Welcome to Canadian Punjabi Post
Follow us on

29

March 2024
ਬ੍ਰੈਕਿੰਗ ਖ਼ਬਰਾਂ :
ਕਿਸਾਨ ਮਜ਼ਦੂਰ ਜੱਥੇਬੰਦੀ ਵੱਲੋਂ 26 ਮਾਰਕੀਟ ਕਮੇਟੀਆਂ ਦਾ ਪ੍ਰਬੰਧ 9 ਨਿੱਜੀ ਸਾਇਲੋ ਗੁਦਾਮਾਂ ਨੂੰ ਦੇਣ ਦੀ ਸਖ਼ਤ ਨਿਖੇਦੀਕੇਜਰੀਵਾਲ ਮਾਮਲੇ 'ਚ ਸੰਯੁਕਤ ਰਾਸ਼ਟਰ ਦਾ ਬਿਆਨ: ਕਿਹਾ- ਸਾਰਿਆਂ ਦੇ ਅਧਿਕਾਰਾਂ ਦੀ ਰਾਖੀ ਹੋਣੀ ਚਾਹੀਦੀ ਹੈਰਿਸ਼ੀ ਸੁਨਕ ਦੀ ਸਰਕਾਰ ਨੇ ਬਰਤਾਨੀਆਂ `ਚ ਮੰਦਰਾਂ ਦੀ ਸੁਰੱਖਿਆ ਲਈ 50 ਕਰੋੜ ਰੁਪਏ ਦਾ ਬਜਟ ਅਲਾਟ ਕਰਨ ਦਾ ਕੀਤਾ ਫੈਸਲਾਪ੍ਰਨੀਤ ਕੌਰ ਤੇ ਸੁਨੀਲ ਜਾਖੜ ਦੀ ਮੌਜੂਦਗੀ 'ਚ ਪਟਿਆਲਾ ਤੋਂ ਕਈ ਪ੍ਰਮੁੱਖ ਆਗੂ ਭਾਜਪਾ 'ਚ ਸ਼ਾਮਿਲਪੀ.ਐਸ.ਪੀ.ਸੀ.ਐਲ. ਦਾ ਸਹਾਇਕ ਲਾਈਨ ਮੈਨ 15 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ
 
ਨਜਰਰੀਆ

ਮੱਦੀ ਨੇ ਕਾਲਾ ਕੋਟ ਐਵੇਂ ਨੀਂ ਪਾਇਆ

January 16, 2022 09:04 PM

-ਡਾਕਟਰ ਓਪਿੰਦਰ ਸਿੰਘ ਲਾਂਬਾ
ਮੇਰੇ ਕਾਲਜ ਸਮੇਂ ਦਾ ਜਮਾਤੀ ਗੁਰਕੀਰਤ ਆਪਣੇ ਤਾਏ ਨੂੰ ਲੈ ਕੇ ਬੀਤੇ ਸਾਲ ਪਿੱਡੋਂ ਚੰਡੀਗੜ੍ਹ ਆਇਆ। ਅਰਸੇ ਮਗਰੋਂ ਮਿਲਣ ਦਾ ਸਬੱਬ ਪੁੱਛਿਆ ਤਾਂ ਗੁਰੀ ਕਹਿਣ ਲੱਗਾ, ‘ਬਾਈ! ਸਾਡੇ ਤਾਏ ਹੁਰਾਂ ਦਾ ਸ਼ਰੀਕੇ ਵਿੱਚ ਜ਼ਮੀਨ ਦਾ ਚਿਰਾਂ ਤੋਂ ਝਗੜਾ ਚੱਲ ਰਿਹੈ। ਠੀਕ ਪੈਰਵੀ ਨਾ ਹੋਣ ਕਾਰਨ ਅਸੀਂ ਹੇਠਲੀ ਅਦਾਲਤ ਵਿੱਚ ਕੇਸ ਹਾਰ ਗਏ ਹਾਂ ਤੇ ਹਾਈ ਕੋਰਟ ਵਿੱਚ ਇਸ ਫੈਸਲੇ ਦੇ ਖਿਲਾਫ ਅਪੀਲ ਦਾਇਰ ਕਰਨੀ ਹੈ, ਜੇ ਤੈਨੂੰ ਕੋਈ ਵਕੀਲ ਜਾਣਦੈ ਤਾਂ ਦੱਸ, ਅਸੀਂ ਉਸੇ ਨੂੰ ਕਰ ਲੈਨੇ ਆਂ।’ ਮੇਰਾ ਇੱਕ ਜਾਣਕਾਰ ਵਕੀਲ ਹਾਈ ਕੋਰਟ ਵਿੱਚ ਪ੍ਰੈਕਟਿਸ ਕਰਦਾ ਸੀ, ਉਸ ਨੇ ਮਾਲ ਮੁਕੱਦਮਿਆਂ ਦਾ ਇੱਕ ਨਾਮੀ-ਗਰਾਮੀ ਵਕੀਲ ਕਰਨ ਦੀ ਸਲਾਹ ਦਿੱਤੀ। ਅਗਲੀ ਸਵੇਰ ਅਸੀਂ ਮਿਥੇ ਸਮੇਂ ਉੱਤੇ ਵਕੀਲ ਸਾਹਿਬ ਦੀ ਆਲੀਸ਼ਾਨ ਕੋਠੀ ਪਹੁੰਚ ਕੇ ਘੰਟੀ ਮਾਰੀ। ਮੇਨ ਗੇਟ ਉੱਤੇ ਖੜ੍ਹੇ ਚੌਕੀਦਾਰ ਨੇ ਪੁੱਛ ਪੜਤਾਲ ਕਰਨ ਮਗਰੋਂ ਸਾਨੂੰ ਅੰਦਰ ਜਾਣ ਦਿੱਤਾ। ਉਥੇ ਸ਼ੇਰ ਜਿੱਡੇ ਅਲਸੇਸ਼ਨ ਕੁੱਤਿਆਂ ਨੇ ਭੌਂਕ-ਭੌਂਕ ਕੇ ਅਸਮਾਨ ਸਿਰ ਉੱਤੇ ਚੁੱਕ ਕੇ ਸਾਡਾ ਭਰਵਾਂ ਸਵਾਗਤ ਕੀਤਾ। ਵਕੀਲ ਸਾਹਿਬ ਨੇ ਦਫਤਰ ਵਿੱਚ ਵੜਦਿਆਂ ਪੁੱਛਿਆ, ‘‘ਕਿੱਥੋਂ ਆਏ ਹੋ?”
ਤਾਏ ਨੇ ਸਹਿਜ ਸੁਭਾਅ ਆਪਣੇ ਪਿੰਡ ਦਾ ਨਾਂਅ ਤੇ ਜ਼ਿਲਾ ਦੱਸ ਕੇ ਕਿਹਾ, ‘‘ਜਨਾਬ, ਕੀ ਦੱਸੀਏ, ਸਾਡੀ ਕਿਸਮਤ ਮਾੜੀ ਐ, ਹੇਠਲੀ ਅਦਾਲਤ ਵਿੱਚ ਸੱਤਰ-ਅੱਸੀ ਹਜ਼ਾਰ ਉਜਾੜਨ ਮਗਰੋਂ ਰਹਿੰਦੀ ਆਸ ਉੱਤੇ ਥੋਡੀ ਸ਼ਰਨ ਵਿੱਚ ਆਏ ਹਾਂ। ਜੀ ਟੀ ਰੋਡ ਨਾਲ ਲੱਗਦੀ ਸਾਡੀ ਜ਼ਮੀਨ ਸ਼ਰੀਕੇ ਵਿੱਚੋਂ ਸਾਡੇ ਕੁਝ ਆਪਣੇ ਹੀ ਕੌਡੀਆਂ ਦੇ ਭਾਅ ਹਥਿਆਉਣਾ ਚਾਹੁੰਦੇ ਨੇ। ਸੋਚਿਆ, ਭਾਵੇਂ ਕੇਸ ਥੱਲਿਓਂ ਹਾਰੀ ਬੈਠੇ ਹਾਂ, ਪਰ ਕੀ ਪਤਾ ਰੱਬ ਦੇ ਰੰਗਾਂ ਦਾ, ਸ਼ਾਇਦ ਥੋਡੋ ਹੱਥੋਂ ਹੀ ਸਾਨੂੰ ਇਨਸਾਫ ਮਿਲਣਾ ਹੋਵੇ।” ਮੈਂ ਤਾਏ ਨੂੰ ਟੋਕਦਿਆਂ ਵਕੀਲ ਸਾਹਿਬ ਨੂੰ ਪੁੱਛਿਆ, ‘‘ਜਨਾਬ, ਤੁਹਾਡੀ ਫੀਸ ਕਿੰਨੀ ਐ?” ਉਹ ਸਾਡੇ ਉੱਤੇ ਅਹਿਸਾਨ ਜਤਾਉਂਦਿਆਂ ਕਹਿਣ ਲੱਗਾ, ‘‘ਵੈਸੇ ਮੈਂ ਅਜਿਹੇ ਕੇਸਾਂ ਵਿੱਚ ਦੋ-ਢਾਈ ਲੱਖ ਤੋਂ ਘੱਟ ਫੀਸ ਨਹੀਂ ਲੈਂਦਾ, ਪਰ ਤੁਸੀਂ ਆਪਣੇ ਘਨਸ਼ਾਮ ਹੁਰਾਂ ਦੇ ਹਵਾਲੇ ਨਾਲ ਆਏ ਓ, ਏਸ ਲਈ ਬਜ਼ੁਰਗੋ ਤੁਸੀਂ ਸਿਰਫ ਸਵਾ ਲੱਖ ਅਤੇ ਬਾਕੀ ਕਾਗਜ਼ਾਂ ਤੇ ਮੁਨਸ਼ੀ ਦੀ ਫੀਸ ਦਾ 10-15 ਹਜ਼ਾਰ ਅੱਡ ਦੇ ਦਿਆ ਜੇ।” ਆਪਸੀ ਸਲਾਹ ਮਗਰੋਂ ਅਸੀਂ ਵਕੀਲ ਨੂੰ ਇੱਕ ਹਜ਼ਾਰ ਰੁਪਏ ਪੇਸ਼ਗੀ ਕੱਢ ਕੇ ਫੜਾਈ ਅਤੇ ਤਾਏ ਨੇ ਕਿਹਾ, ‘‘ਮੈਂ ਪਰਸੋਂ ਹੇਠਲੀ ਅਦਾਲਤ ਵਿੱਚ ਹਾਜ਼ਰ ਹੁੰਨਾ।” ਵਕੀਲ 1000 ਰੁਪਏ ਵੇਖ ਕੇ ਵਾਰ-ਵਾਰ ਇਹੀ ਕਹੀ ਜਾਵੇ, ‘‘ਵੈਸੇ ਤਾਂ ਅਸੀਂ ਫੀਸ ਦਾ ਦਸ ਫੀਸਦੀ ਯਾਨੀ ਘੱਟੋ-ਘੱਟ 10 ਹਜ਼ਾਰ ਬਣਦਾ ਐਡਵਾਂਸ ਲੈਂਦੇ ਆਂ।” ਸੁਣ ਕੇ ਅੱਗੋਂ ਤਾਇਆ ਬੋਲਿਆ, ‘‘ਵਕੀਲ ਸਾਹਿਬ ਚਿੰਤਾ ਨਾ ਕਰੋ, ਪਰਸੋਂ ਬਾਕੀ 9000 ਫੜਾ ਜਾਵਾਂਗਾ ਤੇ ਰਹਿੰਦੀ ਫੀਸ ਪੇਸ਼ੀਆਂ ਉੱਤੇ ਨਾਲੋ-ਨਾਲ ਦਿੰਦਾ ਰਹਾਂਗਾ।” ਬਿਨਾਂ ਚਾਹ-ਪਾਣੀ ਪੁੱਛੇ ਤੁਰਨ ਲੱਗਿਆਂ ਵਕੀਲ ਸਾਹਿਬ ਨੇ ਸਾਨੂੰ ਅਦਾਲਤ ਵਿੱਚ ਆਪਣੇ ਚੈਂਬਰ ਵਿੱਚ ਦੋ ਦਿਨ ਬਾਅਦ ਸੱਦ ਲਿਆ। ਅਸੀਂ ਤਿੰਨੇੇ ਸਵੇਰੇ ਉਹਦੇ ਆਉਣ ਦੇ ਤੈਅ ਸਮੇਂ ਤੋਂ ਪਹਿਲਾਂ ਪੁੱਜ ਗਏ। ਉਹ ਕਹਿਣ ਲੱਗਾ, ‘‘ਆਓ ਪਹਿਲਾਂ ਕੰਟੀਨ ਤੋਂ ਚਾਹ-ਸ਼ਾਹ ਪੀ ਕੇ ਉਥੇ ਗੱਲਬਾਤ ਕਰ ਲੈਂਦੇ ਆਂ।” ਉਹ ਚੈਂਬਰ ਵਿੱਚ ਪਹਿਲਾਂ ਤੋਂ ਬੈਠੇ ਦੋ-ਤਿੰਨ ਵਕੀਲ ਸਾਥੀਆਂ ਨੂੰ ਵੀ ਚਾਹ-ਪੀਣ ਨਾਲ ਲੈ ਤੁਰਿਆ ਤੇ ਬਦੋਬਦੀ ਅਸੀਂ ਵੀ ਉਸ ਦੀਆਂ ਪੈੜਾਂ ਉੱਤੇ ਹੋ ਤੁਰੇ। ਕੰਟੀਨ ਵਿੱਚ ਪਹੁੰਚਦਿਆਂ ਹੀ ਉਹਨੇ ਸਾਨੂੰ ਪੁੱਛਿਆ, ‘‘ਕੀ ਖਾਓਗੇ।” ਅਸੀਂ ਸੰਕੋਚਦਿਆਂ ਕਿਹਾ, ‘‘ਜੀ ਕੁਝ ਨਹੀਂ, ਘਰੋਂ ਨਾਸ਼ਤਾ ਕਰ ਕੇ ਤੁਰੇ ਸਾਂ।” ਉਹ ਕਹਿਣ ਲੱਗਾ, ‘‘ਇਸ ਦੇ ਛੋਲੇ-ਭਟੂਰੇ, ਅੰਬਰਸਰੀ ਕੁਲਚੇ, ਬਰਗਰ ਤੇ ਪੀਜ਼ਾ ਬੜੇ ਈ ਸਪੈਸ਼ਲ ਨੇ, ਲੋਕ ਤਾਂ ਦੂਰੋਂ-ਦੂਰੋਂ ਇੱਥੇ ਉਚੇਚਾ ਆਉਂਦੇ ਨੇ।” ਇੱਕ ਵਾਰ ਤਾਂ ਮੈਨੂੰ ਭੁਲੇਖਾ ਲੱਗਾ ਕਿ ਸ਼ਾਇਦ ਇਹ ਵਕੀਲ ਕਿਤੇ ਕੈਟਰਿੰਗ ਦਾ ਕੰਮ ਨਾ ਕਰਦਾ ਹੋਵੇ।
