Welcome to Canadian Punjabi Post
Follow us on

28

March 2024
 
ਅੰਤਰਰਾਸ਼ਟਰੀ

ਕਸ਼ਮੀਰ ਮੁੱਦਾ: ਯੂ ਐੱਨ ਸੈਕਟਰੀ ਜਨਰਲ ਨੂੰ ਸ਼ਾਂਤਮਈ ਹੱਲ ਦੀ ਆਸ

January 24, 2022 02:18 AM

ਯੂ ਐੱਨ ਓ, 23 ਜਨਵਰੀ (ਪੋਸਟ ਬਿਊਰੋ)- ਯੂ ਐੱਨ ਓ ਦੇ ਸੈਕਟਰੀ ਜਨਰਲ ਐਂਟੋਨੀਓ ਗੁਤਰਸ ਨੇ ਆਸ ਪ੍ਰਗਟ ਕੀਤੀ ਹੈ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਕਸ਼ਮੀਰ ਮੁੱਦੇ ਦਾ ਸ਼ਾਂਤਮਈ ਹੱਲ ਨਿਕਲ ਸਕਦਾ ਹੈ।
ਗੁਤਰਸ ਨੇ ਕਿਹਾ, ‘ਯੂ ਐੱਨ ਓ ਦਾ ਰੁਖ਼ ਅਤੇ ਸੰਕਲਪ ਇੱਕੋ ਜਿਹੇ ਹਨ। ਤੁਸੀਂ ਜਾਣਦੇ ਹੋ, ਸਾਡੀ ਉਥੇ ਅਮਨ ਕਾਇਮਰੱਖਣਦੀ ਜੱਦੋ ਜਹਿਦ ਹੈ। ਅਸੀਂ ਵਚਨਬੱਧ ਹਾਂ।' ਉਨ੍ਹਾਂ ਕਿਹਾ, ‘‘ਮੈਂ ਕਈ ਵਾਰ ਵਿਚੋਲਗੀ ਦੀ ਪੇਸ਼ਕਸ਼ ਕੀਤੀ ਹੈ ਤੇ ਸਾਨੂੰ ਉਮੀਦ ਹੈ ਕਿ ਇਸ ਦਾ ਸ਼ਾਂਤਮਈ ਹੱਲ ਕੱਢਿਆ ਜਾ ਸਕਦਾ ਹੈ। ਕਸ਼ਮੀਰ ਵਿੱਚ ਅਜਿਹੀ ਸਥਿਤੀ ਹੈ, ਜਿਸ ਵਿੱਚ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਉਥੇ ਲੋਕ ਸ਼ਾਂਤੀ ਤੇ ਸੁਰੱਖਿਆ ਨਾਲ ਰਹਿ ਸਕਦੇ ਹਨ।'
ਪੱਤਰਕਾਰ ਵਾਰਤਾ ਦੌਰਾਨਗੁਤਰਸ ਇੱਕ ਪਾਕਿਸਤਾਨੀ ਪੱਤਰਕਾਰ ਦੇ ਸਵਾਲ ਦਾ ਜਵਾਬ ਦੇ ਰਹੇ ਸਨ। ਵਰਨਣ ਯੋਗ ਹੈ ਕਿ ਭਾਰਤ ਨੇ ਕਸ਼ਮੀਰ ਦੇ ਮੁੱਦੇ ਉੱਤੇ ਭਾਰਤ-ਪਾਕਿ ਵਿਚਾਲੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਸਿਰੇ ਤੋਂ ਰੱਦ ਕੀਤੀ ਹੋਈ ਹੈ। ਭਾਰਤ ਦਾ ਦਹਾਕਿਆਂ ਤੋਂ ਸਪੱਸ਼ਟ ਰੁਖ਼ ਹੈ ਕਿ ਦੋਵੇਂ ਦੇਸ਼ ਇਸ ਮੁੱਦੇ ਉੱਤੇ ਦੁਵੱਲੀ ਚਰਚਾ ਕਰ ਸਕਦੇ ਹਨ। ਗੁਤਰਸ ਨੇ ਅਗਸਤ 2019 ਵਿੱਚ ਇੱਕ ਬਿਆਨ ਵਿੱਚ ਭਾਰਤ ਤੇ ਪਾਕਿਸਤਾਨ ਵਿਚਾਲੇ ਸਾਲ 1972 ਦੇ ਦੁਵੱਲੇ ਸਮਝੌਤੇ ਨੂੰ ਯਾਦ ਕੀਤਾ ਸੀ, ਜਿਸ ਨੂੰ ਸ਼ਿਮਲਾ ਸਮਝੌਤੇਵਜੋਂ ਜਾਣਿਆ ਜਾਂਦਾ ਹੈ। ਇਸ ਸਮਝਤੇ ਉੱਤੇਓਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੇ ਪਾਕਿਸਤਾਨ ਦੇਓਦੋਂ ਦੇ ਰਾਸ਼ਟਰਪਤੀ ਜ਼ੁਲਫਿਕਾਰ ਅਲੀ ਭੁੱਟੋ ਨੇ ਦਸਤਖਤ ਕੀਤੇ ਸਨ, ਜੋ ਕਸ਼ਮੀਰ ਮੁੱਦੇ ਉੱਤੇ ਕਿਸੇ ਤੀਜੀ ਧਿਰ ਦੀ ਵਿਚੋਲਗੀ ਨੂੰ ਰੱਦ ਕਰਦਾ ਹੈ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਬਾਈਡੇਨ ਵਿਰੁੱਧ ਮਹਾਂਦੋਸ਼ ਦੀ ਜਾਂਚ ਰੁਕੀ ਇਮਰਾਨ ਖਾਨ ਨੇ ਫਰਵਰੀ 'ਚ ਹੋਈਆਂ ਚੋਣਾਂ ਦੀ ਨਿਆਂਇਕ ਜਾਂਚ ਦੀ ਸੁਪਰੀਮ ਕੋਰਟ ਨੂੰ ਕੀਤੀ ਅਪੀਲ ਕੰਧਾਰ ਵਿਚ ਬੈਂਕ ’ਚ ਆਤਮਘਾਤੀ ਹਮਲਾ, 3 ਲੋਕਾਂ ਦੀ ਮੌਤ, 12 ਜ਼ਖਮੀ ਡਾਕਟਰਾਂ ਨੇ ਪਹਿਲੀ ਵਾਰ ਇਨਸਾਨ 'ਚ ਸੂਰ ਦੀ ਕਿਡਨੀ ਦਾ ਕੀਤਾ ਸਫਲ ਟਰਾਂਸਪਲਾਂਟ ਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਅਰਮੀਨੀਆ ਨੇ ਪਿਨਾਕਾ ਰਾਕੇਟ ਲਈ ਭਾਰਤ ਨਾਲ ਕੀਤਾ ਸਮਝੌਤਾ ਹੈਤੀ 'ਚ ਸਥਿਤੀ ਕਾਬੂ ਤੋਂ ਬਾਹਰ, ਗੈਂਗ ਕਰ ਰਹੇ ਹਨ ਲੁੱਟਾਂ, 12 ਤੋਂ ਵੱਧ ਮੌਤਾਂ ਪੁਤਿਨ ਰਿਕਾਰਡ ਬਹੁਮਤ ਨਾਲ 5ਵੀਂ ਵਾਰ ਰੂਸ ਦੇ ਰਾਸ਼ਟਰਪਤੀ ਬਣੇ ਨੇਵਲਨੀ ਦੀ ਮੌਤ 'ਤੇ ਪੁਤਿਨ ਨੇ ਦਿੱਤਾ ਬਿਆਨ: ਕਿਹਾ- ਮੈਂ ਕੈਦੀਆਂ ਦੀ ਅਦਲਾ-ਬਦਲੀ 'ਚ ਅਲੈਕਸੀ ਦੇ ਨਾਂ ਨੂੰ ਮਨਜ਼ੂਰੀ ਦਿੱਤੀ ਸੀ