Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਰੂਸ ਦੇ ਇਰਾਦੇ ਆਖਰ ਕੀ ਹਨ!

January 16, 2022 09:07 PM

-ਮਨੀਸ਼ ਤਿਵਾੜੀ
ਨਵੇਂ ਸਾਲ ਦੇ ਚੜ੍ਹਨ ਦੇ ਨਾਲ ਦੋ ਘਟਨਾਕ੍ਰਮਾਂ ਨੇ ਸਾਡਾ ਧਿਆਨ ਇੱਕ ਵਾਰ ਫਿਰ ਰੂਸ ਵੱਲ ਖਿੱਚਿਆ ਹੈ। ਪਹਿਲਾ ਹੈ ਯੂਕਰੇਨ ਦੇ ਨਾਲ ਲੱਗਦੀ ਇਸ ਦੀ ਸਰਹੱਦ ਉੱਤੇ ਵੱਡੀ ਗਿਣਤੀ ਵਿੱਚ ਫੌਜ ਆਉਣਾ। ਯੂਕਰੇਨ ਕਿਸੇ ਸਮੇਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ। ਦੂਜਾ ਹੈ ਕਜ਼ਾਖਸਤਾਨ ਵਿੱਚ ਘਰੇਲੂ ਗੜਬੜ ਵਿੱਚ ਸਥਿਰਤਾ ਲਿਆਉਣ ਲਈ ਰੂਸ ਦਾ ਦਖਲ। ਇਸ ਨਾਲ ਸੁਭਾਵਿਕ ਤੌਰ ਉੱਤੇ ਸਵਾਲ ਉਠਦਾ ਹੈ ਕਿ ਕੀ ਰੂਸ ਅਫਗਾਨਿਸਤਾਨ ਵਿੱਚੋਂ ਅਮਰੀਕੀ ਵਾਪਸੀ ਦੇ ਬਾਅਦ ਖੁਦ ਨੂੰ ਮੁੜ ਸਥਾਪਤ ਕਰ ਰਿਹਾ ਹੈ। ਇਸ ਦੇ ਕੀ ਨਤੀਜੇ ਹੋਣਗੇ?
ਮਿਲੀ ਜਾਣਕਾਰੀ ਅਨੁਸਾਰ ਇਸ ਸਮੇਂ ਰੂਸੀ ਫੌਜਾਂ ਯੂਕਰੇਨ ਨੂੰ ਤਿੰਨ ਪਾਸਿਆਂ ਤੋਂ ਘੇਰ ਰਹੀਆਂ ਹਨ। ਦਿ ਨਿਊ ਯਾਰਕ ਟਾਈਮਜ਼ ਵਿੱਚ ਛਪੀ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਫੌਜਾਂ, ਭਾਰੀ ਬਖਤਰਬੰਦ ਗੱਡੀਆਂ ਤੇ ਦਰਮਿਆਨੀ ਤੋਂ ਲੰਬੀ ਦੂਰੀ ਦੇ ਤੋਪਖਾਨੇ ਨੂੰ ਏਦਾਂ ਤੈਨਾਤ ਕੀਤਾ ਗਿਆ ਹੈ ਕਿ ਜੰਗ ਦੀ ਹਾਲਤ ਵਿੱਚ ਤੁਰੰਤ ਯੂਕਰੇਨ ਉੱਤੇ ਹਮਲਾ ਕਰ ਦਿੱਤਾ ਜਾਵੇ। ਯੂਕਰੇਨ ਦੀਆਂ ਪੂਰਬੀ ਤੇ ਉੱਤਰੀ ਸਰਹੱਦਾਂ ਇਸ ਦੀ ਰਾਜਧਾਨੀ ਕੀਵ ਦੇ ਕਾਫੀ ਨੇੜੇ ਹਨ ਅਤੇ ਰੂਸੀ ਫੌਜ ਨੀਤੀ ਬਣਾ ਕੇ ਖੜ੍ਹੀ ਹੈ। ਸਾਲ 1990 ਦੇ ਦਹਾਕੇ ਤੋਂ ਰੂਸ ਯੂਕਰੇਨ ਅਤੇ ਜਾਰਜੀਆ ਨਾਲ ਨਾਰਥ ਐਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ (ਨਾਟੋ) ਦੇ ਮੈਂਬਰ ਬਣਨ ਬਾਰੇ ਪਾਗਲ ਹੈ।
ਰਣਨੀਤੀ ਮਾਹਰਾਂ ਦਾ ਮੰਨਣਾ ਹੈ ਕਿ ਰੂਸ ਨੇ 2014 ਵਿੱਚ ਹੀ ਯੂਕਰੇਨ ਵਿੱਚ ਘੁਸਪੈਠ ਲਈ ਆਪਣੀਆਂ ਫੌਜਾਂ ਨੂੰ ਤੈਨਾਤ ਕਰਨਾ ਸ਼ੁਰੂ ਕਰ ਦਿੱਤਾ ਹੈ, ਜਦੋਂ ਇਸ ਨੇ ਕ੍ਰੀਮੀਆ ਉੱਤੇ ਕਬਜ਼ਾ ਕੀਤਾ ਸੀ। ਉਂਜ ਇਸ ਗੱਲ ਬਾਰੇ ਸਪੱਸ਼ਟਤਾ ਨਹੀਂ, ਕਿਕਿਉਂ ਰੂਸ ਨੇ ਯੂਕਰੇਨ ਵਿੱਚ ਝਗੜੇ ਦਾ ਇਹ ਜੋਖਮ ਭਰਿਆ ਰਾਹ ਚੁਣਿਆ ਹੈ ਜਿਸ ਦੇ ਨਤੀਜੇ ਸਿਰਫ ਪੂਰਬੀ ਯੂਰਪ ਤੱਕ ਸੀਮਿਤ ਨਹੀਂ ਰਹਿਣੇ। ਜੇ ਅਮਰੀਕਾ ਅਤੇ ਰੂਸ ਵਿਚਾਲੇ ਜਨੇਵਾ ਵਿੱਚ ਚੱਲਦੀ ਵਾਰਤਾ ਦਾ ਕੋਈ ਨਤੀਜਾ ਨਾ ਨਿਕਲਿਆ ਤਾਂ ਨਾਟੋ ਵੀ ਇਸ ਝਗੜੇ ਵਿੱਚ ਪੈ ਸਕਦਾ ਹੈ। ਇਸ ਦੀਆਂ ਆਰਥਿਕ ਮਜਬੂਰੀਆਂ ਵੀ ਹੋਣਗੀਆਂ, ਕਿਉਂਕਿ ਯੂਰਪ ਪਹਿਲਾਂ ਹੀ ਕੁਦਰਤੀ ਗੈਸ ਦੀਆਂ ਬਹੁਤ ਉਚੀਆਂ ਕੀਮਤਾਂ ਦਾ ਸਾਹਮਣਾ ਕਰ ਰਿਹਾ ਹੈ ਕਿਉਂਕਿ ਗੈਜਪ੍ਰੋਮ ਨੇਯੂਰਪ ਲਈ ਗੈਸ ਦੀ ਸਪਲਾਈ ਰੋਕ ਦਿੱਤੀ ਹੈ। ਯੂਰਪ ਦੇ ਦੁੱਖਾਂ ਵਿੱਚ ਹੋਰ ਵੀ ਵਾਧਾ ਅਮਰੀਕਾ ਵੱਲੋਂ ਇੱਕ ਹੋਰ ਗੈਸ ਪਾਈਪ ਲਾਈਨ ਨਾਰਡ ਸਟਰੀਮ-2 ਨੂੰ ਸਰਟੀਫਿਕੇਟ ਨਾ ਦੇਣ ਤੇ ਪਾਬੰਦੀ ਲਾਗੂ ਕਰਨ ਨਾਲ ਹੋ ਗਿਆ ਹੈ।
