Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਭਾਜਪਾ ਵਿਰੁੱਧ ਗਠਜੋੜਾਂ ਦਾ ਕੀ ਪ੍ਰਭਾਵ ਹੋਵੇਗਾ

January 16, 2019 08:40 AM

-ਆਕਾਰ ਪਟੇਲ
ਭਾਰਤ ਵਿੱਚ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਵਿਰੁੱਧ ਬਣਾਏ ਜਾ ਰਹੇ ਗਠਜੋੜਾਂ ਦਾ ਕਿੰਨਾ ਪ੍ਰਭਾਵ ਹੋਵੇਗਾ? ਇਸ ਦਾ ਸੁਭਾਵਿਕ ਸਿੱਟਾ ਇਹ ਹੋਵੇਗਾ ਕਿ ਭਾਜਪਾ ਨੂੰ 2019 ਵਿੱਚ ਘੱਟ ਸੀਟਾਂ ਮਿਲਣਗੀਆਂ। ਭਾਰਤ ਵਿੱਚ ਚੋਣ ਗਠਜੋੜਾਂ ਦਾ ਇਤਿਹਾਸ ਦੱਸਦਾ ਹੈ ਕਿ ਜਦੋਂ ਇੱਕ ਹਾਕਮ ਪਾਰਟੀ ਨੂੰ ਆਪੋਜ਼ੀਸ਼ਨ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਉਹ ਸੀਟਾਂ ਗੁਆ ਦਿੰਦੀ ਹੈ। ਏਦਾਂ ਹੀ ਕਾਂਗਰਸ ਨਾਲ ਹੋਇਆ ਸੀ, ਜਦੋਂ ਆਜ਼ਾਦੀ ਪਿੱਛੋਂ ਪੰਜ ਦਹਾਕਿਆਂ ਤੱਕ ਇਹ ਇੱਕ ਹਾਕਮ ਪਾਰਟੀ ਰਹੀ ਸੀ। ਜਦੋਂ ਕਦੇ ਆਪੋਜ਼ੀਸ਼ਨ ਇਕੱਠੀ ਹੋਈ, ਜਿਵੇਂ 1977 ਅਤੇ 1989 ਵਿੱਚ ਹੋਈ ਸੀ, ਉਹ ਵੱਡੀ ਪਾਰਟੀ ਨੂੰ ਹਰਾਉਣ ਦੇ ਸਮਰੱਥ ਹੁੰਦੀ ਹੈ। ਸਿਧਾਂਤ ਇਹ ਹੈ ਕਿ ਕਿਉਂਕਿ ਭਾਰਤ 'ਚ ਜ਼ਿਆਦਾਤਰ ਪਾਰਟੀਆਂ ਜਾਤੀ ਆਧਾਰਤ ਹਨ, ਗਠਜੋੜ ਕੰਮ ਕਰਦੇ ਹਨ ਅਤੇ ਵੋਟ ਹਿੱਸੇਦਾਰੀ ਵਧਾਉਣ ਦੇ ਸਮਰੱਥ ਹੁੰਦੇ ਹਨ, ਜਦੋਂ ਹਾਕਮ ਪਾਰਟੀ ਦੇ ਵਿਰੁੱਧ ਵੱਡੇ ਗਠਜੋੜ ਬਣਦੇ ਹਨ ਤਾਂ ਉਹ ਸੰਕਟ 'ਚ ਪੈ ਜਾਂਦੀ ਹੈ।
