ਅੰਮ੍ਰਿਤਸਰ, 25 ਜਨਵਰੀ, (ਪੋਸਟ ਬਿਊਰੋ)-ਡਰੱਗ ਤਸਕਰੀ ਦੇ ਕੇਸ ਵਿਚ ਨਾਮਜ਼ਦ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਉੱਤੇ ਅੱਜ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਪਿੱਛੋਂ ਮਜੀਠੀਆ ਨੇ ਮੈਨੂੰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੁਲਿਸ ਅਫਸਰਾਂ ਨੂੰ ਧਮਕੀਆਂ ਦਿੱਤੀਆਂ ਸਨ। ਉਨ੍ਹਾਂ ਕਿਹਾ ਕਿ ਡਰੱਗ ਤਸਕਰੀ ਵਿਚ ਸ਼ਾਮਲ ਨੇਤਾ, ਜਿਸ ਉੱਤੇਕੇਸ ਦਰਜ ਹੋਵੇ ਤੇਸ਼ਰਤਾਂ ਨਾਲ ਅੰਤ੍ਰਿਮ ਜ਼ਮਾਨਤ ਮਿਲੀ ਹੋਵੇ, ਖੁੱਲ੍ਹਾ ਚੈਲਿੰਜ ਕਰਦਾ ਰਿਹਾ ਹੈ।
ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਲੱਖਾਂ ਮਾਵਾਂ ਦੀ ਅਰਦਾਸ ਨਾਲ ਜ਼ਮਾਨਤ ਮਿਲਣ ਦੀ ਗੱਲ ਕਹਿਣ ਵਾਲਾ ਬਿਕਰਮ ਸਿੰਘ ਮਜੀਠੀਆ ਇਹ ਦੱਸੇ ਕਿ ਜਿਹੜੇ ਹਜ਼ਾਰਾਂ ਨੌਜਵਾਨ ਨਸ਼ੇ ਦੀ ਭੇਟ ਚੜ੍ਹੇ, ਕੀ ਸਾਰਿਆਂ ਉਨ੍ਹਾਂ ਦੀਆਂ ਮਾਵਾਂ ਦੀ ਹਾਅਨਹੀਂ ਲੱਗੇਗੀ।ਉਨ੍ਹਾ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਾਨੂੰਨੀ ਪ੍ਰਣਾਲੀ ਉੱਤੇ ਹੀ ਸਵਾਲ ਖੜ੍ਹੇ ਕਰ ਦਿਤੇ ਸਨ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ 2008 ਤੋਂ ਪਹਿਲਾਂ ਕਿਸੇ ਨੇ ਚਿੱਟੇ ਤੇ ਮਾਫੀਆ ਦਾ ਨਾਂ ਨਹੀਂ ਸੁਣਿਆ ਸੀ। ਜਦੋਂ ਮਜੀਠੀਆਮੰਤਰੀ ਬਣਿਆ ਤਾਂ ਚਿੱਟਾ ਵਿਕਣ ਲੱਗਾ, ਟਰਾਂਸਪੋਰਟ ਮਾਫੀਆ, ਕੇਬਲ ਮਾਫੀਆ ਅਤੇ ਕਈ ਮਾਫੀਆ ਸਰਗਰਮ ਹੋ ਗਏ ਸਨ।ਰੰਧਾਵਾ ਨੇ ਕਿਹਾ ਕਿ ਅਕਾਲੀ ਦਲ ਦੀ ਡੋਰ ਜਦੋਂ ਪ੍ਰਕਾਸ਼ ਸਿੰਘ ਬਾਦਲ ਦੇ ਹੱਥ ਵਿੱਚ ਸੀ ਤਾਂ ਅਕਾਲੀ ਦਲ ਤੇ ਕਾਂਗਰਸ ਵਿੱਚ ਕੁੜੱਤਣ ਨਹੀਂ ਸੀ ਘੁਲੀ, ਮੇਰੇ ਪਿਤਾ ਸੰਤੋਖ ਸਿੰਘ ਰੰਧਾਵਾ ਤੇ ਪ੍ਰਕਾਸ਼ ਸਿੰਘ ਬਾਦਲ ਵਿਰੋਧੀ ਧਿਰਾਂ ਵਿਚ ਬੈਠਦੇ ਸਨ, ਵਿਵਾਦ ਨਹੀਂ ਸੀ ਹੁੰਦਾ,ਕੁੜੱਤਣ ਤਦ ਬਣੀ, ਜਦੋਂ ਜਨਰਲ ਡਾਇਰ ਨੂੰ ਸਨਮਾਨਤ ਕਰਨ ਵਾਲੇ ਮਜੀਠੀਆ ਪਰਿਵਾਰ ਦੇ ਬਿਕਰਮ ਸਿੰਘ ਦੀ ਇੰਟਰੀ ਅਕਾਲੀ ਦਲ ਵਿੱਚ ਹੋਈ। ਉਦੋਂ ਤੋਂ ਅਕਾਲੀ ਦਲ ਦਾ ਵਿਨਾਸ਼ ਸ਼ੁਰੂ ਹੋ ਗਿਆ ਅਤੇ ਅਕਾਲੀ ਦਲ ਦੇ ਕਈ ਸੀਨੀਅਰ ਨੇਤਾ ਪਾਰਟੀ ਛੱਡ ਗਏ।ਰੰਧਾਵਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਜੇਲ੍ਹ ਕੱਟੀ,ਅੱਜ ਵੀ ਮੇਰੇ ਮੂੰਹੋਂ ਉਨ੍ਹਾਂ ਲਈ ਸਨਮਾਨ ਦੇ ਸ਼ਬਦ ਨਿਕਲਦੇ ਹਨ, ਪਰ ਮੇਰੀ ਸੋਚ ਹੈ ਕਿ ਜੇ ਸੁਖਬੀਰ ਸਿੰਘ ਨੂੰ ਅੱਗੇ ਨਾ ਲਿਆਉਂਦੇ ਤਾਂ ਅਕਾਲੀ ਦਲ ਦਾ ਇਹ ਹਾਲ ਨਾ ਹੁੰਦਾ।