ਮਿਸੀਸਾਗਾ, 13 ਜਨਵਰੀ (ਪੋਸਟ ਬਿਊਰੋ) : ਵੀਰਵਾਰ ਸਵੇਰੇ ਮਿਸੀਸਾਗਾ ਦੇ ਪਾਰਕਿੰਗ ਲੌਟ ਵਿੱਚ ਮਿਲੀ ਲਾਸ਼ ਤੋਂ ਬਾਅਦ ਪੀਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਸਵੇਰੇ 10:00 ਵਜੇ ਤੋਂ ਠੀਕ ਬਾਅਦ ਕੁਈਨਜ਼ਵੇਅ ਦੇ ਉੱਤਰ ਵੱਲ ਹੁਰੌਨਤਾਰੀਓ ਸਟਰੀਟ ਤੇ ਪਾਰਕ ਟਾਵਰਜ਼ ਐਵਨਿਊ ਨੇੜੇ ਇੱਕ ਰਿਹਾਇਸ਼ੀ ਬਿਲਡਿੰਗ ਦੇ ਅੰਡਰਗ੍ਰਾਊਂਡ ਪਾਰਕਿੰਗ ਲੌਟ ਵਿੱਚ ਮਿਲੀ ਲਾਸ਼ ਤੋਂ ਬਾਅਦ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ।
ਮਾਮਲੇ ਦੀ ਜਾਂਚ ਅਜੇ ਚੱਲ ਰਹੀ ਹੈ।ਹਾਲ ਦੀ ਘੜੀ ਇਸ ਮਾਮਲੇ ਦੀ ਹਰ ਜਾਣਕਾਰੀ ਹਾਸਲ ਨਹੀਂ ਹੋਈ।