Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਟੋਰਾਂਟੋ/ਜੀਟੀਏ

ਇਸ ਸਾਲ ਅਲਾਸਕਾ ਤੱਕ ਜਾਣਗੇ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰ

May 18, 2023 11:38 PM

ਓਨਟਾਰੀਓ, 18 ਮਈ (ਪੋਸਟ ਬਿਊਰੋ) : ਹਮੇਸ਼ਾਂ ਵਾਂਗ ਹੀ ਕੋਵਿਡ-19 ਵਰਗੀ ਮਹਾਂਮਾਰੀ ਵਿੱਚ ਵੀ ਸਿੱਖ ਮੋਟਰਸਾਈਕਲ ਕਲੱਬ ਨੇ ਹਰ ਪੱਖੋਂ ਕੈਨੇਡੀਅਨਜ਼ ਦੀ ਮਦਦ ਕੀਤੀ।ਇਸ ਦੇ ਨਾਲ ਹੀ ਕਲੱਬ ਵੱਲੋਂ ਫਰੰਟਲਾਈਨ ਵਰਕਰਜ਼ ਦੀ ਮਦਦ, ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕਰਨ ਤੇ ਹੋਰ ਲੋੜਵੰਦਾ ਲਈ ਮਦਦ ਦਾ ਹੱਥ ਅੱਗੇ ਵਧਾਉਣ ਤੋਂ ਕਦੇ ਟਾਲਾ ਨਹੀਂ ਵੱਟਿਆ ਗਿਆ। ਹੁਣ ਤੱਕ ਸਿੱਖ ਮੋਟਰਸਾਈਕਲ ਕਲੱਬ 1,047,000 ਡਾਲਰ ਦੀ ਮਦਦ ਮੁਹੱਈਆ ਕਰਵਾ ਚੁੱਕਿਆ ਹੈ। ਇਹ ਖੁਲਾਸਾ ਚੇਅਰਮੈਨ ਇੰਦਰਜੀਤ ਸਿੰਘ ਜਗਰਾਓਂ ਵੱਲੋਂ ਕੀਤਾ ਗਿਆ।
ਇਸ ਦੌਰਾਨ ਪ੍ਰਧਾਨ ਲਖਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਕੋਵਿਡ-19 ਮਹਾਂਮਾਰੀ ਜਦੋਂ ਆਪਣੇ ਸਿਖਰ ਉੱਤੇ ਸੀ ਤਾਂ ਕਲੱਬ ਵੱਲੋਂ ਯੂਨਾਈਟਿਡ ਸਿੱਖਜ਼ ਨਾਲ ਰਲ ਕੇ ਕੈਨੇਡਾ ਭਰ ਵਿੱਚ 750,000 ਫੇਸ ਮਾਸਕ ਵੰਡੇ ਗਏ। ਫਰੰਟਲਾਈਨ ਵਰਕਰਜ਼ ਦੇ ਬਲੀਦਾਨ ਨੂੰ ਧਿਆਨ ਵਿੱਚ ਰੱਖਦਿਆਂ ਕਲੱਬ ਵੱਲੋਂ ਕਈ ਰਾਈਡਜ਼ ਵੀ ਮੁਹੱਈਆ ਕਰਵਾਈਆਂ ਗਈਆਂ। ਇਸੇ ਤਰ੍ਹਾਂ ਜਦੋਂ ਬ੍ਰਿਟਿਸ਼ ਕੋਲੰਬੀਆ ਵਿੱਚ ਹੜ੍ਹ ਆਏ ਸਨ ਤਾਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਵੱਲੋਂ ਹਰ ਤਰ੍ਹਾਂ ਦਾ ਬਣਦਾ ਯੋਗਦਾਨ ਨਿਰਸਵਾਰਥ ਦਿੱਤਾ ਗਿਆ ਸੀ। ਇੱਥੇ ਹੀ ਬੱਸ ਨਹੀਂ 560,000 ਡਾਲਰ ਦੇ ਫੰਡ ਵੀ ਇੱਕਠੇ ਕੀਤੇ ਗਏ ਸਨ ਤਾਂ ਕਿ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ। ਇਸ ਤੋਂ ਕਮਿਊਨਿਟੀ ਦਾ ਸੇਵਾ ਭਾਵ ਦਾ ਜਜ਼ਬਾ ਤੇ ਸਿੱਖੀ ਦੀਆਂ ਕਦਰਾਂ ਕੀਮਤਾਂ ਦੀ ਝਲਕ ਮਿਲਦੀ ਹੈ।
ਇਸ ਮੌਕੇ ਡਾਇਰੈਕਟਰ ਬਲਕਰਨ ਸਿੰਘ ਗਿੱਲ ਨੇ ਦੱਸਿਆ ਕਿ ਬੀਤੇ ਸਮੇਂ ਵਿੱਚ ਜਿਹੜੇ ਮਤਭੇਦ ਪੈਦਾ ਹੋਏ ਸੀ ਉਹ ਖ਼ਤਮ ਹੋ ਚੁੱਕੇ ਹਨ ਤੇ ਹੁਣ ਨਵੀਂ ਕਮੇਟੀ ਚੁਣੀ ਜਾ ਚੁੱਕੀ ਹੈ। ਸਾਰਿਆਂ ਵੱਲੋਂ ਰਲ ਕੇ ਕੰਮ ਕਰਨ ਦਾ ਤਹੱਈਆ ਵੀ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਿੱਖ ਮੋਟਰਸਾਈਕਲ ਕਲੱਬ ਵੱਲੋਂ ਦੇਸ਼ ਦੀ ਰਾਖੀ ਲਈ ਸੇਵਾਵਾਂ ਨਿਭਾਉਣ ਸਮੇਂ ਅਪਾਹਜ ਹੋ ਚੁੱਕੇ ਸੈਨਿਕਾਂ ਦੀ ਮਦਦ ਲਈ “ਰਾਈਡ ਫੌਰ ਹੀਰੋਜ਼” ਦਾ ਆਯੋਜਨ ਕੀਤਾ ਗਿਆ ਹੈ। ਇਹ ਰਾਈਡ ਇਨ੍ਹਾਂ ਸੱਚੇ ਹੀਰੋਜ਼ ਦੇ ਲਾਮਿਸਾਲ ਸਮਰਪਣ ਲਈ ਇਨ੍ਹਾਂ ਨੂੰ ਸ਼ਰਧਾਂਜਲੀ ਵਜੋਂ ਦਿੱਤੀ ਜਾਵੇਗੀ। ਪਹਿਲੀ ਜੁਲਾਈ ਤੋਂ ਸਿੱਖ ਮੋਟਰਸਾਈਕਲ ਕਲੱਬ ਦੇ ਮੈਂਬਰਾਂ ਦਾ ਕਾਫਲਾ ਅਲਾਸਕਾ ਵੱਲ ਚਾਲੇ ਪਾਵੇਗਾ। ਇਸ ਦੌਰਾਨ ਇਨ੍ਹਾਂ ਸੈਨਿਕਾਂ ਦੀ ਮਦਦ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਤੇ ਇਨ੍ਹਾਂ ਦੀ ਮਦਦ ਲਈ ਫੰਡ ਇੱਕਠਾ ਕੀਤਾ ਜਾਵੇਗਾ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕਾਊਂਸਲਰ ਰੋਵੇਨਾ ਸੈਂਟੋਸ FCM ਦੀ ਫਾਈਨਾਂਸ ਐਂਡ ਇੰਫ੍ਰਾਸਟਰਕਚਰ ਕਮੇਟੀ ਦੇ ਫਿਰ ਤੋਂ ਪ੍ਰਧਾਨ ਨਿਯੁਕਤ ਟੀਟੀਸੀ ਸਟੇਸ਼ਨ `ਤੇ ਲੁੱਟ-ਖੌਹ ਦੌਰਾਨ ਇੱਕ ਵਿਅਕਤੀ `ਤੇ ਹਮਲਾ ਕਰਨ ਵਾਲੇ ਦੋ ਮੁਲਜ਼ਮਾਂ ਦੀ ਪੁਲਿਸ ਨੂੰ ਭਾਲ ਹਾਈਵੇ 401 `ਤੇ ਹਾਦਸੇ ਵਿਚ ਮਿਸੀਸਾਗਾ ਦੇ 82 ਸਾਲਾ ਵਿਅਕਤੀ ਦੀ ਮੌਤ ਜੂਨ ਵਿੱਚ ਹੋਏ ਸਾਈਬਰ ਹਮਲੇ ਵਿੱਚ ਕੁੱਝ ਵਿਦਿਆਰਥੀਆਂ ਦੀ ਜਾਣਕਾਰੀ ਹੋ ਸਕਦੀ ਹੈ ਉਜਾਗਰ : ਟੋਰਾਂਟੋ ਡਿਸਟਰਿਕਟ ਸਕੂਲ ਬੋਰਡ ਵਹਿਟਬੀ ਵਿੱਚ ਹਾਈਵੇ 401 `ਤੇ ਹਾਦਸੇ ਵਿਚ ਇੱਕ ਵਿਅਕਤੀ ਦੀ ਮੌਤ, ਦੋ ਜਖ਼ਮੀ ਹਰਦੀਪ ਗਰੇਵਾਲ ਦੇ ਬਾਰਬੇਕਿਊ `ਚ ਪਹੁੰਚੇ ਪ੍ਰੀਮਿਅਰ ਫੋਰਡ, ਕਿਹਾ- ਹਰਦੀਪ ਗਰੇਵਾਲ ਸਾਡੀ ਟੀਮ ਦੇ ਚੈਂਪੀਅਨ ਦਰਹਮ ਪੁਲਿਸ ਨੇ ਛੇ ਮਹੀਨੇ ਦੀ ਲੰਬੀ ਜਾਂਚ ਤੋਂ ਬਾਅਦ 32 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਬਲੈਕ ਓਕ ਸੀਨੀਅਰ ਕਲੱਬ ਨੇ ਮਨਾਇਆ ਭਾਰਤ ਦਾ 78ਵਾਂ ਅਜ਼ਾਦੀ ਦਿਹਾੜਾ ਡਾ. ਸੁਰਿੰਦਰ ਧੰਜਲ ਤੇ ਪ੍ਰੋ. ਰਾਜੇਸ਼ ਗੌਤਮ ਨਾਲ ਰੂ-ਬ-ਰੂ ਤੇ ਸਨਮਾਨ ਸਮਾਗ਼ਮ ਹਾਈਵੇ 401 `ਤੇ ਤਿੰਨ ਵਾਹਨਾਂ ਦੀ ਟੱਕਰ ਵਿੱਚ ਦੋ ਬੱਚਿਆਂ ਸਮੇਤ ਛੇ ਜ਼ਖਮੀ, ਹਸਪਤਾਲ `ਚ ਭਰਤੀ