Welcome to Canadian Punjabi Post
Follow us on

19

April 2024
ਬ੍ਰੈਕਿੰਗ ਖ਼ਬਰਾਂ :
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ 10ਵੀਂ ਕਲਾਸ ਦੇ ਨਤੀਜਿਆਂ ਵਿਚ ਫਿ਼ਰੋਜ਼ਪੁਰ ਜਿ਼ਲ੍ਹੇ ਦੇ 17 ਵਿਦਿਆਰਥੀ ਮੈਰਿਟ ਵਿੱਚਅਮਰੀਕਾ ਵਿਚ ਹੋਈ ਗੋਲੀਬਾਰੀ ਵਿਚ 2 ਪੁਲਿਸ ਅਫਸਰਾਂ ਦੀ ਮੌਤ, ਮੁਕਾਬਲੇ ਵਿਚ ਇਕ ਸ਼ੱਕੀ ਹਮਲਾਵਰ ਵੀ ਮਾਰਿਆ ਗਿਆਭਾਰਤੀ ਮੂਲ ਦੀ ਰਿਧੀ ਪਟੇਲ ਕੌਂਸਲ ਮੈਂਬਰਾਂ ਤੇ ਮੇਅਰ ਨੂੰ ਧਮਕੀਆਂ ਦੇਣ ਦੇ ਮਾਮਲੇ ਵਿਚ ਗ੍ਰਿਫਤਾਰਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਪੰਜਾਬ ਵਿੱਚ 243.95 ਕਰੋੜ ਦੀ ਨਕਦੀ, ਸ਼ਰਾਬ, ਡਰੱਗਜ਼ ਅਤੇ ਹੋਰ ਕੀਮਤੀ ਵਸਤਾਂ ਜ਼ਬਤ : ਸਿਬਿਨ ਸੀਕਰਮਜੀਤ ਅਨਮੋਲ ਨੇ ਰਾਮ ਨੌਮੀ ਮੌਕੇ ਮੋਗਾ ਦੇ ਪਾਠਸ਼ਾਲਾ ਮੰਦਰ ਵਿਖੇ ਟੇਕਿਆ ਮੱਥਾਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਹਰ ਸੰਭਵ ਯਤਨ ਕਰੇਡਿਪਟੀ ਕਮਿਸ਼ਨਰ ਵੱਲੋਂ ਸਕੂਲੀ ਮੁਖੀਆਂ ਨੂੰ ਨਿਰਦੇਸ਼, ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇਡਿਪਟੀ ਕਮਿਸ਼ਨਰ ਵੱਲੋਂ ਗਿੱਲ ਰੋਡ ਦਾਣਾ ਮੰਡੀ `ਚ ਅਚਨਚੇਤ ਨਿਰੀਖਣ
 
ਨਜਰਰੀਆ

ਕਣ-ਕਣ ਵਿੱਚ ਸਮਾਈ ਖ਼ੁਸ਼ੀ

December 27, 2021 02:21 AM

-ਬਲਵਿੰਦਰ ਬਾਲਮ
