Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬਰਫੀਲੇ ਤੂਫਾਨ ਕਾਰਨ ਟੀਡੀਐਸਬੀ ਸਮੇਤ ਕਈ ਹੋਰ ਸਕੂਲ ਅੱਜ ਵੀ ਰਹਿਣਗੇ ਬੰਦ

January 18, 2022 09:16 AM

ਟੋਰਾਂਟੋ, 17 ਜਨਵਰੀ (ਪੋਸਟ ਬਿਊਰੋ) : ਓਨਟਾਰੀਓ ਵਿੱਚ ਜਿਸ ਦਿਨ ਸਕੂਲ ਖੁੱਲ੍ਹਣੇ ਸਨ ਉਸ ਦਿਨ ਹੀ ਬਰਫੀਲਾ ਤੂਫਾਨ ਆਉਣ ਕਾਰਨ ਰੀਜਨ ਵਿੱਚ ਕਈ ਸਕੂਲ ਬੋਰਡਜ਼ ਤੇ ਅਕੈਡਮੀਜ਼ ਵੱਲੋਂ ਹਾਲ ਦੀ ਘੜੀ ਆਪਣੇ ਦਰਵਾਜ਼ੇ ਬੰਦ ਰੱਖੇ ਜਾ ਰਹੇ ਹਨ।ਟੋਰਾਂਟੋ ਡਿਸਟ੍ਰਿਕਟ ਸਕੂਲ ਬੋਰਡ ਤੇ ਹੋਰਨਾਂ ਵੱਲੋਂ ਮੰਗਲਵਾਰ ਨੂੰ ਕਲਾਸਾਂ ਬੰਦ ਰੱਖੀਆਂ ਜਾ ਰਹੀਆਂ ਹਨ।
ਤੂਫਾਨ ਕਾਰਨ ਬੱਸਾਂ ਨਹੀਂ ਚੱਲ ਪਾਈਆਂ। ਸੋਮਵਾਰ ਨੂੰ ਸਕੂਲ ਬੰਦ ਰਹੇ ਪਰ ਵਰਚੂਅਲ ਲਰਨਿੰਗ ਜਾਰੀ ਰਹੀ।ਪਰ ਟੀਡੀਐਸਬੀ ਨੇ ਐਲਾਨ ਕੀਤਾ ਕਿ ਮੰਗਲਵਾਰ ਨੂੰ ਨਾ ਹੀ ਇਨ ਪਰਸਨ ਲਰਨਿੰਗ ਹੋਵੇਗੀ ਤੇ ਨਾ ਹੀ ਵਰਚੂਅਲ ਲਰਨਿੰਗ ਕਰਵਾਈ ਜਾਵੇਗੀ ਤੇ ਟੀਚਰਜ਼ ਦੀ ਇਹ ਮਰਜ਼ੀ ਹੋਵੇਗੀ ਕਿ ਉਨ੍ਹਾਂ ਆਨਲਾਈਨ ਕੰਮ ਪੋਸਟ ਕਰਨਾ ਹੈ ਜਾਂ ਨਹੀਂ।
ਇਸ ਦੌਰਾਨ ਪੀਲ ਡਿਸਟ੍ਰਿਕਟ ਸਕੂਲ ਬਰਡ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਹਨ ਤੇ ਸੋਮਵਾਰ ਨੂੰ ਵਰਚੂਅਲ ਕਲਾਸਾਂ ਵੀ ਰੱਦ ਕਰ ਦਿੱਤੀਆਂ ਗਈਆਂ।ਜ਼ੋਨ 1,2 ਤੇ 3 ਵਿੱਚ ਬੱਸਾਂ ਵੀ ਰੱਦ ਕਰ ਦਿੱਤੀਆਂ ਗਈਆਂ।ਮੰਗਲਵਾਰ ਨੂੰ ਵੀ ਸਕੂਲ ਤੇ ਬੋਰਡ ਫੈਸਿਲਿਟੀਜ਼ ਵਿਦਿਆਰਥੀਆਂ ਤੇ ਸਟਾਫ ਲਈ ਬੰਦ ਰਹਿਣਗੀਆਂ।ਵਿਦਿਆਰਥੀ ਰਿਮੋਟ ਲਰਨਿੰਗ ਦਾ ਬਦਲ ਚੁਣ ਸਕਦੇ ਹਨ।ਸਕੂਲ ਬੋਰਡ ਵੱਲੋਂ ਮਾਪਿਆਂ ਨੂੰ ਆਖਿਆ ਗਿਆ ਹੈ ਕਿ ਆਪਣੇ ਬੱਚਿਆਂ ਨੂੰ ਸਕੂਲ ਨਾ ਭੇਜਿਆ ਜਾਵੇ।
