Welcome to Canadian Punjabi Post
Follow us on

28

March 2024
ਬ੍ਰੈਕਿੰਗ ਖ਼ਬਰਾਂ :
ਬੱਸ ਵਿੱਚ ਮਹਿਲਾ ਉੱਤੇ ਇੱਕ ਵਿਅਕਤੀ ਨੇ ਕੀਤਾ ਹਮਲਾ, ਮਹਿਲਾ ਜ਼ਖ਼ਮੀਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆਫੋਰਡ ਸਰਕਾਰ ਨੇ ਪੇਸ਼ ਕੀਤਾ 214. 5 ਬਿਲੀਅਨ ਦੇ ਖਰਚੇ ਵਾਲਾ ਬਜਟਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰਪ੍ਰਧਾਨ ਮੰਤਰੀ ਮੋਦੀ ਰੂਸੀ ਰਾਸ਼ਟਰਪਤੀ ਨੂੰ ਚੋਣਾਂ ਜਿੱਤਣ 'ਤੇ ਦਿੱਤੀ ਵਧਾਈ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਵੀ ਕੀਤਾ ਫ਼ੋਨਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ ਨੇੜੇ ਬੰਬਾਰੀ, 50 ਲੜਾਕਿਆਂ ਦੇ ਮਾਰੇ ਜਾਣ ਦਾ ਸ਼ੱਕ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ
 
ਨਜਰਰੀਆ

ਨਰਮੇ ਵਾਲੀ ਟਰਾਲੀ

January 16, 2022 09:06 PM

-ਪਰਗਟ ਸਿੰਘ ਸਤੌਜ
ਅਸੀਂ ਆਸਾਮ ਵਿੱਚ ਸ਼ਿਵਸਾਗਰ ਤੋਂ ਡਿਬਰੂਗੜ੍ਹ ਆ ਰਹੇ ਸਾਂ। ਮੇਰੇ ਨਾਲ ਮੇਰਾ ਅਸਾਮੀ ਦੋਸਤ ਜਿਓਤੀਰਮ ਦੱਤਾ ਅਤੇ ਦੱਤਾ ਦਾ ਦੋਸਤ ਭੋਈਰੋ ਸਨ। ਸ਼ਿਵਸਾਗਰ ਰਹਿੰਦੀ ਇੱਕ ਕੁੜੀ ਨੇ ਸਾਨੂੰ ਆਪਣੇ ਘਰ ਖਾਣੇ ਉੱਤੇ ਬੁਲਾਇਆ ਸੀ। ਉਸ ਦਾ ਘਰ ਲੱਭਦਿਆਂ, ਖਾਣਾ ਖਾਂਦਿਆਂ ਤੇ ਉਸ ਦੇ ਪਰਵਾਰ ਨਾਲ ਮਿਲਦਿਆਂ ਕਰਦਿਆਂ ਅਸੀਂ ਲੇਟ ਹੋ ਗਏ ਸਾਂ। ਉਥੋਂ ਤੁਰਨ ਤੱਕ ਦਿਨ ਛਿਪਣ ਲੱਗਿਆ ਸੀ। ਉਸੇ ਰਾਤ ਮੇਰਾ ਗੁਹਾਟੀ ਮੁੜਨਾ ਵੀ ਜ਼ਰੂਰੀ ਸੀ। ਮੈਂ ਆਪਣੇ ਦੋਸਤ ਨੂੰ ਕਹਿ ਕੇ ਡਿਬਰੂਗੜ੍ਹ ਤੋਂ ਗੁਹਾਟੀ ਦੀ ਟਿਕਟ ਬੁੱਕ ਕਰਵਾਈ ਸੀ, ਪਰ ਰੱਫੜ ਪੈ ਗਿਆ ਸੀ ਕਿ ਬੁੱਕ ਕਰਨ ਵਾਲੇ ਨੇ ਗਲਤੀ ਨਾਲ ਤਿਨਸੁਕੀਆ ਤੋਂ ਗੁਹਾਟੀ ਦੀ ਟਿਕਟ ਬੁੱਕ ਕਰ ਦਿੱਤੀ, ਮਤਲਬ ਪਹਿਲਾਂ ਸਾਨੂੰ ਡਿਬਰੂਗੜ੍ਹ ਤੋਂ ਤਿਨਸੁਕੀਆ ਜਾਣਾ ਪੈਣਾ ਸੀ, ਫਿਰ ਉਥੋਂ ਟਰੇਨ ਫੜਨੀ ਸੀ। ਜਦੋਂ ਤੱਕ ਬਸ ਵਿੱਚ ਬੈਠੇ, ਟਿਕਟ ਗਲਤ ਹੋਣ ਦਾ ਪਤਾ ਸਾਨੂੰ ਉਦੋਂ ਲੱਗਾ। ਅਸੀਂ ਦੁਬਾਰਾ ਟਿਕਟ ਬਣਾਉਣ ਲਈ ਫੋਨ ਕੀਤਾ, ਪਰ ਅੱਗਿਓਂ ਉਹ ਵੀ ਹੱਥ ਕਰ ਗਿਆ। ਕਹਿੰਦਾ, ਸਮਾਂ ਲੰਘ ਗਿਆ ਹੈ।
ਸ਼ਿਵਸਾਗਰ ਤੋਂ ਡਿਬਰੂਗੜ੍ਹ ਆਉਂਦਿਆਂ ਰਸਤੇ ਵਿੱਚ ਯੂਨੀਵਰਸਿਟੀ ਪੈਂਦੀ ਹੈ। ਇਸੇ ਯੂਨੀਵਰਸਿਟੀ ਵਿੱਚ ਦੱਤਾ ਦੀ ਪ੍ਰੇਮਿਕਾ ਪੜ੍ਹਦੀ ਸੀ। ਦੱਤਾ ਨੂੰ ਉਸ ਦਾ ਵਾਰ ਵਾਰ ਫੋਨ ਆ ਰਿਹਾ ਸੀ ਕਿ ਤੁਸੀਂ ਮੈਨੂੰ ਮਿਲ ਕੇ ਜ਼ਰੂਰ ਜਾਣਾ ਹੈ, ਫਿਰ ਪਤਾ ਨਹੀਂ ਪਰਗਟ ਨੇ ਮੁੜ ਕਦੋਂ ਆਉਣਾ ਹੈ? ਉਹ ਅਸਾਮੀ ਵਿੱਚ ਉਸ ਕੁੜੀ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਡਰ ਲੱਗਦਾ ਸੀ ਕਿ ਜੇ ਇੱਥੇ ਉਤਰ ਗਏ ਤਾਂ ਮੇਰਾ ਅੱਜ ਰਾਤ ਗੁਹਾਟੀ ਪਹੁੰਚਣਾ ਖਤਰੇ ਵਿੱਚ ਪੈ ਜਾਵੇਗਾ। ਜਦੋਂ ਉਸ ਨੇ ਫੋਨ ਕੱਟ ਕੇ ਮੈਨੂੰ ਦੱਸਿਆ ਕਿ ਮੈਂ ਉਸ ਤੋਂ ਮੁਆਫੀ ਮੰਗ ਲਈ ਹੈ, ਮੇਰੇ ਸਾਹ ਵਿੱਚ ਸਾਹ ਆਇਆ।
ਮੈਂ ਸ਼ੀਸ਼ੇ ਵਿੱਚੋਂ ਬਾਹਰ ਨਜ਼ਰ ਮਾਰੀ। ਬਾਹਰ ਹਨੇਰਾ ਪੱਸਰ ਰਿਹਾ ਸੀ। ਆਲੇ ਦੁਆਲੇ ਜੰਗਲ ਹਨੇਰੇ ਨਾਲ ਇੱਕ ਮਿੱਕ ਹੋ ਕੇ ਹੋਰ ਸੰਘਣਾ ਹੋ ਗਿਆ ਸੀ। ਉਦੋਂ ਹੀ ਬਸ ਨੇ ਨਦੀ ਪਾਰ ਕੀਤੀ। ਮੈਨੂੰ ਇਸ ਨਦੀ ਦੀ ਨਿਸ਼ਾਨੀ ਸੀ ਕਿ ਇੱਥੋਂ ਡਿਬਰੂਗੜ੍ਹ ਕਿੰਨਾ ਕੁ ਦੂਰ ਰਹਿ ਗਿਆ। ਬਸ ਡਿਬਰੂਗੜ੍ਹ ਪਹੁੰਚ ਗਈ। ਤਿਨਸੁਕੀਆ ਜਾਣ ਵਾਲੀ ਬਸ ਵੀ ਆਖਰੀ ਸੀ। ਅਸੀਂ ਇੱਧਰੋਂ ਉਧਰੋਂ ਪਤਾ ਕੀਤਾ। ਕੋਈ ਕਹਿ ਰਿਹਾ ਸੀ, ਇਹ ਬਸ ਟਰੇਨ ਦੇ ਤਿਨਸੁਕੀਆ ਪਹੁੰਚਣ ਤੋਂ ਪਹਿਲਾਂ ਲਾ ਦੇਵੇਗੀ, ਤੂੰ ਉਥੋਂ ਚੜ੍ਹ ਜਾਣਾ। ਕੋਈ ਹੋਰ ਸਲਾਹ ਦਿੰਦਾ, ਇਹ ਬਸ ਲੇਟ ਵੀ ਹੋ ਜਾਂਦੀ ਹੈ, ਤੂੰ ਇੱਥੋਂ ਟੀ ਟੀ ਨੂੰ ਕਹਿ ਕੇ ਚੜ੍ਹ ਜਾ। ਜੇ ਤਿਨਸੁਕੀਆ ਤੋਂ ਲੰਘ ਗਈ, ਫਿਰ ਸਾਰਾ ਪ੍ਰੋਗਰਾਮ ਪੁੱਠਾ ਪੈ ਜਾਵੇਗਾ।...
ਮੇਰੇ ਨਾਲੋਂ ਮੇਰੇ ਦੋਸਤਾਂ ਨੂੰ ਵੱਧ ਟੈਨਸ਼ਨ ਕਿ ‘ਕੀ ਕਰੀਏ?’ ਕਦੇ ਅਸੀਂ ਬਸ ਵਿੱਚ ਜਾ ਕੇ ਬੈਠ ਜਾਈਏ ਤੇ ਕਦੇ ਸਟੇਸ਼ਨ ਉਤੇ ਜਾਣ ਲਈ ਬਸਾਂ ਵਿੱਚੋਂ ਉਤਰ ਜਾਈਏ। ਬਸ ਤੁਰਨ ਦਾ ਸਮਾਂ ਨੇੜੇ ਲੱਗਾ ਸੀ। ਫਿਰ ਮੇਰੇ ਵਿੱਚ ਵੀ ਆਤਮ ਵਿਸ਼ਵਾਸ ਜਾਗ ਪਿਆ ਕਿ ਮੈਂ ਟੀ ਟੀ ਨੂੰ ਆਪਣੀ ਗੱਲ ਸਮਝਾ ਸਕਦਾ ਹਾਂ। ਮੈਂ ਦੋਸਤਾਂ ਨੂੰ ਕਿਹਾ ਕਿ ਮੈਂ ਟਰੇਨ ਉਪਰ ਹੀ ਜਾਵਾਂਗਾ। ਮੈਂ ਉਨ੍ਹਾਂ ਨੂੰ ਚਿੰਤਾ ਨਾ ਕਰਨ ਲਈ ਕਹਿ ਕੇ ਰਿਕਸ਼ਾ ਲਿਆ ਤੇ ਸਟੇਸ਼ਨ ਉਤੇ ਆ ਗਿਆ।
ਮੈਨੂੰ ਪਹਿਲਾਂ ਇਹ ਡਰ ਸੀ ਕਿ ਜੇ ਨਾ ਚੜ੍ਹਨ ਦਿੱਤਾ ਤਾਂ ਮੇਰਾ ਸਾਰਾ ਪ੍ਰੋਗਰਾਮ ਖਰਾਬ ਹੋ ਜਾਣਾ ਹੈ, ਪਰ ਮੇਰਾ ਡਰ ਨਿਕਲ ਗਿਆ ਸੀ ਤੇ ਮੈਂ ਆਤਮ ਵਿਸ਼ਵਾਸ ਨਾਲ ਭਰਿਆ ਸਾਂ। ਮੈਂ ਟਰੇਨ ਚੱਲਣ ਤੋਂ ਪਹਿਲਾਂ ਉਹ ਟੀ ਟੀ ਲੱਭ ਲਿਆ ਜਿਸ ਦੀ ਸਾਡੇ ਡੱਬੇ ਵਿੱਚ ਡਿਊਟੀ ਸੀ। ਮੈਂ ਗਲਾ ਸਾਫ ਕਰਦਾ ਉਸ ਕੋਲ ਪਹੁੰਚ ਗਿਆ।
‘‘ਸਰ, ਇੱਕ ਬੇਨਤੀ ਸੀ।”
‘‘ਹਾਂ ਬਤਾਓ।”
‘‘ਸਰ, ਮੇਰੀ ਟਿਕਟ ਤਿਨਸੁਕੀਆ ਤੋਂ ਸੀ, ਪਰ ਮੇਰੀ ਆਖਰੀ ਬਸ ਜੋ ਇੱਥੋਂ ਚੱਲਦੀ ਹੈ, ਉਹ ਨਿਕਲ ਗਈ। ਮੇਰੇ ਕੋਲ ਇੱਕੋ ਰਾਹ ਹੈ ਕਿ ਮੈਂ ਇੱਥੋਂ ਬੈਠ ਜਾਵਾਂ। ਜੇ ਤੁਸੀਂ ਜੁਰਮਾਨਾ ਲਾਉਣੈ ਤਾਂ ਲਾ ਸਕਦੇ ਹੋ।” ਮੈਂ ਉਸ ਨੂੰ ਹਿੰਦੀ ਵਿੱਚ ਸਮਝਾਇਆ।
‘‘ਕਹਾਂ ਸੇ ਹੋ?”
