ਓਟਵਾ, 12 ਜਨਵਰੀ (ਪੋਸਟ ਬਿਊਰੋ) : ਇਸ ਦਵਾਈ ਦਾ ਨਾਂ ਹੈ ਤ੍ਰਿਕਾਫਤਾ।ਸਿਸਟਿਕ ਫਾਇਬ੍ਰੌਇਸਿਸ ਤੋਂ ਪੀੜਤ ਵਿਅਕਤੀਆਂ ਵੱਲੋਂ ਇਸ ਨੂੰ ਗੇਮ ਚੇਂਜਰ ਦੱਸਿਆ ਜਾਂਦਾ ਹੈ।
ਇਹ ਦਵਾਈ ਲੱਛਣਾਂ ਦਾ ਇਲਾਜ ਕਰਦੀ ਹੈ ਨਾ ਕਿ ਉਨ੍ਹਾਂ ਨੂੰ ਨਿੱਤ ਦਿਨ ਮੈਨੇਜ ਕਰਨ ਉੱਤੇ ਲੱਗੀ ਰਹਿੰਦੀ ਹੈ। 2019 ਵਿੱਚ ਇਸ ਨੂੰ ਅਮਰੀਕਾ ਵਿੱਚ ਮਨਜ਼ੂਰੀ ਦਿੱਤੀ ਗਈ ਸੀ ਪਰ ਇਹ ਕੁੱਝ ਮਹੀਨੇ ਪਹਿਲਾਂ ਹੀ ਕੈਨੇਡਾ ਦੇ ਬਹੁਤੇ ਪ੍ਰੋਵਿੰਸਾਂ ਵਿੱਚ ਪਹੁੰਚੀ।
ਇਸ ਨੂੰ ਕੈਨੇਡਾ ਆਉਣ ਵਿੱਚ ਐਨੀ ਦੇਰ ਕਿਉਂ ਹੋ ਗਈ? ਇਹ ਦਵਾਈ ਕਿਸ ਤਰ੍ਹਾਂ ਕੰਮ ਕਰਦੀ ਹੈ? ਇਹ ਵੀ ਇੱਕ ਵੱਡਾ ਸਵਾਲ ਹੈ ਕਿ ਇਸ ਨੂੰ ਕੈਨੇਡਾ ਵਿੱਚ ਮਨਜ਼ੂਰੀ ਲਈ ਲੰਮੀਂ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ।ਕੀ ਇਸ ਨੂੰ ਕੈਨੇਡਾ ਲਿਆਉਣ ਨਾਲ ਚੰਗੇ ਦਿਨ ਆਉਣ ਦੀ ਉਮੀਦ ਕੀਤੀ ਜਾ ਸਕਦੀ ਹੈ?