Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ਪੰਜਾਬ ਪੁਲਿਸ ਨੇ ਜੰਮੂ-ਕਸ਼ਮੀਰ ਵਿੱਚ ਸੰਭਾਵਿਤ ਟਾਰਗੇਟ ਕਿਲਿੰਗ ਨੂੰ ਟਾਲਿਆ, ਪਾਕਿ-ਅਧਾਰਤ ਦਹਿਸ਼ਤਗਰਦ ਮਾਡਿਊਲ ਦਾ ਇੱਕ ਮੈਂਬਰ ਕੀਤਾ ਕਾਬੂਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ'ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ
 
ਮਨੋਰੰਜਨ

ਜਾਹਨਵੀ ਦੀ ਖਾਸ ਤਿਆਰੀ

March 22, 2019 09:11 AM

ਬੀਤੇ ਸਾਲ ਫਿਲਮ ‘ਧੜਕ’ ਨਾਲ ਮਾਇਆ ਨਗਰੀ ਵਿੱਚ ਕਦਮ ਰੱਖਣ ਵਾਲੀ ਜਾਹਨਵੀ ਕਪੂਰ ਨੇ ਇਨ੍ਹੀਂ ਦਿਨੀਂ ਆਪਣੀ ਅਗਲੀ ਫਿਲਮ ਦੀ ਤਿਆਰੀ ਆਰੰਭ ਦਿੱਤੀ ਹੈ। ਫਿਲਮ ਵਿੱਚ 1999 ਦੇ ਕਾਰਗਿਲ ਜੰਗ ਵਿੱਚ ਹਿੱਸਾ ਲੈ ਚੁੱਕੀ ਔਰਤ ਪਾਇਲਟ ਗੁੰਜਨ ਸਕਸੈਨਾ ਦੀ ਭੂਮਿਕਾ ਨਿਭਾਉਣ ਜਾ ਰਹੀ ਜਾਹਨਵੀ ਲਈ ਇਹ ਬਾਇਓਪਿਕ ਬਹੁਤ ਮਹੱਤਵ ਰੱਖਦੀ ਹੈ। ਇਸ ਫਿਲਮ ਬਾਰੇ ਉਹ ਸ਼ੁਰੂ ਤੋਂ ਬਹੁਤ ਉਤਸ਼ਾਹਤ ਹੈ ਅਤੇ ਇਸ ਲਈ ਕੋਈ ਕਸਰ ਛੱਡਣਾ ਨਹੀਂ ਚਾਹੁੰਦੀ। ਇਹੀ ਕਾਰਨ ਹੈ ਕਿ ਫਿਲਮ ਵਿੱਚ ਆਪਣੇ ਰੋਲ ਲਈ ਉਹ ਸੱਤ ਤੋਂ ਅੱਠ ਕਿਲੋ ਭਾਰ ਵਧਾਉਣ ਲਈ ਵੀ ਰਾਜ਼ੀ ਹੋ ਗਈ।
ਸੂਤਰਾਂ ਅਨੁਸਾਰ ਜਾਹਨਵੀ ਨੇ ਪਹਿਲਾਂ ਹੀ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਉਸ ਦੀਆਂ ਤਾਜ਼ਾ ਤਸਵੀਰਾਂ 'ਚ ਉਸ ਦਾ ਵੱਧਦਾ ਹੋਇਆ ਭਾਰ ਜਾਹਿਰ ਹੋਣ ਲੱਗਾ ਹੈ। ਇਹੀ ਨਹੀਂ ਉਹ ਆਪਣੀ ਲੁਕ ਨਾਲ ਫਿਲਮ ਦੇ ਰੋਲ ਨੂੰ ਵੱਧ ਤੋਂ ਵੱਧ ਅਸਲੀ ਦਿਖਾਉਣ ਲਈ ਜਹਾਜ਼ ਉਡਾਉਣ ਦੀ ਟਰੇਨਿੰਗ ਵੀ ਲੈਣ ਦੀ ਤਿਆਰੀ ਵਿੱਚ ਹੈ। ਪਿਛਲੇ ਦਿਨੀਂ ਸਮੁੰਦਰੀ ਫੌਜ ਦੀ ਯੂਨੀਫਾਰਮ 'ਚ ਉਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਸੀ। ਉਂਝ ਪਹਿਲਾਂ ਵੀ ਉਹ ਆਪਣੀ ਫਿਟਨੈਸ ਬਾਰੇ ਬਹੁਤ ਚੌਕਸ ਰਹਿੰਦੀ ਹੈ ਤੇ ਉਸ ਦੀ ਜਿਨ ਲੁਕ ਦੀਆਂ ਤਸਵੀਰਾਂ ਵੀ ਉਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਨਜ਼ਰ ਆਉਂਦੀਆਂ ਹਨ। ਹਿੰਦੀ ਦੇ ਨਾਲ ਹੀ ਜਾਹਨਵੀ ਸਾਊਥ ਦੀਆਂ ਫਿਲਮਾਂ ਵਿੱਚ ਵੀ ਡੈਬਿਊ ਲਈ ਤਿਆਰ ਹੈ। ਪਹਿਲਾਂ ਚਰਚਾ ਸੀ ਕਿ ਉਹ ਹਿੰਦੀ ਦੀ ਹਿੱਟ ਫਿਲਮ ‘ਪਿੰਕ’ ਦੇ ਤਮਿਲ ਰੀਮੇਕ ਵਿੱਚ ਨਜ਼ਰ ਆਏਗੀ, ਪਰ ਇੰਝ ਲੱਗਦਾ ਹੈ ਕਿਉਂਕਿ ਖਬਰਾਂ ਹਨ ਕਿ ਉਹ ਫਿਲਮ ‘ਵਰਮਾ’ ਵਿੱਚ ਕੰਮ ਕਰੇਗੀ। ਇਸ ਫਿਲਮ ਦਾ ਪਹਿਲਾਂ ਤੋਂ ਕੰਮ ਚੱਲ ਰਿਹਾ ਹੈ, ਪਰ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਨ ਦੀ ਤਿਆਰੀ ਹੋ ਰਹੀ ਹੈ। ਪੁਰਾਣੀ ਸਟਾਰਕਾਸਟ ਹਟਾ ਕੇ ਨਵੀਂ ਕਾਸਟ 'ਤੇ ਵਿਚਾਰ ਹੋਣ ਵਾਲਾ ਹੈ। ਜਿੱਥੇ ਲੀਡ ਹੀਰੋ ਵਜੋਂ ਸਾਊਥ ਦੇ ਸੁਪਰਸਟਾਰ ਵਿਕਰਮ ਦਾ ਬੇਟਾ ਧਰੁਵ ਕੰਮ ਕਰੇਗਾ, ਉਥੇ ਫੀਮੇਲ ਲਈ ਜਾਹਨਵੀ ਦੇ ਨਾਂਅ ਦੀ ਚਰਚਾ ਹੈ। ਫਿਲਮ ਜੂਨ 'ਚ ਰਿਲੀਜ਼ ਹੋ ਸਕਦੀ ਹੈ ਜਿਸ ਨੂੰ ਤੇਲਗੂ ਦੀ ਸੁਪਰਹਿੱਟ ਫਿਲਮ ‘ਅਰਜੁਨ ਰੈੱਡੀ’ ਦਾ ਰੀਮੇਕ ਮੰਨਿਆ ਜਾ ਰਿਹਾ ਹੈ। ਜਾਹਨਵੀ ਦੇ ਖਾਤੇ ਵਿੱਚ ਇਸ ਸਮੇਂ ਫਿਲਮ ‘ਤਖਤ' ਵੀ ਹੈ ਜਿਸ ਵਿੱਚ ਰਣਵੀਰ ਸਿੰਘ, ਆਲੀਆ ਭੱਟ, ਭੂਮੀ ਪੇਡਨੇਕਰ ਅਤੇ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ।
ਪਿਛਲੇ ਦਿਨੀਂ ਜਾਹਨਵੀ ਨੇ ਭੈਣ ਖੁਸ਼ੀ ਦੇ ਨਾਲ ਨੇਹਾ ਧੂਪੀਆ ਦੇ ਰੇਡੀਓ ਟਾਕ ਸ਼ੋਅ 'ਚ ਹਿੱਸਾ ਲੈਂਦੇ ਹੋਏ ਇੱਕ ਦਿਲਚਸਪ ਖੁਲਾਸਾ ਕੀਤਾ ਕਿ ਉਸ ਦੇ ਪਿਤਾ ਬੋਨੀ ਕਪੂਰ ਬਚਪਨ ਤੋਂ ਉਸ ਦੇ ਪੈਰਾਂ ਦਾ ਮਜ਼ਾਕ ਉਡਾਉਂਦੇ ਸਨ। ਜਦੋਂ ਉਸ ਤੋਂ ਉਸ ਦੀਆਂ ਟੋਨਡ ਅਤੇ ਸ਼ੇਪਡ ਲੈਗਜ਼ ਦਾ ਸੀਕੇਰਟ ਪੁੱਛਿਆ ਗਿਆ ਤਾਂ ਉਸ ਨੇ ਕਿਹਾ, ‘‘ਇਹ ਡੈਡੀ ਦੀ ਵਜ੍ਹਾ ਨਾਲ ਹੋਇਆ ਹੈ। ਉਹ ਬਚਪਨ 'ਚ ਮੇਰੇ ਪੈਰਾਂ ਦਾ ਮਜ਼ਾਕ ਉਡਾਉਂਦੇ ਅਤੇ ਕਹਿੰਦੇ ਸਨ ‘ਚਿਕਨ ਲੈਗਸ’। ਇਸੇ ਵਜ੍ਹਾ ਕਰ ਕੇ ਮੈਂ ਆਪਣੇ ਪੈਰਾਂ ਉੱਤੇ ਸਖਤ ਮਿਹਨਤ ਕੀਤੀ।” ਸੋਸ਼ਲ ਮੀਡੀਆ 'ਚ ਉਸ ਦੇ ਨਾਂਅ ਦੇ ਕਈ ਫੈਨਪੇਜ ਬਣੇ ਹੋਏ ਹਨ ਅਤੇ ਜਾਹਨਵੀ ਦੀ ਹਰ ਫੋਟੋ ਟ੍ਰੈਂਡ 'ਚ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ਅਟੈਂਸ਼ਨ ਨੂੰ ਇੰਜੁਆਏ ਕਰ ਰਹੀ ਹੈ। ਉਸ ਨੇ ਨੇਹਾ ਦੇ ਸ਼ੋਅ 'ਚ ਕਿਹਾ ਕਿ ਖੁਦ ਨੂੰ ਮਿਲ ਰਹੀ ਅਟੈਂਸ਼ਨ ਨਾਲ ਉਹ ਖੁਸ਼ ਹੈ। ਉਸ ਨੂੰ ਇਸ ਨਾਲ ਪਿਆਰ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