Welcome to Canadian Punjabi Post
Follow us on

18

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ
 
ਅੰਤਰਰਾਸ਼ਟਰੀ

ਪਾਕਿ ਪਾਇਲਟ ਨੇ ਰਸਤੇ ਦੇ ਏਅਰਪੋਰਟ ਉੱਤੇ ਕਿਹਾ: ਡਿਊਟੀ ਖਤਮ ਹੈ, ਮੈਂ ਨਹੀਂ ਜਹਾਜ਼ ਉਡਾਉਣਾ

January 19, 2022 01:30 AM

ਇਸਲਾਮਾਬਾਦ, 18 ਜਨਵਰੀ (ਪੋਸਟ ਬਿਊਰੋ)- ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ ਆਈ ਏ) ਇੱਕ ਵਾਰ ਫਿਰ ਵਿਵਾਦਾਂ ਵਿੱਚ ਆ ਗਈ ਹੈ। ਇਸ ਵਾਰ ਪਾਕਿਸਤਾਨ ਦੀ ਇਸ ਸਰਕਾਰੀ ਏਅਰਲਾਈਨਸ ਦੇ ਇੱਕ ਪਾਇਲਟ ਨੇ ਸਾਊਦੀ ਅਰਬ ਤੋਂ ਜਹਾਜ਼ ਨੂੰ ਇਸਲਾਮਾਬਾਦ ਲੈ ਜਾਣ ਤੋਂ ਇਨਕਾਰ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਯਾਤਰੀ ਦੂਸਰੇ ਮੁਲਕ ਵਿੱਚ ਫਸ ਗਏ। ਇਹ ਮਾਮਲਾ ਐਤਵਾਰ ਦੇਰ ਰਾਤ ਦਾ ਹੈ। ਇਸ ਮੌਕੇ ਏਅਰਲਾਈਨਸ ਕੰਪਨੀ ਨੇ ਕਿਹਾ ਕਿ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਯਤਨ ਕੀਤੇ ਜਾ ਰਹੇ ਹਨ।
ਵਰਨਣ ਯੋਗ ਹੈ ਕਿ ਪਿਛਲੇ ਸਾਲ ਇਹ ਸਰਕਾਰੀ ਏਅਰਲਾਈਨਸ ਕੰਪਨੀ ਜਾਅਲੀ ਪਾਇਲਟ ਲਾਇਸੈਂਸ ਦੇ ਕੇਸ ਵਿੱਚ ਫਸ ਗਈ ਸੀ। ਇਸ ਦੇਸ਼ ਦੇ ਸਿਵਲ ਏਵੀਏਸ਼ਨ ਮਨਿਸਟਰ ਨੇ ਖੁਦ ਪਾਰਲੀਮੈਂਟ ਵਿੱਚ ਮੰਨਿਆ ਸੀ ਕਿ ਦੇਸ਼ ਦੇ ਚਾਲੀ ਫੀਸਦੀ ਪਾਇਲਟਾਂ ਦੇ ਲਾਇਸੈਂਸ ਜਾਅਲੀ ਹਨ। ਬੀਤੇ ਐਤਵਾਰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੋਂ ਇਸ ਏਅਰਲਾਈਨ ਦੀ ਫਲਾਈਟ ਨੇ ਟੇਕ-ਆਫ ਕਰਨਾ ਸੀ। ਸਾਰੇ ਯਾਤਰੀ ਆਨਬੋਰਡ ਹੋ ਚੁੱਕੇ ਸਨ। ਇਹ ਫਲਾਈਟ ਇੱਥੋਂ ਟੇਕਆਫ ਕਰਨ ਦੇ ਬਾਅਦ ਸਿੱਧਾ ਇਸਲਾਮਾਬਾਦ ਵਿੱਚ ਲੈਂਡ ਕਰਨੀ ਸੀ। ਜਹਾਜ਼ ਉੱਡਿਆ ਅਤੇ ਇਸ ਦੇ ਬਾਅਦ ਮੌਸਮ ਖਰਾਬ ਹੋ ਗਿਆ। ਇਸ ਕਾਰਨ ਫਲਾਈਟ ਨੂੰ ਦੰਮਾਮ ਸ਼ਹਿਰ ਵਿੱਚ ਲੈਂਡ ਕਰਾਇਆ ਗਿਆ। ਕੁਝ ਦੇਰ ਵਿੱਚ ਮੌਸਮ ਸਾਫ ਹੋ ਗਿਆ, ਪਰ ਇੱਕ ਨਵਾਂ ਹੰਗਾਮਾ ਖੜ੍ਹਾ ਹੋ ਗਿਆ। ਪਾਇਲਟ ਨੇ ਕਿਹਾ ਕਿ ਉਸ ਦੀ ਡਿਊਟੀ ਖਤਮ ਹੋ ਚੁੱਕੀ ਹੈ ਤੇ ਉਹ ਫਲਾਈਟ ਨੂੰ ਇਸਲਾਮਾਬਾਦ ਨਹੀਂ ਲੈ ਜਾਏਗਾ। ਇਸ ਕਾਰਨ ਯਾਤਰੀ ਭੜਕ ਗਏ ਅਤੇ ਉਨ੍ਹਾਂ ਨੇ ਪਲੇਨ ਵਿੱਚੋਂ ਉਤਰਨ ਤੋਂ ਇਨਕਾਰ ਕਰ ਦਿੱਤਾ।ਹੰਗਾਮਾ ਵਧਦੇ ਦੇਖ ਕੇ ਦੰਮਾਮ ਏਅਰਪੋਰਟ ਦੇ ਅਧਿਕਾਰੀਆਂ ਨੇ ਸਕਿਓਰਿਟੀ ਫੋਰਸ ਬੁਲਾਈ ਅਤੇ ਯਾਤਰੀਆਂ ਨੂੰ ਹੇਠਾਂ ਉਤਾਰਿਆ। ਬਾਅਦ ਵਿੱਚ ਪੀ ਐਲ ਏ ਦੇ ਬੁਲਾਰੇ ਨੇ ਕਿਹਾ ਕਿ ਪਾਇਲਟ ਨੂੰ ਡਿਊਟੀ ਚਾਰਟਰ ਦੇ ਹਿਸਾਬ ਨਾਲ ਸਹੀ ਆਰਾਮ ਮਿਲਣਾ ਜ਼ਰੂਰੀ ਹੈ। ਇਹ ਯਾਤਰੀਆਂ ਦੀ ਸੇਫਟੀ ਲਈ ਬੇਹੱਦ ਜ਼ਰੂਰੀ ਹੈ। ਅਸੀਂ ਦੂਸਰੇ ਪ੍ਰਬੰਧ ਕੀਤੇ ਹਨ, ਤਾਂ ਕਿ ਫਲਾਈਟ ਨੂੰ ਇਸਲਾਮਾਬਾਦ ਲਿਆਂਦਾ ਜਾ ਸਕੇ।
ਅਸਲ ਵਿੱਚਪੀ ਐਲ ਏ ਦੀਆਂ ਮੁਸ਼ਕਲਾਂ ਪਿਛਲੇ ਸਾਲ ਜੂਨ ਵਿੱਚ ਸ਼ੁਰੁੂ ਹੋਈਆਂ ਸਨ ਅਤੇ ਓਦੋਂ ਪਾਕਿਸਤਾਨ ਦੇ ਮੰਤਰੀ ਗੁਲਾਮ ਸਰਵਰ ਨੇ ਪਾਰਲੀਮੈਂਟ ਵਿੱਚ ਦੱਸਿਆ ਸੀ ਕਿ ਦੇਸ਼ ਦੇ ਚਾਲੀ ਫੀਸਦੀ ਪਾਇਲਟ ਫਰਜ਼ੀ ਲਾਇਸੈਂਸ ਅਤੇ ਡਿਗਰੀ ਨਾਲ ਨੌਕਰੀ ਕਰ ਰਹੇ ਹਨ। ਇਸ ਦੇ ਬਾਅਦ ਕਈ ਦੇਸ਼ਾਂ ਨੇ ਪੀ ਐਲ ਏ ਦੀਆਂ ਉਡਾਣਾਂ ਦੀਪਾਬੰਦੀ ਲਾ ਦਿੱਤਾ ਸੀ। ਸਭ ਤੋਂ ਵੱਡਾ ਝਟਕਾ ਯੂਰਪੀ ਯੂਨੀਅਨ ਨੇ ਦਿੱਤਾ ਅਤੇ ਸਭ ਤਰ੍ਹਾਂ ਦੇ ਪਾਇਲਟ ਆਪਰੇਸ਼ਨ ਬੰਦ ਕਰ ਦਿੱਤੇ ਸਨ।

