Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਸੰਪਾਦਕੀ

ਕੀ ਥੋਥੇ ਹਨ ਟਰੂਡੋ ਦੇ ਔਰਤਾਂ ਦੀ ਬਰਾਬਰੀ ਬਾਰੇ ਦਾਅਵੇ?

March 21, 2019 09:35 AM

ਪੰਜਾਬੀ ਪੋਸਟ ਸੰਪਾਦਕੀ

ਨਵੇਂ ਯੂੱਗ ਦੇ ਆਗਾਜ਼ ਦਾ ਚਿਹਰਾ ਮੁਹਰਾ ਬਣ ਕੇ ਕੈਨੇਡੀਅਨ ਸਿਆਸਤ ਵਿੱਚ ਇੱਕ ਸਿਤਾਰਾ ਬਣ ਕੇ ਉੱਭਰੇ ਜਸਟਿਨ ਟਰੂਡੋ ਦਾ ਅਕਸ ਅੱਜ ਕੱਲ ਕਈ ਕਿਸਮ ਦੇ ਧੁੰਦਲੇ ਪਰਛਾਵਿਆਂ ਵਿੱਚ ਆ ਚੁੱਕਾ ਹੈ। ਇਸਦੀ ਸੱਭ ਤੋਂ ਤਾਜ਼ਾ ਮਿਸਾਲ ਵਿਟਬੀ, ਉਂਟੇਰੀਓ ਤੋਂ ਮੈਂਬਰ ਪਾਰਲੀਮੈਂਟ ਬੀਬੀ ਸੇਲੀਨਾ ਸੀਜ਼ਰ ਛਾਵਾਨਜ਼ ਦਾ ਲਿਬਰਲ ਪਾਰਟੀ ਛੱਡ ਕੇ ਆਜ਼ਾਦ ਹੋ ਜਾਣਾ ਹੈ। ਸੇਲੀਨਾ ਛਾਵਾਨਜ਼ ਦਾ ਅਸਤੀਫਾ ਕਈ ਪੱਖਾਂ ਤੋਂ ਧਿਆਨ ਖਿੱਚਦਾ ਹੈ। ਪਹਿਲਾ ਇਹ ਕਿ ਬੀਬੀ ਸੇਲੀਨਾ ਦਾ ਅਸਤੀਫਾ ਟਰੂਡੋ ਹੋਰਾਂ ਦੇ ਅੰਦਰੂਨੀ ਦਾਇਰੇ ਨਾਲ ਸਬੰਧਿਤ ਕਿਸੇ ਔਰਤ ਵੱਲੋਂ ਪਿਛਲੇ ਦੋ ਮਹੀਨਿਆਂ ਵਿੱਚ ਉਸਦੇ ‘ਵੂਮੈਨ ਫਸਟ’ ਬਰਾਂਡ ਨੂੰ ਧੱਕਾ ਮਾਰਨ ਵਾਲੀ ਤੀਜੀ ਘਟਨਾ ਹੈ। ਇਸਤੋਂ ਪਹਿਲਾਂ ਜੋਡੀ ਵਿਲਸਨ ਰੇਅਬੋਲਡ ਅਤੇ ਜੇਨ ਫਿਲਪੌਟ ਉਸਦੀ ਵਜ਼ਾਰਤ ਤੋਂ ਅਸਤੀਫੇ ਦੇ ਕੇ ਵੱਡੇ ਸਿਆਸੀ ਭੂਚਾਲ ਪੈਦਾ ਕਰ ਚੁੱਕੀਆਂ ਹਨ। ਟਰੂਡੋ ਹੋਰਾਂ ਦੇ ‘ਵੂਮੈਨ ਬਰਾਂਡ’ ਨੂੰ ਸੇਲੀਨਾ ਛਾਵਾਨਜ਼ ਦੇ ਅਸਤੀਫਾ ਨੇ ਇਸ ਲਈ ਵੀ ਧੱਕਾ ਮਾਰਿਆ ਹੈ ਕਿ ਉਹ ਬਲੈਕ ਕਮਿਉਨਿਟੀ ਨਾਲ ਸਬੰਧਿਤ ਹਨ ਅਤੇ ਬਲੈਕ ਕਮਿਉਨਿਟੀ ਦੇ ਦਿਲਾਂ ਵਿੱਚ ਪਹਿਲਾਂ ਹੀ ਸਿਆਸਤਦਾਨਾਂ ਪ੍ਰਤੀ ਸਦਭਾਵਨਾ ਦੀ ਕਮੀ ਪਾਈ ਜਾਂਦੀ ਹੈ।

 “ਕੈਨੇਡਾ ਨੂੰ ਵਿਭਿੰਨਤਾ ਭਰੇ ਪਿਛੋਕੜ ਵਾਲੀਆਂ ਔਰਤਾਂ ਦੀ ਲੋੜ ਹੈ ਜਿਹੜੀਆਂ ਓਟਾਵਾ ਵਿੱਚ ਆ ਕੇ ਫੈਸਲੇ ਕਰਨ” ਇਹ ਸ਼ਬਦ ਜਸਟਿਨ ਟਰੂਡੋ ਦੇ ਹਨ ਜਿਹੜੇ ਅੱਜ ਵੀ ਲਿਬਰਲ ਪਾਰਟੀ ਦੀ ਵੈੱਬਸਾਈਟ ਉੱਤੇ ਵੇਖੇ ਜਾ ਸਕਦੇ ਹਨ। ਇਸ ਬਿਆਨ ਵਿੱਚ ਟਰੂਡੋ ਹੋਰਾਂ ਦਾ ਓਟਾਵਾ ਤੋਂ ਭਾਵ ਸਰਕਾਰ ਹੈ। ਪ੍ਰਧਾਨ ਮੰਤਰੀ ਉੱਤੇ ਆਪਣੇ ਸਾਥੀਆਂ ਦੀ ਆਵਾਜ਼ ਬੰਦ ਕਰਨ ਦਾ ਦੋਸ਼ ਲਾਉਣ ਵਾਲੀ ਇੱਕ ਬਲੈਕ ਕਮਿਉਨਿਟੀ ਨਾਲ ਸਬੰਧਿਤ ਔਰਤ ਐਮ ਪੀ ਦਾ ਅਸਤੀਫ਼ਾ ਦੇਣਾ ਉਹਨਾਂ ਦੇ ਬਿਆਨ ਦਾ ਮੂੰਹ ਚਿੜਾਉਂਦਾ ਜਾਪਦਾ ਹੈ। ਚੇਤੇ ਰਹੇ ਕਿ ਸੇਲੀਨਾ ਛਾਵਾਨਜ਼ ਦਸੰਬਰ 2015 ਤੋਂ ਜਨਵਰੀ 2017 ਤੱਕ ਤਕਰੀਬਨ ਸਵਾ ਸਾਲ ਪ੍ਰਧਾਨ ਮੰਤਰੀ ਦੀ ਪਾਰਲੀਮਾਨੀ ਸਕੱਤਰ ਰਹੀ ਹੈ। ਇਸਦਾ ਅਰਥ ਹੈ ਕਿ ਉਹ ਪ੍ਰਧਾਨ ਮੰਤਰੀ ਦੇ ਨੇੜਲੇ ਸਰਕਲ ਵਿੱਚ ਵਾਪਰ ਰਹੀਆਂ ਕਈ ਅਜਿਹੀਆਂ ਘਟਨਾਵਾਂ ਤੋਂ ਜਾਣੂੰ ਰਹੀ ਹੋਵੇਗੀ ਜਿਸਦੇ ਰੋਸ ਦਾ ਅੰਤ ਉਸਦੇ ਅਸਤੀਫੇ ਵਿੱਚ ਜਾ ਕੇ ਨਿਕਲਿਆ ਹੈ।

 ਜਿਸ ਦਿਨ ਜਸਟਿਨ ਟਰੂਡੋ ਨੇ 2015 ਵਿੱਚ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ ਤਾਂ ਓਟਾਵਾ ਵਿੱਚ ਪਾਰਲੀਮੈਂਟ ਦੇ ਸਾਹਮਣੇ ਖਲੋ ਕੇ ਉਹਨਾਂ ਨੇ ਬੜੇ ਮਾਣ ਨਾਲ 15 ਔਰਤ ਅਤੇ 15 ਮਰਦ ਮੰਤਰੀਆਂ ਦੇ ਵਿਚਕਾਰ ਖੜੇ ਹੋ ਕੇ ਫੋਟੋ ਖਿਚਵਾਈ ਸੀ। ਜਦੋਂ ਕਿਸੇ ਰਿਪੋਰਟਰ ਨੇ ਸੁਆਲ ਕੀਤਾ ਕਿ ਉਸ ਵਾਸਤੇ ਲਿੰਗ ਬਰਾਬਰੀ (gender equality)  ਦਾ ਸਿਧਾਂਤ ਕਿਉਂ ਅਹਿਮੀਅਤ ਰੱਖਦਾ ਹੈ ਤਾਂ ਜਵਾਬ ਸੀ, “ਕਿਉਂਕਿ ਇਹ 2015 ਹੈ”।

