Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਟਰੰਪ ਨੂੰ ਸਮਰਥਕਾਂ ਨੇ ਉਨ੍ਹਾਂ ਨੂੰ ਕਿਹਾ ਅਗਲਾ ਰਾਸ਼ਟਰਪਤੀ, ਆਪਣੇ ਕੰਨ 'ਤੇ ਪੱਟੀ ਬੰਨ੍ਹ ਕੇ ਸੰਮੇਲਨ 'ਚ ਪਹੁੰਚੇ ਟਰੰਪ

July 16, 2024 10:06 AM

ਵਾਸਿ਼ੰਗਟਨ, 16 ਜੁਲਾਈ (ਪੋਸਟ ਬਿਊਰੋ): ਅਮਰੀਕਾ ਦੀ ਰਿਪਬਲਿਕਨ ਪਾਰਟੀ ਨੇ ਸੋਮਵਾਰ ਦੇਰ ਰਾਤ ਅਧਿਕਾਰਤ ਤੌਰ 'ਤੇ ਡੋਨਾਲਡ ਟਰੰਪ ਨੂੰ ਆਪਣਾ ਰਾਸ਼ਟਰਪਤੀ ਉਮੀਦਵਾਰ ਐਲਾਨ ਦਿੱਤਾ। ਵਿਸਕਾਨਸਿਨ ਦੇ ਮਿਲਵਾਕੀ ਸ਼ਹਿਰ ਵਿੱਚ ਹੋਏ ਪਾਰਟੀ ਸੰਮੇਲਨ ਵਿੱਚ ਟਰੰਪ ਨੂੰ ਡੈਲੀਗੇਟਾਂ ਤੋਂ 2387 ਵੋਟਾਂ ਮਿਲੀਆਂ। ਉਸ ਨੂੰ ਉਮੀਦਵਾਰ ਵਜੋਂ ਚੁਣੇ ਜਾਣ ਲਈ 1215 ਵੋਟਾਂ ਦੀ ਲੋੜ ਸੀ।
ਪੈਨਸਿਲਵੇਨੀਆ 'ਚ 13 ਜੁਲਾਈ ਨੂੰ ਹੋਏ ਹਮਲੇ ਤੋਂ ਬਾਅਦ ਇਹ ਪਹਿਲੀ ਵਾਰ ਸੀ ਕਿ ਟਰੰਪ ਕਿਸੇ ਜਨਤਕ ਪਲੇਟਫਾਰਮ 'ਤੇ ਨਜ਼ਰ ਆਏ। ਉਨ੍ਹਾਂ ਦੇ ਕੰਨ 'ਤੇ ਪੱਟੀ ਬੰਨ੍ਹੀ ਹੋਈ ਸੀ। ਗੋਲੀ ਚੱਲਣ ਦੇ 48 ਘੰਟੇ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨ ਦਿੱਤਾ।
ਟਰੰਪ ਜਿਵੇਂ ਹੀ ਕਾਨਫਰੰਸ ਵਿੱਚ ਪਹੁੰਚੇ ਸਮਰਥਕਾਂ ਨੇ ‘ਯੂਐੱਸਏ-ਯੂਐੱਸਏ’ ਦੇ ਨਾਅਰੇ ਲਾਏ। ਲੋਕ ਹਵਾ ਵਿੱਚ ਮੁੱਠੀ ਲਹਿਰਾਉਂਦੇ ਹੋਏ ‘ਫਾਈਟ-ਫਾਈਟ’ ਕਹਿੰਦੇ ਵੀ ਦੇਖੇ ਗਏ। ਦਰਅਸਲ ਸ਼ਨੀਵਾਰ ਨੂੰ ਗੋਲੀ ਲੱਗਣ ਤੋਂ ਬਾਅਦ ਟਰੰਪ ਨੇ ਹਵਾ 'ਚ ਮੁੱਠੀ ਚੁੱਕ ਕੇ ਫਾਈਟ-ਫਾਈਟ ਕਿਹਾ।
ਸੰਮੇਲਨ 'ਚ ਟਰੰਪ ਦੇ ਨਾਲ ਉਨ੍ਹਾਂ ਦੇ ਪੁੱਤਰ ਐਰਿਕ ਅਤੇ ਡੋਨਾਲਡ ਜੂਨੀਅਰ ਵੀ ਮੌਜੂਦ ਸਨ। ਕਾਨਫਰੰਸ ਖਤਮ ਹੋਣ ਤੋਂ ਬਾਅਦ ਜਦੋਂ ਟਰੰਪ ਬਾਹਰ ਨਿਕਲਣ ਲੱਗੇ ਤਾਂ ਲੋਕਾਂ ਨੇ ‘ਵੀ ਲਵ ਟਰੰਪ’ ਦੇ ਨਾਅਰੇ ਵੀ ਲਾਏ। ਇਸ ਦੌਰਾਨ ਕੁਝ ਸਮਰਥਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਹਾਲਾਂਕਿ ਟਰੰਪ ਨੇ ਖੁਦ ਸੰਮੇਲਨ 'ਚ ਇਕ ਵਾਰ ਵੀ ਗੋਲੀ ਦਾ ਜਿ਼ਕਰ ਨਹੀਂ ਕੀਤਾ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