 
Have something to say? Post your comment
ਹੋਰ ਅੰਤਰਰਾਸ਼ਟਰੀ ਖ਼ਬਰਾਂ
ਸਟਾਕਟਨ ਕੈਲੀਫੋਰਨੀਆ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਵਿਖੇ ਵਿਸ਼ਾਲ ਨਗਰ ਕੀਰਤਨ ਕੱਢਿਆ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਵਿਚ ਹੋਈ ਗੋਲੀਬਾਰੀ `ਚ ਇਕ ਬੱਚੀ ਦੀ ਮੌਤ, 7 ਜ਼ਖਮੀ, ਜ਼ਖਮੀਆਂ ਵਿਚੋਂ 2 ਬੱਚਿਆਂ ਦੀ ਹਾਲਤ ਗੰਭੀਰ ਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆ ਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਯੂਕੇ ਵੱਲੋਂ ਵਿਸ਼ਾਲ ਦਸਤਾਰਾਂ ਸਜਾਉਣ ਸੰਬੰਧੀ ਕੈਂਪ 13 ਅਪ੍ਰੈਲ ਨੂੰ ਲੰਡਨ 'ਚ ਵੀਜ਼ਾ ਸ਼ਰਤਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਕਾਰੋਬਾਰ ਕਰਨ ਦੇ ਮਾਮਲੇ `ਚ 12 ਭਾਰਤੀ ਗ੍ਰਿਫ਼ਤਾਰ ਸੂਰਜ ਗ੍ਰਹਿਣ ਤੋਂ ਪ੍ਰੇਸ਼ਾਨ ਔਰਤ ਨੇ ਅਮਰੀਕਾ 'ਚ 8 ਮਹੀਨੇ ਦੀ ਧੀ ਨੂੰ ਕਾਰ 'ਚੋਂ ਸੁੱਟਿਆ, ਪਤੀ ਦੀ ਛਾਤੀ 'ਚ ਮਾਰਿਆ ਚਾਕੂ ਵੀਅਤਨਾਮ ਦੀ ਪ੍ਰਾਪਰਟੀ ਟਾਈਕੂਨ ਨੂੰ ਮੌਤ ਦੀ ਸਜ਼ਾ, 1 ਲੱਖ ਕਰੋੜ ਰੁਪਏ ਦੀ ਧੋਖਾਧੜੀ ਦੇ ਦੋਸ਼ ਸਨ, 85 ਹੋਰ ਲੋਕਾਂ ਨੂੰ ਵੀ ਹੋਈ ਸਜ਼ਾ ਪਾਕਿਸਤਾਨ ਦੇ ਪੰਜਾਬ ਵਿਚ ਫੌਜ `ਤੇ ਪੁਲਿਸ ਦੀ ਝੜਪ ਦੀ ਖ਼ਬਰ: ਥਾਣਾ ਇੰਚਾਰਜ ਨੂੰ ਤਾਲਾਬੰਦੀ 'ਚ ਬੰਦ ਕਰਕੇ ਮਾਰਿਆ ਗਿਆ, ਪੁਲਿਸ ਨੇ ਕੀਤੇ ਸਨ ਨਜਾਇਜ਼ ਹਥਿਆਰ ਬਰਾਮਦ ਨੇਪਾਲ 'ਚ ਫਿਰ ਉੱਠੀ ਹਿੰਦੂ ਰਾਸ਼ਟਰ ਦੀ ਮੰਗ, ਸੜਕਾਂ 'ਤੇ ਉਤਰੇ ਸੈਂਕੜੇ ਪ੍ਰਦਰਸ਼ਨਕਾਰੀ