Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਅੰਤਰਰਾਸ਼ਟਰੀ

ਨਿਊਜ਼ੀਲੈਂਡ 'ਚ ਅੱਤਵਾਦ ਦਾ ਕਹਿਰ: ਕ੍ਰਾਈਸਟਚਰਚ ਵਿਖੇ ਦੋ ਮਸਜਿਦਾਂ 'ਤੇ 17 ਮਿੰਟ ਤੱਕ ਅਤਵਾਦੀ ਨੇ ਚਲਾਈਆਂ ਗੋਲੀਆਂ-49 ਲੋਕਾਂ ਦੇ ਮਰਨ ਦੀ ਪੁਸ਼ਟੀ

March 15, 2019 10:13 PM

-ਪ੍ਰਧਾਨ ਮੰਤਰੀ ਨੇ ਅੱਤਵਾਦੀ ਹਮਲਾ ਐਲਾਨਿਆ
- ਸਰਕਾਰ ਵੱਲੋਂ 49 ਮੌਤਾਂ ਦੀ ਪੁਸ਼ਟੀ 48 ਜ਼ਖਮੀ

ਔਕਲੈਂਡ 15 ਮਾਰਚ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 1100 ਕਿਲੋਮੀਟਰ ਦੂਰ ਸ਼ਹਿਰ ਕ੍ਰਾਈਸਟਚਰਚ ਵਿਖੇ ਦੋ ਮਸਜਿੱਦਾਂ ਉਤੇ ਅੱਤਵਾਦੀ ਹਮਲਾ ਦੁਪਹਿਰ ਦੀ ਨਮਾਜ ਵੇਲੇ ਕੀਤਾ ਗਿਆ। ਇਕ ਅੱਤਵਾਦੀ ਜੋ ਕਿ ਆਪਣੀ ਕਾਰ ਦੇ ਵਿਚ ਅਸਲਾ ਅਤੇ ਪੈਟਰੋਲ ਲੈ ਕੇ ਪਹੁੰਚਿਆ। ਇਸ ਤੋਂ ਬਾਅਦ ਉਹ ਸੈਮੀ-ਆਟੋਮੈਟਿਕ ਲੋਡਡ ਗੰਨ ਦੇ ਨਾਲ ਮਸਜਿਦ ਦੇ ਵਿਚ ਪਹੁੰਚਿਆ। ਉਸਨੇ ਪਹਿਲਾਂ ਦਰਵਾਜੇ ਉਤੇ ਖੜ੍ਹੇ ਵਿਅਕਤੀ ਉਤੇ ਗੋਲੀਆਂ ਵਰ੍ਹਾਈਆਂ ਅਤੇ ਫਿਰ ਅੱਗੇ ਜਾ ਕੇ ਜੋ ਵੀ ਸਾਹਮਣੇ ਆਇਆ ਸਭ ਉਤੇ ਅੰਧਾ-ਧੁੰਦ ਗੋਲੀਆਂ ਚਲਾਉਂਦਾ ਗਿਆ। ਸਰਕਾਰੀ ਤੌਰ 'ਤੇ ਹੁਣ ਤੱਕ 49 ਲੋਕ ਮਾਰੇ ਜਾ ਚੁੱਕੇ ਹਨ ਅਤੇ 48 ਜ਼ਖਮੀ ਹਨ। 7 ਲੋਕ ਲਿਨਵੁੱਡ ਮਸਜਿਦ ਅੰਦਰ ਮਾਰੇ ਗਏ ਜਦ ਕਿ 41 ਹੈਗਲੇ ਪਾਰਕ ਨੇੜੇ ਵਾਲੀ ਮਸਜਿਦ ਵਿਚ ਮਾਰੇ ਗਏ। ਜਦੋਂ ਇਕ ਹੋਰ ਵਿਅਕਤੀ ਨੇ ਰੌਲਾ ਪਾਇਆ ਤਾਂ ਉਸ ਉਤੇ ਵੀ ਗੋਲੀਆਂ ਦੀ ਬੁਛਾੜ ਕਰ ਦਿੱਤੀ ਗਈ। ਉਹ ਵਾਰ-ਵਾਰ ਆਪਣੀ ਸਟੇਗੰਨ ਲੋਡ ਕਰਦਾ ਰਿਹਾ ਅਤੇ ਇਸ ਤਰ੍ਹਾਂ ਹਾਲਵੇਅ ਦੇ ਵਿਚ ਖੜ੍ਹਾ ਰਿਹਾ ਤਾਂ ਕਿ ਕੋਈ ਭੱਜ ਨਾ ਸਕੇ। ਤਿੰਨ ਮਿੰਟ ਦੇ ਹਮਲੇ ਤੋਂ ਬਾਅਦ ਉਹ ਬਾਹਰ ਆਇਆ ਅਤੇ ਰਸਤੇ ਵਿਚ ਵੀ ਗੋਲੀਆਂ ਚਲਾਉਂਦਾ ਰਿਹਾ। ਉਹ ਆਪਣੀ ਸੂਬਾਰੂ ਸਟੇਸ਼ਨਵੈਗਨ ਕਾਰ ਜੋ ਪਾਰਕ ਵਿਚ ਖੜ੍ਹੀ ਸੀ ਕੋਲ ਆਇਆ ਅਤੇ ਹੋਰ ਬੂਟ ਵਿਚੋਂ ਹੋਰ ਅਸਲਾ ਲੈ ਗਿਆ। ਇਹ ਹਮਲਾਵਾਰ ਦੁਬਾਰਾ ਮਸਜਿਦ ਦੇ ਵਿਚ ਗਿਆ ਅਤੇ ਜੋ ਜ਼ਖਮੀ ਹਿੱਲ-ਜ਼ੁਲ ਹੀ ਰਹੇ ਸਨ ਉਨ੍ਹਾਂ ਉਤੇ ਵੀ ਗੋਲੀਆਂ ਚਲਾਈਆਂ। ਇਹ ਹਮਲਾਵਰ ਆਸਟਰੇਲੀਆ ਦਾ ਨਾਗਰਿਕ ਹੈ ਪਰ ਨਿਊਜ਼ੀਲੈਂਡ ਰਹਿ ਰਿਹਾ ਸੀ ਅਤੇ ਇਸਦਾ ਨਾਂਅ ਬ੍ਰੈਨਟਨ ਟਾਰੈਂਟ ਹੈ। ਪੁਲਿਸ ਨੇ ਇਸ ਨੂੰ ਬਾਅਦ ਵਿਚ ਕਿਸੀ ਹੋਰ ਥਾਂ ਤੋਂ ਦਬੋਚ ਲਿਆ। ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਅਤੇ ਇਕ ਔਰਤ ਨੂੰ ਵੀ ਇਸ ਦੋਸ਼ ਅਧੀਨ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਅੱਤਵਾਦੀ ਨੇ ਡੀਨਜ਼ ਐਵਨਿਊ ਉਤੇ ਸਥਿਤ ਅਲਨੂਰ ਮਸਜਿਦ ਉਤੇ ਹਮਲਾ ਕੀਤਾ ਜਦ ਕਿ  ਦੂਜੀ ਮਸਜਿਦ ਲਿਨ ਐਵਨਿਊ ਉਤੇ ਵੀ ਕਿਸੇ ਦੂਜੇ ਹਮਲਾਵਰ ਵੱਲੋਂ ਹਮਲਾ ਕੀਤਾ ਗਿਆ। ਵੱਡੀ ਮਸਜਿਦ ਡੀਨਜ਼ ਐਵਨਿਊ ਵਾਲੀ ਸੀ ਜੋ ਕਿ ਇਕ ਪਾਰਕ ਦੇ ਲਾਗੇ ਹੈ।  ਕੁੱਲ ਕਿੰਨੇ ਅੱਤਵਾਦੀ ਸਨ ਅਤੇ ਪੂਰਾ ਪਤਾ ਨਹੀਂ ਹੈ। ਘਟਨਾ 1.53 ਉਤੇ ਹੋਈ ਹੈ ਜਦ ਕਿ ਨਮਾਜ 1.30 ਵਜੇ ਸ਼ੁਰੂ ਹੋਈ ਸੀ। ਮਸਜਿਦ ਦੇ ਵਿਚ ਲਗਪਗ 500 ਵਿਅਕਤੀ ਸਨ ਜਿਨ੍ਹਾਂ ਵਿਚ ਬੱਚੇ ਅਤੇ ਔਰਤਾਂ ਵੀ ਸ਼ਾਮਿਲ ਹਨ। ਦੂਸਰੀ ਮਸਜਿਦ ਦੇ ਲਾਗੇ ਬੰਗਲਾ ਦੇਸ਼ ਦੀ ਕ੍ਰਿਕਟ ਟੀਮ ਸੀ, ਜਿਸ ਦਾ ਬਚਾਅ ਹੋ ਗਿਆ ਜੋ ਕਿ ਕੱਲ੍ਹ ਮੈਚ ਖੇਡਣ ਵਾਲੀ ਸੀ, ਸਾਰੇ ਮੈਚ ਰੱਦ ਕਰ ਦਿੱਤੇ ਗਏ ਹਨ।  