ਹੋ ਸਕਦਾ ਹੈ ਕਿ ਇਸ ਸਾਲ ਮਈ ਵਿੱਚ ਅਜਿਹਾ ਹੋਵੇ ਜਾਂ ਨਾ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਭਾਜਪਾ ਕਿਸੇ ਗਠਜੋੜ ਰਾਹੀਂ ਸੱਤਾ ਵਿੱਚ ਫਿਰ ਤੋਂ ਵਾਪਸੀ ਕਰ ਲਵੇ, ਪਰ ਇਸ ਦੀ ਬਹੁਤ ਘੱਟ ਉਮੀਦ ਹੈ ਕਿ ਇਸ ਨੂੰ 2014 ਦੇ ਮੁਕਾਬਲੇ ਵੱਧ ਵਿਰੋਧ ਝੱਲਣਾ ਪਵੇਗਾ। ਆਸ ਕੀਤੀ ਜਾਂਦੀ ਹੈ ਕਿ ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਉਤਰ ਪ੍ਰਦੇਸ਼ ਵਿੱਚ ਭਾਜਪਾ ਘੱਟੋ-ਘੱਟ 100 ਸੀਟਾਂ ਗੁਆ ਸਕਦੀ ਹੈ। ਇਸ ਨੁਕਸਾਨ ਦੀ ਦੇਸ਼ ਦੇ ਉਨ੍ਹਾਂ ਹਿੱਸਿਆਂ 'ਚ ਪੂਰਤੀ ਨਹੀਂ ਹੋ ਸਕੇਗੀ, ਜਿੱਥੇ ਪਾਰਟੀ ਲਾਭ 'ਚ ਹੋਵੇਗੀ, ਮਿਸਾਲ ਵਜੋਂ ਕੇਰਲ ਤੇ ਪੱਛਮੀ ਬੰਗਾਲ। ਸਾਨੂੰ ਛੇਤੀ ਹੀ ਪਤਾ ਲੱਗ ਜਾਵੇਗਾ ਕਿ ਕੀ ਹੋ ਰਿਹਾ ਹੈ, ਜਦੋਂ ਅਗਲੇ ਮਹੀਨੇ ਤੋਂ ਜਨਮਤ ਸਰਵੇਖਣ ਆਉਣੇ ਸ਼ੁਰੂੁ ਹੋ ਜਾਣਗੇ। ਗਠਜੋੜਾਂ ਦਾ ਇੱਕ ਪ੍ਰਭਾਵ ਇਹ ਵੀ ਹੈ ਕਿ ਭਾਜਪਾ ਅੰਦਰ ਮੋਦੀ-ਸ਼ਾਹ ਜੋੜੀ ਕਮਜ਼ੋਰ ਪੈ ਜਾਵੇਗੀ ਅਤੇ ਅਸੀਂ ਉਸ 'ਤੇ ਨਜ਼ਰ ਮਾਰਦੇ ਹਾਂ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਪਾਰਟੀ ਦੇ ਅੰਦਰ ਕੀ ਹੋਵੇਗਾ?