ਜ਼ਿੰਦਗੀ ਇੱਕ ਤਰਾਜ਼ੂ ਹੈ, ਜਿਸ ਦੇ ਇੱਕ ਪਲੜੇ ਵਿੱਚ ਸੁੱਖ ੱਤੇ ਦੂਸਰੇ ਪਲੜੇ ਵਿੱਚ ਦੁੱਖ, ਸੰਤੁਲਨ ਤੇ ਅਸੰਤੁਲਨ ਦੀ ਕਿਰਿਆ ਨਿਰੰਤਰ ਚੱਲਦੀ ਰਹਿੰਦੀ ਹੈ। ਜ਼ਿੰਦਗੀ ਖ਼ੂਬਸੂਰਤ ਸੁਗੰਧਿਤ ਫੁੱਲ ਹੈ, ਜਿਸ ਦੀਆਂ ਸੂਖ਼ਮ ਕੋਮਲ ਸੁੰਦਰ ਦਿੱਖ ਦੀਆਂ ਪੱਤੀਆਂ ਦੇ ਹੇਠਾਂ ਨੁਕੀਲੇ ਕੰਡੇ ਆਪਣੀ ਚੋਭ ਦਾ ਖ਼ਤਰਨਾਕ ਅਹਿਸਾਸ ਕਰਵਾਉਣ ਵਿੱਚ ਸਦਾ ਹੀ ਤਤਪਰ ਰਹਿੰਦੇ ਹਨ। ਖੂਬਸੂਰਤ ਫੁੱਲ, ਖ਼ੁਸ਼ਬੂ, ਛੂਹਣ ਤੇ ਕੰਡਿਆਂ ਦਾ ਚੋਭਮਈ ਅਹਿਸਾਸ ਹੀ ਜੀਵਨ ਦੀ ਪਰਿਭਾਸ਼ਾ ਨੂੰ ਸਾਰਥਕ ਕਰਦਾ ਹੈ। ਖ਼ੁਸ਼ੀ ਕਿਸੇ ਵੀ ਰੂਪ ਵਿੱਚ ਆਈ ਹੋਵੇ, ਉਸ ਦਾ ਸਿੱਧਾ ਸਬੰਧ ਦਿਲ-ਦਿਮਾਗ਼ ਕੇ ਜਿਸਮ ਨਾਲ ਹੁੰਦਾ ਹੈ। ਸਾਰੀਆਂ ਇੰਦਰੀਆਂ ਖ਼ੁਸ਼ੀ ਦੇ ਅਹਿਸਾਸ ਨਾਲ ਪ੍ਰਫੁੱਲਿਤ ਹੁੰਦੀਆਂ ਹਨ। ਸੌ ਬਿਮਾਰੀਆਂ ਦੀ ਇੱਕ ਦਵਾਈ ਹੈ ਖ਼ੁਸ਼ੀ।
ਖ਼ੁਸ਼ੀ ਅਜਿਹਾ ਸੂਖਮ ਅਹਿਸਾਸ ਹੈ ਜਿਸ ਦਾ ਆਮਦ ਨਾਲ ਸਾਰੀਆਂ ਇੰਦਰੀਆਂ ਦੇ ਦਰ ਆਪਣੇ ਆਪ ਖੁੱਲ੍ਹਦੇ ਹੋਏ ਮੰਤਰ ਮੁਗਧ-ਆਨੰਦ ਦੀ ਪ੍ਰਕਿਰਿਆ ਪਾਰ ਕਰਦੇ ਹੋਏ ਜਿਸਮ ਦੇ ਅੰਦਰੂਨੀ ਅੰਗਾਂ ਨੂੰ ਤਾਜ਼ਗੀ, ਸ਼ੁਧਤਾ, ਪੂਰਨਤਾ ਆਦਿ ਨਾਲ ਅਲੌਕਿਕ ਸ਼ਕਤੀ ਦੇਂਦੀ ਹੈ। ਖ਼ੁਸ਼ੀ ਸਰੀਰ ਨੂੰ ਊਰਜਾ ਦਿੰਦੀ ਹੈ। ਬਚਪਨ ਤੋਂ ਲੈ ਕੇ ਆਖ਼ਰੀ ਦਮ ਤੱਕ ਖ਼ੁਸ਼ੀਆਂ ਦਾ ਦਾਰੋਮਦਾਰ ਕਿਸੇ ਨਾ ਕਿਸੇ ਰੂਪ ਵਿੱਚ ਚੱਲਦਾ ਹੀ ਰਹਿੰਦਾ ਹੈ। ਜੀਵਨ ਛੋਟੀਆਂ-ਛੋਟੀਆਂ ਖ਼ੁਸ਼ੀਆਂ ਦਾ ਅਦਭੁੱਤ ਸੁੰਦਰ ਸੰਗ੍ਰਹਿ ਹੈ। ਕਿਸੇ ਵੀ ਵਿਅਕਤੀ ਕੋਲ ਖ਼ੁਸ਼ੀਆਂ ਦਾ ਪੂਰਾ ਆਸਮਾਨ ਨਹੀਂ ਕਿ ਜਦੋਂ ਉਸਦਾ ਜੀਅ ਕਰੇ ਤਾਂ ਖ਼ੁਸ਼ੀਆਂ ਦੇ ਅਸਮਾਨ ਵਿੱਚੋਂ ਤਾਰੇ ਤੋੜ ਲਵੇ। ਖੁਸ਼ੀਆਂ ਤੁਹਾਡੇ ਚੌਂਗਿਰਦੇ ਅਤੇ ਆਪਣੇ ਆਪ ਦੇ ਆਲੇ-ਦੁਆਲੇ ਛੁਪੀਆਂ ਪਈਆਂ ਹਨ, ਬਸ, ਜ਼ਰਰਤ ਹੈ ਉਨ੍ਹਾਂ ਨੂੰ ਕੋਸ਼ਿਸ਼, ਮਿਹਨਤ, ਸੁਹਿਰਦਤਾ, ਕਰਮਠਤਾ ਦੀਆਂ ਅੱਖਾਂ ਨਾਲ ਲੱਭਣ ਦੀ। ਜੋ ਮਨੁੱਖ ਖ਼ੁਸ਼ੀਆਂ ਲੱਭਣ ਵਿੱਚ ਮਾਹਿਰ ਹੁੰਦੇ ਜਾਂ ਸੰਵੇਦਨਸ਼ੀਲ ਹੁੰਦੇ ਹਨ, ਹਰ ਤੜਪਦੀ ਸ਼ੈਅ ਨੂੰ ਆਪਣਾ ਮੰਨਦੇ ਹਨ, ਉਹ ਆਲੇ-ਦੁਆਲੇ ਖ਼ੁਸ਼ੀਆਂ ਲੱਭ ਲੈਂਦੇ ਹਨ। ਆਪਣੇ ਦੁਆਲੇ ਵਿੱਚ ਖ਼ੁਸ਼ੀਆਂ ਦਾ ਅਮੁੱਲਾ ਤੇ ਦਿੱਖ ਭੰਡਾਰ ਆਪਣੇ ਵੱਖ-ਵੱਖ ਮਨੋਰਮ ਤੱਤਾਂ ਨੂੰ ਛੁਪਾਈ ਬੈਠਾ ਹੈ, ਜ਼ਰੂਰਤ ਹੈ ਸਿਰਫ਼ ਤੁਹਾਨੂੰ ਉਨ੍ਹਾਂ ਵਿੱਚੋਂ ਖ਼ੁਸ਼ੀ ਕਿਵੇਂ ਲੱਭਦੀ ਹੈ?
ਘਰ ਵਿੱਚ ਮਾਤਾ-ਪਿਤਾ, ਪਤਨੀ, ਬੱਚੇ, ਪੋਤਾ-ਪੋਤੀ, ਨੂੰਹ, ਸੱਸ, ਸਹੁਰਾ, ਭਰਾ-ਭੈਣ, ਦੋਸਤ, ਰਿਸ਼ਤੇਦਾਰ ਆਦਿ ਰਿਸ਼ਤਿਆਂ ਦੀ ਅਦਭੁਤ ਰਚਨਾ ਵਿੱਚ ਅਪਾਰ ਖ਼ੁਸ਼ੀਆਂ ਦਾ ਖ਼ਜ਼ਾਨਾ ਹੈ, ਪਰ ਇਸ ਨੂੰ ਲੱਭਣ ਦੀ ਜ਼ਰੂਰਤ ਹੈ। ਰਿਸ਼ਤਿਆਂ ਦੀ ਹਰ ਖਾਹਿਸ਼ ਨੂੰ ਮੰਦਰ ਦੇ ਪੁਜਾਰੀ ਵਾਂਗ ਪੂਜਾ ਦੇ ਥਾਲ ਵਿੱਚ ਰੱਖ ਕੇ ਸੱਚੇ ਦਿਲੋਂ ਸੁਹਿਰਦਤਾ, ਇਕਾਗਰਤਾ ਦੀ ਮਾਲਾ ਪਹਿਨ ਕੇ ਆਰਤੀ ਉਤਾਰਦੇ ਜਾਓ, ਖ਼ੁਸ਼ੀਆਂ ਦਾ ਪ੍ਰਸ਼ਾਦ ਤੁਹਾਡੇ ਕੋਲ ਹੋਵੇਗਾ। ਜੀਵਨ ਦੇ ਹਰ ਤੱਤ ਵਿੱਚ ਦੁਨੀਆ, ਕਾਇਨਾਤ, ਬ੍ਰਹਿਮੰਡ, ਭੂਗੋਲ, ਖ਼ਗੋਲ ਦੇ ਹਰ ਤੱਤ ਵਿੱਚ ਖ਼ੁਸ਼ੀ ਛੁਪੀ ਹੋਈ ਹੈ। ਜ਼ਰੂਰਤ ਹੈ ਇਮਾਨਦਾਰੀ, ਸੱਚ, ਨੇਕੀ, ਅਧਿਆਤਮਕਤਾ, ਪਿਆਰ, ਨਿਮਰਤਾ, ਸਤਿਕਾਰ, ਸ਼ੁਕਰੀਆਂ, ਸੰਕਲਪ, ਪ੍ਰਣ, ਤਿਆਗ, ਮਿਹਨਤ ਨਾਲ ਪ੍ਰਾਪਤੀ ਦੀ।
ਖ਼ੁਸ਼ੀ ਝੂਠ, ਰਿਸ਼ਵਤ, ਠੱਗੀ ਠੋਰੀ, ਬੇਈਮਾਨੀ, ਹੰਕਾਰ ਆਦਿ ਤੱਤਾਂ ਵਿੱਚ ਚਮਕ ਕੇ ਆਉਂਦੀ ਹੈ, ਪਰ ਇਹ ਕੁਝ ਪਲਾਂ ਲਈ ਹੁੰਦੀ ਹੈ। ਫਿਰ ਇਹ ਜ਼ਿੰਦਗੀ ਦੀਆਂ ਸਭ ਕਿਰਿਆਵਾਂ ਨੂੰ ਨਰਕ ਬਣਾ ਦਿੰਦੀ ਹੈ। ਜਦੋਂ ਮਨੁੱਖ ਆਪਣੀ ਸੱਚੀ ਮਿਹਨਤ, ਸਾਧਨਾ, ਉਚੇ ਸੰਕਲਪ, ਸੁਚੱਜੀਆਂ ਯੋਜਨਾਵਾਂ, ਇੱਕਰਾਰ ਸ਼ਕਤੀਆਂ ਆਦਿ ਨਾਲ ਕਿਸੇ ਪ੍ਰਾਪਤੀ ਦੀ ਬਹੁਤ ਦੂਰ ਖੜ੍ਹੀ ਮੰਜ਼ਿਲ ਨੂੰ ਪਾਉਣ ਲਈ ਤਤਪਰ ਹੁੰਦਾ ਹੈ ਤਾਂ ਉਸ ਦੀ ਸਾਰੀ ਦਿਮਾਗ਼ੀ ਅਤੇ ਸਰੀਰਕ ਸ਼ਕਤੀ ਇਮਾਨਦਾਰੀ ਅਤੇ ਸੰਘਰਸ਼ ਦੇ ਕੰਡਿਆਲੇ ਰਾਹਾਂ ਵਿੱਚੋਂ ਨਿਕਲਦੀ ਹੋਈ ਛੋਟੀ ਜਾਂ ਵੱਡੀ ਪ੍ਰਾਪਤੀ ਨੂੰ ਆਪਣੀ ਹੋਂਦ ਵਿੱਚ ਪਾ ਲੈਂਦਾ ਹੈ ਤਾਂ ਇੱਕ ਵੱਡੀ ਖ਼ੁਸ਼ੀ ਦਾ ਜਨਮ ਹੁੰਦਾ ਹੈ, ਜਿਸ ਦਾ ਆਨੰਦ ਉਸ ਦੇ ਤਨ-ਮਨ-ਰੂਹ ਵਿੱਚ ਖੇੜੇ ਦੀ ਖ਼ੁਸ਼ਬੋ ਭਰਦਾ ਹੋਇਆ ਉਸ ਦੀ ਤਿ੍ਰਪਤੀ ਨੂੰ ਪੂਰਨਤਾ ਦੇ ਬੰਧਨ ਵਿੱਚ ਬੰਨ੍ਹ ਕੇ ਅਨੇਕ ਖ਼ੁਸ਼ੀਆਂ ਦਾ ਸੰਗਮ ਰਚਾਉਂਦਾ ਹੈ।
ਸੰਵੇਦਨਸ਼ੀਲਤਾ ਅਹਿਸਾਸ ਤੇ ਮਹਿਸੂਸ ਕਰਨ ਦੀਆਂ ਅੰਦਰੂਨੀ ਸ਼ਕਤੀਆਂ ਜਦੋਂ ਮਨੁੱਖ ਵਿੱਚ ਉਜਾਗਰ ਹੋ ਕੇ ਉਸ ਨੂੰ ਚੰਗੇ-ਮਾੜੇ ਦੀ ਪਛਾਣ-ਸਿੱਖਣ ਤੇ ਮੰਨਣ ਦੀ ਭਾਵਨਾ ਦੇ ਦਾਣਿਆਂ ਨੂੰ ਪਿਆਰ ਦੀ ਮਿੱਠੀ ਚਾਸ਼ਣੀ ਵਿੱਚ ਪਾ ਕੇ ਨਵੀਂ ਮਿੱਠੀ-ਮਿੱਠੀ ਖ਼ੁਸ਼ਬੂਦਾਰ ਕ੍ਰਿਤੀ ਤਿਆਰ ਕਰਦਾ ਹੈ ਤਾਂ ਖ਼ੁਸ਼ੀ ਦਾ ਜਨਮ ਹੁੰਦਾ ਹੈ। ਕਿਸੇ ਵੀ ਮਨੁੱਖ ਨੇ ਕੋਈ ਹਜ਼ਾਰ ਸਾਲ ਥੋੜ੍ਹੀ ਜਿਉਣਾ ਹੈ, ਵੱਧ ਤੋਂ ਵੱਧ ਉਮਰ ਸੌ ਸਾਲ ਲਾ ਲਓ। ਸੌ ਸਾਲ ਤਾਂ ਐਂਵੇ ਚੁਟਕੀ ਨਾਲ ਬੀਤ ਜਾਂਦੇ ਹਨ। ਤੁਸੀਂ ਸੋਚੋਗੇ ਕਿ ਕਈ ਅਧੂਰੇ ਕੰਮ ਰਹਿ ਗਏ, ਜੋ ਨਹੀਂ ਕੀਤੇ ਤੇ ਬੁਢਾਪੇ ਨੇ ਜੀਵਨ ਦੀ ਕਿਤਾਬ ਦੇ ਅੰਤਲੇ ਪੰਨੇ ਉੱਤੇ ਦਸਖਤ ਕਰ ਦਿੱਤੇ ਹਨ। ਸਰੀਰਕ ਸ਼ਕੂਤੀਆਂ ਰਫੂ-ਚੱਕਰ ਹੋ ਗਈਆਂ ਹਨ। ਕੀ ਕਰੀਏ? ਤੁਸੀਂ ਕੁਝ ਨਹੀਂ ਕਰ ਸਕਦੇ।
ਦੋਸਤੋ, ਜਵਾਨੀ ਤੇ ਪ੍ਰੋਢਤਾ ਦੀ ਉਮਰ ਬਹੁਤ ਖ਼ੂੂਬਸੂਰਤ, ਕਰਮਠ, ਮਾਨਮੋਹਣੀ, ਜਾਨਦਾਰ ਉਮਰ ਹੁੰਦੀ ਹੈ। ਇਹ ਉਮਰ ਪ੍ਰਾਪਤੀਆਂ ਦੀ ਉਮਰ ਹੁੰਦੀ ਹੈ। ਮਿਹਨਤ, ਸੰਘਰਸ਼, ਸੰਕਲਪ, ਪ੍ਰਣ, ਨਿਸ਼ਠਾ, ਪ੍ਰਤਿਸ਼ਠਾ ਆਦਿ ਦੀ ਉਮਰ ਹੁੰਦੀ ਹੈ। ਜਿਹੜੇ ਲੋਕ ਇਸ ਉਮਰ ਵਿੱਚ ਆਪਣੀਆਂ ਮਿੱਥੀਆਂ ਹੋਈਆਂ ਪ੍ਰਾਪਤੀਆਂ ਨਿਸ਼ਾਨੇ, ਗੋਲ ਪ੍ਰਾਪਤ ਕਰ ਲੈਂਦੇ ਹਨ, ਫਿਰ ਉਨ੍ਹਾਂ ਦੇ ਆਲੇ-ਦੁਆਲੇ ਹਿਰਦੇ ਵਿੱਚ ਖ਼ੁਸ਼ੀਆਂ ਦੇ ਢੇਰ ਲੱਗੇ ਰਹਿੰਦੇ ਹਨ। ਖ਼ੁਸ਼ੀ ਇੱਕ ਅਜਿਹੀ ਚੀਜ਼ ਹੈ ਜੋ ਮਨੁੱਖ ਨੂੰ ਤਾਜ਼ਗੀ, ਸਫੂਰਤੀ, ਸੁੰਦਤਰਾ, ਤੰਦਰੁਸਤੀ ਅਤੇ ਸਵਰਗ ਵਰਗੀ ਰੌਸ਼ਨੀ ਪ੍ਰਦਾਨ ਕਰਦੀ ਹੈ।
ਮੈਂ ਇੱਕ ਸੱਚੀ ਘਟਨਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। ਮੇਰਾ ਇੱਕ ਜਾਣਕਾਰ ਵੱਡਾ ਅਫ਼ਸਰ ਸੀ। ਉਸ ਨੇ ਬਹੁਤ ਰਿਸ਼ਵਤ ਲਈ, ਠੱਗੀਆਂ ਮਾਰੀਆਂ, ਬਹੁਤ ਜਾਇਦਾਦ ਬਣਾਈ। ਉਹ 55 ਦੇ ਕਰੀਬ ਬਿਮਾਰ ਹੋ ਗਿਆ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਕੈਂਸਰ ਹੈ। ਕੋਈ ਬਚਾਅ ਨਹੀਂ ਹੈ। ਉਸਦਾ ਇਲਾਜ ਚੰਗੇ ਹਸਪਤਾਲ ਵਿੱਚ ਹੋ ਰਿਹਾ ਸੀ। ਮੈਂ ਉਸ ਦਾ ਹਾਲ-ਚਾਲ ਪੁੱਛਣ ਗਿਆ। ਉਸ ਦਾ ਸਰੀਰ ਭੁਕਾਨੇ ਵਿੱਚੋਂ ਨਿਕਲੀ ਹਵਾ ਵਾਂਗ ਹੋ ਚੁੱਕਾ ਸੀ। ਅੱਖਾਂ ਧੱਸੀਆਂ ਹੋਈਆਂ। ਸਿਰ ਦੇ ਵਾਲ ਝੜ ਚੁੱਕੇ ਸਨ। ਗੋਰਾ ਚਿੱਟਾ ਰੰਗ ਕਾਲਾ ਹੋ ਚੁੱਕਾ ਸੀ। ਮੈਂ ਉਸ ਨੂੰ ਕਿਹਾ, ‘‘ਭਾਅ ਜੀ, ਕੀ ਹਾਲ ਏ?' ਉਹ ਮੇਰੇ ਵੱਲ ਵੇਖ ਕੇ ਰੋਣ ਲੱਗ ਪਿਆ। ਮੈਂ ਉਸ ਨੂੰ ਹਰ ਚੰਗੀ-ਮਾੜੀ ਕਿਰਿਆ ਤੋਂ ਜਾਣਦਾ ਸਾਂ। ਮੈਨੂੰ ਰੋਂਦਾ ਹੋਇਆ ਕਹਿਣ ਲੱਗਾ, ‘ਜੋ ਕੁਝ ਜੀਵਨ ਵਿੱਚ ਕੀਤਾ ਹੈ, ਸਭ ਦਿਮਾਗ਼ ਵਿੱਚ ਘੁੰਮ ਰਿਹਾ ਹੈ। ਦਿਲ ਕਰਦਾ ਹੈ ਵਾਪਸ ਜਾ ਕੇ ਉਨ੍ਹਾਂ ਸਭਨਾਂ ਕੋਲੋਂ ਮੁਆਫ਼ੀ ਮੰਗਾਂ, ਜਿਨ੍ਹਾਂ ਦਾ ਦਿਲ ਦੁਖਾਇਆ ਹੈ। ਜਿਨ੍ਹਾਂ ਨਾਲ ਜ਼ਿਆਦਤੀਆਂ ਕੀਤੀਆਂ ਹਨ। ਜਿਨ੍ਹਾਂ ਨਾਲ ਠੱਗੀਆਂ-ਠੋਰੀਆਂ ਮਾਰੀਆਂ ਹਨ।'
