Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਤੁਹਾਡਾ ਦਿਮਾਗ ਹੀ ਤੁਹਾਡਾ ਗਾਈਡ ਹੈ: ਕ੍ਰਿਤੀ ਖਰਬੰਦਾ

January 16, 2019 08:47 AM

ਮਾਡਲਿੰਗ ਤੋਂ ਆਪਣਾ ਕਰੀਅਰ ਸ਼ੁਰੂ ਕਰ ਕੇ ਕੰਨੜ, ਤਮਿਲ, ਤੇਲਗੂ ਤੇ ਹਿੰਦੀ ਫਿਲਮਾਂ ਵਿੱਚ ਕੰਮ ਕਰ ਰਹੀ ਅਭਿਨੇਤਰੀ ਕ੍ਰਿਤੀ ਖਰਬੰਦਾ ਨੇ ‘ਰਾਜ਼ ਰਿਬੂਟ’ ਨਾਲ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ। ਫਿਲਮ ਜ਼ਿਆਦਾ ਨਹੀਂ ਚੱਲੀ, ਪਰ ਉਸ ਵਿੱਚ ਉਸ ਦੇ ਅਭਿਨੈ ਨੂੰ ਤਾਰੀਫ ਮਿਲੀ। ਇਸ ਤੋਂ ਬਾਅਦ ਉਸ ਨੇ ‘ਗੈਸਟ ਇਨ ਲੰਦਨ’, ‘ਸ਼ਾਦੀ ਮੇ ਜ਼ਰੂਰ ਆਨਾ’, ‘ਵੀਰੇ ਦੀ ਵੈਡਿੰਗ’, ‘ਯਮਲਾ ਪਗਲਾ ਦੀਵਾਨਾ ਫਿਰ ਸੇ’ ਵਰਗੀਆਂ ਫਿਲਮਾਂ 'ਚ ਕੰਮ ਕੀਤਾ ਹੈ। ਪੇਸ਼ ਹਨ ਉਸ ਨਾਲ ਗੱਲਬਾਤ ਦੇ ਕੁਝ ਅੰਸ਼ :
* ਬਾਲੀਵੁੱਡ ਵਿੱਚ ਨਵੇਂ ਕਲਾਕਾਰਾਂ ਤੋਂ ਗਲੈਮਰ ਦੇ ਨਾਂਅ 'ਤੇ ਕਈ ਤਰ੍ਹਾਂ ਦੇ ਕੰਮ ਕਰਾਏ ਜਾਂਦੇ ਹਨ। ਕੀ ਕਲਾਕਾਰ ਦੇ ਰੂਪ 'ਚ ਤੁਸੀਂ ਆਪਣੇ ਲਈ ਲਛਮਣ ਰੇਖਾ ਖਿੱਚੀ ਹੈ?
- ਨਹੀਂ, ਮੈਂ ਹਾਲੇ ਕੋਈ ਲਛਮਣ ਰੇਖਾ ਨਹੀਂ ਖਿੱਚੀ। ਪਹਿਲਾਂ ਮੈਂ ਤੈਅ ਕੀਤਾ ਸੀ ਕਿ ਮੈਂ ਸਕਰੀਨ 'ਤੇ ਬਿਕਨੀ ਨਹੀਂ ਪਹਿਨਾਂਗੀ ਜਾਂ ਕਿਸਿੰਗ ਸੀਨ' ਨਹੀਂ ਕਰਾਂਗੀ, ਪਰ ਫਿਲਮ ‘ਰਾਜ਼ ਰਿਬੂਟ’ 'ਚ ਮੈਂ ਕੀਤਾ ਕਿਉਂਕਿ ਇਹ ਡਾਇਰੈਕਟਰ ਦੀ ਨਹੀਂ, ਸਗੋਂ ਕਹਾਣੀ ਦੀ ਮੰਗ ਸੀ। ਮੇਰੇ ਹਿਸਾਬ ਨਾਲ ਸਕਰੀਨ 'ਤੇ ਕਿਸਿੰਗ ਸੀਨ ਕਰਨਾ ਇੱਕ ਇਮੋਸ਼ਨ ਹੈ।
* ਕਿਤੇ ਅਜਿਹਾ ਤਾਂ ਨਹੀਂ ਕਿ ਇਥੇ ਇੱਕ ਆਊਟਸਾਈਡਰ ਲਈ ਲਛਮਣ ਰੇਖਾ ਬਣਾਉਣਾ ਮੁਸ਼ਕਲ ਹੁੰਦਾ ਹੈ?
