ਨਵੀਂ ਦਿੱਲੀ, 21 ਜਨਵਰੀ (ਪੋਸਟ ਬਿਊਰੋ)- ਕੋਰੋਨਾ ਮਹਾਮਾਰੀ ਦੇ ਦੌਰਾਨ ਲਾਗੂ ਪਾਬੰਦੀਆਂ ਵਿੱਚ ਬ੍ਰਿਟੇਨ ਦੇ ਲੋਕਾਂ ਨੂੰ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਪੈ ਗਈ ਹੈ।
ਇੱਕ ਤਾਜ਼ਾ ਖੋਜ ਵਿੱਚ ਖੁਲਾਸਾ ਹੋਇਆ ਹੈ ਕਿ ਲਾਕਡਾਊਨ ਵਿੱਚ ਕੋਰੋਨਾ ਦੇ ਦੌਰਾਨ ਸ਼ਰਾਬ ਦੀ ਖਪਤ ਵੱਧ ਗਈ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਲਾਕਡਾਊਨ ਨੇ ਲੋਕਾਂ ਉੱਤੇ ਚੋਖਾ ਨੈਗੇਟਿਵ ਪ੍ਰਭਾਵ ਪਾਇਆ ਹੈ। ਲੰਡਨ ਦੇ ਰਾਇਲ ਕਾਲਜ ਆਫ ਸਾਇਕੈਟਿ੍ਰਸਟ ਦੇ ਸੀਨੀਅਰ ਮਨੋਵਿਗਿਆਨੀ ਪ੍ਰੋਫੈਸਰ ਜੁਲੀਆ ਸਿੰਕਲੇਅਰ ਦੇ ਦੱਸਣ ਮੁਤਾਬਕ ਕੋਰੋਨਾ ਵਾਇਰਸ ਦੀਆਂ ਪਾਬੰਦੀਆਂ ਦੇ ਕਾਰਨ ਲੋਕ ਘਰਾਂ ਵਿੱਚ ਕੈਦ ਰਹਿਣ ਦੇ ਲਈ ਮਜ਼ਬੂਰ ਹਨ। ਉਨ੍ਹਾਂ ਦੱਸਿਆ ਕਿ ਲਾਕਡਾਊਨ ਅਤੇ ਘਰ ਵਿੱਚ ਰਹਿਣ ਕਾਰਨ ਲੋਕਾਂ ਨੂੰ ਜ਼ਿਆਦਾ ਸ਼ਰਾਬ ਪੀਣ ਦਾ ਸਮਾਂ ਅਤੇ ਬਹਾਨਾ ਮਿਲਿਆ ਹੈ।