Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਖਤਰਾ ਬਣਿਆ ਕੋਰੋਨਾ ਦਾ ਨਵਾਂ ਰੂਪ

December 07, 2021 01:30 AM

-ਸਿਰਜਣ ਪਾਲ ਸਿੰਘ
ਕੋਰੋਨਾ ਵਾਇਰਸ ਦਾ ਨਵਾਂ ਵੈਰੀਐਂਟ ਓਮੀਕਰੋਨ ਪੂਰੀ ਦੁਨੀਆ ਲਈ ਚਿੰਤਾ ਦਾ ਸਬੱਬ ਬਣ ਗਿਆ ਹੈ। ਸਭ ਤੋਂ ਪਹਿਲਾਂ ਦੱਖਣੀ ਅਫਰੀਕਾ ਵਿੱਚ ਪਛਾਣੇ ਇਸ ਵੈਰੀਐਂਟ ਵਿੱਚ ਕੁੱਲ ਪੰਜਾਹ ਮਿਊਟੇਸ਼ਨ ਯਾਨੀ ਤਬਦੀਲੀਆਂ ਹੋਈਆਂ ਹਨ। ਕੋਰੋਨਾ ਵਾਇਰਸ ਵਿੱਚ ਇਹ ਅੱਜ ਤੱਕ ਦਾ ਸਭ ਤੋਂ ਵੱਡਾ ਮਿਊਟੇਸ਼ਨ ਹੈ। ਇਸ ਵਿੱਚੋਂ ਤੀਹ ਸਪਾਈਕ ਪ੍ਰੋਟੀਨ ਵਿੱਚ ਹੋਏ ਹਨ। ਸਪਾਈਕ ਪ੍ਰੋਟੀਨ ਮਨੁੱਖੀ ਸਰੀਰ ਵਿੱਚ ਦਾਖਲੇ ਲਈ ਵਰਤਿਆ ਜਾਣ ਵਾਲਾ ਵਾਰਿਸ ਦਾ ਹਿੱਸਾ ਹੁੰਦਾ ਹੇ। ਇਹ ਚਿੰਤਾ ਦੀ ਗੱਲ ਹੈ ਕਿਉਂਕਿ ਜ਼ਿਆਦਾਤਰ ਟੀਕੇ ਵਾਰਿਸ ਉੱਤੇ ਕਾਰਗਰ ਹੋਣ ਲਈ ਸਪਾਈਕ ਪ੍ਰੋਟੀ ਨੂੰ ਟੀਚੇ ਵਜੋਂ ਲੈਂਦੇ ਹਨ। ਇਹ ਪਤਾ ਲਾਉਣ ਦੀ ਦਿਸ਼ਾ ਵਿੱਚ ਅਧਿਐਨ ਹੋ ਰਹੇ ਹਨ ਕਿ ਕੀ ਓਮੀਕਰੋਨ ਵਾਇਰਸ ਵਿੱਚ ਕੁਝ ਹੱਦ ਤੱਕ ਟੀਕੇ ਨੂੰ ਧੋਖਾ ਦੇਣ ਦੀ ਸਮਰੱਥਾ ਹੁੰਦੀ ਹੈ ਜਾਂ ਨਹੀਂ?
ਇਸ ਖਬਰ ਦਾ ਸਭ ਤੋਂ ਚਿੰਤਾਜਨਕ ਪਹਿਲੂ ਇਹ ਹੈ ਕਿ ਇਸ ਦੇ ‘ਬਾਈਡਿੰਗ ਡੋਮੇਨ' ਵਿੱਚ 10 ਮਿਊਟੇਸ਼ਨ ਹੋ ਚੁੱਕੇ ਹਨ। ਬਾਈਡਿੰਗ ਡੋਮੇਨ ਉਹ ਹਿੱਸਾ ਹੁੰਦਾ ਹੈ, ਜਿਸ ਨਾਲ ਵਾਇਰਸ ਖੁਦ ਨੂੰ ਮਨੁੱਖੀ ਸੈਲਾਂ ਨਾਲ ਜੋੜ ਲੈਂਦਾ ਹੈ। ਇਸ ਸਾਲ ਅਪ੍ਰੈਲ ਤੇ ਮਈ ਦੌਰਾਨ ਅਸੀਂ ਜਿਸ ਡੈਲਟਾ ਵੈਰੀਆਂਟ ਦਾ ਸਾਹਮਣਾ ਕੀਤਾ ਸੀ, ਉਸ ਵਿੱਚ ਅਜਿਹੇ ਸਿਰਫ ਦੋ ਮਿਊਟੇਸ਼ਨ ਹੋਏ ਸਨ। ਇਹ ਓਮੀਕਰੋਨ ਨੂੰ ਕੋਰੋਨਾ ਦੇ ਹੋਰ ਕਿਸੇ ਵੀ ਤਰ੍ਹਾਂ ਦੇ ਸਰੂਪ ਦੀ ਤੁਲਨਾ ਵਿੱਚ ਕਿਤੇ ਜ਼ਿਆਦਾ ਤੇਜ਼ੀ ਨਾਲ ਫੈਲਣ ਵਾਲਾ ਭਿਆਨਕ ਰੂਪ ਨਾਲ ਇਨਫੈਕਟਿਡ ਬਣਾਉਂਦਾ ਹੈ। ਦੱਖਣੀ ਅਫਰੀਕਾ ਵਿੱਚ ਮਿਲ ਰਹੇ ਮੁੱਢਲੇ ਸੰਕੇਤਾਂ ਤੋਂ ਇਹ ਖਦਸ਼ਾ ਸਹੀ ਸਾਬਤ ਹੋ ਰਿਹਾ ਹੈ। ਇਸ ਮੋਰਚੇ ਉੱਤੇ ਅੱਜ ਤੱਕ ਦੀ ਵੱਡੀ ਰਾਹਤ ਇਹੋ ਹੈ ਕਿ ਡੈਲਟਾ ਦੀ ਤੁਲਨਾ ਵਿੱਚ ਓਮੀਕਰੋਨ ਦੇ ਲੱਛਣ ਘੱਟ ਗੰਭੀਰ ਦਿਸ ਰਹੇ ਹਨ।
ਓਮੀਕਰੋਨ ਦੀ ਦਸਤਕ ਇਹੋ ਦਿਖਾਉਂਦੀ ਹੈ ਕਿ ਸੰਸਾਰ ਹਾਲੇ ਕੋਰੋਨਾ ਵਾਇਰਸ ਉੱਤੇ ਪੂਰੀ ਤਰ੍ਹਾਂ ਜਿੱਤ ਪ੍ਰਾਪਤ ਕਰਨ ਤੋਂ ਦੂਰ ਹੈ। ਇਹ ਵੀ ਸਹੀ ਹੈ ਕਿ ਟੀਕੇ ਨੇ ਸਾਨੂੰ ਰੱਖਿਆ ਕਵਚ ਪ੍ਰਦਾਨ ਕੀਤਾ ਹੋਇਆ ਹੈ। ਕੁਝ ਹੀ ਮਹੀਨਿਆਂ ਅੰਦਰ ਅਸੀਂ ਕੋਵਿਡ-19 ਤੋਂ ਬਚਾਅ ਲਈ ਗੋਲੀ ਬਣਾ ਲਵਾਂਗੇ। ਫਿਰ ਵੀ ਵਾਇਰਸ ਦੀ ਆਪਣੀ ਇੱਕ ਚਾਲ ਹੈ ਤੇ ਉਸ ਦਾ ਇਹ ਰਾਹ ਨਾ ਸਿਰਫ ਆਸ ਤੋਂ ਪਰ੍ਹੇ ਹੈ ਸਗੋਂ ਬਹੁਤ ਜ਼ਿਆਦਾ ਤੀਬਰ ਹੈ। ਇਸੇ ਸਾਲ ਅਪ੍ਰੈਲ ਵਿੱਚ ਇਸ ਵਾਇਰਸ ਨਾਲ ਸਾਡਾ ਸਭ ਤੋਂ ਭਿਅੰਕਰ ਸਾਹਮਣਾ ਹੋਇਆ ਸੀ। ਉਦੋਂ ਭਾਰਤ ਵਿੱਚ ਫੈਲੇ ਡੈਲਟਾ ਵਾਇਰਸ ਨੇ ਸਾਡੀ ਪੂਰੀ ਸਿਹਤ ਸੇਵਾ ਪ੍ਰਣਾਲੀ ਨੂੰ ਤਹਿਸ-ਨਹਿਸ ਕਰ ਦਿੱਤਾ ਸੀ। ਉਸ ਲਹਿਰ ਤੋਂ ਅਸੀਂ ਕਿਵੇਂ ਨਾ ਕਿਵੇਂ ਉਭਰ ਗਏ ਹੋਈਏ, ਪਰ ਉਸ ਦੌਰਾਨ ਸੜਕਾਂ ਉੱਤੇ ਆਕਸੀਜਨ ਲਈ ਮਚੇ ਕੋਹਰਾਮ ਤੇ ਪਰਵਾਰਾਂ ਉੱਤੇ ਕਹਿਰ ਢਾਹੁੰਦੀਆਂ ਮੌਤਾਂ ਦੀਆਂ ਅੰਤਹੀਣ ਤਸਵੀਰਾਂ ਨੂੰ ਸ਼ਾਇਦ ਹੀ ਲੋਕ ਭੁਲਾ ਸਕਣ। ਉਹ ਫੋਟੋ ਕਦੇ ਦੁਹਰਈਆਂ ਨਹੀਂ ਜਾਣੀਆਂ ਚਾਹੀਦੀਆਂ।
ਫਿਲਹਾਲ ਅਸੀਂ ਖੁਦ ਨੂੰ ਖੁਸ਼ਕਿਸਮਤ ਕਹਿ ਸਕਦੇ ਹਾਂ ਕਿ ਓਮਕਰੋਨ ਹਾਲੇ ਸਾਡੇ ਤੋਂ ਹਜ਼ਾਰਾਂ ਮੀਲ ਦੂਰ ਹੈ ਤੇ ਸਾਡੇ ਕੋਲ ਇਸ ਵਾਰ ਤਿਆਰੀ ਕਰਨ ਦਾ ਕਾਫੀ ਸਮਾਂ ਹੈ। ਆਪਣੀ ਸਿਹਤ ਸੇਵਾ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਸਾਨੂੰ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੀਦਾ। ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਤਮਾਮ ਬਚਅ ਤੇ ਸਾਵਧਾਨੀ ਦੇ ਬਾਵਜੂਦ ਓਮੀਕਰੋਨ ਭਾਰਤ ਦੀ ਸੀਮਾ ਵਿੱਚ ਆ ਸਕਦਾ ਹੈ। ਇਸ ਦੌਰਾਨ ਜੇ ਅਸੀਂ ਇਸ ਨਾਲ ਨਜਿੱਠਣ ਦੀ ਤਿਆਰੀ ਕਰ ਲਈ ਤਾਂ ਉਸ ਦੀ ਅੰਸ਼ਿਕ ਲਹਿਰ ਨੂੰ ਨੱਥ ਪਾ ਸਕਾਂਗੇ। ਇਸ ਲਈ ਪੰਜ ਪੱਧਰਾਂ ਉੱਤੇ ਕਾਰਵਾਈ ਜ਼ਰੂਰੀ ਹੈ। ਸਭ ਤੋਂ ਪਹਿਲਾਂ ਸਰਕਾਰ ਨੂੰ ਤੁਰੰਤ ਸਾਰੇ ਹਸਪਤਾਲਾਂ ਦਾ ਨਵਾਂ ਆਕਸੀਜਨ ਆਡਿਟ ਕਰਵਾਉਣਾ ਚਾਹੀਦਾ ਹੈ। ਡੈਲਟਾ ਵੈਰੀਐਂਟ ਦੌਰਾਨ ਇਲਾਜ ਲਈ ਲੋਕ ਵੱਡੇ ਸ਼ਹਿਰਾਂ ਵੱਲ ਗਏ ਸਨ, ਜਿਸ ਨਾਲ ਸਿਹਤ ਸੇਵਾ ਪ੍ਰਣਾਲੀ ਤਬਾਹ ਹੋਣ ਦੀ ਕਗਾਰ ਉੱਤੇ ਪਹੁੰਚ ਗਈ। ਸਾਨੂੰ ਪੇਂਡੂ ਹਸਪਤਾਲਾਂ ਵਿੱਚ ਵੀ ਆਕਸੀਜਨ ਸਪਲਾਈ ਦੀ ਨਿਗਰਾਨੀ ਲਈ ਡਿਜੀਟਲ ਡੈਸ਼ਬੋਰਡ ਬਣਾਉਣਾ ਹੀ ਪਵੇਗਾ। ਵੈਸੇ ਅਸੀਂ ਪਹਿਲਾਂ ਹੀ ਆਕਸੀਜਨ ਦੇ ਵੱਡੇ ਉਤਪਾਦਨ ਤੇ ਸਪਲਾਈ ਦੀ ਚੇਨ ਤਿਆਰ ਕਰ ਚੁੱਕੇ ਹਾਂ। ਇਸ ਪ੍ਰਣਾਲੀ ਨੂੰ ਪਰਖਿਆ ਜਾਵੇ ਕਿ ਜੇ ਮਰੀਜ਼ਾਂ ਦੀ ਗਿਣਤੀ ਅਚਾਨਕ ਵਧੀ ਤਾਂ ਇਹ ਤਿਆਰੀ ਕਿੰਨੀ ਕਾਰਗਰ ਹੋਵੇਗੀ।
ਦੂਜਾ, ਦਵਾਈਆਂ ਦੇ ਭੰਡਾਰ ਤੇ ਇਨ੍ਹਾਂ ਦੀ ਸਪਲਾਈ ਚੇਨ ਨੂੰ ਸੁਰੱਖਿਅਤ ਕਰਨਾ ਪਵੇਗਾ। ਸਾਨੂੰ ਉਹ ਦੌਰ ਯਾਦ ਹੈ, ਜਦੋਂ ਰੇਮਡੇਸਿਵਿਰ ਜਿਹੀ ਜ਼ਰੂਰੀ ਦਵਾਈ ਦੀ 20 ਗੁਣਾ ਤੋਂ ਵੱਧ ਕੀਮਤ ਉੱਤੇ ਕਾਲਾਬਾਜ਼ਾਰੀ ਹੋਈ ਸੀ। ਇਸ ਵਾਰ ਇਸ ਸਥਿਤੀ ਤੋਂ ਆਸਾਨੀ ਨਾਲ ਬਚਿਆ ਜਾ ਸਕਦਾ ਹੈ। ਅਸੀਂ ਜਾਣਦੇ ਹਾਂ ਕਿ ਕੋਵਿਡ ਵਿੱਚ ਕੀ ਕੰਮ ਕਰਦਾ ਹੈ ਤੇ ਕੀ ਨਹੀਂ? ਜ਼ਿਲਾ ਪੱਧਰ ਦੇ ਅਫਸਰਾਂ ਨੂੰ ਤਹਿਸੀਲ ਪੱਧਰ ਉੱਤੇ ਸਪਲਾਈ ਤੇ ਭੰਡਾਰ ਦਾ ਪਤਾ ਲਾ ਲੈਣਾ ਚਾਹੀਦਾ ਹੈ। ਇਹੋ ਮੈਡੀਕਲ ਆਕਸੀਜਨ ਸਿਲੰਡਰਾਂ ਤੇ ਕੰਸਟ੍ਰੇਟਰ ਲਈ ਕਰਨਾ ਚਾਹੀਦਾ ਹੈ ਕਿ ਲੋੜ ਦੇ ਸਮੇਂ ਰਾਹਤ ਕਿੱਥੇ ਮਿਲੇਗੀ?
