Welcome to Canadian Punjabi Post
Follow us on

29

March 2024
 
ਕੈਨੇਡਾ

ਕਈ ਪ੍ਰੋਵਿੰਸਾਂ ਵਿੱਚ ਕੋਵਿਡ-19 ਦੇ ਰਿਕਾਰਡ ਤੋੜ ਮਾਮਲੇ ਆਏ ਸਾਹਮਣੇ

January 10, 2022 06:22 PM

ਓਨਟਾਰੀਓ, 10 ਜਨਵਰੀ (ਪੋਸਟ ਬਿਊਰੋ) : ਕੈਨੇਡਾ ਦੇ ਕਈ ਹਿੱਸਿਆਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਿਊਬਿਕ, ਓਨਟਾਰੀਓ ਤੇ ਨਿਊਬਰੰਜ਼ਵਿੱਕ ਵਿੱਚ ਰਿਕਾਰਡ ਤੋੜ ਮਾਮਲੇ ਸਾਹਮਣੇ ਆਏ ਹਨ।
ਯੂਨੀਵਰਸਿਟੀ ਹੈਲਥ ਨੈੱਟਵਰਕ ਦੇ ਸੀਈਓ ਤੇ ਓਨਟਾਰੀਓ ਡਿਪਟੀ ਹੈਲਥ ਮੰਤਰੀ ਡਾ· ਬੌਬ ਬੈੱਲ ਦਾ ਕਹਿਣਾ ਹੈ ਕਿ ਕੋਵਿਡ-19 ਦੇ ਓਮਾਈਕ੍ਰੌਨ ਵੇਰੀਐਂਟ ਨਾਲ ਸਿੱਝ ਰਹੇ ਸਾਰੇ ਪੱਛਮੀ ਮੁਲਕਾਂ ਦੇ ਹਸਪਤਾਲਾਂ ਉੱਤੇ ਇੱਕ ਵਾਰੀ ਮੁੜ ਬੋਝ ਵਧਣਾ ਸ਼ੁਰੂ ਹੋ ਗਿਆ ਹੈ। ਪਰ ਉਨ੍ਹਾਂ ਆਖਿਆ ਕਿ ਇਸ ਵੇਰੀਐਂਟ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਤੇ ਹਸਪਤਾਲਾਂ ਉੱਤੇ ਤੇ ਸਟਾਫ ਉੱਤੇ ਪੈਣ ਵਾਲੇ ਬੋਝ ਨੂੰ ਘਟਾਉਣ ਲਈ ਜਲਦ ਹੀ ਲਾਕਡਾਊਨ ਤੇ ਪਾਬੰਦੀਆਂ ਲਾਵੇਗਾ।
ਇਸ ਦੌਰਾਨ ਕੋਵਿਡ-19 ਦੇ ਇੱਕ ਵਾਰੀ ਫਿਰ ਵੱਧ ਰਹੇ ਕੇਸਾਂ ਦੇ ਬਾਵਜੂਦ ਜਿੱਥੇ ਮਾਪਿਆਂ ਤੇ ਬੱਚਿਆਂ ਦੀਆਂ ਚਿੰਤਾਵਾਂ ਵੱਧ ਰਹੀਆਂ ਹਨ ਤੇ ਹੋਰਨਾਂ ਪ੍ਰੋਵਿੰਸਾਂ ਵਿੱਚ ਸਕੂਲ ਬੰਦ ਕਰਕੇ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਜਾ ਰਹੀ ਹੈ ਉੱਥੇ ਹੀ ਅਲਬਰਟਾ ਦੇ ਵਿਦਿਆਰਥੀਆਂ ਦੇ ਇਨ ਪਰਸਨ ਸਕੂਲ ਅੱਜ ਤੋਂ ਸ਼ੁਰੂ ਹੋਣ ਜਾ ਰਹੇ ਹਨ।
ਕਿਊਬਿਕ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕ ਕੋਵਿਡ-19 ਦੀ ਤੀਜੀ ਡੋਜ਼ ਲਈ ਅਪੁਆਇੰਟਮੈਂਟ ਬੁੱਕ ਕਰ ਸਕਣਗੇ।
ਇਸ ਤੋਂ ਇੱਕ ਦਿਨ ਪਹਿਲਾਂ ਪ੍ਰੋਵਿੰਸ ਵਿੱਚ ਕਰੋਨਾਵਾਇਰਸ ਦੇ 2,436 ਮਾਮਲੇ ਸਾਹਮਣੇ ਆ ਚੁੱਕੇ ਹਨ ਜੋ ਕਿ ਸਾਰਿਆਂ ਨਾਲੋਂ ਜਿ਼ਆਦਾ ਹਨ। ਇਸ ਦੌਰਾਨ ਦੇਸ਼ ਭਰ ਵਿੱਚ ਮੌਜੂਦ ਨੈਸ਼ਨਲ ਮਾਈਕ੍ਰੋਬਾਇਆਲੋਜੀ ਲੈਬੋਰੇਟਰੀ ਫੈਸਿਲਿਟੀਜ ਦੇ ਸਟਾਫ ਨੂੰ ਜੇ ਸੰਭਵ ਹੋ ਸਕੇ ਤਾਂ ਘਰ ਤੋਂ ਕੰਮ ਕਰਨ ਲਈ ਆਖਿਆ ਗਿਆ ਹੈ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਕੈਨੇਡਾ ਵਿੱਚ ਚਾਈਲਡ ਕੇਅਰ ਲਈ ਇੱਕ ਬਿਲੀਅਨ ਡਾਲਰ ਦੇਣ ਦੀ ਟਰੂਡੋ ਨੇ ਕੀਤੀ ਪੇਸ਼ਕਸ਼ ਜਾਅਲੀ ਇਨਕਮ ਬੈਨੇਫਿਟ ਹਾਸਲ ਕਰਨ ਵਾਲੇ 232 ਮੁਲਾਜ਼ਮਾਂ ਨੂੰ ਸੀਆਰਏ ਨੇ ਕੱਢਿਆ ਲਿਬਰਲ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਉਣ ਦੀ ਤਿਆਰੀ ਕਰ ਰਹੇ ਹਨ ਕੰਜ਼ਰਵੇਟਿਵ ਕੰਜ਼ਰਵੇਟਿਵ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ ਹਾਊਸਫਾਦਰ! ਫਰਵਰੀ ਵਿੱਚ ਮਹਿੰਗਾਈ ਦਰ ਦੀ ਰਫਤਾਰ 2·8 ਫੀ ਸਦੀ ਨਾਲ ਘਟੀ ਫਲਸਤੀਨ ਨੂੰ ਆਜ਼ਾਦ ਦੇਸ਼ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਆਮੈਂਟ ਵਿੱਚ ਪਾਸ ਹਾਇਤੀ ਦੇ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਨਾਲ ਟਰੂਡੋ ਨੇ ਕੀਤੀ ਗੱਲਬਾਤ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ ਅਗਲੇ ਦੋ ਸਾਲਾਂ ਵਿੱਚ ਐਲਕੋਹਲ ਐਕਸਾਈਜ਼ ਟੈਕਸ ਵਿੱਚ ਨਹੀਂ ਕੀਤਾ ਜਾਵੇਗਾ ਵਾਧਾ : ਫਰੀਲੈਂਡ ਲਿਬਰਲਾਂ ਨੂੰ ਵੋਟ ਪਾਉਣ ਬਾਰੇ ਸੋਚ ਵੀ ਨਹੀਂ ਰਹੇ ਬਹੁਗਿਣਤੀ ਕੈਨੇਡੀਅਨਜ਼ : ਨੈਨੋਜ਼