ਕੇਸ ਤਾਂ ਉਹਨੇ ਕੀ ਡਿਸਕਸ ਕਰਨਾ ਸੀ, ਉਹ ਵਾਰ-ਵਾਰ ਹਰੇਕ ਨੂੰ ਇਹੀ ਪੁੱਛੀ ਜਾ ਰਿਹਾ ਸੀ, ‘‘ਕੀ ਖਾਓਗੇ?” ਅਸੀਂ ਤਾਏ ਵੱਲੋਂ ਪਿੰਡੋਂ ਆਚਾਰ ਨਾਲ ਲਿਆਂਦੇ ਪਰੌਂਠੇ ਚਾਹ ਨਾਲ ਖਾਧੇ, ਪਰ ਉਨ੍ਹਾਂ ਤਿੰਨਾਂ ਵਕੀਲਾਂ ਨੇ ਪਹਿਲਾਂ ਛੋਲੇ-ਭਟੂਰੇ ਅਤੇ ਮਗਰੋਂ ਇੱਕ-ਇੱਕ ਪਲੇਟ ਅੰਬਰਸਰੀ ਕੁਲਚਾ ਖਾਣ ਵਿੱਚ ਭੋਰਾ ਵੀ ਸੰਗ-ਸ਼ਰਮ ਮਹਿਸੂਸ ਨਾ ਕੀਤੀ। ਇਸ ਵਰਤਾਰੇ ਤੋਂ ਮੈਨੂੰ ਪਹਿਲਾਂ ਹੀ ਇਲਹਾਮ ਹੋ ਗਿਆ ਸੀ ਕਿ ਇਹ ਬੋਝ ਵੀ ਤਾਏ ਦੀ ਜੇਬ ਉੱਤੇ ਹੀ ਪੈਣ ਵਾਲੈ। ਇੰਨੇ ਵਿੱਚ ਵੇਟਰ ਪਲੇਟ ਵਿੱਚ ਸੌਂਫ ਤੇ ਕੰਡ ਸਣੇ 730 ਰੁਪਏ ਦਾ ਬਿੱਲ ਧਰੀ ਵਕੀਲ ਸਾਹਿਬ ਕੋਲ ਆ ਖੜੋਤਾ। ਵਕੀਲ ਨੇ ਤਾਏ ਨੂੰ ਸੈਨਤ ਮਾਰਦਿਆਂ ਕਿਹਾ, ‘‘ਮੇਰੇ ਕੋਲ ਦੋ-ਦੋ ਹਜ਼ਾਰ ਦੇ ਨੋਟ ਨੇ, ਬਜ਼ੁਰਗੋ ਤੁਸੀਂ ਹੀ ਇਹ ਪੈਸੇ ਦੇ ਦਿਓ ਇਹਨੂੰ, ਮਗਰੋਂ ਹਿਸਾਬ ਕਰ ਲਵਾਂਗੇ।” ਤਾਏ ਦੇ ਸਬਰ ਦਾ ਬੰਨ੍ਹ ਟੁੱਟ ਚੁੱਕਾ ਸੀ ਤੇ ਉਹ ਗੁੱਸੇ ਵਿੱਚ ਇਕਦਮ ਬੋਲਿਆ, ‘‘ਵਕੀਲ ਸਾਬ੍ਹ! ਥੋਨੂੰ ਮਾੜੀ-ਮੋਟੀ ਸੰਗ-ਸ਼ਰਮ ਚਾਹੀਦੀ ਹੈ। ਤੁਸੀਂ ਕੇਸ ਤਾਂ ਕੀ ਵਿਚਾਰਨਾ ਸੀ ਸਗੋਂ ਸਾਨੂੰ ਇੱਥੇ ਸੱਦ ਕੇ ਸਾਡਾ ਸਮਾਂ ਈ ਬਰਬਾਦ ਕੀਤੈ। ਇਹਦੇ ਨਾਲੋਂ ਚੰਗਾ ਸੀ ਅਸੀਂ ਚੈਂਬਰ ਵਿੱਚ ਹੀ ਬਹਿ ਕੇ ਸੰਜੀਦਗੀ ਨਾਲ ਕੋਈ ਕੰਮ ਦੀ ਗੱਲ ਕਰ ਲੈਂਦੇ। ਜਨਾਬ, ਮੇਰਾ ਹਿਸਾਬ ਕਰੋ, ਕੱਲ੍ਹ ਦਾ ਇੱਕ ਹਜ਼ਾਰ ਪੇਸ਼ਗੀ ਤੇ ਅੱਜ ਦੇ 730 ਕੁੱਲ ਬਣਦੇ 1730 ਰੁਪਏ।”
