Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਲਾਈਫ ਸਟਾਈਲ

ਰੇਸ਼ਮੀ ਵਾਲਾਂ ਲਈ ਘਰ ਵਿੱਚ ਹੀ ਬਣਾਓ ਹੇਅਰ ਕੰਡੀਸ਼ਨਰ

February 27, 2019 08:43 AM

ਵਾਲਾਂ ਦਾ ਧਿਆਨ ਨਾ ਰੱਖਣ ਨਾਲ ਵਾਲ ਰੁੱਖੇ-ਸੁੱਖੇ ਅਤੇ ਬੇਜਾਨ ਹੋ ਜਾਂਦੇ ਹਨ। ਵਾਲਾਂ ਦੀ ਗੁਆਚ ਹੋਈ ਚਮਕ ਨੂੰ ਵਾਪਸ ਪਾਉਣ ਲਈ ਕੁੜੀਆਂ ਕੰਡੀਸ਼ਨਰ ਦੀ ਵਰਤੋਂ ਕਰਦੀਆਂ ਹਨ। ਬਾਜ਼ਾਰ ਵਿੱਚ ਮਿਲਣ ਵਾਲੇ ਕੰਡੀਸ਼ਨਰ ਵਿੱਚ ਕਈ ਰਸਾਇਣ ਹੁੰਦੇ ਹਨ, ਜੋ ਕਿ ਵਾਲਾਂ ਨੂੰ ਖਰਾਬ ਕਰ ਦਿੰਦੇ ਹਨ। ਅਜਿਹੇ ਵਿੱਚ ਤੁਸੀਂ ਘਰ ਬੈਠੇ ਕੰਡੀਸ਼ਨਰ ਬਣਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਵਿੱਚ ਹੀ ਕੰਡੀਸ਼ਨਰ ਬਣਾਉਣ ਦਾ ਤਰੀਕਾ ਦੱਸਦੇ ਹਾਂ :
ਕੇਲੇ ਦਾ ਕੰਡੀਸ਼ਨਰ
ਕੇਲੇ ਦਾ ਕੰਡੀਸ਼ਨਰ ਬਣਾਉਣ ਲਈ ਇੱਕ ਕੇਲਾ ਲਓ ਤੇ ਉਸ ਨੂੰ ਚੰਗੀ ਤਰ੍ਹਾਂ ਨਾਲ ਮਸਲ ਲਓ। ਫਿਰ ਇਸ ਵਿੱਚ ਇੱਕ ਵੱਡਾ ਚਮਚ ਸ਼ਹਿਦ ਅਤੇ ਦੋ ਵੱਡੇ ਚਮਚ ਜੈਤੂਨ ਤੇਲ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਪੇਸਟ ਨੂੰ ਸਿਰ 'ਚ ਲਾਓ ਅਤੇ ਫਿਰ ਸ਼ਾਵਰ ਕੈਪ ਪਹਿਨ ਲਓ। ਅੱਧੇ ਘੰਟੇ ਬਾਅਦ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਜਦੋਂ ਕੇਲੇ ਦਾ ਪੈਕ ਚੰਗੀ ਤਰ੍ਹਾਂ ਨਿਕਲ ਜਾਵੇ ਤਾਂ ਇਸ ਨੂੰ ਸ਼ੈਂਪੂ ਨਾਲ ਧੋ ਲਓ।
ਨਾਰੀਅਲ ਤੇਲ ਦਾ ਕੰਡੀਸ਼ਨਰ
ਨਾਰੀਅਲ ਤੇਲ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਥੋੜ੍ਹਾ ਜਿਹਾ ਗਰਮ ਕਰ ਲਓ, ਪਰ ਧਿਆਨ ਰਹੇ ਕਿ ਇਸ ਨੂੰ ਸਿੱਧਾ ਗਰਮ ਨਾ ਕਰੋ। ਗਰਮ ਪਾਣੀ ਦੇ ਡੋਂਗੇ ਵਿੱਚ ਰੱਖ ਕੇ ਗਰਮ ਕਰੋ ਫਿਰ ਇਸ ਨੂੰ ਠੰਢਾ ਕਰ ਕੇ ਵਾਲਾਂ 'ਤੇ ਲਾਓ ਅਤੇ ਅੱਧੇ ਘੰਟੇ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ।
ਚਾਹ ਪੱਤੀ ਦਾ ਕੰਡੀਸ਼ਨਰ
ਬਲੈਕ ਜਾਂ ਗਰੀਨ ਚਾਹ ਪੱਤੀ ਲਓ ਅਤੇ ਇੱਕ ਕੱਪ ਪਾਣੀ ਵਿੱਚ ਦੋ ਚਮਚ ਚਾਹਪੱਤੀ ਪਾ ਕੇ ਉਬਾਲ ਲਓ। ਜਦੋਂ ਇਹ ਚੰਗੀ ਤਰ੍ਹਾਂ ਨਾਲ ਉਬਲ ਜਾਵੇ ਤਾਂ ਉਸ ਵਿੱਚ ਪੁਦੀਨੇ ਦੀਆਂ ਕੁਝ ਪੱਤੀਆਂ ਪਾ ਕੇ ਫਿਰ ਉਬਾਲ ਲਓ। ਇਸ ਪਿੱਛੋਂ ਪਾਣੀ ਨੂੰ ਛਾਣ ਕੇ ਪਾਣੀ ਠੰਢਾ ਕਰ ਲਓ। ਇਸ ਪਾਣੀ ਨੂੰ ਸ਼ੈਂਪੂ ਕਰਨ ਤੋਂ ਬਾਅਦ ਵਾਲਾਂ ਵਿੱਚ ਲਾ ਲਓ। ਇਸ ਨਾਲ ਵਾਲ ਚਮਕਦਾਰ ਹੋ ਜਾਣਗੇ।
ਸੇਬ ਦੇ ਸਿਰਕੇ ਦਾ ਕੰਡੀਸ਼ਨਰ
ਇੱਕ ਕੱਪ ਪਾਣੀ ਵਿੱਚ ਦੋ ਵੱਡੇ ਚਮਚ ਸੇਬ ਦਾ ਸਿਰਕਾ ਮਿਲਾ ਲਓ। ਸਭ ਤੋਂ ਪਹਿਲਾਂ ਵਾਲਾਂ ਨੂੰ ਸ਼ੈਂਪੂ ਨਾਲ ਧੋ ਲਓ। ਫਿਰ ਸੇਬ ਦੇ ਸਿਰਕੇ ਨੂੰ ਚੰਗੀ ਤਰ੍ਹਾਂ ਮਿਲਾ ਲਓ। ਇਸ ਤੋਂ ਬਾਅਦ ਠੰਢੇ ਪਾਣੀ ਨਾਲ ਇੱਕ ਵਾਰ ਫਿਰ ਤੋਂ ਧੋ ਲਓ।

 

 
Have something to say? Post your comment