Welcome to Canadian Punjabi Post
Follow us on

29

March 2024
 
ਟੋਰਾਂਟੋ/ਜੀਟੀਏ

ਬੱਚਿਆਂ ਤੇ ਨੌਜਵਾਨਾਂ ਲਈ ਈਟਿੰਗ ਡਿਸਆਰਡਰ ਸਰਵਿਸਿਜ਼ ਵਾਸਤੇ ਪ੍ਰੋਵਿੰਸ ਨੇ ਐਲਾਨੇ 8·1 ਮਿਲੀਅਨ ਡਾਲਰ

December 04, 2021 01:32 AM

ਓਨਟਾਰੀਓ, 3 ਦਸੰਬਰ (ਪੋਸਟ ਬਿਊਰੋ) : ਈਟਿੰਗ ਡਿਸਆਰਡਰਜ਼ ਤੋਂ ਪਰੇਸ਼ਾਨ ਬੱਚਿਆਂ ਤੇ ਨੌਜਵਾਨਾਂ ਲਈ ਵਿਸ਼ੇਸ਼ ਸੇਵਾਵਾਂ ਵਾਸਤੇ ਓਨਟਾਰੀਓ ਵੱਲੋਂ 8·1 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ।
ਇਹ ਐਲਾਨ ਪ੍ਰੋਵਿੰਸ ਵੱਲੋਂ ਓਟਵਾ ਵਿੱਚ ਚਿਲਡਰਨਜ਼ ਹਾਸਪਿਟਲ ਆਫ ਈਸਟਰਨ ਓਨਟਾਰੀਓ (ਸੀਐਚਈਓ) ਸੁ਼ੱਕਰਵਾਰ ਨੂੰ ਕੀਤਾ ਗਿਆ। ਇਹ ਉਨ੍ਹਾਂ ਚਾਰ ਹਸਪਤਾਲਾਂ ਵਿੱਚੋਂ ਇੱਕ ਹੈ ਜਿਸ ਨੂੰ ਇਹ ਫੰਡ ਹਾਸਲ ਹੋਣਗੇ। ਇਸ ਤੋਂ ਇਲਾਵਾ ਹਾਸਪਿਟਲ ਫੌਰ ਸਿੱਕ ਕਿੱਡਜ਼, ਮੈਕਮਾਸਟਰ ਚਿਲਡਰਨਜ਼ ਹਾਸਪਿਟਲ ਤੇ ਲੰਡਨ ਹੈਲਥ ਸਾਇੰਸਿਜ਼ ਸੈਂਟਰ ਦੇ ਚਿਲਡਰਨਜ਼ ਹਾਸਪਿਟਲ ਨੂੰ ਇਹ ਫੰਡ ਮਿਲਣਗੇ।
ਡਿਪਟੀ ਪ੍ਰੀਮੀਅਰ ਤੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਅੱਜ ਚੁੱਕਿਆ ਜਾਣ ਵਾਲਾ ਇਹ ਕਦਮ ਓਨਟਾਰੀਓ ਵਾਸੀਆਂ ਦੀ ਸਿਹਤ ਤੇ ਭਲਾਈ ਲਈ, ਉਨ੍ਹਾ ਦੀਆਂ ਲੋੜਾਂ ਲਈ ਬਹੁਤ ਅਹਿਮ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਸਾਰੇ ਓਨਟਾਰੀਅਨਜ਼ ਲਈ ਸਿਹਤ ਸੰਭਾਲ ਤੱਕ ਪਹੁੰਚ ਯਕੀਨੀ ਬਣਾਉਣਾ ਚਾਹੁੰਦੇ ਹਾਂ। ਇੱਕ ਰਲੀਜ਼ ਵਿੱਚ ਪ੍ਰੋਵਿੰਸ਼ੀਅਲ ਸਰਕਾਰ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਬੱਚਿਆਂ ਤੇ ਨੌਜਵਾਨਾਂ ਦੇ ਖਾਣਪੀਣ ਵਿੱਚ ਕਾਫੀ ਗੜਬੜੀ ਹੈਲਥਕੇਅਰ ਪ੍ਰੋਵਾਈਡਰਜ਼ ਵੱਲੋਂ ਨੋਟ ਕੀਤੀ ਗਈ।
ਚਿਲਡਰਨਜ਼ ਮੈਂਟਲ ਹੈਲਥ ਂਓਨਟਾਰੀਓ ਦੀ ਸੀਈਓ ਮੈਰੀ ਕਲੂਸਟਰਮੈਨ ਨੇ ਆਖਿਆ ਕਿ ਉਨ੍ਹਾਂ ਨੇ ਮਹਾਂਮਾਰੀ ਤੋਂ ਪਹਿਲਾਂ ਨਾਲੋਂ ਅਜਿਹੇ ਮਾਮਲਿਆਂ ਵਿੱਚ 30 ਤੋਂ 35 ਫੀ ਸਦੀ ਵਾਧਾ ਵੇਖਿਆ।ਪ੍ਰੋਵਿੰਸ ਵੱਲੋਂ ਪਹਿਲਾਂ ਐਲਾਨੇ ਗਏ ਵੈੱਲਨੈੱਸ ਪਲੈਨ ਲਈ ਰਾਖਵੇਂ 11·1 ਮਿਲੀਅਨ ਡਾਲਰ ਨਾਲੋਂ ਇਹ ਫੰਡ ਵੱਖਰੇ ਹਨ।

 

 

 
Have something to say? Post your comment