ਵਕੀਲ ਅੱਗੋਂ ਬੋਲਿਆ, ‘‘ਪੇਸ਼ਗੀ ਲਏ ਪੈਸੇ ਨਹੀਂ ਮੋੜੇ ਜਾਂਦੇ। ਬਾਕੀ ਜੇ ਤੁਸੀਂ ਕਹਿੰਦੇ ਹੋ ਤਾਂ ਆਪਾਂ ਫੀਸ 10-20 ਹਜ਼ਾਰ ਹੋਰ ਘਟਾ ਲੈਂਦੇ ਹਾਂ।” ਇਹ ਸੁਣ ਕੇ ਤਾਇਆ ਕਹਿਣ ਲੱਗਾ, ‘‘ਵਕੀਲ ਸਾਬ੍ਹ! ਮੈਨੂੰ ਤਾਂ ਸਮਝ ਨਹੀਂ ਆਉਂਦਾ ਤੁਸੀਂ ਵਕਾਲਤ ਕਰਦੇ ਹੋ ਜਾਂ ਸੌਦੇਬਾਜ਼ੀ।”
ਸ਼ਰਮਸਾਰ ਹੋਏ ਵਕੀਲ ਨੇ ਤੁਰੰਤ 2000 ਦਾ ਨੋਟ ਤਾਏ ਦੇ ਹੱਥ ਫੜਾ ਕੇ ਆਪਣੀ ਰਹਿੰਦੀ ਇੱਜ਼ਤ ਬਚਾਉਂਦਿਆਂ ਕਿਹਾ, ‘‘ਬਜ਼ੁਰਗੋ, ਤੁਸੀਂ ਕੋਈ ਹੋਰ ਵਕੀਲ ਕਰ ਲਓ।” ਤਾਏ ਨੇ ਬਾਦਸਤੂਰ ਹਿਸਾਬ ਨਿਬੇੜਦਿਆਂ 270 ਰੁਪਏ ਮੋੜ ਕੇ ਆਪਣਾ ਖਹਿੜਾ ਛੁਡਾਇਆ। ਕੰਟੀਨ ਵਿੱਚੋਂ ਬਾਹਰ ਨਿਕਲਦਿਆਂ ਮੈਨੂੰ ਮੇਰਾ ਪੁਰਾਣਾ ਮਿੱਤਰ ਕਾਲਾ ਕੋਟ ਪਾਈ ਮੱਦੀ ਮਿਲ ਗਿਆ ਤੇ ਉਸ ਨੇ ਪੁੱਛਿਆ, ‘‘ਕਿਵੇਂ ਆਏ ਹੋ?” ਮੈਂ ਉਸ ਨੂੰ ਸਾਰੀ ਵਾਰਤਾ ਸੁਣਾਈ ਤੇ ਕਿਹਾ, ‘‘ਕੋਈ ਵਕੀਲ ਸੁਝਾਅ?” ਇਹ ਕਹਿਣ ਲੱਗਾ, ‘‘ਕੋਈ ਗੱਲ ਨਹੀਂ, ਆਪਾਂ ਹੀ ਕੇਸ ਲੜ ਲੈਂਦੇ ਹਾਂ।” ਅਸੀਂ ਬਿਨਾਂ ਦੇਰ ਲਾਈ ਮੱਦੀ ਨੂੰ ਆਪਣੀ ਵਕੀਲ ਕਰ ਲਿਆ ਤੇ ਉਸ ਤੋਂ ਫੀਸ ਪੁੱਛੀ। ਉਹ ਆਖਣ ਲੱਗਾ, “ਘਰ ਆਲੀ ਗੱਲ ਹੈ, ਥੋਡਾ ਤਾਇਆ ਮੇਰਾ ਤਾਇਆ ਹੀ ਲੱਗਾ। ਛਿਆਂ ਮਹੀਨਿਆਂ ਵਿੱਚ ਮੱਦੀ ਨੇ ਪੈਰਵੀ ਕਰ ਕੇ ਫੈਸਲਾ ਸਾਡੇ ਹੱਕ ਦਾ ਕਰਾ ਦਿੱਤਾ। ਖੁਸ਼ੀ ਵਿੱਚ ਤਾਇਆ ਬਾਗੋ-ਬਾਗ ਹੋਇਆ ਲੱਡੂਆਂ ਦਾ ਡੱਬਾ ਲੈ ਕੇ ਮੱਦੀ ਦੇ ਘਰ ਮੈਨੂੰ ਲੈ ਕੇ ਪੁੱਜਾ ਤੇ ਕਹਿਣ ਲੱਗਾ, ‘‘ਕਾਕਾ, ਤੇਰਾ ਦੇਣ ਮੈਂ ਇਸ ਦੁਨੀਆ ਵਿੱਚ ਨਹੀਂ ਦੇ ਸਕਦਾ, ਦੱਸ ਤੇਰੀ ਫੀਸ ਕਿੰਨੀ ਆ?” ਉਹ ਭੋਲੇ ਭਾਅ ਕਹਿਣ ਲੱਗਾ, ‘‘ਬਾਪੂ ਜੀ ਜਾਣ ਦਿਓ, ਥੋਡੇ ਨਾਲ ਕੀ ਹਿਸਾਬ-ਕਿਤਾਬ ਕਰਨੈ।” ਤਾਏ ਨੇ ਉਸ ਨੂੰ ਪੰਜਾਹ ਹਜ਼ਾਰ ਫੜਾਉਂਦਿਆਂ ਕਿਹਾ, ‘‘ਕਾਕਾ, ਜੇ ਘੱਟ ਹੈ ਤਾਂ ਹੋਰ ਦੱਸ?” ਮੱਦੀ ਨੇ ਝਕਦਿਆਂ ਸਿਰਫ ਵੀਹ ਹਜ਼ਾਰ ਰੱਖਿਆ ਤੇ ਬਾਕੀ ਤਾਏ ਨੂੰ ਮੋੜ ਦਿੱਤੇ। ਸਦਕੇ ਜਾਈਏ ਇਹੋ ਜਿਹੇ ਇਮਾਨਦਾਰ, ਸਿਦਕੀ ਤੇ ਦਿਆਨਤਦਾਰ ਇਨਸਾਨ ਦੇ ਜਿਸ ਨੇ ਅਜੋਕੇ ਸਮੇਂ ਵਿੱਚ ਪੈਸੇ ਦੀ ਅੰਨ੍ਹੀ ਦੌੜ ਵਿੱਚ ਵੀ ਮਨੁੱਖੀ ਕਦਰਾਂ-ਕੀਮਤਾਂ ਦਾ ਪੱਲਾ ਨਾ ਛੱਡਦਿਆਂ ਯਾਰੀ-ਦੋਸਤੀ ਦੀਆਂ ਤੰਦਾਂ ਨੂੰ ਹੋਰ ਪ੍ਰਪੱਕ ਕਰ ਦਿੱਤਾ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...” ਸਪੌਟਲਾਈਟ ਆਨ ਵਿਜ਼ਨਰੀਜ਼ ਪਾਥ: ਗੁਰਨੂਰ ਸੰਧੂ ਨਾਲ ਪਰਿਵਰਤਨ ਪੈਦਾ ਕਰਨਾ ਲੁਧਿਆਣਾ ਵਿਚ ਬਿਨ੍ਹਾਂ ਛੱਤ ਤੋਂ ਭੁੰਜੇ ਸੌਂਦੇ ਬਿਮਾਰ ਬਜ਼ੁਰਗ ਨੂੰ ਮਿਲਿਆ ਸਵਰਗ ਰੂਪੀ ਰਹਿਣ ਬਸੇਰਾ