ਡਫਰਿਨ ਪੀਲ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਨੇ ਵੀ ਸੋਮਵਾਰ ਨੂੰ ਸਕੂਲ ਬੰਦ ਰੱਖੇ ਪਰ ਵਰਚੂਅਲ ਲਰਨਿੰਗ ਜਾਰੀ ਰੱਖੀ। ਜ਼ੋਨ 1, 2 ਤੇ 3 ਵਿੱਚ ਬੱਸਾਂ ਰੱਦ ਕਰ ਦਿੱਤੀਆਂ ਗਈਆਂ। ਮੰਗਲਵਾਰ ਨੂੰ ਡੀਪੀਸੀਡੀਐਸਬੀ ਸਕੂਲ ਤੇ ਬੋਰਡ ਫੈਸਿਲਿਟੀਜ਼ ਵਿਦਿਆਰਥੀਆਂ ਤੇ ਸਟਾਫ ਲਈ ਬੰਦ ਰਹਿਣਗੀਆਂ।ਵਿਦਿਆਰਥੀ ਰਿਮੋਟ ਲਰਨਿੰਗ ਦਾ ਬਦਲ ਅਪਣਾ ਸਕਦੇ ਹਨ।
ਇਸ ਦੇ ਨਾਲ ਹੀ ਹਾਲਟਨ ਡਿਸਟ੍ਰਿਕਟ ਸਕੂਲ ਬੋਰਡ, ਹਾਲਟਨ ਕੈਥੋਲਿਕ ਡਿਸਟ੍ਰਿਕਟ ਸਕੂਲ ਬਰਡ, ਯੌਰਕ ਰੀਜਨ ਡਿਸਟ੍ਰਿਕਟ ਸਕੂਲ ਬੋਰਡ, ਯੌਰਕ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਹਨ ਤੇ ਬੱਸਾਂ ਰੱਦ ਕਰ ਦਿੱਤੀਆਂ ਗਈਆਂ ਹਨ।ਦਰਹਾਮ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਹਨ, ਐਲੀਮੈਂਟਰੀ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਸੈਕੰਡਰੀ ਵਰਚੂਅਲ ਕਲਾਸਾਂ ਜਾਰੀ ਰੱਖੀਆਂ ਗਈਆਂ ਹਨ। ਬੱਸਾਂ ਰੱਦ ਕਰ ਦਿੱਤੀਆਂ ਗਈਆਂ ਹਨ। ਦਰਹਾਮ ਕੈਥੋਲਿਕ ਡਿਸਟ੍ਰਿਕਟ ਸਕੂਲ ਬੋਰਡ ਵੱਲੋਂ ਸਕੂਲ ਬੰਦ ਕਰ ਦਿੱਤੇ ਗਏ ਹਨ, ਐਲੀਮੈਂਟਰੀ ਕਲਾਸਾਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਸੈਕੰਡਰੀ ਵਰਚੂਅਲ ਕਲਾਸਾਂ ਜਾਰੀ ਰੱਖੀਆਂ ਗਈਆਂ ਹਨ।ਬੱਸਾਂ ਰੱਦ ਕਰ ਦਿੱਤੀਆਂ ਗਈਆਂ ਹਨ।

 

 

 

 
Have something to say? Post your comment