ਕਈ ਅਰਥਾਂ 'ਚ ਭਾਜਪਾ ਵਿਲੱਖਣ ਹੈ, ਕਿਉਂਕਿ ਉਹ ਖੁਦ ਨੂੰ ਸਿਧਾਂਤਕ ਪਾਰਟੀ ਦੇ ਤੌਰ 'ਤੇ ਦੇਖਦੀ ਹੈ। ਇਸ ਦੀ ਤੁਲਨਾ ਵਿੱਚ ਕਾਂਗਰਸ ਕੋਲ ਕੋਈ ਅਸਲ ਵਿਚਾਰਧਾਰਾ ਨਹੀਂ ਹੈ। ਕਾਂਗਰਸ ਕਹਿ ਸਕਦੀ ਹੈ ਕਿ ਕਦਰਾਂ ਕੀਮਤਾਂ ਇਸ ਦੇ ਕੋਲ ਹਨ, ਮਿਸਾਲ ਵਜੋਂ ਧਰਮ ਨਿਰਪੱਖਤਾ ਜਾਂ ਇਸ ਦੇ ਕੋਲ ਕੁਝ ਨੀਤੀਆਂ ਹਨ, ਜਿਵੇਂ ਉਦਾਰੀਕਰਨ, ਪਰ ਇਸ ਕੋਲ ਕੋਈ ਸਥਾਈ ਮਾਨਤਾਵਾਂ ਨਹੀਂ ਹਨ ਅਤੇ ਇਸੇ ਨੂੰ ਵਿਚਾਰਧਾਰਾ ਜਾਂ ਸਿਧਾਂਤ ਕਹਿੰਦੇ ਹਨ।
ਬਹੁਜਨ ਸਮਾਜ ਪਾਰਟੀ (ਬਸਪਾ), ਸਮਾਜਵਾਦੀ ਪਾਰਟੀ (ਸਪਾ), ਤਿ੍ਰਣਮੂਲ ਕਾਂਗਰਸ ਅਤੇ ਬੀਜੂ ਜਨਤਾ ਦਲ ਆਦਿ ਵਰਗੀਆਂ ਕੋਲ ਵੀ ਕੋਈ ਵਿਸ਼ੇਸ਼ ਵਿਚਾਰਧਾਰਾ ਨਹੀਂ। ਸਮਾਜਵਾਦੀ ਪਾਰਟੀ ਖੁਦ ਨੂੰ ਲੋਹੀਆਵਾਦੀ ਕਹਿੰਦੀ ਹੈ, ਪਰ ਜ਼ਿਆਦਾਤਰ ਪਾਰਟੀ ਵਰਕਰਾਂ ਜਾਂ ਇਥੋਂ ਤੱਕ ਕਿ ਇਸ ਦੇ ਨੇਤਾਵਾਂ ਲਈ ਵੀ ਇਹ ਦੱਸ ਸਕਣਾ ਮੁਸ਼ਕਲ ਹੋਵੇਗਾ ਕਿ ਇਸ ਦਾ ਅਸਲ ਅਰਥ ਕੀ ਹੈ? ਕਮਿਊਨਿਸਟ ਕਹਿੰਦੇ ਹਨ ਕਿ ਉਨ੍ਹਾਂ ਕੋਲ ਮਾਰਕਸਵਾਦੀ ਜਾਂ ਲੈਨਿਨਵਾਦੀ ਵਿਚਾਰਧਾਰਾ ਹੈ, ਪਰ ਜਦੋਂ ਉਹ ਸੂਬੇ ਵਿੱਚ ਸੱਤਾ ਵਿੱਚ ਹੁੰਦੇ ਹਨ ਤਾਂ ਅਸਲ ਵਿੱਚ ਉਸ ਵਿਚਾਰਧਾਰਾ ਦਾ ਪ੍ਰਗਟਾਵਾ ਨਹੀਂ ਕਰ ਸਕਦੇ। ਕਾਂਗਰਸ ਦੀ ਅਗਵਾਈ ਵਾਲੀ ਯੂ ਡੀ ਐਫ ਸਰਕਾਰ ਦੇ ਅਧੀਨ ਕੇਰਲ ਕੋਈ ਵਿਸ਼ੇਸ਼ ਵੱਖਰਾ ਨਹੀਂ ਦਿਖਾਈ ਦਿੰਦਾ, ਜਿਵੇਂ ਮਾਰਕਸਵਾਦੀ ਦੀ ਅਗਵਾਈ ਵਿੱਚ ਐਲ ਡੀ ਐਫ ਸਰਕਾਰ ਦੇ ਸਮੇਂ ਵਿੱਚ ਸੀ।
