Welcome to Canadian Punjabi Post
Follow us on

23

April 2024
ਬ੍ਰੈਕਿੰਗ ਖ਼ਬਰਾਂ :
ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼ਇਜ਼ਰਾਇਲੀ ਹਮਲੇ 'ਚ ਮੌਤ ਤੋਂ ਬਾਅਦ ਔਰਤ ਦੀ ਹੋਈ ਡਿਲੀਵਰੀ, ਡਾਕਟਰਾਂ ਨੇ ਕੁੱਖ 'ਚੋਂ ਕੱਢੀ ਜਿ਼ੰਦਾ ਬੱਚੀਐਵਰੈਸਟ ਅਤੇ ਐੱਮਡੀਐੱਚ ਦੇ 4 ਮਸਾਲਿਆਂ 'ਤੇ ਹਾਂਗਕਾਂਗ 'ਚ ਪਾਬੰਦੀ, ਮਸਾਲਿਆਂ 'ਚ ਕੀਟਨਾਸ਼ਕ ਦੀ ਮਾਤਰਾ ਜਿ਼ਆਦਾਇਟਲੀ ’ਚ ਅੰਮਿ੍ਰਤਧਾਰੀ ਸਿੱਖ ’ਤੇ ਕ੍ਰਿਪਾਨ ਪਹਿਨਣ ਕਰਕੇ ਪਰਚਾ ਦਰਜ ਕਰਨਾ ਸਿੱਖਾਂ ਦੀ ਧਾਰਮਿਕ ਅਜ਼ਾਦੀ ਦੇ ਵਿਰੁੱਧ : ਐਡਵੋਕੇਟ ਧਾਮੀਮੁੱਖ ਸਕੱਤਰ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਅਤੇ ਮੌਸਮ ਨਾਲ ਹੋਏ ਖਰਾਬੇ ਦਾ ਜਾਇਜ਼ਾ ਲਿਆਚੀਨ 'ਚ ਭਾਰੀ ਮੀਂਹ ਦੀ ਚੇਤਾਵਨੀ, 12 ਕਰੋੜ ਲੋਕ ਹੋ ਸਕਦੇ ਹਨ ਪ੍ਰਭਾਵਿਤ, ਮੱਦਦ ਲਈ ਫੌਜ ਭੇਜੀਇਜ਼ਰਾਈਲ ਨੇ ਕਿਹਾ: ਫਲਸਤੀਨ ਨੂੰ ਸੰਯੁਕਤ ਰਾਸ਼ਟਰ 'ਚ ਲਿਆਉਣ ਦਾ ਮਤਲਬ ਅੱਤਵਾਦ ਨੂੰ ਪੁਰਸਕਾਰ ਦੇਣਾ ਸਿ਼ਵ ਸੈਨਾ ਊਧਵ ਧੜੇ ਨੂੰ ਚੋਣ ਕਮਿਸ਼ਨ ਦਾ ਨੋਟਿਸ: ਪ੍ਰਚਾਰ ਵਾਲੇ ਗੀਤ 'ਚੋਂ ਭਵਾਨੀ ਸ਼ਬਦ ਨੂੰ ਹਟਾਉਣ ਲਈ ਕਿਹਾ
 
