Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਲਾਈਫ ਸਟਾਈਲ

ਚਿਹਰੇ ਨੂੰ ਚਮਕਦਾਰ ਬਣਾਉਂਦਾ ਹੈ ਐਲੋਵੇਰਾ (ਕਵਾਰ ਗੰਦਲ)

April 10, 2019 09:36 AM

ਔਰਤਾਂ ਆਪਣੇ ਚਿਹਰੇ ਦੇ ਨਿਖਾਰ ਨੂੰ ਲੈ ਕੇ ਅਕਸਰ ਪ੍ਰੇਸ਼ਾਨ ਰਹਿੰਦੀਆਂ ਹਨ ਜਿਸ ਲਈ ਉਹ ਕਈ ਤਰ੍ਹਾਂ ਦੀਆਂ ਕਰੀਮਾਂ ਦੀ ਵਰਤੋਂ ਕਰਦੀਆਂ ਹਨ, ਪਰ ਕੋਈ ਫਾਇਦਾ ਨਹੀਂ ਹੰੁਦਾ। ਜ਼ਿਆਦਾ ਕਰੀਮਾਂ ਦੀ ਵਰਤੋਂ ਨਾਲ ਚਿਹਰੇ ਦੀ ਚਮੜੀ ਖਰਾਬ ਹੋਣ ਦਾ ਡਰ ਰਹਿੰਦਾ ਹੈ, ਇਸ ਲਈ ਅੱਜ ਅਸੀਂ ਤੁਹਾਨੂੰ ਇਸ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਉਣ ਲਈ ਘਰੇਲੂ ਨੁਸਖਿਆਂ ਬਾਰੇ ਦੱਸਾਂਗੇ।
ਇਹ ਗੱਲ ਤਾਂ ਸਾਰੇ ਜਾਣਦੇ ਹਨ ਕਿ ਐਲੋਵੇਰਾ (ਕਵਾਰ ਗੰਦਲ) ਚਿਹਰੇ ਦੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਐਲੋਵੇਰਾ ਚਮੜੀ ਦੀਆਂ ਕਈ ਸਮੱਸਿਆਵਾਂ ਲਈ ਬਹੁਤ ਚੰਗੀ ਅਤੇ ਕੁਦਰਤੀ ਦਾਤ ਹੈ। ਜੇ ਤੁਹਾਡੇ ਚਿਹਰੇ ਤੋਂ ਵਧਦੀ ਉਮਰ ਦੇ ਲੱਛਣ ਨਜ਼ਰ ਆਉਣ ਲੱਗੇ ਹਨ ਤਾਂ ਤੁਹਾਨੂੰ ਹੁਣ ਤੋਂ ਹੀ ਐਲੋਵੇਰਾ (ਕਵਾਰ ਗੰਦਲ) ਦੀ ਵਰਤੋਂ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਲੋਵੇਰਾ ਚਿਹਰੇ 'ਤੇ ਪਏ ਦਾਗ-ਧੱਬੇ, ਕਿੱਲ, ਕੱਟ ਜਾਣਾ, ਚਿਹਰੇ 'ਤੇ ਝੁਰੜੀਆਂ ਹੋ ਜਾਣ 'ਤੇ ਇਨ੍ਹਾਂ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ। ਹਾਲਾਂਕਿ ਇਹ ਜ਼ਰੂਰੀ ਨਹੀਂ ਕਿ ਹਰ ਇੱਕ ਦੀ ਚਮੜੀ ਇਸ ਨੂੰ ਉਸ ਰੂਪ ਵਿੱਚ ਸਵੀਕਾਰ ਕਰੇ। ਇਸ ਲਈ ਐਲੋਵੇਰਾ ਦੀ ਵਰਤੋਂ ਕਰਨ ਤੋਂ ਪਹਿਲਾਂ ਕਿਸੇ ਡਾਕਟਰ ਦੀ ਸਲਾਹ ਜ਼ਰੂਰ ਲਵੋ ਜਾਂ ਫਿਰ ਪੈਚ ਟੈਸਟ ਕਰ ਕੇਵੇਖ ਲਓ।
ਹੋ ਸਕਦਾ ਹੈ ਕਿ ਕੁਦਰਤੀ ਹੋਣ ਦੇ ਬਾਵਜੂਦ ਇਹ ਤੁਹਾਡੀ ਚਮੜੀ 'ਤੇ ਅਨੁਕੂਲ ਨਾ ਬੈਠੇ। ਐਲੋਵੇਰਾ ਚਮੜੀ ਦੀ ਉਪਰਲੀ ਪਰਤ 'ਤੇ ਮੌਜੂਦ ਗੰਦਗੀ ਨੂੰ ਸਾਫ ਕਰਨ ਦਾ ਕੰਮ ਕਰਦੀ ਹੈ ਜਿਸ ਨਾਲ ਚਿਹਰੇ 'ਤੇ ਨਿਖਾਰ ਆ ਜਾਂਦਾ ਹੈ। ਇਸ ਲਈ ਤੁਸੀਂ ਐਲੋਵੇਰਾ ਨੂੰ ਕੱਟ ਕੇ ਉਸ ਦੇ ਗੁੱਦੇ ਦੀ ਵਰਤੋਂ ਕਰ ਸਕਦੇ ਹੋ। ਐਲੋਵੇਰਾ ਵਿੱਚ ਐਂਟੀ-ਮਾਈਕ੍ਰੋਬਲ ਗੁਣ ਪਾਇਆ ਜਾਂਦਾ ਹੈ। ਇਸ ਦੀ ਇਹ ਖੂਬੀ ਹੈ ਕਿ ਇਹ ਕਿੱਲ-ਮੁਹਾਸਿਆਂ ਤੋਂ ਰਾਹਤ ਦਿਵਾਉਣ ਵਿੱਚ ਬਹੁਤ ਕਾਰਗਰ ਸਾਬਤ ਹੁੰਦੀ ਹੈ। ਇਸ ਲਈ ਐਲੋਵੇਰਾ ਦੀ ਵਰਤੋਂ ਨਾਲ ਤੁਹਾਡੇ ਚਿਹਰੇ 'ਤੇ ਕਿੱਲ ਮੁਹਾਸਿਆਂ ਦੀ ਸਮੱਸਿਆ ਕਾਬੂ ਵਿੱਚ ਰਹੇਗੀ। ਦਾਗ ਧੱਬਿਆਂ ਲਈ ਜੇ ਤੁਹਾਡੇ ਚਿਹਰੇ 'ਤੇ ਦਾਗ ਹੈ ਤਾਂ ਐਲੋਵੇਰਾ ਦੀ ਰੋਜ਼ਾਨਾ ਵਰਤੋਂ ਤੁਹਾਡੇ ਲਈ ਫਾਇਦੇਮੰਦ ਰਹੇਗੀ। ਇਸ ਨਾਲ ਚਿਹਰੇ 'ਤੇ ਅਣਚਾਹੇ ਦਾਗ ਧੱਬੇ ਦੂਰ ਹੋ ਜਾਂਦੇ ਹਨ। ਚਮੜੀ ਨੂੰ ਨਮੀ ਦੇਣ ਲਈ ਐਲੋਵੇਰਾ ਚਮੜੀ ਨੂੰ ਪੋਸ਼ਣ ਦੇਣਦਾ ਕੰਮ ਕਰਦੀ ਹੈ। ਕਿਸੇ ਵੀ ਕਿਸਮ ਦੀ ਚਮੜੀ ਵਾਲੇ ਲੋਕ ਇਸ ਦੀ ਵਰਤੋਂ ਕਰ ਸਕਦੇ ਹਨ। ਬਸ਼ਰਤੇ ਤੁਹਾਨੂੰ ਇਸ ਤੋਂ ਐਲਬਰਜੀ ਨਾ ਹੋਵੇ।

 
Have something to say? Post your comment