Welcome to Canadian Punjabi Post
Follow us on

29

March 2024
 
ਮਨੋਰੰਜਨ

...ਜਦੋਂ ਮਨੀਸ਼ਾ ਨੂੰ ਨਹੀਂ ਚੁੱਕ ਸਕਿਆ ਅਨਿਲ

March 22, 2019 09:10 AM

ਪਿਛਲੇ ਦਿਨੀਂ ਫਿਲਮ ‘ਟੋਟਲ ਧਮਾਲ’ ਵਿੱਚ ਨਜ਼ਰ ਆਏ ਅਨਿਲ ਕਪੂਰ ਨੇ ਇੱਕ ਰਿਐਲਿਟੀ ਸ਼ੋਅ ਵਿੱਚ ਪਹੁੰਚ ਕੇ ਆਪਣੀ ਇੱਕ ਪੁਰਾਣੀ ਫਿਲਮ ਨਾਲ ਜੁੜੇ ਦਿਲਚਸਪ ਕਿੱਸੇ ਨੂੰ ਉਥੇ ਮੌਜੂਦ ਸਾਰੇ ਲੋਕਾਂ ਨਾਲ ਸਾਂਝਾ ਕੀਤਾ। ਸ਼ੋਅ ਵਿੱਚ ਉਸ ਦੇ ਸਾਹਮਣੇ ਇੱਕ ਨੰਨ੍ਹੇ ਗਾਇਕ ਨੇ ਉਸ ਦੀ ਸੁਪਰਹਿੱਟ ਫਿਲਮ ‘1942 : ਏ ਲਵ ਸਟੋਰੀ’ ਦਾ ਗੀਤ ‘ਕੁਛ ਨਾ ਕਹੋ..’ ਗਾਇਆ ਤਾਂ ਅਨਿਲ ਨੇ ਦੱਸਿਆ ਕਿ ਇਸ ਗੀਤ ਦੀ ਸ਼ੂਟਿੰਗ ਦੌਰਾਨ ਕੁਝ ਅਜਿਹਾ ਹੋਇਆ ਸੀ ਕਿ ਉਸ ਬਾਰੇ ਸੋਚ ਕੇ ਉਸ ਨੂੰ ਅੱਜ ਵੀ ਹਾਸਾ ਆ ਜਾਂਦਾ ਹੈ।
ਇਹ ਰੋਮਾਂਟਿਕ ਗੀਤ ਅਨਿਲ ਅਤੇ ਮਨੀਸ਼ਾ ਕੋਇਰਾਲਾ 'ਤੇ ਫਿਲਮਾਇਆ ਗਿਆ ਸੀ। ਅਨਿਲ ਨੇ ਕਿਹਾ, ‘ਜਦੋਂ ਅਸੀਂ ਇਸ ਗੀਤ ਦੀ ਸ਼ੂਟਿੰਗ ਕਰ ਰਹੇ ਸੀ ਤਾਂ ਮੈਨੂੰ ਕਿਹਾ ਗਿਆ ਕਿ ਤੁਸੀਂ ਮਨੀਸ਼ਾ ਜੀ ਨੂੰ ਬਾਹਾਂ 'ਚ ਚੁੱਕ ਕੇ ਪੌੜੀਆਂ 'ਤੇ ਚੜ੍ਹਨਾ ਹੈ। ਮੈਨੂੰ ਲੱਗਾ ਕਿ ਇਹ ਆਸਾਨ ਹੋਵੇਗਾ, ਪਰ ਜਦੋਂ ਮੈਂ ਉਨ੍ਹਾਂ ਨੂੰ ਚੁੱਕਿਆ ਤਾਂ ਪਹਿਲਾ ਕਦਮ ਚੁੱਕਣ ਪਿੱਛੋਂ ਮੈਂ ਡਿੱਗ ਗਿਆ। ਮੈਂ ਮਨੀਸ਼ਾ ਨੂੰ ਕਿਹਾ ਕਿ ਤੁਸੀਂ ਇੰਨੇ ਪਤਲੇ ਦਿਸਦੇ ਹੋ, ਪਰ ਹੋ ਥੋੜ੍ਹੇ ਜਿਹੇ ਭਾਰੇ। ਇਸ ਉਤੇ ਉਨ੍ਹਾਂ ਨੇ ਕਿਹਾ ਕਿ ਕਿਉਂਕਿ ਮੈਂ ਨੇਪਾਲ ਤੋਂ ਹਾਂ, ਇਸ ਲਈ ਮੇਰੀਆਂ ਹੱਡੀਆਂ ਮਜ਼ਬੂਤ ਅਤੇ ਭਾਰੀਆਂ ਹਨ।’ ਆਪਣੀ ਗੱਲ ਜਾਰੀ ਰੱਖਦੇ ਹੋਏ ਅਨਿਲ ਨੇ ਕਿਹਾ, ‘ਉਸ ਨੂੰ ਚੁੱਕ ਕੇ ਮੈਂ ਮਰਦਾਨਗੀ ਦਿਖਾਉਣਾ ਚਾਹੁੰਦਾ ਸੀ, ਪਰ ਸਾਰਿਆਂ ਸਾਹਮਣੇ ਕਚਰਾ ਹੋ ਗਿਆ। ਮੈਂ ਇੱਕ ਵਾਰ ਫਿਰ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ, ਪਰ ਮੇਰੇ ਲਈ ਇਹ ਬਹੁਤ ਮੁਸ਼ਕਲ ਸੀ।’

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