Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਸ਼ੰਭੂ ਬਾਰਡਰ `ਤੇ ਪੁਲਸ ਕਰ ਰਹੀ ਅੱਥਰੂ ਗੈਸ ਦੇ ਗੋਲਿਆਂ ਦੀ ਵਰਖਾ, ਕਿਸਾਨ ਕਰ ਰਹੇ ਪਤੰਗਾਂ ਨਾਲ ਡਰੋਨ ਸੁੱਟਣ ਦੀ ਕੋਸ਼ਿਸ਼

February 22, 2024 03:14 AM

ਨਵੀਂ ਦਿੱਲੀ, 22 ਫਰਵਰੀ (ਪੋਸਟ ਬਿਊਰੋ): ਸ਼ੰਭੂ ਸਰਹੱਦ 'ਤੇ ਹਰਿਆਣਾ ਤੋਂ ਅੱਥਰੂ ਗੈਸ ਦੇ ਗੋਲਿਆਂ ਦੀ ਬਰਸਾਤ ਦੌਰਾਨ ਕਿਸਾਨਾਂ ਦਾ ਮਨੋਬਲ ਉੱਚਾ ਹੈ। ਸਰਹੱਦ 'ਤੇ ਬੁੱਧਵਾਰ ਨੂੰ ਨੌਜਵਾਨਾਂ ਵਲੋਂ ਪਤੰਗਾਂ ਦੀ ਵਰਤੋਂ ਕਰਕੇ ਪੁਲਿਸ ਦੇ ਡਰੋਨਾਂ ਨੂੰ ਹੇਠਾਂ ਉਤਾਰਨ ਦੀ ਕੋਸ਼ਿਸ਼ ਕੀਤੀ ਗਈ, ਉਥੇ ਹੀ ਦੂਜੇ ਪਾਸੇ ਕਿਸਾਨਾਂ ਨੂੰ ਗੋਲਿਆਂ ਦੇ ਧੂੰਏਂ ਤੋਂ ਬਚਾਉਣ ਲਈ ਮੋਹਾਲੀ ਸਮੇਤ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨੌਜਵਾਨਾਂ ਵਲੋਂ ਚਸ਼ਮੇ, ਮਾਸਕ, ਦਸਤਾਨੇ ਆਦਿ ਵੰਡੇ ਜਾ ਰਹੇ ਹਨ।
13 ਫਰਵਰੀ ਤੋਂ ਸ਼ੰਭੂ ਸਰਹੱਦ 'ਤੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਇਸ ਤੋਂ ਪਹਿਲਾਂ ਬਸੰਤ ਪੰਚਮੀ ਦੇ ਮੌਕੇ 'ਤੇ ਵੀ ਨੌਜਵਾਨਾਂ ਨੇ ਪਤੰਗ ਉਡਾ ਕੇ ਡਰੋਨ ਸੁੱਟਣ ਦੀ ਕੋਸਿ਼ਸ਼ ਕੀਤੀ ਸੀ। ਗੋਲਿਆਂ ਦੇ ਧੂੰਏਂ ਤੋਂ ਬਚਣ ਲਈ ਕਿਸਾਨਾਂ ਨੇ ਸਰਹੱਦ ਨੇੜੇ ਵੱਡੀ ਗਿਣਤੀ ਵਿਚ ਗਿੱਲੀਆਂ ਬੋਰੀਆਂ ਦਾ ਪ੍ਰਬੰਧ ਕੀਤਾ ਹੋਇਆ ਸੀ।
ਇਸ ਦੇ ਨਾਲ ਹੀ ਮਿੱਟੀ ਦੀਆਂ ਬੋਰੀਆਂ ਅਤੇ ਪਲਾਸਟਿਕ ਦੀਆਂ ਬੋਰੀਆਂ ਨਾਲ ਭਰੀਆਂ ਟਰਾਲੀਆਂ ਵੀ ਖੜ੍ਹੀਆਂ ਕੀਤੀਆਂ ਗਈਆਂ ਸਨ, ਤਾਂ ਜੋ ਲੋੜ ਪੈਣ 'ਤੇ ਨਦੀ ਰਾਹੀਂ ਅੱਗੇ ਜਾ ਸਕਣ। ਕਿਸਾਨਾਂ ਨੇ ਹਰਿਆਣਾ ਪੁਲਸ ’ਤੇ ਉਨ੍ਹਾਂ ’ਤੇ ਅੱਥਰੂ ਗੈਸ ਦੇ ਗੋਲੇ ਛੱਡਣ ਦਾ ਦੋਸ਼ ਲਾਇਆ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