‘‘ਜੀ ਪੰਜਾਬ ਸੇ।”
‘‘ਯਹਾਂ ਕਿਸ ਲੀਏ ਆਏ?”
‘‘ਸਾਹਿਤ ਆਕਦਮੀ ਕੀ ਟਰੈਵਲ ਗ੍ਰਾਂਟ ਪੇ ਅਨੁਭਵ ਇਕੱਠਾ ਕਰਨੇ ਕੇ ਲੀਏ।”
‘‘ਕਾਹੇ ਕੋ?”
‘‘ਮੇਰੇ ਨਾਵਲ ਕਹਾਣੀਆਂ ਲਿਖਨੇ ਕੇ ਲੀਏ ਕਾਮ ਆਏਗਾ।”
‘‘ਤੁਮ ਲੇਖਕ ਹੋ?” ਉਹ ਥੋੜ੍ਹਾ ਹੈਰਾਨ ਹੋ ਗਿਆ।
‘‘ਹਾਂ ਜੀ।” ਮੈਨੂੰ ਆਸਾਰ ਦਿਸ ਪਏ, ‘‘ਲੈ ਬਈ ਬਣ ਗਿਆ ਕੰਮ।”
‘‘ਵਾਹ ਭਾਈ ਵਾਹ! ਸਾਰੀ ਗੱਡੀ ਮੇਂ ਜਹਾਂ ਭੀ ਦਿਲ ਕਰਤਾ ਹੈ, ਬੈਠ ਜਾਓ ਆਰਾਮ ਸੇ।” ਉਸ ਨੇ ਮੈਨੂੰ ਹਰੀ ਝੰਡੀ ਦੇ ਦਿੱਤੀ। ਮੈਂ ਆਰਾਮ ਨਾਲ ਆਪਣੀ ਸੀਟ ਉੱਤੇ ਜਾ ਬੈਠਾ। ਗੱਡੀ ਨੇ ਲੰਮੀ ਕੂਕ ਮਾਰੀ ਤੇ ਛੁੱਕ ਛੁੱਕ ਕਰਦੀ ਤੁਰ ਪਈ। ਮੈਂ ਸ਼ੀਸ਼ੇ ਵਿੱਚੋਂ ਬਾਹਰ ਦੇਖਿਆ। ਸ਼ਹਿਰ ਦੀਆਂ ਰੋਸ਼ਨੀਆਂ ਪਿੱਛੇ ਰਹਿ ਗਈਆਂ ਸਨ। ਹਨੇਰੇ ਵਿੱਚ ਡੁੱਬਿਆ ਜੰਗਲ ਮੈਨੂੰ ਸੋਹਣਾ ਸੋਹਣਾ ਜਾਪਿਆ। ਮੈਂ ਦੱਤਾ ਹੋਰਾਂ ਨੂੰ ਆਖਰੀ ਫੋਨ ਕੀਤਾ ਅਤੇ ਸੀਟ ਉੱਤੇ ਇੰਝ ਪਸਰ ਕੇ ਪੈ ਗਿਆ, ਜਿਵੇਂ ਮੰਡੀ ਜਾਂਦੀ ਤਾਏ ਦੀ ਨਰਮੇ ਵਾਲੀ ਟਰਾਲੀ ਉਪਰ ਬੇਫਿਕਰ ਹੋ ਕੇ ਪੈ ਗਿਆ ਹੋਵਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