ਟੋਰਾਂਟੋ/ਜੀਟੀਏ

ਇਨ-ਪਰਸਨ ਡਾਈਨਿੰਗ ਲਈ 31 ਜਨਵਰੀ ਤੋਂ ਖੁੱਲ੍ਹ ਸਕਦੇ ਹਨ ਰੈਸਟੋਰੈਂਟਸ : ਸਰੋਤ

January 20, 2022 09:08 AM

ਓਨਟਾਰੀਓ, 19 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਵਿੱਚ 31 ਜਨਵਰੀ ਤੋਂ ਰੈਸਟੋਰੈਂਟਸ ਇਨ-ਪਰਸਨ ਡਾਈਨਿੰਗ ਲਈ 50 ਫੀ ਸਦੀ ਸਮਰੱਥਾ ਨਾਲ ਖੁੱਲ੍ਹਣਗੇ। ਇਹ ਜਾਣਕਾਰੀ ਕਈ ਸਰੋਤਾਂ ਵੱਲੋਂ ਦਿੱਤੀ ਗਈ।
ਪ੍ਰੀਮੀਅਰ ਡੱਗ ਫਰਡ ਵੱਲੋਂ ਵੀਰਵਾਰ ਨੂੰ ਇਸ ਸਬੰਧ ਵਿੱਚ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਫੋਰਡ ਵੱਲੋਂ ਇਹ ਸੰਕੇਤ ਦਿੱਤਾ ਗਿਆ ਸੀ ਕਿ ਓਨਟਾਰੀਓ ਵਿੱਚ ਜਾਰੀ ਕੋਵਿਡ-19 ਪਾਬੰਦੀਆਂ ਵਿੱਚ ਹੌਲੀ ਹੌਲੀ ਰਿਆਇਤ ਦਿੱਤੀ ਜਾਵੇਗੀ।ਓਮਾਈਕ੍ਰੌਨ ਦੇ ਮਾਮਲਿਆਂ ਵਿੱਚ ਵਾਧੇ ਤੋਂ ਬਾਅਦ 5 ਜਨਵਰੀ ਤੋਂ ਹੀ ਪ੍ਰੋਵਿੰਸ ਵਿੱਚ ਰੈਸਟੋਰੈਂਟਸ ਵਿੱਚ ਇਨ ਪਰਸਨ ਡਾਈਨਿੰਗ ਬੰਦ ਕਰ ਦਿੱਤੀ ਗਈ ਸੀ, ਜਿੰਮ ਬੰਦ ਕਰ ਦਿੱਤੇ ਗਏ ਸਨ ਤੇ ਰੀਟੇਲ ਦੀ ਸਮਰੱਥਾ 50 ਫੀ ਸਦੀ ਘਟਾ ਦਿੱਤੀ ਗਈ ਸੀ।ਇਹ ਪਾਬੰਦੀਆਂ 26 ਜਨਵਰੀ ਤੱਕ ਲਾਈਆਂ ਗਈਆਂ ਸਨ।
ਸੋਮਵਾਰ ਨੂੰ ਜਦੋਂ ਫੋਰਡ ਨੂੰ ਇਹ ਪੁੱਛਿਆ ਗਿਆ ਕਿ ਕੀ ਇਹ ਪਾਬੰਦੀਆਂ ਜਾਰੀ ਰਹਿਣਗੀਆਂ ਜਾਂ ਹਟਾ ਲਈਆਂ ਜਾਣਗੀਆਂ ਤਾਂ ਫੋਰਡ ਨੇ ਆਖਿਆ ਕਿ ਉਹ ਇਸ ਬਾਬਤ ਹਫਤੇ ਦੇ ਅੰਤ ਵਿੱਚ ਐਲਾਨ ਕਰਨਗੇ।ਉਨ੍ਹਾਂ ਇਹ ਵੀ ਆਖਿਆ ਕਿ ਕੋਵਿਡ-19 ਦੇ ਤਰ੍ਹਾਂ ਤਰ੍ਹਾਂ ਦੇ ਵੇਰੀਐਂਟਸ ਕਾਰਨ ਘੜੀ ਮੁੜੀ ਕਾਰੋਬਾਰਾਂ ਨੂੰ ਬੰਦ ਕਰਨ ਤੇ ਮੁੜ ਖੋਲ੍ਹਣ ਦਾ ਦਰਦ ਉਹ ਸਮਝ ਸਕਦੇ ਹਨ। ਉਨ੍ਹਾਂ ਸੰਕੇਤ ਦਿੱਤਾ ਕਿ ਇਸ ਹਫਤੇ ਕੀਤਾ ਜਾਣ ਵਾਲਾ ਐਲਾਨ ਸਕਾਰਾਤਮਕ ਹੋਵੇਗਾ।

 

 

 
Have something to say? Post your comment