Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਖੇਡ ਪੱਤਰਕਾਰ ਗੁਰਪ੍ਰੀਤ ਪੁਰਭਾ ਦਾ ਓਂਟਾਰੀਓ ਸਰਕਾਰ ਵਲੋਂ ਸਨਮਾਨ

January 28, 2022 09:27 AM

  

ਬਰੈਂਪਟਨ, 27 ਜਨਵਰੀ (ਪੋਸਟ ਬਿਊਰੋ)- 770 AM`ਤੇ ਬੀਤੇ ਦੋ ਦਹਾਕਿਆਂ ਤੋਂ ਪ੍ਰਸਾਰਿਤ ਕੀਤੇ ਜਾਂਦੇ ਪ੍ਰੋਗਰਾਮ ‘ਰੇਡੀਓ ਖਬਰਸਾਰ` ਦੇ ਖੇਡ ਜਗਤ ਦੇ ਰਿਪੋਰਟਰ ਗੁਰਪ੍ਰੀਤ ਪੁਰਭਾ ਦਾ ਓਂਟਾਰੀਓ ਸੂਬੇ ਦੀ ਸਰਕਾਰ ਦੇ ਵਿਧਾਇਕ ਅਮਰਜੋਤ ਸੰਧੂ ਵਲੋਂ ਇਕ ਸਨਮਾਨ ਪੱਤਰ ਭੇਂਟ ਕਰਕੇ ਸਨਮਾਨ ਕੀਤਾ ਗਿਆ।

  

ਗੁਰਪ੍ਰੀਤ ਪੁਰਭਾ 770 AM`ਤੇ ਖੇਡ ਜਗਤ ਦੀਆਂ ਖਬਰਾਂ ਨਸ਼ਰ ਕਰਨ ਵਾਲੇ ਸਿਰਫ ਓਂਟਾਰੀਓ ਹੀ ਨਹੀਂ ਬਲਕਿ ਕੈਨੇਡਾ ਭਰ ਦੇ ਇਕੋ-ਇਕ ਰਿਪੋਰਟਰ ਹਨ। ਅੱਜਕੱਲ੍ਹ ਉਹ ਟੋਰਾਂਟੋ ਸਮੇਂ ਅਨੁਸਾਰ ਪੂਰੇ 9:30 ਵਜੇ ਇਕੱਲੀ ਕ੍ਰਿਕਟ ਹੀ ਨਹੀਂ ਸਗੋਂ ਖੇਡ ਜਗਤ ਨਾਲ ਜੁੜੀ ਹਰ ਵਿਦੇਸ਼ ਦੀ ਖਬਰ ਨੂੰ ਵੀ ਰਿਪੋਰਟ ਕਰਦੇ ਹਨ।
ਗੁਰਪ੍ਰੀਤ ਪੁਰਭਾ ਦੀ ਨਿਰਪੱਖ ਰਿਪੋਰਟਿੰਗ ਨੂੰ ਭਾਰਤੀ ਮੂਲ ਦੇ ਕ੍ਰਿਕਟ ਪ੍ਰੇਮੀਆਂ ਦੇ ਨਾਲ-ਨਾਲ ਪਾਕਿਸਤਾਨੀ ਮੂਲ ਦੇ ਲੋਕ ਵੀ ਪਸੰਦ ਕਰਦੇ ਹਨ। ਇਸੇ ਤਰ੍ਹਾਂ ਕੈਨੇਡਾ ਅਤੇ ਨਾਰਥ ਅਮਰੀਕਾ ਦੀਆਂ ਖੇਡ ਜਗਤ ਦੀਆਂ ਖਬਰਾਂ ਸਾਂਝੀਆਂ ਕਰਕੇ ਨੌਜਵਾਨਾਂ ਵਿਚ ਮਕਬੂਲ ਹੁੰਦੇ ਹਨ।
ਰੇਡੀਓ ਖਬਰਸਾਰ ਦੇ ਸੰਚਾਲਕ ਜਗਦੀਸ਼ ਗਰੇਵਾਲ ਨੇ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਤੇ ਐੱਮ.ਪੀ.ਪੀ. ਅਮਰਜੋਤ ਸੰਧੂ ਦਾ ਉਚੇਚੇ ਤੌਰ `ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਗੁਰਪ੍ਰੀਤ ਪੁਰਭਾ ਦੀ ਭਾਈਚਾਰੇ ਨੂੰ ਇਸ ਵਿਲੱਖਣ ਦੇਣ ਦੀ ਪਹਿਚਾਣ ਕੀਤੀ। ਗੁਰਪ੍ਰੀਤ ਪੁਰਭਾ ਪੇਸ਼ੇ ਵਜੋਂ ਰਿਐਲਟਰ ਅਤੇ ਪ੍ਰਾਪਰਟੀ ਅਪ੍ਰੇਜ਼ਲ ਦਾ ਕੰਮ ਕਰਦੇ ਹਨ, ਪਰ ਸ਼ੌਕੀਆ ਤੌਰ `ਤੇ ਖੇਡਾਂ ਨਾਲ ਜੁੜੇ ਹਨ। ਉਨ੍ਹਾਂ ਵਲੋਂ ਕੀਤੀ ਕਵਰੇਜ ਕਿਸੇ ਵੀ ਮੁੱਖ ਧਾਰਾ ਦੇ ਮੀਡੀਆ ਨਾਲੋਂ ਘੱਟ ਨਹੀਂ ਹੁੰਦੀ।

 
Have something to say? Post your comment