ਮੈਂ ਕਿਹਾ, ‘ਭਾਅ ਜੀ, ਤੁਸੀਂ ਵਾਪਸ ਨਹੀਂ ਜਾ ਸਕਦੇ। ਤੁਸੀਂ ਮੈਨੂੰ ਦੱਸੋ ਕਿ ਜੀਵਨ ਕੀ ਹੈ? ਸਾਨੂੰ ਕਿਵੇਂ ਜਿਉਣਾ ਚਾਹੀਦਾ ਹੈ? ਕੋਈ ਸਾਨੂੰ ਸੰਦੇਸ਼ ਦੋਵੇ ਤਾਂ ਕਿ ਅਸੀਂ ਵੀ ਕੋਈ ਗ਼ਲਤੀ ਨਾ ਕਰ ਸਕੀਏ।'
ਉਸ ਨੇ ਮੈਨੂੰ ਇਸ਼ਾਰੇ ਨਾਲ ਸਮਝਾਇਆ, ਮੈਂ ਸਮਝ ਗਿਆ ਤੇ ਇੱਕ ਕਾਗਜ਼ ਉੱਤੇ ਜੇਬ੍ਹ ਵਿੱਚੋਂ ਪੈਨ ਕੱਢ ਕੇ ਦੇ ਦਿੱਤਾ। ਉਸ ਨੇ ਕਾਗ਼ਜ਼ ਉਪਰ ਵੱਡੇ ਜਿਹੇ ਸ਼ਬਦਾਂ ਵਿੱਚ ਲਿਖ ਦਿੱਤਾ, ‘ਲਵ (ਪਿਆਰ)।' ਖ਼ੁਸ਼ੀ ਦੀ ਮੰਜ਼ਿਲ ਪਿਆਰ ਹੈ। ਸੱਚ ਦਾ ਪਿਆਰ, ਇਮਾਨਦਾਰੀ ਦਾ ਪਿਆਰ, ਰਿਸ਼ਤਿਆਂ ਦਾ ਸੱਚਾ ਪਿਆਰ, ਦੋਸਤਾਂ, ਮਿੱਤਰਾਂ, ਸਨੇਹੀਆਂ, ਬਿਗਾਨਿਆਂ ਦਾ ਪਿਆਰ, ਆਲੇ-ਦੁਆਲੇ ਦਾ ਪਿਆਰ, ਹਰ ਤੱਤ ਵਿੱਚ ਖਿੜ੍ਹੀ ਧੁੱਪ ਵਰਗਾ, ਸਰਘੀ ਦੇ ਵੇਲੇ ਵਰਗਾ ਨਿੱਘਾ ਪਿਆਰ। ਦੋਸਤੋ, ਖ਼ੁਸ਼ੀ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਰਹੋ, ਇਹ ਤੁਹਾਡੇ ਆਲੇ-ਦੁਆਲੇ ਹੀ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’ ਵਿਸ਼ਵ ਦੇ ਮਹਾਨ ਖਿਡਾਰੀ: ਭਾਰਤੀ ਹਾਕੀ ਟੀਮਾਂ ਦਾ ਕਪਤਾਨ ਅਜੀਤਪਾਲ ਸਿੰਘ 20-27 ਦਸੰਬਰ ਦੇ ਸ਼ਹੀਦੀ ਹਫ਼ਤੇ ‘ਤੇ ਵਿਸ਼ੇਸ: “ਚਾਰ ਮੂਏ ਤੋ ਕਿਆ ਭਇਆ ...”