ ਕਾਰਜਕਾਲ ਵਿੱਚ ਪੂਰਾ ਨਹੀਂ ਕਰ ਸਕੇ। ਕਮਲਾ ਹੈਰਿਸ ਪੈਰਿਸ ਓਲੰਪਿਕ ਤੋਂ ਪਹਿਲਾਂ ਵਾਈਟ ਹਾਊਸ 'ਚ ਅਮਰੀਕੀ ਐਥਲੀਟਾਂ ਦੇ ਸਨਮਾਨ ਸਮਾਰੋਹ 'ਚ ਪਹੁੰਚੇ। ਕੋਵਿਡ ਪਾਜ਼ੇਟਿਵ ਹੋਣ ਕਾਰਨ ਬਾਇਡਨ ਮੌਕੇ 'ਤੇ ਮੌਜੂਦ ਨਹੀਂ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