ਲਾਈਵ ਹਮਲੇ ਦੀ ਵੀਡੀਓ ਵੀ 3.30 ਉਤੇ ਅੱਪਲੋਡ ਕਰ ਦਿੱਤੀ ਗਈ। ਇਕ ਫੜੇ ਦੋਸ਼ੀ ਨੂੰ ਕੱਲ੍ਹ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦੁਬਾਰਾ ਵਾਪਿਸ ਆਉਂਦੇ ਹੋਏ ਉਸਨੇ ਇਕ ਸੜਕ 'ਤੇ ਜਾਂਦੀ ਇਕ ਔਰਤ ਉਤੇ ਵੀ ਗੋਲੀਆਂ ਚਲਾਈਆਂ। ਜਦੋਂ ਉਹ ਭੱਜ ਰਿਹਾ ਸੀ ਤਾਂ ਉਸਨੇ ਇਕ ਹੋਰ ਵਾਹਨ ਨੂੰ ਹਟਾਉਣ ਵਾਸਤੇ ਗੋਲੀਆਂ ਚਲਾਈਆਂ। ਇਸਨੇ ਆਪਣੀ ਫੇਸਬੁੱਕ ਉਤੇ ਹਥਿਆਰਾਂ ਦੀ ਫੋਟੋ ਅਤੇ ਇਸ ਤਰ੍ਹਾਂ ਦੇ ਹਮਲੇ ਬਾਰੇ ਬਹੁਤ ਕੁਝ ਲਿਖਿਆ ਹੋਇਆ ਸੀ। ਇਕ ਅੰਦਾਜ਼ੇ ਮੁਤਾਬਿਕ ਦੋ  ਦਰਜਨ ਤੋਂ ਵੱਧ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ, ਪਰ ਅਜੇ ਪੁਸ਼ਟੀ ਹੋਣੀ ਬਾਕੀ ਹੈ। ਦੇਸ਼ ਦੀ ਪ੍ਰਧਾਨ ਮੰਤਰੀ ਨੇ ਅੱਜ ਦੇ ਦਿਨ ਨੂੰ 'ਕਾਲਾ ਦਿਨ' ਐਲਾਨਿਆ ਹੈ।
ਸੰਸਦ ਮੈਂਬਰ ਬਖਸ਼ੀ ਵੱਲੋਂ ਸੋਗ ਪ੍ਰਗਟ: ਸ.ਕੰਵਲਜੀਤ ਸਿੰਘ ਨੇ ਕ੍ਰਾਈਸਟਚਰਚ ਵਿਖੇ ਅੱਜ ਹੋਏ ਇਸ ਅੱਤਵਾਦੀ ਹਮਲੇ ਬਾਰੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਨਿਊਜ਼ੀਲੈਂਡ ਦੇਸ਼ ਅਜਿਹਾ ਦੇਸ਼ ਹੈ ਜਿੱਥੇ ਧਾਰਮਿਕ ਆਜ਼ਾਦੀ ਦਾ ਪੂਰਾ ਸਨਮਾਨ ਕੀਤਾ ਜਾਂਦਾ ਹੈ। ਇਹ ਹਮਲਾ ਧਾਰਮਿਕ ਅਜ਼ਾਦੀ ਉਤੇ ਹਮਲੇ ਦਾ ਨਾਲ-ਨਾਲ ਕਾਇਰਤਾ ਭਰਿਆ ਹਮਲਾ ਹੈ, ਜਿਹੜਾ ਅੱਲ੍ਹਾ ਦਾ ਨਾਂਅ ਜੱਪ ਰਹੇ ਲੋਕਾਂ ਨੂੰ ਅੰਨ੍ਹੇਵਾਹ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਨਿਊਜ਼ੀਲੈਂਡ ਦੇ ਇਤਿਹਾਸ ਦੇ ਵਿਚ ਅਜਿਹਾ ਕਦੇ ਵੀ ਨਹੀਂ ਹੋਇਆ, ਇਹ ਘੋਰ ਨਿੰਦਣਯੋਗ ਘਟਨਾ ਹੈ।