ਪੂਰਬ ਵੱਲ ਰੂਸੀ ਫੌਜੀ ਸਾਬਕਾ ਸੋਵੀਅਤ ਯੂਨੀਅਨ ਦੇ ਏਸ਼ੀਆਈ ਇਲਾਕੇ ਵੱਲ ਵਧੇ ਤਾਂ ਸਰੋਤਾਂ ਨਾਲ ਭਰਪੂਰ ਕਜ਼ਾਖਸਤਾਨ ਸੰਘਰਸ਼ ਦਾ ਇੱਕ ਹੋਰ ਬਿੰਦੂ ਬਣ ਗਿਆ ਹੈ। ਸੋਵੀਅਤ ਯੂਨੀਅਨ ਦਾ ਇਹ ਪਹਿਲਾ ਗਣਰਾਜ ਰੂਸ ਅਤੇ ਚੀਨ ਦੇ ਵਿਚਾਲੇ ਹੈ। ਇਹ ਚਾਰੇ ਪਾਸੇ ਤੋਂ ਜ਼ਮੀਨ ਨਾਲ ਘਿਰਿਆ ਸਭ ਤੋਂ ਵੱਡਾ ‘ਵੈਸਟਫੇਲੀਅਨ’ ਸੂਬਾ ਹੈ ਜਿਸ ਦੀ ਆਬਾਦੀ ਸਿਰਫ 1.90 ਕਰੋੜ ਹੈ। ਬੀਤੀ ਦੋ ਜਨਵਰੀ 2022 ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਕਜ਼ਾਖ ਸੜਕਾਂ ਉੱਤੇ ਉਤਰ ਆਏ। ਇਸ ਦਾ ਮਜ਼ਬੂਤ ਕਾਰਨ ਸਰਕਾਰ ਵੱਲੋਂ ਐਲ ਪੀ ਜੀ ਗੈਸ ਦੀਆਂ ਕੀਮਤਾਂ ਉੱਤੇ ਲਗਾਈ ਗਈ ਉਪਰੀ ਹੱਦ ਨੂੰ ਹਟਾਉਣਾ ਸੀ। ਇਸ ਦਾ ਮੁੱਖ ਕਾਰਨ ਇੱਥੇ ਹੋਈਆਂ ਸਮਾਜਕ ਅਤੇ ਆਰਥਿਕ ਨਾਬਰਾਬਰੀਆਂ ਹਨ ਜਿਸ ਦੇ ਕਾਰਨ ਇੱਕ ਪਾਰਟੀ ਦੇ ਸ਼ਾਸਨ ਵਾਲੇ ਬੇਹੱਦ ਤਾਨਾਸ਼ਾਹੀਪੂਰਨ ਸੂਬੇ ਦੇ ਵਿਰੁੱਧ ਡੂੰਘਾ ਗੁੱਸਾ ਵਧ ਗਿਆ। ਲੋਕਾਂ ਨੇ ਸਰਕਾਰੀ ਇਮਾਰਤਾਂ ਨੂੰ ਅੱਗ ਲਾ ਦਿੱਤੀ ਅਤੇ ਗੁੱਸੇ ਵਿੱਚ ਆਈਆਂ ਭੀੜਾਂ ਨੇ ਹਵਾਈ ਅੱਡੇ ਅਤੇ ਹੋਰ ਜਨਤਕ ਇਮਾਰਤਾਂ ਉੱਤੇ ਕਬਜ਼ਾ ਕਰ ਲਿਆ ਤਾਂ ਨਤੀਜੇ ਵਜੋਂ ਮੌਜੂਦਾ ਰਾਸ਼ਟਰਪਤੀ ਕਾਸਿਮ-ਜੋਮਾਰਟ ਟੋਕਯੇਵ ਨੂੰ ਮਦਦ ਲਈ ਰੂਸ ਦਾ ਰੁਖ਼ ਕਰਨਾ ਪਿਆ।
ਕਜ਼ਾਖਸਤਾਨ ਵਿੱਚ ਬਣੀ ਹਾਲਤ ਨੇ ਰੂਸ ਲਈ ਇੱਕ ਹੋਰ ਖਤਰਾ ਪੈਦਾ ਕਰ ਦਿੱਤਾ ਹੈ। ਅੱਠ ਸਾਲਾਂ ਤੋਂ ਘੱਟ ਸਮੇਂ ਵਿੱਚ ਤਾਨਾਸ਼ਾਹੀ ਰੂਸ ਪੱਖੀ ਹਾਕਮ ਧਿਰ ਵਿਰੁੱਧ ਇਹ ਤੀਸਰੀ ਬਗਾਵਤ ਹੈ। 