Welcome to Canadian Punjabi Post
Follow us on

29

March 2024
 
ਮਨੋਰੰਜਨ

ਫਾਤਿਮਾ ਦੀ ਨਵੀਂ ਸ਼ੁਰੂਆਤ

February 15, 2019 08:13 AM

ਅਨੁਰਾਗ ਬਸੁ ਦੀ ਅਗਲੀ ਫਿਲਮ ਵਿੱਚ ਫਾਤਿਮਾ ਸਨਾ ਸ਼ੇਖ ਮੰਝੇ ਹੋਏ ਅਭਿਨੇਤਾ ਰਾਜ ਕੁਮਾਰ ਰਾਓ ਨਾਲ ਨਜ਼ਰ ਆਏਗੀ। ਦੋਵੇਂ ਇਸ ਦੀ ਭੋਪਾਲ ਵਿੱਚ ਸ਼ੂਟਿੰਗ ਕਰ ਰਹੇ ਹਨ। ਪਿੱਛੇ ਜਿਹੇ ਟਵਿੱਟਰ 'ਤੇ ਇਸ ਦੀ ਫਸਟ ਲੁਕ ਵੀ ਸ਼ੇਅਰ ਕੀਤੀ ਗਈ ਸੀ। ਭਾਵੇਂ ਇਸ ਫਿਲਮ ਦੇ ਟਾਈਟਲ ਦਾ ਅਜੇ ਐਲਾਨ ਨਹੀਂ ਹੋਇਆ, ਪਰ ਮੰਨਿਆ ਜਾ ਰਿਹਾ ਹੈ ਕਿ ਇਹ ਫਿਲਮ ‘ਲਾਈਫ ਇਨ ਏ ਮੈਟਰੋ’ ਦਾ ਸੀਕਵਲ ਹੈ। ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀ ਫਸਟ ਲੁਕ ਫੋਟੋ 'ਚ ਮਿਥੁਨ ਚੱਕਰਵਰਤੀ ਦੇ ਆਈਕਾਨਿਕ ਡਾਂਸ ਸਟੈਂਪ ਨੂੰ ਰੀ-ਕ੍ਰਿਏਟ ਕਰਦਾ ਹੋਇਆ ਰਾਜ ਕੁਮਾਰ ਦਿਸ ਰਿਹਾ ਹੈ, ਜਿਸ ਨਾਲ ਫਾਤਿਮਾ ਖੜ੍ਹੀ ਹੈ। ਦੋਵੇਂ 1980-90 ਦੀਆਂ ਫਿਲਮਾਂ ਦੀ ਲੁਕ 'ਚ ਨਜ਼ਰ ਆਉਣਗੇ। ਉਨ੍ਹਾਂ ਦੀ ਬੈਕ ਲੁਕ ਦਿੱਸਦੀ ਹੈ। ਫਾਤਿਮਾ ਮੈਰੂਨ ਕਲਰ ਦੀ ਸਾੜ੍ਹੀ 'ਚ ਤੇ ਰਾਜ ਕੁਮਾਰ ਹਰੇ ਰੰਗ ਦੀ ਕਮੀਜ਼ ਤੇ ਨੀਲੀ ਪੈਂਟ 'ਚ।
ਫਾਤਿਮਾ ਦੇ ਇੱਕ ਨੇੜਲੇ ਸੂਤਰ ਅਨੁਸਾਰ ਉਹ ਇਸ ਫਿਲਮ ਬਾਰੇ ਬਹੁਤ ਉਤਸ਼ਾਹਤ ਹੈ ਅਤੇ ਸ਼ੂਟਿੰਗ ਦਾ ਪੂਰਾ ਆਨੰਦ ਲੈ ਰਹੀ ਹੈ। ਭੋਪਾਲ ਵਿੱਚ ਫਿਲਮ ਦੇ ਆਪਣੇ ਸ਼ੁਰੂਆਤੀ ਸੀਨਜ਼ ਦੀ ਉਸ ਨੇ ਸ਼ੂਟਿੰਗ ਕਰਨੀ ਹੈ। ਇਸ ਤੋਂ ਬਾਅਦ ਅਗਲੇ ਸ਼ਡਿਊਲ 'ਚ ਉਹ ਫਿਲਮ ਲਈ ਬਾਕੀ ਸ਼ੂਟਿੰਗ ਕਰੇਗੀ। ਫਿਲਮ 'ਚ ਅਭਿਸ਼ੇਕ ਬੱਚਨ, ਆਦਿੱਤਯ ਰਾਏ ਕਪੂਰ ਤੇ ਪੰਕਜ ਤਿ੍ਰਪਾਠੀ ਵੀ ਅਹਿਮ ਰੋਲਜ਼ ਵਿੱਚ ਦਿਸਣਗੇ। ਪਿਛਲੇ ਸਾਲ ਨਵੰਬਰ ਵਿੱਚ ਅਨੁਰਾਗ ਬਸੁ ਤੇ ਅਭਿਸ਼ੇਕ ਬੱਚਨ ਨੇ ਕੋਲਕਾਤਾ 'ਚ ਇਸ ਫਿਲਮ ਦੇ ਕਈ ਸੀਨਜ਼ ਦੀ ਸ਼ੂਟਿੰਗ ਕੀਤੀ ਸੀ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