Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਟੋਰਾਂਟੋ/ਜੀਟੀਏ

ਐਨ95 ਮਾਸਕਸ ਦੀ ਸੀਮਤ ਸਪਲਾਈ ਕਾਰਨ ਓਨਟਾਰੀਓ ਦੇ ਚਾਈਲਡ ਕੇਅਰ ਸੈਂਟਰਜ਼ ਪਰੇਸ਼ਾਨ

January 19, 2022 09:40 AM

ਓਨਟਾਰੀਓ, 18 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਦੇ ਕਈ ਚਾਈਲਡ ਕੇਅਰ ਸੈਂਟਰਜ਼ ਵੱਲੋਂ ਇਸ ਗੱਲ ਉੱਤੇ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾ ਰਹੀ ਐਨ95 ਮਾਸਕਸ ਦੀ ਸਪਲਾਈ ਕਾਫੀ ਨਹੀਂ ਹੈ। ਇਨ੍ਹਾਂ ਸੈਂਟਰਜ਼ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੂੰ ਹੋਰ ਸਪਲਾਈ ਕਦੋਂ ਮਿਲੇਗੀ।
ਪਿਛਲੇ ਹਫਤੇ ਪ੍ਰੋਵਿੰਸ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਓਮਾਈਕ੍ਰੌਨ ਵੇਰੀਐਂਟ ਨਾਲ ਨਜਿੱਠਣ ਲਈ ਸਕੂਲਾਂ ਤੇ ਚਾਈਲਡ ਕੇਅਰ ਸੈਂਟਰਜ਼ ਨੂੰ ਹਾਈ ਕੁਆਲਿਟੀ ਮਾਸਕਸ ਭੇਜੇ ਜਾ ਰਹੇ ਹਨ। ਸਰਕਾਰ ਦੀ ਤਰਜ਼ਮਾਨ ਨੇ ਮੰਗਲਵਾਰ ਨੂੰ ਇਹ ਵੀ ਆਖਿਆ ਕਿ ਡੇਅਕੇਅਰਜ਼ ਨੂੰ ਐਨ95 ਮਾਸਕਸ ਦੀ ਵਾਧੂ ਤੇ ਸਥਿਰ ਸਪਲਾਈ ਮੁਹੱਈਆ ਕਰਵਾਈ ਜਾਵੇਗੀ।
ਰਾਈਜਿੰ਼ਗ ਓਕਸ ਅਰਲੀ ਲਰਨਿੰਗ ਦੀ ਸੀਈਓ ਲਰੀ ਪ੍ਰੌਸਪੈਰੋ ਨੇ ਆਖਿਆ ਕਿ ਉਹ ਸਰਕਾਰ ਦੇ ਧੰਨਵਾਦੀ ਹਨ ਕਿ ਪ੍ਰੋਵਿੰਸ ਵੱਲੋਂ ਐਨ95 ਮਾਸਕਸ ਮੁਹੱਈਆ ਕਰਵਾਏ ਗਏ ਹਨ ਪਰ ਉਨ੍ਹਾਂ ਆਖਿਆ ਕਿ ਹੁਣ ਤੱਕ ਭੇਜੇ ਗਏ ਮਾਸਕਸ ਇੱਕ ਹਫਤਾ ਜਾਂ ਦੋ ਹਫਤੇ ਹੀ ਚੱਲਣਗੇ ਤੇ ਉਨ੍ਹਾਂ ਦੇ ਸਟਾਫ ਲਈ ਉਹ ਕਾਫੀ ਨਹੀਂ ਹਨ। ਉਨ੍ਹਾਂ ਆਖਿਆ ਕਿ ਵਾਟਰਲੂ ਵਿੱਚ ਉਨ੍ਹਾਂ ਦੀ ਆਰਗੇਨਾਈਜ਼ੇਸ਼ਨ ਦੀਆਂ ਅੱਠ ਲੋਕੇਸ਼ਨਾਂ ਹਨ ਤੇ ਸਾਨੂੰ ਅਜੇ ਤੱਕ ਸਰਕਾਰ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਹੋਰ ਸਪਲਾਈ ਕਦੋਂ ਹਾਸਲ ਹੋਵੇਗੀ।
ਉਨ੍ਹਾਂ ਇਹ ਵੀ ਆਖਿਆ ਕਿ ਸੈਂਟਰਜ਼ ਦੇ ਸਟਾਫ ਨੂੰ ਆਪਣੇ ਮਾਸਕਸ ਦੀ ਦੁਬਾਰਾ ਵਰਤੋਂ ਕਰਨ ਲਈ ਉਨ੍ਹਾਂ ਨੂੰ ਸਾਫ ਕਰਨ ਤੇ ਫਿਰ ਪੇਪਰ ਬੈਗਜ਼ ਵਿੱਚ ਰੱਖਣ ਵਾਸਤੇ ਯੂਵੀ ਸੈਨੀਟਾਈਜਿੰ਼ਗ ਡਿਵਾਈਸਿਜ਼ ਦੀ ਵਰਤੋਂ ਕਰਨ ਲਈ ਵੀ ਆਖਿਆ ਗਿਆ ਹੈ।ਕ੍ਰੀਏਟਿਵ ਬਿਗਨਿੰਗਜ਼ ਚਾਈਲਡਕੇਅਰ ਸੈਂਟਰ ਦੀ ਐਗਜ਼ੈਕਟਿਵ ਡਾਇਰੈਕਟਰ ਕ੍ਰਿਸਟੀਆ ਓਕੌਨਰ ਨੇ ਆਖਿਆ ਕਿ ਉਨ੍ਹਾਂ ਦੀ ਆਰਗੇਨਾਈਜ਼ੇਸ਼ਨ ਨੂੰ 56 ਸਟਾਫ ਮੈਂਬਰਾਂ ਲਈ 240 ਮਾਸਕਸ ਹਾਸਲ ਹੋਏ ਹਨ। ਜੇ ਇੱਕ ਸਟਾਫ ਮੈਂਬਰ ਰੋਜ਼ ਇੱਕ ਮਾਸਕ ਦੀ ਵਰਤੋਂ ਕਰਦਾ ਹੈ ਤਾਂ ਇਹ ਮਾਸਕ ਚਾਰ ਦਿਨ ਹੀ ਚੱਲਣਗੇ।
ਟੋਰਾਂਟੋ ਦੇ ਬਲੌਸਮਿੰਗ ਮਾਈਂਡਜ਼ ਲਰਨਿੰਗ ਸੈਂਟਰ ਦੀ ਐਗਜ਼ੈਕਟਿਵ ਡਾਇਰੈਕਟਰ ਮੈਗੀ ਮੋਜ਼ਰ ਦੀ ਵੀ ਇਹੋ ਸਿ਼ਕਾਇਤ ਹੈ ਕਿ ਉਨ੍ਹਾਂ ਦੇ 40 ਸਟਾਫ ਮੈਂਬਰਾਂ ਲਈ 120 ਮਾਸਕ ਹੀ ਹਾਸਲ ਹੋਏ ਹਨ, ਜੋ ਸਿਰਫ ਤਿੰਨ ਦਿਨ ਚੱਲ ਸਕਦੇ ਹਨ।ਉਨ੍ਹਾਂ ਆਖਿਆ ਕਿ ਹੁਣ ਉਨ੍ਹਾਂ ਨੂੰ ਪੱਲਿਓਂ ਪੈਸੇ ਖਰਚ ਕੇ ਮਹਿੰਗੇ ਮਾਸਕ ਮੰਗਵਾਉਣੇ ਪੈ ਰਹੇ ਹਨ।

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