Welcome to Canadian Punjabi Post
Follow us on

31

August 2024
ਬ੍ਰੈਕਿੰਗ ਖ਼ਬਰਾਂ :
 
ਭਾਰਤ

ਬਲਾਤਕਾਰ ਮਾਮਲੇ ’ਚ ਆਸਾਰਾਮ ਦੋਸ਼ੀ ਕਰਾਰ, ਮੰਗਲਵਾਰ ਨੂੰ ਸੁਣਾਈ ਜਾਵੇਗੀ ਸਜ਼ਾ

January 30, 2023 03:16 PM

ਨਵੀਂ ਦਿੱਲੀ, 30 ਜਨਵਰੀ (ਪੋਸਟ ਬਿਊਰੋ)- ਗੁਜਰਾਤ ਦੀ ਅਦਾਲਤ ਨੇ ਆਸਾਰਾਮ ਬਾਪੂ ਨੂੰ ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਮੰਗਲਵਾਰ ਨੂੰ ਆਸਾਰਾਮ ਦੀ ਸਜ਼ਾ ਦਾ ਐਲਾਨ ਕਰੇਗੀ। ਇਕ ਔਰਤ ਨੇ ਸਾਲ 2013 ਵਿਚ ਆਸਾਰਾਮ ਬਾਪੂ ਖਿਲਾਫ਼ ਬਲਾਤਕਾਰ ਦਾ ਕੇਸ ਦਰਜ ਕੀਤਾ ਸੀ। ਸੈਸ਼ਨ ਅਦਾਲਤ ਦੇ ਜੱਜ ਡੀ.ਕੇ. ਸੋਨੀ ਨੇ ਸਜ਼ਾ ਬਾਰੇ ਆਪਣਾ ਫੈਸਲਾ ਮੰਗਲਵਾਰ (31 ਜਨਵਰੀ) ਲਈ ਰਾਖਵਾਂ ਰੱਖ ਲਿਆ ਹੈ। ਇਸ ਦੇ ਨਾਲ ਹੀ ਅਦਾਲਤ ਨੇ ਆਸਾਰਾਮ ਦੀ ਪਤਨੀ ਸਮੇਤ ਛੇ ਹੋਰ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਣ ਬਰੀ ਕਰ ਦਿੱਤਾ ਹੈ।
ਅਹਿਮਦਾਬਾਦ ਦੇ ਚਾਂਦਖੇੜਾ ਪੁਲਸ ਸਟੇਸਨ ‘ਚ ਦਰਜ ਐਫਆਈਆਰ ਮੁਤਾਬਕ ਆਸਾਰਾਮ ਬਾਪੂ ਨੇ 2001 ਤੋਂ 2006 ਦਰਮਿਆਨ ਕਥਿਤ ਤੌਰ ’ਤੇ ਔਰਤ ਨਾਲ ਕਈ ਵਾਰ ਬਲਾਤਕਾਰ ਕੀਤਾ। ਮਹਿਲਾ ਦਾ ਕਹਿਣਾ ਹੈ ਕਿ ਆਸਾਰਾਮ ਨੇ ਸ਼ਹਿਰ ਦੇ ਬਾਹਰ ਆਪਣੇ ਆਸ਼ਰਮ ਵਿਚ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਵਿਸ਼ੇਸ਼ ਸਰਕਾਰੀ ਵਕੀਲ ਆਰ.ਸੀ. ਕੋਡੇਕਰ ਨੇ ਸੋਮਵਾਰ ਨੂੰ ਕਿਹਾ ਕਿ ਅਦਾਲਤ ਨੇ ਇਸਤਗਾਸਾ ਪੱਖ ਦੇ ਮਾਮਲੇ ਨੂੰ ਸਵੀਕਾਰ ਕਰ ਲਿਆ ਹੈ ਅਤੇ ਆਸਾਰਾਮ ਨੂੰ ਧਾਰਾ 376 2 (ਸੀ) (ਬਲਾਤਕਾਰ), 377 (ਗੈਰ-ਕੁਦਰਤੀ ਅਪਰਾਧ) ਅਤੇ ਭਾਰਤੀ ਦੰਡਾਵਲੀ ਦੀਆਂ ਹੋਰ ਧਾਰਾਵਾਂ ਤਹਿਤ ਗੈਰ-ਕਾਨੂੰਨੀ ਹਿਰਾਸਤ ਲਈ ਦੋਸ਼ੀ ਠਹਿਰਾਇਆ ਹੈ। ਆਸਾਰਾਮ ਇਸ ਸਮੇਂ ਰਾਜਸਥਾਨ ਦੀ ਜੋਧਪੁਰ ਜੇਲ ਵਿਚ ਬਲਾਤਕਾਰ ਦੇ ਇਕ ਕੇਸ ਵਿਚ ਸਜ਼ਾ ਕੱਟ ਰਿਹਾ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਨੇ 73 ਹਜ਼ਾਰ ਅਮਰੀਕੀ ਰਾਈਫਲਾਂ ਮੰਗਵਾਈਆਂ, 837 ਕਰੋੜ ਰੁਪਏ 'ਚ ਹੋਈ ਡੀਲ ਕੋਲਕਤਾ ਬਲਾਤਕਾਰ-ਕਤਲ ਕੇਸ: ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ, ਕੱਢਿਆ ਮਾਰਚ, ਪੁਲਿਸ ਨੇ ਕੀਤਾ ਲਾਠੀਚਾਰਜ ਮਹਾਰਾਸ਼ਟਰ ਦੇ ਰਤਨਾਗਿਰੀ 'ਚ ਨਰਸਿੰਗ ਵਿਦਿਆਰਥਣ ਨਾਲ ਬਲਾਤਕਾਰ ਜੰਮੂ-ਕਸ਼ਮੀਰ ਵਿੱਚ ਕਾਂਗਰਸ ਅਤੇ ਐੱਨਸੀ ਵਿਚਕਾਰ ਸੀਟ ਸ਼ੇਰਿੰਗ ਫਾਈਨਲ, 90 ਵਿੱਚੋਂ, ਐੱਨਸੀ 51, ਕਾਂਗਰਸ 32 ਕਲਕੱਤਾ ਰੇਪ-ਕਤਲ ਮਾਮਲਾ, ਮੁਲਜ਼ਮ ਸੰਜੇ ਨੇ ਕਬੂਲ ਕੀਤਾ ਜ਼ੁਰਮ, ਘਟਨਾ ਤੋਂ ਪਹਿਲਾਂ ਪੀਤੀ ਸੀ ਸ਼ਰਾਬ, ਗਰਲਫਰੈਂਡ ਤੋਂ ਮੰਗੀਆਂ ਨਗਨ ਤਸਵੀਰਾਂ ਅਦਾਕਾਰਾ ਆਸ਼ਾ ਸ਼ਰਮਾ ਦਾ 88 ਸਾਲ ਦੀ ਉਮਰ ਦਿਹਾਂਤ ਮਿਸ ਇੰਡੀਆ 'ਚ ਇਕ ਵੀ ਦਲਿਤ-ਆਦੀਵਾਸੀ ਨਹੀਂ : ਰਾਹੁਲ ਗਾਂਧੀ ਪ੍ਰਧਾਨ ਮੰਤਰੀ ਨੇ ਕਿਹਾ- ਔਰਤਾਂ ਵਿਰੁੱਧ ਅਪਰਾਧ ਮੁਆਫ਼ੀਯੋਗ ਨਹੀਂ, ਦੋਸ਼ੀ ਬਚਣੇ ਨਹੀਂ ਚਾਹੀਦੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ- ਯੂਪੀਐੱਸ ਵਿੱਚ ਯੂ ਦਾ ਮਤਲਬ ਮੋਦੀ ਸਰਕਾਰ ਦਾ ਯੂ-ਟਰਨ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲੜ ਸਕਦੇ ਹਨ ਦੱਖਣੀ ਅਭਿਨੇਤਾ ਵਿਜੈ, ਆਪਣੀ ਪਾਰਟੀ ਦਾ ਝੰਡਾ ਅਤੇ ਚੋਣ ਨਿਸ਼ਾਨ ਦਾ ਕੀਤਾ ਜਾਰੀ