Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਰਿਸ਼ਤਾ

December 07, 2021 01:29 AM

-ਗੁਰਦਿਆਲ ਦਲਾਲ
ਡੇਅਰੀ ਤੋਂ ਦੁੱਧ ਲਿਆਉਣ ਲਈ ਪਹਿਲਾਂ ਵਾਂਗ ਪੈਦਲ ਜਾਣ ਲੱਗਿਆਂ ਪਤਨੀ ਨੂੰ ਕਿਹਾ, ‘‘ਜੇ ਟਾਈਮ ਏ ਤੇਰੇ ਕੋਲ, ਸਕੂਟਰੀ ਉਤੇ ਨਾਲ ਚੱਲ, ਮੰਡੀ ਤੋਂ ਸਾਗ ਹੀ ਲੈ ਆਈਏ।”
‘‘ਨਹੀਂ, ਰਹਿਣ ਦਿਓ ਸਾਗ ਨੂੰ। ਸਾਗ ਵਿੱਚ ਸਾਰਾ ਦਿਨ ਲੰਘ ਜਾਂਦਾ ਏ।” ਉਹ ਬੋਲੀ।
ਆਪਣੇ ਸੁਭਾਅ ਮੁਤਾਬਕ ਮੈਂ ਚੁੱਪ ਕਰ ਗਿਆ, ਪਰ ਆਪਣੇ ਆਪ ਨੂੰ ਠੀਕ ਠਹਿਰਾਉਣ ਲਈ ਉਹ ਬੋਲਦੀ ਗਈ, ‘‘ਘਟੀਆ ਸਾਗ ਆਉਂਦਾ ਏ ਮੰਡੀ ਵਿੱਚ, ਨਾਲੇ ਤੁਹਾਥੋਂ ਬਿਨਾ ਹੋਰ ਤਾਂ ਕੋਈ ਖਾਂਦਾ ਨਹੀਂ। ਬੱਚਿਆਂ ਵਾਸਤੇ ਅੱਡ ਕੁਛ ਧਰਨਾ ਪੈਂਦੈ। ਕਿਸੇ ਦਿਨ ਮੌਸਮ ਠੀਕ ਹੋਊ, ਧਰ...।”
‘‘ਕੱਲ੍ਹ ਬਾਹਰਲਾ ਨਿੱਕ-ਸੁੱਕ ਖਾਣ ਕਰ ਕੇ ਮੈਨੂੰ ਕਬਜ਼ ਮਹਿਸੂਸ ਹੋ ਰਹੀ ਸੀ, ਤਾਂ ਕਹਿ ਬੈਠਾ। ਵਰਨਾ ਮੈਂ ਤਾਂ।”
ਉਹ ਮੈਨੂੰ ਵਿੱਚੋਂ ਟੋਕਦੀ ਬੋਲੀ, ‘‘ਮੈਂ ਵੀ ਉਹੀ ਕੁਝ ਖਾਧੈ ਜੋ ਤੁਸੀਂ। ਮੈਨੂੰ ਤਾਂ ਹੋਈ ਨਹੀਂ ਕਬਜ਼।”
ਇਸ ਗੱਲ ਦਾ ਮੇਰੇ ਕੋਲ ਜਵਾਬ ਨਹੀਂ ਸੀ। ਬੁੜ ਬੁੜ ਕਰਦਿਆਂ ਮੈਂ ਸਿਰ ਉਤੇ ਮਫਲਰ ਲਪੇਟਿਆਂ ਤੇ ਢੋਲੀ ਚੁੱਕ ਕੇ ਦੁੱਧ ਲੈਣ ਨਿਕਲ ਗਿਆ। ਮੇਰੀ ਉਮਰ 76 ਸਾਲ ਦੀ ਹੋ ਚੁੱਕੀ ਹੈ ਤੇ ਪਤਨੀ ਦੀ ਸੱਤਰ ਸਾਲ। ਉਸ ਨੂੰ ਇਹ ਵਹਿਮ ਹੈ ਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ, ਇਹ ਵੀ ਕਿ ਮੈਂ ਉਸ ਉਤੇ ਨਿਰਭਰ ਹੋ ਚੁੱਕਾ ਹਾਂ, ਭੁਲੱਕੜ ਹੋ ਗਿਆ ਹਾਂ। ਇਸ ਲਈ ਉਹ ਮੈਨੂੰ ਟੋਕਣ ਅਤੇ ਆਪਣਾ ਹੁਕਮ ਚਲਾਉਣੋਂ ਕਦੀ ਨਹੀਂ ਖੁੰਝਦੀ, ‘‘ਚਲੋ ਬਦਲੋ ਕੱਪੜੇ, ਕੱਲ੍ਹ ਨਹੀਂ, ਪਰਸੋਂ ਪਾਏ ਸੀ, ਨਹੀਂ, ਇਸ ਕਮੀਜ਼ ਨਾਲ ਇਹ ਪੈਂਟ ਨਹੀਂ ਪਾਉਣੀ, ਆਹ ਕੀ? ਬੱਤੀ ਜਗਦੀ ਹੀ ਛੱਡ ਆਏ ਬਾਥਰੂਮ ਦੀ, ਭੇਜਿਆ ਸੀ ਪਿਆਜ ਟਮਾਟਰ ਲੈਣ ਲਈ, ਚੁੱਕ ਲਿਆਏ ਆਲੂ ਮਟਰ, ਸੁਣੋ ਇਹ ਲਾਲ ਪੱਗੜੀ, ਜਲੂਸ ਕੱਢਿਆ ਏ, ਸੁਆਦ ਆ ਗਿਆ ਬੇਜ਼ਤੀ ਕਰਵਾ ਕੇ? ਉਹ ਨਹੀਂ ਬੋਲਦਾ ਤਾਂ ਨਾ ਬੋਲੇ। ਕੱਕੜੀਆਂ ਲੈਣੀਆਂ ਨੇ ਤੁਸੀਂ? ਜਦ ਕੋਈ ਵਰਤਣਾ ਹੀ ਨਹੀਂ ਚਾਹੁੰਦਾ, ਮੁੜ ਮੁੜ ਉੱਤੇ ਡਿੱਗਦੇ ਫਿਰਦੇ ਹੋ। ਫੂਕਣੇ ਨੇ ਅਜਿਹੇ ਰਿਸ਼ਤੇਦਾਰ?”
ਆਸਟਰੇਲੀਆ ਵਿੱਚ ਹੁੰਦੇ ਹਾਂ ਤਾਂ ਉਹ ਘਰ ਦੇ ਸਾਰੇ ਕੰਮ ਸਾਂਭ ਕੇ ਧੀ ਜੁਆਈ ਅਤੇ ਬੱਚਿਆਂ ਨੂੰ ਵਿਹਲੇ ਕਰ ਦਿੰਦੀ ਹੈ। ਰਸੋਈ ਸਾਂਭਦੀ ਹੈ। ਕੱਪੜੇ ਧੋਂਦੀ ਹੈ। ਵਾਈਪਰ ਮਾਰਦੀ ਹੈ। ਬੱਚਿਆਂ ਨੂੰ ਸਕੂਲ ਲਈ ਤਿਆਰ ਕਰਦੀ ਹੈ। ਇੰਡੀਆ ਵਿੱਚ ਹੁੰਦੇ ਹਾਂ ਤਾਂ ਐਥੇ ਵਾਲੇ ਘਰ ਦੇ ਵਾਸੀ ਸਭ ਕੰਮ ਛੱਡ ਕੇ ਉਸ ਦੇ ਆਸਰੇ ਸੁੱਖ ਦਾ ਸਾਹ ਲੈਣ ਲੱਗਦੇ ਹਨ। ਸਵੇਰੇ ਚਾਰ ਕੁ ਵਜੇ ਸ਼ੁਰੂ ਹੋ ਕੇ ਉਹ ਬਾਰ੍ਹਾਂ ਇੱਕ ਵਜੇ ਵਿਹਲੀ ਹੁੰਦੀ ਹੈ। ਫਿਰ ਵਾਣ ਦੀ ਘਰੋੜੀ ਮੰਜੀ ਉੱਤੇ ਬਿਨਾਂ ਸਿਰਹਾਣੇ ਤੋਂ ਟੇਢੀ ਹੋ ਕੇ ਅਖਬਾਰ ਪੜ੍ਹਦੀ, ਫੇਸਬੁਕ ਵਾਟਸਐਪ ਚਲਾਉਂਦੀ ਸੌਂ ਜਾਂਦੀ ਹੈ ਤੇ ਘੁਰਾੜੇ ਮਾਰਦੀ ਹੈ। ਉਸ ਵਕਤ ਉਹ ਮੈਨੂੰ ਬਹੁਤ ਚੰਗੀ ਅਤੇ ਪਿਆਰੀ ਲਗੱਦੀ ਹੈ। ਮੈਂ ਮਨ ਹੀ ਮਨ ਉਸ ਦਾ ਬੋਲਿਆ ਚਾਲਿਆ ਮੁਆਫ ਕਰ ਦਿੰਦਾ ਹਾਂ। ਮੈਂ ਸਵੇਰੇ ਸ਼ਾਮ ਕੁਝ ਘੰਟਿਆਂ ਲਈ ਸੈਰ ਨੂੰ ਨਿਕਲਦਾ ਹਾਂ। ਤੁਸੀਂ ਹੈਰਾਨ ਹੋਵੋਗੇ ਕਿ ਉਹ ਕਦੀ ਵੀ ਮੇਰੇ ਨਾਲ ਸੈਰ ਕਰਨ ਲਈ ਨਹੀਂ ਜਾਂਦੀ। ਜੇ ਕਦੀ ਕਹਿੰਦਾ ਹਾਂ ਤਾਂ ਬਹਾਨਾ ਮਾਰਦੀ ਹੈ ਕਿ ਉਸ ਦੇ ਗੋਡੇ ਦੁਖਦੇ ਹਨ। ਕੋਈ ਗੋਡੇ-ਗਾਡੇ ਨਹੀਂ ਦੁਖਦੇ ਉਸ ਦੇ। ਘਰ ਭੱਜੀ ਫਿਰਦੀ ਏ। ਛਾਲਾਂ ਮਾਰ ਮਾਰ ਪੌੜੀਆਂ ਚੜ੍ਹਦੀ ਏ। ਉਦੋਂ ਕਿੱਥੇ ਹੁੰਦੇ ਨੇ ਗੋਡੇ? ਵਾਲ ਰੰਗਦੀ ਹੈ। ਹਫਤੇ ਮਗਰੋਂ ਪਾਰਲਰ ਵਾਲੀ ਤੋਂ ਆਈ-ਬਰੋ, ਫੇਸ਼ੀਅਲ, ਡੈਂਟਿੰਗ-ਪੈਂਟਿੰਗ ਤੇ ਪਤਾ ਨਹੀਂ ਕੀ ਕੀ ਸੁਆਹ ਖੇਹ ਕਰਵਾਉਂਦੀ ਹੈ। ਨਿੱਤ ਤੀਜੇ ਕੁ ਪਹਿਰ ਯੋਗ ਕਰਨ ਦੇ ਬਹਾਨੇ ਵਿਹਲੀਆਂ ਤੀਵੀਆਂ ਨਾਲ ਗੱਪਾਂ ਮਾਰਨ ਨਿਕਲ ਜਾਂਦੀ ਹੈ। ਖੁਦ ਨੂੰ ਮੈਥੋਂ ਤੀਹ-ਪੈਂਤੀ ਸਾਲ ਛੋਟੀ ਸਮਝਦੀ ਹੋਊ। ਨਾਲ ਤੁਰਦੀ ਨੂੰ ਕੰਪਲੈਕਸ ਮਾਰਦਾ ਹੋਊ ਕਿ ਕੋਈ ਪੁੱਛ ਹੀ ਨਾ ਲਵੇ, ਇਹ ਬੁੱਢਾ ਕੌਣ ਏ?
ਖ਼ੈਰ! ਅੱਜ ਸੈਰ ਕਰ ਕੇ ਦੋ ਕੁ ਘੰਟੇ ਮਗਰੋਂ ਜਦੋਂ ਮੈਂ ਦੁੱਧ ਲੈ ਕੇ ਘਰ ਪਰਤਿਆ ਤਾਂ ਪਤਨੀ ਵਿਹੜੇ ਵਿੱਚ ਬੈਠੀ ਦਾਤੜੇ ਨਾਲ ਸਰ੍ਹੋਂ ਦਾ ਸਾਗ ਚੀਰ ਰਹੀ ਸੀ। ਮੇਥੇ, ਧਨੀਆ, ਬਾਥੂ, ਪਾਲਕ, ਹਰੀਆਂ ਮਿਰਚਾਂ ਆਦਿ ਸਭ ਮੇਰਾ ਮੂੰਹ ਚਿੜਾ ਰਹੇ ਸਨ। ਮੈਂ ਬਿਨਾਂ ਬੋਲੇ ਅੰਦਰ ਲੰਘ ਗਿਆ ਅਤੇ ਸੋਫੇ ਉੱਤੇ ਬੈਠ ਅਖਬਾਰ ਪੜ੍ਹਨ ਲੱਗ ਪਿਆ। ਉਸ ਦੇ ਸੁਭਾਅ ਬਾਰੇ ਮੈਨੂੰ ਪਤਾ ਸੀ ਕਿ ਜਦੋਂ ਮੈਂ ਕਦੀ ਉਸ ਨੂੰ ਕੋਈ ਕੰਮ ਕਹਿੰਦਾ ਤਾਂ ਉਹ ਪੁੱਠਾ ਜਵਾਬ ਦੇ ਦਿੰਦੀ ਤੇ ਮੈਂ ਚੁੱਪ ਕਰ ਜਾਂਦਾ, ਫਿਰ ਉਹ ਉਹੀ ਕੰਮ ਪਹਿਲ ਦੇ ਆਧਾਰ ਉੱਤੇ ਜ਼ਰੂਰ ਕਰਦੀ। ਉਹ ਮੰਡੀ ਤੋਂ ਇਹ ਸਭ ਆਪਣੇ ਫਰਜ਼ੰਦ ਨਾਲ ਮੋਟਰ ਸਾਇਕਲ ਉੱਤੇ ਜਾ ਕੇ ਲੈ ਆਈ ਹੋਵੇਗੀ। ਛੇਤੀ ਉਹ ਦੁੱਧ ਦਾ ਗਿਲਾਸ ਚੁੱਕੀ ਮੇਰੇ ਲਾਗੇ ਆ ਖੜ੍ਹੀ ਹੋਈ ਤੇ ਤਿ੍ਰਫਲੇ ਦਾ ਭਰਿਆ ਚਮਚ ਮੇਰੇ ਮੂੰਹ ਕੋਲ ਕਰਦੀ ਹੱਸਦੀ ਬੋਲੀ, ‘‘ਅੱਡੋ ਮੂੰਹ। ਦਸ ਮਿੰਟਾਂ ਵਿੱਚ ਤੁਹਾਡਾ ਪੇਟ ਨੌ-ਬਰ-ਨੌਂ ਹੋਜੂ।”
ਮੈਂ ਹੱਥ ਨਾਲ ਸਭ ਕੁਝ ਪਰ੍ਹੇ ਧੱਕ ਦਿੱਤਾ ਤੇ ਕਿਹਾ, ‘‘ਲੈ ਜਾ ਲੈ ਜਾ, ਤੇਰੇ ਇਹ ਨਾਟਕ ਮੈਨੂੰ ਪਸੰਦ ਨਹੀਂ। ਬਹੁਤੇ ਚਲਿੱਤਰ ਕਰਨ ਦੀ ਲੋੜ ਨਹੀਂ ਮੇਰੇ ਨਾਲ।”
ਗਲਾਸ ਅਤੇ ਚਮਚਾ ਟੇਬਲ ਉਤੇ ਧਰ ਕੇ ਉਹ ਅੰਦਰ ਗਈ ਤੇ ਆਪਣਾ ਆਈਫੋਨ ਚੁੱਕ ਲਿਆਈ। ਵਾਟਸਐਪ ਤੇ ਰਾਤ ਵਾਲੀ ਉਹ ਵੀਡੀਓ ਚਲਾ ਕੇ ਮੇਜ਼ ਉੱਤੇ ਰੱਖ ਗਈ, ਜਿਹੜੀ ਉਸ ਨੇ ਮੈਨੂੰ ਭੇਜੀ ਸੀ। ਉਸ ਵੀਡੀਓ ਵਿੱਚ ਪਤੀ-ਪਤਨੀ ਦੇ ਪ੍ਰੇਮ ਦੀਆਂ ਬਹੁਤ ਸ਼ਨਦਾਰ ਗੱਲਾਂ ਸਨ ਅਤੇ ਨਤੀਜਾ ਕੱਢਿਆ ਗਿਆ ਸੀ ਕਿ ਬੁਢਾਪੇ ਵਿੱਚ ਸਭ ਤੋਂ ਪਿਆਰਾ ਅਤੇ ਨੇੜਲਾ ਰਿਸ਼ਤਾ ਪਤੀ-ਪਤਨੀ ਦਾ ਹੀ ਹੁੰਦਾ ਹੈ, ਬਾਕੀ ਸਭ ਰਿਸ਼ਤੇ ਗਰਜ ਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’