Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਕੈਨੇਡਾ

ਟੈਕਸਸ ਦੇ ਬੱਸ ਸਟੌਪ ਉੱਤੇ ਐਸਯੂਵੀ ਲੋਕਾਂ ਉੱਤੇ ਚੜ੍ਹੀ, 7 ਹਲਾਕ, 10 ਜ਼ਖ਼ਮੀ

May 08, 2023 01:32 AM

ਬ੍ਰਾਊਨਜ਼ਵਿੱਲ, ਟੈਕਸਸ, 7 ਮਈ (ਪੋਸਟ ਬਿਊਰੋ) : ਬ੍ਰਾਊਨਜ਼ਵਿੱਲ, ਟੈਕਸਸ ਵਿੱਚ ਮਾਈਗ੍ਰੈਂਟ ਸ਼ੈਲਟਰ ਦੇ ਬਾਹਰ ਸਥਿਤ ਬੱਸ ਸਟੌਪ ਉੱਤੇ ਬੱਸ ਦੀ ਉਡੀਕ ਕਰ ਰਹੇ ਲੋਕਾਂ ਉੱਤੇ ਇੱਕ ਵਿਅਕਤੀ ਵੱਲੋਂ ਐਸਯੂਵੀ ਚੜ੍ਹਾ ਦਿੱਤੇ ਜਾਣ ਕਾਰਨ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ ਘੱਟੋ ਘੱਟ 10 ਵਿਅਕਤੀ ਜ਼ਖ਼ਮੀ ਹੋ ਗਏ।
ਬਿਸ਼ਪ ਐਨਰਿਕ ਸੈਨ ਪੈਡਰੋ ਓਜਾਨੈਮ ਸੈਂਟਰ ਦੇ ਸ਼ੈਲਟਰ ਡਾਇਰੈਕਟਰ ਵਿਕਟਰ ਮਾਲਡੋਨਾਡੋ ਨੇ ਦੱਸਿਆ ਕਿ ਐਤਵਾਰ ਸਵੇਰੇ ਹਾਦਸੇ ਦੀ ਖਬਰ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਸ਼ੈਲਟਰ ਦੀ ਸਰਵੇਲੈਂਸ ਵੀਡੀਓ ਦਾ ਮੁਲਾਂਕਣ ਕੀਤਾ ਗਿਆ।ਉਨ੍ਹਾਂ ਆਖਿਆ ਕਿ ਵੇਖਣ ਵਿੱਚ ਆਇਆ ਕਿ ਐਸਯੂਵੀ, ਜੋ ਕਿ ਰੇਂਜ ਰੋਵਰ ਸੀ, ਨੇ 100 ਫੁੱਟ ਦੀ ਦੂਰੀ ਉੱਤੇ ਸਥਿਤ ਰੈੱਡ ਲਾਈਟ ਜੰਪ ਕੀਤੀ ਤੇ ਬੱਸ ਸਟੌਪ ਉੱਤੇ ਮੌਜੂਦ ਲੋਕਾਂ ਉੱਤੇ ਆ ਚੜ੍ਹੀ।