ਉਪਰੋਕਤ ਸ਼ਬਦ ਵਿਸ਼ਵ ਭਰ ਵਿੱਚ ਦੇ ਮੀਡੀਆ ਵਿੱਚ ਇੰਝ ਛਾ ਗਏ ਸਨ ਜਿਵੇਂ ਕਿਸੇ ਮਹਾਨ ਵਿਅਕਤੀ ਦਾ ਇਤਿਹਾਸਕ ਕਥਨ ਹੋਵੇ। ਪਰ ਕਿਉਂਕਿ ਸਾਲ 2015 ਦੀ ਉਮਰ ਵੱਧ ਤੋਂ ਵੱਧ਼ ਇੱਕ ਹੀ ਸਾਲ ਰਹਿਣੀ ਸੀ, ਟਰੂਡੋ ਹੋਰਾਂ ਦੀ ਔਰਤਾਂ ਨੂੰ ਲੈ ਕੇ ਮਹਾਨਤਾ ਵੀ ਥੋੜ ਚਿਰੀ ਹੀ ਰਹੀ। ਚੇਤੇ ਹੋਵੇਗਾ ਕਿ ਉਹਨਾਂ ਨੂੰ ਪ੍ਰਧਾਨ ਮੰਤਰੀ ਨਿਵਾਸ ਵਿੱਚ ਦਾਖ਼ਲ ਹੋਇਆਂ ਹਾਲੇ ਚੰਦ ਦਿਨ ਹੀ ਗੁਜ਼ਰੇ ਸਨ ਕਿ ‘ਔਰਤ ਨੈਨੀਆਂ’ ਨੂੰ ਸਰਕਾਰੀ ਖਾਤੇ ਵਿੱਚੋਂ ਤਨਖਾਹ ਦੇਣ ਦਾ ਭਾਂਡਾ ਫੁੱਟ ਪਿਆ ਸੀ।

 ਕਿਸੇ ਵੇਲੇ ਟਰੂਡੋ ਹੋਰਾਂ ਇਹ ਇਹ ਬਿਆਨ ਵੀ ਬਹੁਤ ਮਸ਼ਹੂਰ ਹੋਇਆ ਸੀ ਕਿ ਉਹ ਆਪਣੇ ਬੇਟਿਆਂ ਦਾ ਇੰਝ ਪਾਲਣ ਪੋਸ਼ਣ ਕਰੇਗਾ ਕਿ ਉਹ ਵੱਡੇ ਹੋ ਕੇ ਮੇਰੇ ਵਾਗੂੰ ਹੀ ‘ਔਰਤ ਪੱਖੀ’ (Feminist ਬਣਨ। ਇਹ ਚੰਗਾ ਉਦੇਸ਼ ਹੈ ਜਿਸ ਬਾਰੇ ਹਰ ਪਿਤਾ ਨੂੰ ਪਹਿਰਾ ਦੇਣ ਦੀ ਲੋੜ ਹੈ ਪਰ ਦੇਸ਼ ਦੇ ਪ੍ਰਧਾਨ ਮੰਤਰੀ ਸਿਰਫ਼ ਗੱਲਾਂ ਨਾਲ ਲੋਕਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੇ। ਪ੍ਰਧਾਨ ਮੰਤਰੀ ਨੂੰ ਟੋਰਾਂਟੋ ਦੇ ਇੱਕ ਪੱਤਕਰਾਰ ਦੀ ਸਾਲ ਕੁ ਪਹਿਲਾਂ ਕੀਤੀ ਇੱਕ ਟਿੱਪਣੀ ਨੂੰ ਝੂਠਾ ਸਾਬਤ ਕਰਨ ਲਈ ਸਖ਼ਤ ਮਿਨਹਤ ਕਰਨ ਦੀ ਲੋੜ ਹੈ। ਇਸ ਪੱਤਰਕਾਰ ਨੇ ਲਿਖਿਆ ਸੀ ਕਿ ਸਾਡੇ ਪ੍ਰਧਾਨ ਮੰਤਰੀ ਦੀਆਂ ਗੱਲਾਂ You-tube Puppy Video’ ਵਰਗੀਆਂ ਹਨ ਜਿਸਨੂੰ ਵੇਖ ਕੇ ਮਨ ਨੂੰ ਤਾਂ ਛਿਣ ਭਰ ਲਈ ਸੁਆਦ ਆ ਜਾਂਦਾ ਹੈ ਪਰ ਦਿਮਾਗ ਦੀ ਤੱਸਲੀ ਨਹੀਂ ਹੁੰਦੀ। ਇਸਤੋਂ ਪਹਿਲਾਂ ਕਿ ਟਰੂਡੋ ਹੋਰਾਂ ਦੇ ਔਰਤਾਂ ਨੂੰ ਬਰਾਬਰੀ ਦੇਣ ਦੇ ਦਾਅਵੇ ਹੋਰ ਥੋਥੇ ਹੋਣ, ਊਹਨਾਂ ਨੂੰ ਆਪਣੇ ਕੰਮਕਾਜ ਦੇ ਤੌਰ ਤਰੀਕਿਆਂ ਦੀ ਦਿਸ਼ਾ ਬਦਲਣੀ ਹੋਵੇਗੀ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ ਬੇਅਸੂਲੇ ਸਮਝੌਤਿਆਂ ਅਤੇ ਪੈਂਤੜਿਆਂ ਪਿੱਛੋਂ ਦਰਿਆਵਾਂ ਦੇ ਪਾਣੀ ਵਿੱਚ ਮਧਾਣੀ ਘੁੰਮਾਉਣ ਦੀ ਰਾਜਨੀਤੀ ਟਰੂਡੋ ਵਲੋਂ ਭਾਰਤ ਤੇ ਲਾਏ ਹਰਦੀਪ ਸਿੰਘ ਨਿੱਜਰ ਕਤਲ ਦੇ ਦੋਸ਼ ਕਿੰਨੇ ਕੁ ਸਹੀ ?