- ਅਜਿਹਾ ਨਹੀਂ ਹੈ, ਹਰ ਕਿਸੇ ਦੀ ਸੋਚ ਵੱਖਰੀ ਹੈ। ਸਟਾਰ ਕਿਡ ਨੂੰ ਆਫਰ ਮਿਲਦੇ ਹਨ, ਪਰ ਆਖਰ ਉਨ੍ਹਾਂ ਨੂੰ ਆਪਣੇ ਆਪ ਨੂੰ ਪਰੂਵ ਕਰਨਾ ਪੈਂਦਾ ਹੈ। ਕੋਈ ਕਲਾਕਾਰ ਫਿਲਮ ਵਿੱਚ ਇੰਟੀਮੇਟ ਸੀਨ ਕਰੇ ਜਾਂ ਨਾ ਕਰੇ ਇਹ ਪੂਰੀ ਤਰ੍ਹਾਂ ਉਸ 'ਤੇ ਨਿਰਭਰ ਕਰਦਾ ਹੈ। ਮੈਨੂੰ ਫਿਲਮਾਂ ਦੇ ਆਫਰ ਮਿਲਦੇ ਹਨ ਅਤੇ ਕਲਾਕਾਰ ਦੇ ਰੂਪ 'ਚ ਮੈਨੂੰ ਹਰ ਤਰ੍ਹਾਂ ਦੀਆਂ ਫਿਲਮਾਂ ਕਰਨ ਦੀ ਇੱਛਾ ਹੈ।
* ਫਿਲਮ ਨਗਰੀ ਵਿੱਚ ਮੈਂਟਰ ਜਾਂ ਗਾਡਫਾਦਰ ਦਾ ਹੋਣਾ ਜ਼ਰੂਰੀ ਮੰਨਿਆ ਜਾਂਦਾ ਹੈ। ਕੀ ਤੁਹਾਡਾ...?
- ਨਹੀਂ, ਮੈਂ ਆਪਣੇ ਆਪ ਨੂੰ ਆਪਣੇ ਮੈਂਟਰ ਮੰਨਦੀ ਹਾਂ। ਸ਼ੁਰੂ 'ਚ ਮੈਂ ਇਥੇ ਕਿਸੇ ਨੂੰ ਜਾਣਦੀ ਤੱਕ ਨਹੀਂ ਸੀ ਕਿ ਕਿਸ ਕੋਲ ਜਾਵਾਂ। ਜਦੋਂ ਫਿਲਮ ‘ਰਾਜ਼ ਰਿਬੂਟ’ ਨਹੀਂ ਚੱਲੀ ਤਾਂ ਮੈਨੂੰ ਲੱਗਾ ਕਿ ਕੰਮ ਮਿਲਣਾ ਔਖਾ ਹੋਵੇਗਾ, ਪਰ ਅਜਿਹਾ ਨਹੀਂ ਹੋਇਆ। ਮੈਨੂੰ ਕੰਮ ਮਿਲਿਆ। ਅਸਲ ਵਿੱਚ ਜ਼ਿੰਦਗੀ ਵਿੱਚ ਸਿਰਫ ਤੁਹਾਡਾ ਦਿਮਾਗ ਹੀ ਤੁਹਾਡਾ ਗਾਈਡ ਹੁੰਦਾ ਹੈ।
* ਤੁਹਾਡਾ ਸਪੱਸ਼ਟਵਾਦੀ ਹੋਣਾ ਤੁਹਾਡੇ ਕਰੀਅਰ ਨੂੰ ਫਾਇਦਾ ਪਹੁੰਚਾ ਰਿਹਾ ਹੈ ਜਾਂ...?
- ਮੈਂ ਹਮੇਸ਼ਾ ਤੋਂ ਹਾਜ਼ਰ ਜਵਾਬ ਰਹੀ ਹਾਂ। ਮੈਂ ਮਾਨਸਿਕ ਬਿਮਾਰੀ, ਔਰਤਾਂ ਤੇ ਬੱਚਿਆਂ 'ਤੇ ਜ਼ੁਲਮ ਆਦਿ ਸਾਰੇ ਵਿਸ਼ਿਆਂ 'ਤੇ ਖੁੱਲ੍ਹ ਕੇ ਗੱਲਾਂ ਕੀਤੀਆਂ ਹਨ। ਇਨ੍ਹਾਂ ਵਿਸ਼ਿਆਂ 'ਤੇ ਮੈਂ ਕੁਝ ਕਰਨਾ ਵੀ ਚਾਹੁੰਦੀ ਹਾਂ। ਮੈਂ ਕੁਝ ਗਲਤ ਸਹਿਣ ਨਹੀਂ ਕਰ ਸਕਦੀ ਅਤੇ ਇਸ ਬਾਰੇ ਕੁਝ ਕਹਿਣ ਨੂੰ ਵੀ ਗਲਤ ਨਹੀਂ ਮੰਨਦੀ। ਕਰੀਅਰ ਨੂੰ ਲੈ ਕੇ ਮੇਰਾ ਇਹੀ ਰੁਖ਼ ਹੈ।
* ਅੱਗੇ ਤੁਹਾਨੂੰ ਕਿਸ ਫਿਲਮ 'ਚ ਲੋਕ ਦੇਖਣ ਸਕਣਗੇ?
-ਹੁਣੇ ਮੈਂ ਫਿਲਮ ‘ਹਾਊਸਫੁਲ 4’ ਕਰ ਰਹੀ ਹਾਂ। ਇਸ ਫਿਲਮ ਦਾ ਬਜਟ 180-200 ਕਰੋੜ ਤੱਕ ਹੋਣ ਵਾਲਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