ਭਾਜਪਾ ਦਾ ਦਾਅਵਾ ਹੈ ਕਿ ਉਸ ਕੋਲ ਇੱਕ ਉਚਿਤ ਵਿਚਾਰਧਾਰਾ ਹੈ ਅਤੇ ਉਹ ਇਸ ਵਿਚਾਰਧਾਰਾ ਨੂੰ ਹਿੰਦੂਤਵ ਕਹਿੰਦੀ ਹੈ। ਕੀ ਹੋਵੇਗਾ, ਜਦ ਪਾਰਟੀ ਕਮਜ਼ੋਰ ਹੋ ਰਹੀ ਹੈ, ਜਿਵੇਂ ਪਿਛਲੇ ਮਹੀਨਿਆਂ 'ਚ ਇਸ ਨਾਲ ਹੋਇਆ ਹੈ? ਸਾਨੂੰ ਆਸ ਦੇ ਕੁਝ ਨਤੀਜੇ ਹੋਣਗੇ। ਪਹਿਲਾ ਇਹ ਕਿ ਅਨਿਸ਼ਚਿਤਤਾ ਦੇ ਸਮੇਂ 'ਚ ਸਿਧਾਂਤਕ ਪਾਰਟੀਆਂ ਪਹਿਲੇ ਨਿਯਮਾਂ ਵੱਲ ਮੁੜ ਜਾਂਦੀਆਂ ਹਨ। ਭਾਜਪਾ ਦੇ ਮਾਮਲੇ ਵਿੱਚ ਇਸ ਦਾ ਅਰਥ ਇਹ ਹੋਇਆ ਕਿ ਪਾਰਟੀ ਉਹੀ ਕਥਾਨਕ ਬਣਾਈ ਰੱਖੇਗੀ, ਜਿਸ ਨੂੰ ਇਸ ਦੇ ਕੱਟੜ ਸਮਰਥਕ ਸਮਝਦੇ ਹਨ, ਭਾਵ ਮੰਦਰ, ਮੂਰਤੀਆਂ, ਮੁਸਲਿਮ ਤੇ ਗਊਆਂ। ਇਹੀ ਉਹ ਭਰੋਸੇਯੋਗ ਚੀਜ਼ਾਂ ਹਨ, ਜਿਨ੍ਹਾਂ ਉੱਤੇ ਪਾਰਟੀ ਨੂੰ ਯਕੀਨ ਹੈ ਅਤੇ ਇਨ੍ਹਾਂ ਨੂੰ ਲੈ ਕੇ ਪਾਰਟੀ ਦਾ ਰੁਖ਼ ਭਾਜਪਾ ਨੂੰ ਇਸ ਦੇ ਪ੍ਰਤੀਯੋਗੀਆਂ ਤੋਂ ਵੱਖਰਾ ਕਰਦਾ ਹੈ। ਇਸ ਦਾ ਨਤੀਜਾ ਇਹ ਹੈ ਕਿ ਇਹ ਲੀਡਰਸ਼ਿਪ ਨੂੰ ਸਿਖਰਾਂ ਵੱਲ ਖਿੱਚ ਕੇ ਲੈ ਜਾਵੇਗੀ। ਪਾਰਟੀ ਦੇ ਅੰਦਰ ਦੂਜੇ ਪੱਧਰ ਦੇ ਨੇਤਾ ਖੁਦ ਨੂੰ ਇਸ ਆਸ ਨਾਲ ਤਿਆਰ ਕਰਨਾ ਸ਼ੁਰੂ ਕਰ ਦੇਣਗੇੇ ਕਿ ਅਨਿਸ਼ਚਿਤਤਾ ਬਾਅਦ ਵਿੱਚ ਮੌਕੇ ਪੈਦਾ ਕਰੇਗੀ। ਅਜਿਹੇ ਹਾਲਤ 'ਚ ਮੋਦੀ ਅਤੇ ਸ਼ਾਹ ਜ਼ਿਆਦਾ ਅਸੁਰੱਖਿਅਤ ਹੋਣਗੇ। ਉਨ੍ਹਾਂ ਕੋਲ ਵਿਕਾਸ ਅਤੇ ਰਲੇਵੇਂ ਲਈ ਗੱਲ ਕਰਨ ਵਾਸਤੇ ਘੱਟ ਜਗ੍ਹਾ ਹੋਵੇਗੀ ਅਤੇ ਉਹ ਸੱਜੇ ਪਾਸੇ ਵਧਣਗੇ। ਇਹੋ ਕਾਰਨ ਹੈ ਕਿ 2014 ਦੇ ਮੁਕਾਬਲੇ ਇਸ ਵਾਰ ਅਸੀਂ ਇਨ੍ਹਾਂ ਚੀਜ਼ਾਂ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਣਾ ਨਹੀਂ ਦੇਖ ਰਹੇ। ਉਨ੍ਹਾਂ 'ਤੇ ਪਹਿਲਾਂ ਹੀ ਦਬਾਅ ਹੈ ਅਤੇ ਅਗਲੇ ਕੁਝ ਮਹੀਨਿਆਂ ਤੱਕ ਵਧਦਾ ਰਹੇਗਾ।
