Welcome to Canadian Punjabi Post
Follow us on

28

March 2024
 
ਟੋਰਾਂਟੋ/ਜੀਟੀਏ

ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਹੋਈ ਮੌਤ

January 28, 2022 06:40 PM

ਬਰੈਂਪਟਨ, 28 ਜਨਵਰੀ (ਪੋਸਟ ਬਿਊਰੋ) : ਬਰੈਂਪਟਨ ਵਿੱਚ ਦੋ ਗੱਡੀਆਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਦੀ ਪੁਸ਼ਟੀ ਵੀਰਵਾਰ ਨੂੰ ਪੁਲਿਸ ਵੱਲੋਂ ਕੀਤੀ ਗਈ।
ਇਹ ਘਟਨਾ ਰਾਤੀਂ 9:15 ਵਜੇ ਚਰਚਵਿੱਲ ਏਰੀਆ ਵਿੱਚ ਮੈਵਿਸ ਰਡ ਤੇ ਕਲੇਮੈਂਟਾਈਨ ਡਰਾਈਵ ਲਾਂਘੇ ਉੱਤੇ ਵਾਪਰੀ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਦੋ ਵਿਅਕਤੀਆਂ ਦਾ ਇਲਾਜ ਮੌਕੇ ਉੱਤੇ ਕੀਤਾ ਗਿਆ ਤੇ ਇੱਕ ਵਿਅਕਤੀ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਇਹ ਪਤਾ ਨਹੀਂ ਲੱਗ ਸਕਿਆ ਕਿ ਹੋਰਨਾਂ ਨੂੰ ਕਿੰਨੀਆਂ ਗੰਭੀਰ ਸੱਟਾਂ ਲੱਗੀਆਂ।
ਇਸ ਦੌਰਾਨ, ਰੇਅ ਲਾਅਸਨ ਬੋਲੀਵੀਆਰਡ ਤੇ ਸਟੀਲਜ਼ ਐਵਨਿਊ ਵੈਸਟ ਦਰਮਿਆਨ ਮੈਵਿਸ ਰੋਡ ਦੀਆਂ ਉੱਤਰ ਵਾਲੀਆਂ ਤੇ ਦੱਖਣ ਵਾਲੀਆਂ ਲੇਨਜ਼ ਹਾਦਸੇ ਤੋਂ ਬਾਅਦ ਬੰਦ ਕਰ ਦਿੱਤੀਆਂ ਗਈਆਂ। ਜਿ਼ਕਰਯੋਗ ਹੈ ਕਿ ਇੱਕ ਵੱਖਰੀ ਘਟਨਾ ਵਿੱਚ ਵੀਰਵਾਰ ਨੂੰ ਬਰੈਂਪਟਨ ਵਿੱਚ ਇੱਕ ਰਾਹਗੀਰ ਜ਼ਖ਼ਮੀ ਹੋ ਗਿਆ।ਉਸ ਨੂੰ ਕੁਈਨ ਸਟਰੀਟ ਤੇ ਰੁਦਰਫੋਰਡ ਰੋਡ ਏਰੀਆ ਵਿੱਚ ਗੱਡੀ ਵੱਲੋਂ ਟੱਕਰ ਮਾਰੀ ਗਈ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