ਭਾਰਤੀ ਕਮਿਊਨਿਟੀ ਤੋਂ ਭਾਈ ਸਰਵਣ ਸਿੰਘ, ਸ. ਖੜਗ ਸਿੰਘ, ਸ. ਅਮਰਿੰਦਰ ਸਿੰਘ ਸੰਧੂ, ਸ. ਜਗਦੀਪ ਸਿੰਘ ਵੜੈਚ, ਸ. ਤਾਰਾ ਸਿੰਘ ਬੈਂਸ, ਗੁਰਵਿੰਦਰ ਸਿੰਘ ਔਲਖ, ਦਲਜੀਤ ਸਿੱਧੂ ਅਤੇ ਪੰਜਾਬੀ ਮੀਡੀਆ ਕਰਮੀਆਂ ਵੱਲੋਂ ਵੀ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰ ਅਮਰੀਕਾ ਦੇ ਨੈਸ਼ਨਲ ਏਅਰਪੋਰਟ 'ਤੇ ਦੋ ਜਹਾਜ਼ਾਂ ਵਿਚਾਲੇ ਹਾਦਸਾ ਮਸਾਂ ਟਲਿਆ, ਗਲਤੀ ਕਾਰਨ ਇਕੋ ਪੱਟੜੀ 'ਤੇ 2 ਜਹਾਜ਼ਾਂ ਨੂੰ ਉਡਾਣ ਭਰਨ ਲਈ ਦਿੱਤੀ ਹਰੀ ਝੰਡੀ ਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚ ਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇ ਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇ ਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰ ਐਲੋਨ ਮਸਕ ਨੂੰ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਕਿਹਾ 'ਹੰਕਾਰੀ ਅਰਬਪਤੀ' ਹਿਜ਼ਬੁੱਲਾ ਨੇ ਇਜ਼ਰਾਈਲ 'ਤੇ 35 ਰਾਕੇਟ ਦਾਗੇ, ਫੌਜ ਦੇ ਹੈੱਡਕੁਆਰਟਰ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ, ਇਜ਼ਰਾਈਲ ਨੇ ਵੀ ਹਮਲਿਆਂ ਦੀ ਕੀਤੀ ਪੁਸ਼ਟੀ ਮਲੇਸ਼ੀਆ ਨੇਵੀ ਦੇ 2 ਹੈਲੀਕਾਪਟਰ ਆਪਸ ਵਿੱਚ ਟਕਰਾਏ, ਚਾਲਕ ਦਲ ਦੇ 10 ਮੈਂਬਰਾਂ ਦੀ ਮੌਤ ਸਿੰਗਾਪੁਰ ਵਿੱਚ ਆਪਣੀ ਪ੍ਰੇਮਿਕਾ ਦਾ ਕਤਲ ਦੇ ਮਾਮਲੇ `ਚ ਭਾਰਤੀ ਮੂਲ ਦੇ ਵਿਅਕਤੀ ਨੂੰ 20 ਸਾਲ ਦੀ ਸਜ਼ਾ