ਮੋਦੀ ਅਤੇ ਸ਼ਾਹ ਦੇ ਸੱਜੇ ਪਾਸੇ ਵਧਣ ਦੇ ਨਾਲ ਗਡਕਰੀ ਵਰਗੇ ਭਾਜਪਾ ਦੇ ਮੱਧ ਮਾਰਗੀ ਨੇਤਾਵਾਂ ਲਈ ਆਪਣੀ ਗੈਰ ਹਿੰਦੂਤਵ ਅਪੀਲ ਨੂੰ ਅੱਗੇ ਵਧਾਉਣ ਦੇ ਵੱਡੇ ਮੌਕੇ ਹੋਣਗੇ। ਇਸ ਤਰ੍ਹਾਂ ਅਸੁਰੱਖਿਆ ਦੋਵਾਂ ਧਿਰਾਂ ਵੱਲ ਹੋਵੇਗੀ। ਇਸ ਪਾਰਟੀ ਲਈ ਚੰਗਿਆਈ ਦੇ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿਉਂਕਿ ਇਸ ਸਮੇਂ ਇਹ ਰਾਸ਼ਟਰੀ ਪੱਧਰ 'ਤੇ ਕਾਫੀ ਬੰਦ ਤੇ ਗੈਰ-ਜਮਹੂਰੀ ਹੈ, ਪਰ ਰਲੇਵਾਂ ਅਤੇ ਵਿਕਾਸ ਭਾਜਪਾ ਦੇ ਸਮੇਂ ਦੇ ਕੇਂਦਰ `ਚ ਨਹੀਂ ਹਨ ਅਤੇ ਸਾਨੂੰ ਇਹ ਸਿੱਟਾ ਜ਼ਰੂਰ ਕੱਢਣਾ ਹੋਵੇਗਾ ਕਿ ਇਸ ਸਮੇਂ ਵਿੱਚ ਪੈਦਾ ਬਦਲਾਅ ਰੋਜ਼ਾਨਾ ਦੀਆਂ ਅਤੇ ਭੌਤਿਕਵਾਦੀ ਚੀਜ਼ਾਂ ਦੇ ਮੁਕਾਬਲੇ ਧਾਰਮਿਕ ਤੇ ਰਾਸ਼ਟਰਵਾਦੀ ਚੀਜ਼ਾਂ 'ਚ ਜ਼ਿਆਦਾ ਦਿਖਾਈ ਦੇਵੇਗਾ।
ਕਿਉਂਕਿ ਗਠਜੋੜ ਬਣਾਏ ਜਾ ਰਹੇ ਹਨ ਤੇ ਉਨ੍ਹਾਂ ਦੇ ਐਲਾਨ ਹੋ ਰਹੇ ਹਨ ਤੇ ਜਨਮਤ ਸਰਵੇਖਣਾਂ ਦੇ ਨਤੀਜੇ ਇਸ ਰੂਪ ਰੇਖਾ ਨੂੰ ਬਣਾਈ ਰੱਖਣਗੇ। ਮੋਦੀ ਲਈ ਸਥਾਨ ਸੁੰਗੜਦਾ ਅਤੇ ਸੱਜੇ ਪਾਸੇ ਖਿਸਕਣਾ ਜਾਰੀ ਰਹੇਗਾ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’