Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਪੰਜਾਬ

ਲੋਕ ਸੰਗੀਤ ਦੇ ਇੱਕੋ ਅਜਾਇਬਘਰ ਨੂੰ ਸੁੱਖੀ ਬਰਾੜ ਨੇ ਦਫਤਰ ਬਣਾ ਧਰਿਆ

February 15, 2019 07:52 AM

ਚੰਡੀਗੜ੍ਹ, 14 ਫਰਵਰੀ (ਪੋਸਟ ਬਿਊਰੋ)- ਮਰਹੂਮ ਐਮ ਐਸ ਰੰਧਾਵਾ ਵੱਲੋਂ ਲੋਕ ਸੰਗੀਤ ਲਈ ਅਜਾਇਬਘਰ ਬਣਾਏ ਜਾਣ ਦੇ ਸੁਪਨੇ ਨੂੰ ਠੋਕਰ ਮਾਰ ਕੇ ਪੰਜਾਬ ਆਰਟਸ ਕੌਂਸਲ ਦੀ ਪ੍ਰੋਗਰਾਮ ਡਾਇਰੈਕਟਰ ਗਾਇਕਾ ਸੁਖਮਿੰਦਰ ਕੌਰ (ਸੁੱਖੀ ਬਰਾੜ) ਨੇ ਕਈ ਕਲਾਕਾਰਾਂ ਦੀਆਂ ਯਾਦਾਂ ਸਮੋਈ ਬੈਠੇ ਹਾਲ ‘ਸੰਗੀਤਸ਼ਾਲਾ' ਨੂੰ ਦਫਤਰ ਬਣਾ ਲਿਆ ਹੈ।
ਜਾਣਕਾਰ ਸੂਤਰਾਂ ਮੁਤਾਬਕ ਸੁੱਖੀ ਬਰਾੜ ਚੰਡੀਗੜ੍ਹ ਦੇ ਪੰਜਾਬ ਕਲਾ ਭਵਨ ਦੇ ਪੰਜਾਬ ਆਰਟਸ ਕੌਂਸਲ 'ਚ ਬੀਤੇ ਸ਼ਨਿਚਰਵਾਰ ਆਈ ਅਤੇ ਸੰਗੀਤਸ਼ਾਲਾ, ਜੋ ਲੋਕ ਸਾਜ਼ਾਂ ਨਾਲ ਸਬੰਧਤ ਪੰਜਾਬ ਦਾ ਇਕੋ-ਇਕ ਅਜਾਇਬਘਰ ਹੈ, ਨੂੰ ਉਸ ਨੇ ਆਪਣਾ ਦਫਤਰ ਬਣਾ ਲਿਆ। ਸੁੱਖੀ ਬਰਾੜ ਨੇ ਅਗਾਊਂ ਪ੍ਰਵਾਨਗੀ ਲਏ ਬਗੈਰ ਆਪਣੇ ਇਸ ਦਫਤਰ ਦੇ ਲਈ ਕਰੀਬ 70,000 ਰੁਪਏ ਦਾ ਫਰਨੀਚਰ ਵੀ ਖਰੀਦ ਲਿਆ ਤੇ ਪ੍ਰੀਸ਼ਦ ਨੂੰ ਇਸ ਦੀ ਅਦਾਇਗੀ ਕਰਨ ਲਈ ਕਹਿ ਦਿੱਤਾ।
ਵਰਨਣ ਯੋਗ ਹੈ ਕਿ ਪੰਜਾਬ ਦੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਸਾਂਭਣ ਵਿੱਚ ਹਮੇਸ਼ਾ ਮੋਹਰੀ ਰਹੇ ਰੰਧਾਵਾ ਲਲਿਤ ਕਲਾਵਾਂ ਲਈ ਇਕ ਵਿਲੱਖਣ ਅਜਾਇਬਘਰ ਬਣਾਉਣ ਦੇ ਚਾਹਵਾਨ ਸਨ ਤੇ ਉਨ੍ਹਾਂ ਨੇ 1979 ਵਿੱਚ ਪੰਜਾਬ ਦੇ ਉਘੇ ਲੋਕ ਕਲਾਕਾਰਾਂ ਨਾਲ ਜੁੜੀਆਂ ਚੀਜ਼ਾਂ ਸਾਂਭਣੀਆਂ ਆਰੰਭ ਕੀਤੀਆਂ ਸਨ। ਇਨ੍ਹਾਂ ਵਸਤਾਂ ਵਿੱਚ ਸੁਰਿੰਦਰ ਕੌਰ ਦੇ ਘੁੰਗਰੂ, ਯਮਲਾ ਜੱਟ ਦੀ ਤੂੰਬੀ, ਅਮਰ ਸਿੰਘ ਸ਼ੌਂਕੀ ਦੇ ਢੱਡ ਅਤੇ ਸਾਰੰਗੀ, ਬੇਲੀ ਰਾਮ ਦੇ ਅਲਗੋਜ਼ੇ, ਗੁਰਦਾਸ ਮਾਨ ਦੀ ਡਫਲੀ ਸ਼ਾਮਲ ਹਨ। ਸੰਗੀਤਸ਼ਾਲਾ ਦੀਆਂ ਕੰਧਾਂ ਉੱਤੇ ਪੰਜਾਬ ਦੇ ਕਈ ਪ੍ਰਸਿੱਧ ਕਲਾਕਾਰਾਂ ਦੇ ਚਿੱਤਰ ਵੀ ਲੱਗੇ ਹੋਏ ਹਨ। ਪਤਾ ਲੱਗਾ ਹੈ ਕਿ ਇਨ੍ਹਾਂ ਵਸਤਾਂ ਨੂੰ ਗਾਇਕਾ ਦੇ ਦਫਤਰ ਲਈ ਪਾਸੇ ਕਰ ਦਿੱਤਾ ਗਿਆ ਹੈ, ਪਰ ਚਿੱਤਰ ਲੱਗੇ ਹੋਏ ਹਨ। ਸੰਗੀਤਸ਼ਾਲਾ ਦੇ ਹਾਲ ਦੇ ਬਾਹਰ ਬਰਾੜ ਦੇ ਨਾਂ ਦੀ ਤਖਤੀ ਲਟਕੀ ਹੋਈ ਹੈ।
ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਮੁਖੀ ਤੇ ਕੌਂਸਲ ਦੇ ਕਾਰਜਕਾਰੀ ਮੈਂਬਰ ਰੰਗਮੰਚ ਨਾਲ ਜੁੜੇ ਨਾਟਕਕਾਰ ਕੇਵਲ ਧਾਲੀਵਾਲ ਨੇ ਗਾਇਕਾ ਦੇ ਇਸ ਕਦਮ ਨੂੰ ਮਹਾਨ ਸੰਗੀਤ ਹਸਤੀਆਂ ਦਾ ਨਿਰਾਦਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਤਿੰਦਰ ਸੱਤੀ ਦੇ ਕਾਰਜਕਾਲ ਵੇਲੇ ਵੀ ਸੰਗੀਤਸ਼ਾਲਾ ਨੂੰ ਲਾਇਬ੍ਰੇਰੀ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਰੋਸ ਪ੍ਰਗਟਾਉਣ 'ਤੇ ਇਸ ਫੈਸਲੇ ਨੂੰ ਵਾਪਸ ਲੈ ਲਿਆ ਗਿਆ ਸੀ। ਕੌਂਸਲ ਦੇ ਚੇਅਰਮੈਨ ਕਵੀ ਸੁਰਜੀਤ ਪਾਤਰ ਨੇ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਤੇ ਇਸ ਨੂੰ ਜਨਰਲ ਬਾਡੀ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਐਡਵੋਕੇਟ ਧਾਮੀ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਪਿੰਡ ਚੀਮਾ ਪੋਤਾ’ਚ ਹੋਈ ਬੇਅਦਬੀ ਦੀ ਕੀਤੀ ਸਖ਼ਤ ਨਿੰਦਾ ਜ਼ਿਲ੍ਹਾ ਮੋਗੇ ਵਿਚ 40 ਮਾਡਲ ਤੇ 8 ਪਿੰਕ ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਜਾਣਗੇ ਪ੍ਰਵਾਸੀ ਭਾਈਚਾਰੇ ਦੇ ਮਸਲੇ ਹਰ ਹਾਲ ’ਚ ਹੱਲ ਕੀਤੇ ਜਾਣਗੇ : ਤਰਨਜੀਤ ਸੰਧੂ 4500 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ ਇੰਸਪੈਕਟਰ ਵਿਜੀਲੈਂਸ ਬਿਊਰੋ ਵੱਲੋਂ ਕਾਬੂ 15,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਰਾਮਨੌਵੀਂ ਦਾ ਤਿਉਹਾਰ ਸਮੁੱਚੀ ਮਨੁੱਖਤਾ ਨੂੰ ਜਿ਼ੰਦਗੀ ਜਿਉਣ ਦਾ ਰਸਤਾ ਦਿਖਾਉਂਦਾ ਹੈ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀ ਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾ ਅਕਾਲੀ ਦਲ ਨੇ ਚੰਡੀਗੜ੍ਹ ਵਿਚ ਕੈਨੇਡਾ ਦਾ ਕੌਂਸਲੇਟ ਦਫਤਰ ਬੰਦ ਹੋਣ ਲਈ ਕੇਂਦਰ ਤੇ ਸੂਬਾ ਸਰਕਾਰ ਨੂੰ ਭੰਡਿਆ ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