ਤੀਜਾ, ਵਿਦੇਸ਼ ਤੋਂ ਆਉਂਦੇ ਯਾਤਰੀਆਂ ਦੀ ਆਵਾਜਾਈ ਨੂੰ ਪੂਰੀ ਤਰ੍ਹਾਂ ਖੋਲ੍ਹਣ ਉੱਤੇ ਵੀ ਭਾਰਤ ਨੂੰ ਚੌਕਸ ਰਹਿਣਾ ਪਵੇਗਾ। ਓਮੀਕਰੋਨ ਆਵੇਗਾ ਤਾਂ ਦੂਜੇ ਦੇਸ਼ਾਂ ਤੋਂ ਹੀ। ਇਸ ਸੂਰਤ ਵਿੱਚ ਜੇ ਅਸੀਂ ਬਾਹਰੋਂ ਆਇਆਂ ਦੀ ਸਖਤ ਨਿਗਰਾਨੀ ਕਰਦੇ ਹਾਂ ਤਾਂ ਸ਼ਾਇਦ ਇਸ ਵੈਰੀਐਂਟ ਦੇ ਆਉਣ ਨੂੰ ਕੁਝ ਸਮਾਂ ਟਾਲ ਸਕਦੇ ਹਾਂ। ਜਿੰਨਾ ਸਮਾਂ ਅਸੀਂ ਓਮੀਕਰੋਨ ਨੂੰ ਟਾਲ ਸਕਾਂਗੇ, ਓਨਾ ਹੀ ਬਿਹਤਰ ਅਸੀਂ ਉਸ ਦੇ ਵਿਹਾਰ ਨੂੰ ਸਮਝਣ ਤੇ ਇਸ ਨੂੰ ਹਰਾਉਣ ਦਾ ਤਰੀਕਾ ਜਾਣ ਸਕਾਂਗੇ।
ਚੌਥਾ, ਭਾਰਤ ਨੂੰ ਆਪਣੇ ਬਲ ਉੱਤੇ ਦੇਖਣਾ ਪਵੇਗਾ ਕਿ ਓਮੀਕਰੋਨ ਵੈਰੀਐਂਟ ਖਿਲਾਫ ਟੀਕਾ ਕਿੰਨਾ ਪ੍ਰਭਾਵਸ਼ਾਲੀ ਹੈ? ਪਰਖਣਾ ਪਵੇਗਾ ਕਿ ਕੋਵਿਸ਼ੀਲਡ ਤੇ ਸਵਦੇਸ਼ੀ ਕੋਵੈਕਸੀਨ ਕੋਰੋਨਾ ਦੇ ਇਸ ਨਵੇਂ ਸਰੂਪ ਖਿਲਾਫ ਕਿਹੋ ਜਿਹਾ ਕੰਮ ਕਰਦੀ ਹੈ? ਜੇ ਇਹ ਵੈਰੀਐਂਟ ਸਾਡੇ ਦੇਸ਼ ਵਿੱਚ ਆਉਂਦਾ ਹੈ ਤਾਂ ਸਾਨੂੰ ਟੀਕੇ ਦੀ ਮੰਗ ਵਿੱਚ ਵਾਧੇ ਲਈ ਤਿਆਰ ਰਹਿਣਾ ਪਵੇਗਾ। ਇਹ ਯਕੀਨੀ ਬਣਾਉਣ ਪਵੇਗਾ ਕਿ ਟੀਕੇ ਦਾ ਲੋੜੀਂਦਾ ਸਟਾਕ ਸਮੇਂ ਸਿਰ ਕਰ ਲਿਆ ਜਾਵੇ।
