Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਕੈਨੇਡਾ

ਮੈਕਸਿਕੋ ਵਿੱਚ ਸਰਜਰੀ ਕਰਵਾਉਣ ਵਾਲੇ 30 ਕੈਨੇਡੀਅਨਾਂ ਨੂੰ ਹੋ ਸਕਦੀ ਹੈ ਖਤਰਨਾਕ ਇਨਫੈਕਸ਼ਨ

February 15, 2019 08:24 AM

ਓਟਵਾ, 14 ਫਰਵਰੀ (ਪੋਸਟ ਬਿਊਰੋ) : ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਟਿਜੂਆਨਾ, ਮੈਕਸਿਕੋ ਦੇ ਕਲੀਨਿਕ ਤੋਂ ਸਰਜਰੀ ਕਰਵਾਉਣ ਵਾਲੇ 30 ਦੇ ਲੱਗਭਗ ਕੈਨੇਡੀਅਨਾਂ ਨੂੰ ਖਤਰਨਾਕ ਇਨਫੈਕਸ਼ਨ ਹੋਣ ਦਾ ਖਤਰਾ ਹੈ।
ਪਰ ਏਜੰਸੀ ਇਸ ਬਾਰੇ ਪੂਰੀ ਤਰ੍ਹਾਂ ਯਕੀਨ ਨਾਲ ਕੁੱਝ ਨਹੀਂ ਆਖ ਸਕਦੀ। ਪਿਛਲੇ ਮਹੀਨੇ ਯੂਐਸ ਸੈਂਟਰਜ਼ ਫੌਰ ਡਜ਼ੀਜ਼ ਕੰਟਰੋਲ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਹ ਪਾਇਆ ਗਿਆ ਕਿ ਟਿਜੂਆਨਾ ਦੇ ਗ੍ਰੈਂਡ ਵਿਊ ਹਸਪਤਾਲ ਵਿੱਚ ਭਾਰ ਘੱਟ ਕਰਨ ਲਈ ਕਰਵਾਈ ਗਈ ਸਰਜਰੀ ਤੋਂ ਬਾਅਦ ਕੈਨੇਡੀਅਨਾਂ ਨੂੰ ਵੀ ਉਨ੍ਹਾਂ ਅਮਰੀਕੀ ਮਰੀਜ਼ਾਂ ਵਾਂਗ ਇਨਫੈਕਸ਼ਨ ਹੋ ਸਕਦੀ ਹੈ ਜਿਹੜੇ ਐਂਟੀਬਾਇਓਟਿਕ ਨੂੰ ਵੀ ਜਰ ਲੈਣ ਵਾਲੇ ਬੈਕਟੀਰੀਆ ਦਾ ਸਿ਼ਕਾਰ ਹੋਣ ਮਗਰੋਂ ਇਨਫੈਕਸ਼ਨ ਨਾਲ ਗ੍ਰਸਤ ਹੋਏ ਸਨ। ਟਿਜੂਆਨਾ ਅਮਰੀਕੀ ਸਰਹੱਦ ਦੇ ਐਨ ਨੇੜੇ, ਸੈਨ ਡਿਏਗੋ ਦੇ ਕੋਲ ਹੈ।
ਕੈਨੇਡਾ ਦੇ ਡਿਪਟੀ ਚੀਫ ਪਬਲਿਕ ਹੈਲਥ ਆਫੀਸਰ ਡਾ. ਹੌਵਰਡ ਨਜੂ ਨੇ ਆਖਿਆ ਕਿ ਹੋ ਸਕਦਾ ਹੈ ਕਿ ਸਾਨੂੰ ਅਜਿਹੀ ਸਰਜਰੀ ਕਰਵਾਉਣ ਵਾਲੇ ਕੈਨੇਡੀਅਨਾਂ ਦੇ ਸਹੀ ਅੰਕੜੇ ਬਾਰੇ ਪਤਾ ਨਾ ਲੱਗ ਸਕੇ। ਅਸੀਂ ਤਾਂ ਇਹ ਯਕੀਨੀ ਬਣਾਉਣ ਦੀ ਕੋਸਿ਼ਸ਼ ਕਰ ਰਹੇ ਹਾਂ ਕਿ ਅਜਿਹੇ ਸਾਰੇ ਕੈਨੇਡੀਅਨਾਂ ਨੂੰ ਸੰਭਾਵੀ ਖਤਰੇ ਬਾਰੇ ਜਾਣੂ ਕਰਵਾ ਸਕੀਏ ਤਾਂ ਕਿ ਉਹ ਆਪਣਾ ਮੈਡੀਕਲ ਫੌਲੋ ਅੱਪ ਕਰਵਾ ਸਕਣ।
ਬੁੱਧਵਾਰ ਨੂੰ ਫੈਡਰਲ ਪਬਲਿਕ ਹੈਲਥ ਏਜੰਸੀ ਨੇ ਇੱਕ ਨੋਟਿਸ ਜਾਰੀ ਕਰਕੇ ਗ੍ਰੈਂਡ ਵਿਊ ਹਸਪਤਾਲ ਤੋਂ ਸਰਜਰੀ ਕਰਵਾਉਣ ਵਾਲੇ ਮਰੀਜ਼ਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਉਸ ਹਾਲਤ ਵਿੱਚ ਤੁਰੰਤ ਆਪਣੀ ਮੈਡੀਕਲ ਜਾਂਚ ਕਰਵਾਉਣ ਜੇ ਉਨ੍ਹਾਂ ਨੂੰ ਇਨਫੈਕਸ਼ਨ ਦੇ ਲੱਛਣ ਜਿਵੇਂ ਕਿ ਬੁਖਾਰ, ਲਾਲੀ, ਪਸ ਜਾਂ ਆਪਰੇਸ਼ਨ ਵਾਲੀ ਥਾਂ ਉੱਤੇ ਸੋਜਿ਼ਸ਼ ਨਜ਼ਰ ਆਉਂਦੀ ਹੈ। ਜਿਸ ਬੈਕਟੀਰੀਆ ਕਾਰਨ ਖਤਰਾ ਹੋ ਸਕਦਾ ਹੈ ਉਸ ਨੂੰ ਸੀਊਡੋਮੋਨਸ ਐਰੂਗਿਨੋਸਾ ਵਜੋਂ ਜਾਣਿਆ ਜਾਂਦਾ ਹੈ। ਇਹ ਮੈਡੀਕਲ ਸੈਟਿੰਗਜ਼ ਵਿੱਚ ਉਨ੍ਹਾਂ ਮਰੀਜ਼ਾਂ ਲਈ ਖਤਰਾ ਹੋ ਸਕਦਾ ਹੈ ਜਿਨ੍ਹਾਂ ਨੇ ਸਰਜਰੀ ਕਰਵਾਈ ਹੁੰਦੀ ਹੈ।

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