ਮਾਲਡੋਨਾਡੋ ਨੇ ਦੱਸਿਆ ਕਿ ਸਿਟੀ ਦਾ ਇਹ ਬੱਸ ਸਟੌਪ ਸ਼ੈਲਟਰ ਤੋਂ ਪਰੇ੍ਹ ਹੈ ਤੇ ਸੜਕ ਦੇ ਦੂਜੇ ਪਾਸੇ ਹੈ ਤੇ ਇਸ ਨੂੰ ਮਾਰਕ ਵੀ ਨਹੀਂ ਕੀਤਾ ਗਿਆ। ਉੱਥੇ ਕੋਈ ਬੈਂਚ ਵੀ ਨਹੀਂ ਸੀ ਤੇ ਉੱਥੇ ਬੱਸ ਦੀ ਉਡੀਕ ਕਰ ਰਹੇ ਲੋਕ ਮੋੜ ਦੇ ਨਾਲ ਹੀ ਬੈਠੇ ਹੋਏ ਸਨ।ਇਸ ਹਾਦਸੇ ਦਾ ਸਿ਼ਕਾਰ ਬਹੁਤੇ ਲੋਕ ਵੈਨੇਜ਼ੁਏਲਾ ਤੋਂ ਸਨ। ਉਨ੍ਹਾਂ ਦੱਸਿਆ ਕਿ ਮੋੜ ਉੱਤੇ ਲੋਕਾਂ ਉੱਤੇ ਚੜ੍ਹ ਜਾਣ ਤੋਂ ਬਾਅਦ ਗੱਡੀ ਪਲਟ ਗਈ ਤੇ 200 ਫੁੱਟ ਤੱਕ ਘਿਸਟਦੀ ਗਈ। ਕੁੱਝ ਲੋਕ ਜਿਹੜੇ ਹਾਦਸੇ ਵਾਲੀ ਥਾਂ ਤੋਂ 30 ਫੁੱਟ ਦੀ ਦੂਰੀ ਉੱਤੇ ਤੁਰੇ ਜਾ ਰਹੇ ਸਨ, ਉਹ ਵੀ ਉਸ ਦਾ ਸਿ਼ਕਾਰ ਬਣ ਗਏ।
ਬ੍ਰਾਊਨਜ਼ਵਿੱਲ ਪੁਲਿਸ ਜਾਂਚਕਾਰ ਮਾਰਟਿਨ ਸੈਂਡੋਵਲ ਨੇ ਦੱਸਿਆ ਕਿ ਇਹ ਹਾਦਸਾ ਸਵੇਰੇ 8:30 ਵਜੇ ਦੇ ਨੇੜੇ ਤੇੜੇ ਵਾਪਰਿਆ ਤੇ ਪੁਲਿਸ ਅਜੇ ਤੱਕ ਇਹ ਪਤਾ ਨਹੀਂ ਲਗਾ ਸਕੀ ਹੈ ਕਿ ਡਰਾਈਵਰ ਵੱਲੋਂ ਜਾਣਬੁੱਝ ਕੇ ਇਸ ਹਾਦਸੇ ਨੂੰ ਅੰਜਾਮ ਦਿੱਤਾ ਗਿਆ ਜਾਂ ਨਹੀਂ। ਉਨ੍ਹਾਂ ਆਖਿਆ ਕਿ ਪੁਲਿਸ ਹਾਦਸੇ ਦੇ ਤਿੰਨ ਕਾਰਨ ਮੰਨ ਕੇ ਚੱਲ ਰਹੀ ਹੈ, ਪਹਿਲਾ ਨਸ਼ਾ ਕਰਕੇ ਗੱਡੀ ਚਲਾਉਣੀ, ਦੂਜਾ ਐਕਸੀਡੈਂਟ ਤੇ ਤੀਜਾ ਜਾਣਬੁੱਝ ਕੇ ਕੀਤਾ ਗਿਆ ਹਾਦਸਾ। ਗੱਡੀ ਪਲਟ ਜਾਣ ਕਾਰਨ ਡਰਾਈਵਰ ਜ਼ਖ਼ਮੀ ਹੋ ਗਿਆ ਤੇ ਇਲਾਜ ਲਈ ਉਸ ਨੂੰ ਹਸਪਤਾਲ ਲਿਜਾਇਆ ਗਿਆ। ਗੱਡੀ ਵਿੱਚ ਕੋਈ ਵੀ ਪੈਸੰਜਰ ਮੌਜੂਦ ਨਹੀਂ ਸੀ। ਪੁਲਿਸ ਅਜੇ ਡਰਾਈਵਰ ਦਾ ਨਾਂ, ਉਮਰ ਜਾਂ ਕਿਸੇ ਹੋਰ ਵੇਰਵੇ ਬਾਰੇ ਪਤਾ ਨਹੀਂ ਲਗਾ ਸਕੀ ਹੈ।
