Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਅੰਤਰਰਾਸ਼ਟਰੀ

ਮਾਲਦੀਵ ਦੇ ਰਾਸ਼ਟਰਪਤੀ ਨੇ ਕਿਹਾ: ਭਾਰਤ ਮਾਲਦੀਪ ਤੋਂ ਫੌਜਾਂ ਨੂੰ ਹਟਾਵੇ

November 19, 2023 03:49 AM

ਮਾਲੇ, 19 ਨਵੰਬਰ (ਪੋਸਟ ਬਿਊਰੋ): ਮੁਹੰਮਦ ਮੁਈਜ਼ੂ ਦੀ ਅਗਵਾਈ ਹੇਠ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 17 ਨਵੰਬਰ ਨੂੰ ਮਾਲਦੀਵ ਵਿੱਚ ਹੋਇਆ। ਸਮਾਰੋਹ ਵਿਚ ਪਹੁੰਚੇ ਭਾਰਤ ਸਰਕਾਰ ਦੇ ਮੰਤਰੀ ਕਿਰਨ ਰਿਜਿਜੂ ਨਾਲ ਆਪਣੀ ਪਹਿਲੀ ਮੁਲਾਕਾਤ 'ਚ ਉਨ੍ਹਾਂ ਨੇ ਮਾਲਦੀਵ ਤੋਂ ਭਾਰਤੀ ਫੌਜਾਂ ਨੂੰ ਵਾਪਿਸ ਬੁਲਾਉਣ ਦੀ ਮੰਗ ਕੀਤੀ। ਇਹ ਜਾਣਕਾਰੀ ਖੁਦ ਮੁਹੰਮਦ ਮੁਈਜ਼ੂ ਦੇ ਦਫਤਰ ਨੇ ਦਿੱਤੀ ਹੈ।
ਦਰਅਸਲ, ਮਾਲਦੀਵ ਵਿੱਚ ਲਗਭਗ 70 ਭਾਰਤੀ ਸੈਨਿਕ ਤਾਇਨਾਤ ਹਨ, ਜੋ ਸਮੁੰਦਰੀ ਜਹਾਜ਼ਾਂ ਅਤੇ ਰਾਡਾਰ ਰਾਹੀਂ ਮਾਲਦੀਵ ਦੇ ਵਿਸ਼ੇਸ਼ ਆਰਥਿਕ ਖੇਤਰ ਦੀ ਰੱਖਿਆ ਕਰਦੇ ਹਨ। ਮੁਈਜ਼ੂ ਨੇ ਇਸ ਨੂੰ ਚੋਣ ਮੁੱਦਾ ਬਣਾਇਆ ਸੀ। ਉਨ੍ਹਾਂ ਕਿਹਾ ਸੀ ਕਿ ਮਾਲਦੀਵ 'ਚ ਕੋਈ ਵਿਦੇਸ਼ੀ ਫੌਜੀ ਨਹੀਂ ਰਹੇਗਾ। ਮਾਲਦੀਵ ਇੱਕ ਛੋਟਾ ਜਿਹਾ ਦੇਸ਼ ਹੈ, ਅਸੀਂ ਦਬਦਬੇ ਦੀ ਰਾਜਨੀਤੀ ਵਿੱਚ ਨਹੀਂ ਫਸਣਾ ਚਾਹੁੰਦੇ।
ਮਾਲਦੀਵ ਦੇ ਨਵੇਂ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਹੁੰ ਚੁੱਕ ਸਮਾਗਮ ਲਈ ਸੱਦਾ ਭੇਜਿਆ ਸੀ। ਉਨ੍ਹਾਂ ਦੀ ਥਾਂ 'ਤੇ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਪ੍ਰੋਗਰਾਮ ਵਿਚ ਸਿ਼ਰਕਤ ਕੀਤੀ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
12 ਸਾਲ ਤੋਂ ਸਿਰਫ 30 ਮਿੰਟ ਸੌਂਦਾ ਹੈ ਇਹ ਜਾਪਾਨ ਦਾ ਵਿਅਕਤੀ, ਕਹਿੰਦਾ ਥਕਾਵਟ ਨਹੀਂ ਹੁੰਦੀ ਭਾਰਤੀ ਵਿਅਕਤੀ ਨੇ ਅਮਰੀਕਾ 'ਚ ਨੇਪਾਲੀ ਵਿਦਿਆਰਥਣ ਦਾ ਕੀਤਾ ਕਤਲ ਬੱਚੀ ਰੋ ਰਹੀ ਸੀ ਤਾਂ ਦੋ ਚੀਨੀ ਔਰਤਾਂ ਨੇ ਜਹਾਜ਼ ਦੇ ਟਾਇਲਟ 'ਚ ਕਰ ਦਿੱਤੀ ਬੰਦ ਕਮਲਾ ਹੈਰਿਸ ਨੇ ਕਿਹਾ- ਜੇ ਉਹ ਰਾਸ਼ਟਰਪਤੀ ਬਣੇ ਤਾਂ ਵਿਰੋਧੀ ਧਿਰ ਵਿਚੋਂ ਕਿਸੇ ਇੱਕ ਨੂੰ ਬਣਾਉਣਗੇ ਮੰਤਰੀ ਜਾਪਾਨ ਸਰਕਾਰ ਲੜਕੀਆਂ ਨੂੰ ਭੇਜ ਰਹੀ ਸ਼ਹਿਰਾਂ ਤੋਂ ਪਿੰਡਾਂ ਵਿੱਚ, ਸਰਕਾਰ ਦਿੰਦੀ ਹੈ 6 ਲੱਖ ਯੇਨ ਕਾਰ ਨਾਲ ਪਿਓ-ਧੀ ਨੂੰ ਸੜਕ 'ਤੇ ਕੁਚਲਕੇ ਮੁਸਕਰਾਉਂਦੀ ਰਹੀ ਉਦਯੋਗਪਤੀ ਦੀ ਬੇਟੀ ਸਾਲ ਦਾ ਸਭ ਤੋਂ ਸ਼ਕਤੀਸ਼ਾਲੀ ਤੂਫਾਨ ਸ਼ਾਨਸ਼ਾਨ 252 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਜਾਪਾਨ ਪਹੁੰਚਿਆ, 3 ਲੋਕਾਂ ਦੀ ਮੌਤ ਟਰੰਪ ਨੇ ਕਮਲਾ ਹੈਰਿਸ 'ਤੇ ਇਤਰਾਜ਼ਯੋਗ ਪੋਸਟ ਕੀਤੀ ਸਾਂਝੀ, ਲਿਖਿਆ ਸੀ- ਸਫਲਤਾ ਲਈ ਸਰੀਰਕ ਸਬੰਧ ਬਣਾਏ ਰੂਸ ਨੇ ਅਮਰੀਕਾ ਨੂੰ ਦਿੱਤੀ ਚਿਤਾਵਨੀ: ਅੱਗ ਨਾਲ ਨਾ ਖੇਡੋ, ਨਹੀਂ ਤਾਂ ਛਿੜ ਜਾਵੇਗਾ ਤੀਜਾ ਵਿਸ਼ਵ ਯੁੱਧ ਪਾਕਿਸਤਾਨੀ ਮੂਲ ਦੇ ਵਿਅਕਤੀ ਨੂੰ 20 ਦੇਸ਼ਾਂ 'ਚ ਜਿਨਸੀ ਸ਼ੋਸ਼ਣ ਦੇ 286 ਮਾਮਲਿਆਂ `ਚ 17 ਸਾਲ ਦੀ ਸਜ਼ਾ