2014 ਵਿੱਚ ਯੂਕਰੇਨ ਵਿੱਚ ਜ਼ਬਰਦਸਤ ਲੋਕਤੰਤਰ ਸਮਰਥਕ ਰੋਸ ਵਿਖਾਵੇ ਹੋਏ ਸਨ, ਜਿਸ ਦੇ ਬਾਅਦ 2020 ਵਿੱਚ ਬੇਲਾਰੂਸ ਵਿੱਚ ਹੋਏ ਸਨ। ਦਿਲਚਸਪ ਗੱਲ ਇਹ ਹੈ ਕਿ ਕਜ਼ਾਖਸਤਾਨ ਦਾ ਅਮਰੀਕਾ ਤੇ ਚੀਨ ਦੋਵਾਂ ਲਈ ਮਹੱਤਵ ਹੈ, ਹਾਲਾਂਕਿ ਕਾਰਨ ਵੱਖਰੇ ਹਨ। ਐਕਸਨ ਮੋਬਿਲ ਅਤੇ ਚੇਵਰਨ ਵਰਗੀਆਂ ਪ੍ਰਮੁੱਖ ਅਮਰੀਕੀ ਤੇਲ ਕੰਪਨੀਆਂ ਨੇ ਕਜ਼ਾਖਸਤਾਨ ਦੇ ਪੱਛਮੀ ਇਲਾਕੇ ਵਿੱਚ ਖਰਬਾਂ ਡਾਲਰ ਦਾ ਨਿਵੇਸ਼ ਕੀਤਾ ਹੈ, ਜੋ ਮੌਜੂਦਾ ਰੋਸ ਵਿਖਾਵਿਆਂ ਦਾ ਕੇਂਦਰ ਹੈ। ਚੀਨ ਦੀਆਂ ਇਸ ਵਿੱਚ ਚਿੰਤਾਵਾਂ ਸਾਂਝੀਆਂ ਹਨ ਕਿਉਂਕਿ ਗੁਆਂਢੀਆਂ ਕਜ਼ਾਖਸਤਾਨ ਦੇ ਨਾਲ ਇਹ 1782 ਕਿਲੋਮੀਟਰ ਲੰਬੀ ਸਰਹੱਦ ਸਾਂਝੀ ਕਰਦਾ ਹੈ ਅਤੇ ਜੇ ਉਥੇ ਕੋਈ ਗੰਭੀਰ ਬਗਾਵਤ ਹੁੰਦੀ ਹੈ ਤਾਂ ਚੀਨ ਵਿੱਚ ਵੀ ਰੋਸ ਵਿਖਾਵੇ ਹੋ ਸਕਦੇ ਹਨ।
ਕਜ਼ਾਖਸਤਾਨ ਵਿੱਚ ਰੂਸ ਦਾ ਦਖਲ ਵਿਸ਼ਵ ਲਈ ਕਈ ਅਰਥਾਂ ਤੋਂ ਅਸਾਧਾਰਨ ਹੈ। ਇਹ ਕੋਲੈਕਟਿਵ ਸਕਿਓਰਿਟੀ ਟ੍ਰੀਟੀ ਆਰਗੇਨਾਈਜ਼ੇਸ਼ਨ ਅਧੀਨ ਹੈ, ਜੋ ਰੂਸ ਅਤੇ ਇਸ ਦੇ ਸੋਵੀਅਤ ਜਗਤ ਦੇ ਬਾਅਦ ਦੇ ਸਭ ਤੋਂ ਮਜ਼ਬੂਤ ਸੁਰੱਖਿਆ ਢਾਂਚੇ ਉੱਤੇ ਆਧਾਰਤ ਫੌਜੀ ਸਹਿਯੋਗ ਹੈ। ਇਸ ਸਮਝੌਤੇ ਵਿੱਚ ਆਰਮੇਨੀਆ, ਬੇਲਾਰੂਸ, ਕਜ਼ਾਖਸਤਾਨ, ਕਿਰਗਿਸਤਾਨ ਤੇ ਤਾਜਿਕਸਿਤਾਨ ਸ਼ਾਮਲ ਹਨ। ਕੀ ਰੂਸ ਆਪਣੇ ਪਹਿਲੇ ਪ੍ਰਭਾਵ ਖੇਤਰ ਵਿੱਚ ਨਵੀਂ ਵਿਸ਼ਵ ਪੱਧਰੀ ਖੇਡ ਸ਼ੁਰੂ ਕਰ ਰਿਹਾ ਹੈ, ਇਹ ਦੇਖ ਕੇ ਕਿ ਅਮਰੀਕਾ ਆਪਣੇ ਇਤਿਹਾਸ ਦੇ ਜੈਫਰਸਨ ਕਾਲ ਵੱਲ ਪਰਤ ਰਿਹਾ ਹੈ?

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