ਉਨ੍ਹਾਂ ਦੱਸਿਆ ਕਿ ਹਸਪਤਾਲ ਵਿੱਚ ਡਰਾਈਵਰ ਉੱਕਾ ਵੀ ਸਹਿਯੋਗ ਨਹੀਂ ਸੀ ਕਰ ਰਿਹਾ। ਪਰ ਜਲਦ ਹੀ ਉਸ ਨੂੰ ਹਸਪਤਾਲ ਤੋਂ ਡਿਸਚਾਰਜ ਕੀਤੇ ਜਾਣ ਤੋਂ ਬਾਅਦ ਸਿਟੀ ਦੀ ਜੇਲ੍ਹ ਲਿਆਂਦਾ ਜਾਵੇਗਾ ਤੇ ਫਿਰ ਅਗਲੀ ਕਾਰਵਾਈ ਕੀਤੀ ਜਾਵੇਗੀ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਵਿਨੀਪੇਗ ਦੇ ਸੀਰਿਅਲ ਕਿਲਰ ਨੂੰ ਮੂਲਵਾਸੀ ਔਰਤਾਂ ਦੇ ਕਤਲ ਦੇ ਮਾਮਲੇ ਵਿਚ ਸੁਣਾਈ ਗਈ ਸਜ਼ਾ ਲਾਪਤਾ 15 ਸਾਲਾ ਲੜਕੀ ਦੀ ਭਾਲ ਲਈ ਓਪੀਪੀ ਨੇ ਲੋਕਾਂ ਤੋਂ ਮੰਗੀ ਮਦਦ ਗੁਏਲਫ ਵਿਚ ਸੜਕ ਹਾਦਸੇ ਵਿਚ ਪਟਿਆਲਾ ਦੇ ਨੌਜਵਾਨ ਦੀ ਮੌਤ, 4 ਮਹੀਨੇ ਪਹਿਲਾਂ ਹੀ ਮਿਲਿਆ ਸੀ ਵਰਕ ਪਰਮਿਟ ਵਿੰਡਸਰ ਪੁਲਿਸ ਨੇ ਇੱਕ ਵਿਅਕਤੀ ਨੂੰ ਅੱਗਜ਼ਨੀ ਦੇ ਦੋਸ਼ `ਚ ਕੀਤਾ ਗ੍ਰਿਫ਼ਤਾਰ ਸਾਸਕਾਟੂਨ ਦੀ ਔਰਤ `ਤੇ ਪਤੀ ਦੇ ਕਤਲ ਦਾ ਮਾਮਲਾ ਦਰਜ 22 ਅਗਸਤ ਤੋਂ ਲਾਪਤਾ ਮਾਂ ਅਤੇ ਬੇਟੀ ਦੀ ਭਾਲ ਕਰ ਰਹੀ ਦੱਖਣੀ ਅਲਬਰਟਾ ਆਰਸੀਐੱਮਪੀ ਇੰਮੀਗਰੇਸ਼ਨ ਮੰਤਰੀ ਨੇ ਕਿਹਾ ਕਿ ਸਥਾਈ ਨਿਵਾਸ ਦੇ ਪੱਧਰਾਂ ਵਿਚ ਹੋਣ ਵਾਲੇ ਬਦਲਾਅ ਮਹੱਤਵਪੂਰਣ ਹੋਣਗੇ ਰਾਇਲ ਕੈਨੇਡੀਅਨ ਨੇਵੀ ਹੈੱਡਕੁਆਟਰ ਟੀਮ ਦੀ ਮੈਂਬਰ ਸ਼ੱਕੀ ਹਾਲਤਾਂ ਵਿਚ ਘਰ ਵਿਚ ਮ੍ਰਿਤ ਮਿਲੀ ਲਾਹੇਵ ਨਦੀ ਵਿਚ ਮਿਲੇ ਮਨੁੱਖੀ ਅੰਗ, ਐੱਨ. ਐੱਸ. ਆਰਸੀਐੱਮਪੀ ਵੱਲੋਂ ਜਾਂਚ ਜਾਰੀ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ `ਤੇ ਰੋਕ ਲਗਾਵਾਂਗੇ : ਫਰੇਜ਼ਰ