ਪੰਜਵਾਂ ਤੇ ਆਖਰੀ ਉਪਾਅ ਜਾਗਰੂਕਤਾ ਨਾਲ ਜੁੜਿਆ ਹੈ। ਇਹ ਇੱਕ ਲੋਕ ਮੁਹਿੰਮ ਹੈ। ਜੇ ਅਸੀਂ ਨਵੇਂ ਸਾਲ ਉੱਤੇ ਵਿਦੇਸ਼ ਘੁੰਮਣ ਦੀ ਯੋਜਨਾ ਬਣਾ ਰਹੇ ਹਾਂ ਤਾਂ ਇਸ ਨੂੰ ਟਾਲਣ ਦੀ ਸੋਚੀਏ। ਜੇ ਅਜੇ ਵੀ ਟੀਕਾ ਨਹੀਂ ਲਵਾਇਆ ਤਾਂ ਤੁਰੰਤ ਲਵਾ ਲਓ। ਜੇ ਹਾਲੇ ਵੀ ਤੈਅ ਨਹੀਂ ਕਰ ਰਹੇ ਤਾਂ ਕੋਵਿਡ ਖਿਲਾਫ ਆਪਣੀ ਐਂਟੀਬਾਡੀ ਦੀ ਜਾਂਚ ਕਰਾਓ। ਸਰੀਰਕ ਦੂਰੀ, ਮਾਸਕ ਪਹਿਨਣ ਤੇ ਹੱਥ ਧੋਣ ਜਿਹੇ ਆਸਾਨ ਕਦਮਾਂ ਨੂੰ ਅਪਣਾਓ। ਸਾਨੂੰ ਅਰਥਚਾਰਾ ਜਾਂ ਕੰਮਕਾਜ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ, ਪਰ ਗੈਰ ਜ਼ਰੂਰੀ ਜੋਖਮ ਤੋਂ ਜ਼ਰੂਰ ਬਚਣਾ ਪਵੇਗਾ। ਸਾਵਧਾਨੀ ਕੋਰੋਨਾ ਵਾਇਰਸ ਤੋਂ ਸਭ ਤੋਂ ਚੰਗਾ ਉਪਾਅ ਹੈ। ਦੁਨੀਆ ਦੇ ਤਮਾਮ ਦੇਸ਼ਾਂ ਦੇ ਮੁਕਾਬਲੇ ਭਾਰਤ ਹਰ ਵੈਰੀਐਂਟ ਨਾਲ ਨਜਿੱਠਣ ਲਈ ਕਿਤੇ ਵੱਧ ਤਿਆਰ ਹੈ। ਸਾਡੇ ਨਾਲ ਉਹ ਸਥਿਤੀ ਨਹੀਂ ਰਹੀ, ਜਦੋਂ ਡੈਲਟਾ ਨੇ ਝੰਜੋੜ ਦਿੱਤਾ ਸੀ। ਫਿਰ ਵੀ ਲਾਪਰਵਾਹ ਨਾ ਹੋਵੋ। ਓਮੀਕਰੋਨ ਨੂੰ ਪੂਰੀ ਗੰਭੀਰਤਾ ਨਾਲ ਲੈਣਾ ਪਵੇਗਾ। ਸਾਨੂੰ ਯਾਦ ਰੱਖਣਾ ਪਵੇਗਾ ਕਿ ਓਮੀਕਰੋਨ ਫਿਰ ਮਿਊਟੇਟ ਹੋ ਸਕਦਾ ਹੈ। ਬਿਲਕੁਲ ਉਹੋ ਜਿਹਾ ਜਿਹੋ ਜਿਹਾ ਅਸੀਂ ਮਾਰਚ ਵਿੱਚ ਡਬਲ ਮਿਊਟੇਸ਼ਨ ਹੁੰਦਿਆਂ ਦੇਖਿਆ ਸੀ। ਮਹਾਮਾਰੀ ਘੱਟ ਹੋਈ, ਪਰ ਖਤਮ ਨਹੀਂ ਹੋਈ ਹੈ ਤੇ ਭਾਰਤ ਨੂੰ ਚੌਕਸ ਰਹਿਣਾ ਚਾਹੀਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’